ਟੈਕਸ ਚੋਰੀ ਕਰਨ ਦੇ ਦੋਸ਼ ''ਚ ਤਿੰਨ ਗੁਟਖਾ ਕੰਪਨੀਆਂ ''ਤੇ ਛਾਪਾ, ਵੱਡੀ ਗਿਣਤੀ ''ਚ ਮਿਲੇ ਮਜ਼ਦੂਰ

01/10/2020 1:44:16 PM

ਬਿਜ਼ਨੈੱਸ ਡੈਸਕ—ਮੱਧ ਪ੍ਰਦੇਸ਼ ਦੀ ਰਾਜਧਾਨੀ ਭੋਪਾਲ ਦੇ ਗੋਵਿੰਦਪੁਰਾ ਥਾਣਾ ਖੇਤਰ ਸਥਿਤ ਤਿੰਨ ਗੁਟਕਾ ਕੰਪਨੀਆਂ 'ਚ ਅੱਜ ਤੜਕੇ ਸੂਬਾ ਆਰਥਿਕ ਖੋਜ ਬ੍ਰਾਂਚ (ਈ.ਓ.ਡਬਲਿਊ.) ਦੀ ਟੀਮ ਨੇ ਟੈਕਸ ਚੋਰੀ ਕਰਨ ਦੇ ਮਾਮਲੇ 'ਚ ਕਾਰਵਾਈ ਸ਼ੁਰੂ ਕੀਤੀ ਹੈ। ਈ.ਓ.ਡਬਲਿਊ. ਦੇ ਪੁਲਸ ਸੁਪਰਡੈਂਟ ਅਰੁਣ ਕੁਮਾਰ ਮਿਸ਼ਰਾ ਨੇ ਦੱਸਿਆ ਕਿ ਸ਼ੁੱਕਰਵਾਰ ਨੂੰ ਤੜਕੇ ਗੋਵਿੰਦਪੁਰਾ ਖੇਤਰ ਸਥਿਤ ਤਿੰਨ ਗੁਟਖਾ ਕੰਪਨੀਆਂ 'ਚ ਛਾਪਾ ਮਾਰ ਕਾਰਵਾਈ ਕੀਤੀ ਗਈ, ਕਰੋੜਾਂ ਰੁਪਏ ਦੀ ਟੈਕਸ ਚੋਰੀ ਅਤੇ ਵੱਡੀ ਗਿਣਤੀ 'ਚ ਬਾਲ ਮਜ਼ਦੂਰ ਫੜੇ ਗਏ ਜੋ ਇਥੇ ਮਜ਼ਦੂਰੀ ਕਰਦੇ ਸਨ।
ਇਸ ਕਾਰਵਾਈ ਦੌਰਾਨ ਈ.ਓ.ਡਬਲਿਊ. ਦੇ ਨਾਲ ਖਾਦ ਵਿਭਾਗ, ਜੀ.ਐੱਸ.ਟੀ., ਲੇਬਰ ਵਿਭਾਗ ਅਤੇ ਬਿਜਲੀ ਵਿਭਾਗ ਦੇ ਅਧਿਕਾਰੀ ਵੀ ਮੌਜੂਦ ਸਨ। ਛਾਪੇ 'ਚ ਕੰਪਨੀਆਂ 'ਚ ਲਗਭਗ ਪੰਜ ਕਰੋੜ ਰੁਪਏ ਕੀਮਤ ਦਾ ਗੁਟਖਾ ਪਾਇਆ ਗਿਆ ਹੈ, ਜਿਸ ਨੂੰ ਦੇਸ਼ ਦੇ ਵੱਖ-ਵੱਖ ਸਥਾਨਾਂ 'ਤੇ ਭੇਜਣ ਦੀ ਤਿਆਰੀ ਸੀ। ਮਿਸ਼ਰਾ ਨੇ ਦੱਸਿਆ ਕਿ ਕੰਪਨੀ 'ਚ ਲੱਗੀ ਮਸ਼ੀਨ 'ਚ ਛੇੜਛਾੜ ਕਰਕੇ ਤੈਅ ਸੀਮਾ ਤੋਂ ਜ਼ਿਆਦਾ ਉਤਪਾਦਨ ਕਰਕੇ ਕੰਪਨੀ ਵਲੋਂ ਟੈਕਸ ਚੋਰੀ ਕਰਨਾ ਪਾਇਆ ਗਿਆ। ਉਨ੍ਹਾਂ ਨੇ ਦੱਸਿਆ ਕਿ ਟੈਕਸ ਚੋਰੀ ਨਾਲ ਜੁੜੇ ਵੱਖ-ਵੱਖ ਦਸਤਾਵੇਜ਼ ਜ਼ਬਤ ਕੀਤੇ ਗਏ ਹਨ, ਜਿਸ ਦੀ ਜਾਂਚ ਪੜਤਾੜ ਕੀਤੀ ਜਾ ਰਹੀ ਹੈ ਅਤੇ ਟੈਕਸ ਚੋਰੀ ਦਾ ਵੀ ਮੁਲਾਂਕਣ ਕੀਤਾ ਜਾ ਰਿਹਾ ਹੈ।
ਇਸ ਦੇ ਇਲਾਵਾ ਛਾਪੇ ਦੇ ਦੌਰਾਨ ਫੈਕਟਰੀ 'ਚ ਬਾਲ ਮਜ਼ਦੂਰ 'ਚ ਕੰਮ ਕਰਕੇ ਪਾਏ ਗਏ, ਜਿਸ 'ਤੇ ਲੇਬਰ ਵਿਭਾਗ ਵਲੋਂ ਕਾਰਵਾਈ ਕੀਤੀ ਜਾ ਰਹੀ ਹੈ। ਮਿਸ਼ਰਾ ਨੇ ਦੱਸਿਆ ਕਿ ਕੰਪਨੀ 'ਚ ਕੰਮ ਕਰ ਰਹੇ ਦੇਸ਼ ਦੇ ਵੱਖ-ਵੱਖ ਸੂਬਿਆਂ ਦੇ ਪੰਜ ਸੌ ਮਜ਼ਦੂਰਾਂ ਦੀ ਵੀ ਜਾਂਚ ਅਸ਼ੋਕਾ ਗਾਰਡਨ ਪੁਲਸ ਤੋਂ ਕਰਵਾਈ ਜਾ ਰਹੀ ਹੈ। ਇਸ ਦੇ ਇਲਾਵਾ ਤਿਆਰ ਮਾਲ ਅਤੇ ਕੱਚੇ ਮਾਲ 'ਚ ਮਿਲਾਵਟ ਦੇ ਖਦਸ਼ੇ ਦੇ ਚੱਲਦੇ ਖਾਦ ਵਿਭਾਗ ਨੇ ਸੈਂਪਲ ਇਕੱਠੇ ਕੀਤੇ ਹਨ।


Aarti dhillon

Content Editor

Related News