ਟਾਟਾ ਸਟੀਲ BSL ਨੂੰ ਤੀਜੀ ਤਿਮਾਹੀ ''ਚ 501.5 ਕਰੋੜ ਰੁਪਏ ਦਾ ਸ਼ੁੱਧ ਘਾਟਾ

01/15/2020 9:58:05 AM

ਨਵੀਂ ਦਿੱਲੀ—ਟਾਟਾ ਸਟੀਲ ਬੀ.ਐੱਸ.ਐੱਲ. ਦਾ 31 ਦਸੰਬਰ ਨੂੰ ਖਤਮ ਤਿਮਾਹੀ 'ਚ ਏਕੀਕ੍ਰਿਤ ਸ਼ੁੱਧ ਘਾਟਾ ਵਧ ਕੇ 501.5 ਕਰੋੜ ਰੁਪਏ 'ਤੇ ਪਹੁੰਚ ਗਿਆ ਹੈ। ਇਕ ਸਾਲ ਪਹਿਲਾਂ ਦੀ ਇਸ ਮਿਆਦ 'ਚ ਉਸ ਨੂੰ 239.6 ਕਰੋੜ ਰੁਪਏ ਦਾ ਸ਼ੁੱਧ ਘਾਟਾ ਹੋਇਆ ਸੀ। ਟਾਟਾ ਸਟੀਲ ਬੀ.ਐੱਸ.ਐੱਲ. ਨੇ ਬੰਬਈ ਸ਼ੇਅਰ ਬਾਜ਼ਾਰ ਨੂੰ ਦੱਸਿਆ ਕਿ ਸਮੀਖਿਆਧੀਨ ਮਿਆਦ 'ਚ ਉਸ ਦੀ ਏਕੀਕ੍ਰਿਤ ਆਮਦਨ ਵਧ ਕੇ 5,053.4 ਕਰੋੜ ਰੁਪਏ ਰਹੀ, ਜੋ ਕਿ 2018-19 ਦੀ ਅਕਤੂਬਰ-ਦਸੰਬਰ ਮਿਆਦ 'ਚ 4,922.7 ਕਰੋੜ ਰੁਪਏ ਸੀ।


Aarti dhillon

Content Editor

Related News