ਵਿਦਿਆਰਥੀ ਆਵਾਸ ਖੇਤਰ ''ਚ ਅਗਲੇ 5 ਸਾਲ ''ਚ 70 ਕਰੋੜ ਨਿਵੇਸ਼ ਆਉਣ ਦੀ ਉਮੀਦ:ਰਿਪੋਰਟ

09/28/2019 2:06:39 PM

ਨਵੀਂ ਦਿੱਲੀ—ਵਿਦਿਆਰਥੀਆਂ ਲਈ ਰਿਹਾਇਸ਼ ਖੇਤਰ 'ਚ ਅਗਲੇ ਪੰਜ ਸਾਲ 'ਚ 70 ਕਰੋੜ ਡਾਲਰ ਨਿਵੇਸ਼ ਆਉਣ ਦੀ ਉਮੀਦ ਹੈ। ਸੰਪਤੀ ਸਲਾਹਕਾਰ ਸੀ.ਬੀ.ਆਈ. ਅਤੇ ਸਟੂਡੈਂਟ ਐਕਾਮਡੇਸ਼ਨ ਪ੍ਰੋਵਾਈਡਰ ਐਸੋਸੀਏਸ਼ਨ ਆਫ ਇੰਡੀਆ (ਐੱਸ.ਏ.ਪੀ.ਐੱਫ.ਆਈ.) ਦੀ ਇਕ ਰਿਪੋਰਟ 'ਚ ਇਹ ਗੱਲ ਸਾਹਮਣੇ ਆਈ ਹੈ। ਰਿਪੋਰਟ ਮੁਤਾਬਕ ਦੇਸ਼ ਦੇ ਸਾਰੇ ਪ੍ਰਮੁੱਖ ਬਾਜ਼ਾਰਾਂ 'ਚ ਵਿਦਿਆਰਥੀਆਂ ਲਈ ਰਿਹਾਇਸ਼ (ਕੋ-ਲਿਵਿੰਗ) ਖੇਤਰ 'ਚ ਤੇਜ਼ ਵਾਧਾ ਦੇਖਣ ਨੂੰ ਮਿਲ ਰਿਹਾ ਹੈ। ਸਾਲ 2019 ਤੋਂ 2023 ਦੇ ਵਿਚਕਾਰ ਇਸ 'ਚ 36 ਫੀਸਦੀ ਵਾਧੇ ਦੀ ਉਮੀਦ ਹੈ।
ਸ਼ੁੱਕਰਵਾਰ ਨੂੰ 'ਦਿ ਹੇਰਾਲਡ ਆਫ ਏ ਨਿਊ ਚੈਪਟਰ:ਸਟੂਡੈਂਟ ਐਕਾਡੇਸ਼ਨ ਇਨ ਇੰਡੀਆ' ਰਿਪੋਰਟ ਜਾਰੀ ਕੀਤੀ ਗਈ। ਰਿਪੋਰਟ ਮੁਤਾਬਕ ਦੇਸ਼ ਦੇ ਹੋਸਟਲ ਜਾਂ ਸਹਿ ਰਿਹਾਇਸ਼ ਖੇਤਰ 'ਚ 2023 ਤੱਕ 70 ਕਰੋੜ ਦਾ ਨਿਵੇਸ਼ ਅਤੇ ਛੇ ਲੱਖ ਨਵੇਂ ਬਿਸਤਰ ਜੁੜਣ ਦੀ ਉਮੀਦ ਹੈ। ਦੇਸ਼ 'ਚ ਉੱਚ ਸਿੱਖਿਆ ਲਈ ਪੂੰਜੀਕ੍ਰਿਤ ਛੇ ਵਿਦਿਆਰਥੀਆਂ ਲਈ ਵਰਤਮਾਨ 'ਚ ਔਸਤਨ ਇਕ ਹੋਸਟਲ ਬਿਸਤਰ ਉਪਲੱਬਧ ਹੈ। ਅਜਿਹੇ 'ਚ ਨਿਵੇਸ਼ਕਾਂ ਲਈ ਇਹ ਇਕ ਵਧੀਆ ਨਿਵੇਸ਼ ਮੌਕਾ ਪ੍ਰਦਾਨ ਕਰਨ ਵਾਲਾ ਖੇਤਰ ਹੈ।
ਦੇਸ਼ 'ਚ ਉੱਚ ਸਿੱਖਿਆ 'ਚ ਪੂੰਜੀਕ੍ਰਿਤ ਵਿਦਿਆਰਥੀਆਂ ਦੀਆਂ ਗਿਣਤੀ 2013-14 ਦੇ 3.23 ਕਰੋੜ ਦੇ ਮੁਕਾਬਲੇ ਵਧ ਕੇ 2017-18 'ਚ 3.66 ਕਰੋੜ ਹੋ ਗਈ ਹੈ। ਸੀ.ਬੀ.ਆਰ.ਈ. ਦੇ ਮੁੱਖ ਕਾਰਜਕਾਰੀ ਅਧਿਕਾਰੀ (ਭਾਰਤ, ਦੱਖਣੀ ਪੂਰਬੀ ਏਸ਼ੀਆ, ਪੱਛਮੀ ਏਸ਼ੀਆ, ਅਫਰੀਕਾ) ਅਤੇ ਚੇਅਰਮੈਨ ਨੇ ਕਿਹਾ ਕਿ ਨਿੱਜੀ ਉੱਚ ਸਿੱਖਿਆ ਸੰਸਥਾਨ ਅਤੇ ਟਰਾਂਸਪੋਰਟ ਸਾਧਨਾਂ ਦੀ ਗਿਣਤੀ ਵਧਣ ਨਾਲ ਵਿਦਿਆਰਥੀਆਂ ਦੀ ਆਵਾਜਾਈ ਵਧੀ ਹੈ। ਇਸ ਨਾਲ ਦੇਸ਼ 'ਚ ਨਵੇਂ ਸਿੱਖਿਆ ਕੇਂਦਰ ਉਭਰ ਰਹੇ ਹਨ।


Aarti dhillon

Content Editor

Related News