ਸ਼ੋਭਾ ਦਾ ਤੀਜੀ ਤਿਮਾਹੀ ''ਚ ਸ਼ੁੱਧ ਲਾਭ ਪੰਜ ਫੀਸਦੀ ਵਧ ਕੇ 73 ਕਰੋੜ ਰੁਪਏ

02/02/2020 12:57:02 PM

ਨਵੀਂ ਦਿੱਲੀ—ਰਿਐਲਟੀ ਕੰਪਨੀ ਸ਼ੋਭਾ ਲਿਮਟਿਡ ਦਾ ਦਸੰਬਰ 'ਚ ਖਤਮ ਚਾਲੂ ਵਿੱਤੀ ਸਾਲ ਦੀ ਤੀਜੀ ਤਿਮਾਹੀ 'ਚ ਏਕੀਕ੍ਰਿਤ ਸ਼ੁੱਧ ਲਾਭ ਪੰਜ ਫੀਸਦੀ ਵਧ ਕੇ 73.2 ਕਰੋੜ ਰੁਪਏ 'ਤੇ ਪਹੁੰਚ ਗਿਆ। ਇਸ ਤੋਂ ਪਿਛਲੇ ਵਿੱਤੀ ਸਾਲ ਦੀ ਸਮਾਨ ਤਿਮਾਹੀ 'ਚ ਕੰਪਨੀ ਨੇ 69.8 ਕਰੋੜ ਰੁਪਏ ਦਾ ਸ਼ੁੱਧ ਲਾਭ ਕਮਾਇਆ ਸੀ। ਸ਼ੇਅਰ ਬਾਜ਼ਾਰਾਂ ਨੂੰ ਬੇਜੀ ਸੂਚੀ 'ਚ ਕੰਪਨੀ ਨੇ ਕਿਹਾ ਕਿ ਤਿਮਾਹੀ ਦੇ ਦੌਰਾਨ ਕੰਪਨੀ ਨੇ ਕਿਹਾ ਕਿ ਤਿਮਾਹੀ ਦੇ ਦੌਰਾਨ ਉਸ ਦੀ ਕੁੱਲ ਆਮਦਨ ਵਧ ਕੇ 901.2 ਕਰੋੜ ਰੁਪਏ 'ਤੇ ਪਹੁੰਚ ਗਈ, ਜੋ ਇਸ ਤੋਂ ਪਿਛਲੇ ਵਿੱਤੀ ਸਾਲ ਦੀ ਸਮਾਨ ਤਿਮਾਹੀ 'ਚ 807.7 ਕਰੋੜ ਰੁਪਏ ਸੀ। ਸ਼ੋਭਾ ਲਿਮਟਿਡ ਦੇ ਕੇ. ਵਾਈਸ ਚੇਅਰਮੈਨ ਅਤੇ ਪ੍ਰਬੰਧ ਨਿਰਦੇਸ਼ਕ ਜੇ.ਸੀ. ਸ਼ਰਮਾ ਨੇ ਕਿਹਾ ਕਿ ਅਸੀਂ ਅਗਲੀਆਂ ਤਿਮਾਹੀ 'ਚ 1.36 ਕਰੋੜ ਵਰਗ ਫੁੱਟ ਦੀ ਰੀਅਲ ਅਸਟੇਟ ਪ੍ਰਾਜੈਕਟ ਸ਼ੁਰੂ ਕਰਨ ਜਾ ਰਹੇ ਹਨ। ਇਸ ਦੇ ਨਾਲ ਹੀ ਅਸੀਂ ਬੇਂਗਲੁਰੂ 'ਚ 4.4 ਲੱਖ ਵਰਗ ਫੁੱਟ ਦੇ ਵਪਾਰਕ ਪ੍ਰਾਜੈਕਟ ਸ਼ੁਰੂ ਕਰਨਗੇ। ਇਸ 'ਚ ਅਗਲੀਆਂ ਤਿਮਾਹੀਆਂ 'ਚ ਸਾਡਾ ਪ੍ਰਦਰਸ਼ਨ ਹੋਰ ਵਧੀਆ ਹੋ ਸਕੇਗਾ।

Aarti dhillon

This news is Content Editor Aarti dhillon