ਹੀਰੋ ਗਰੁੱਪ ਦੇ ਪਰਿਵਾਰ ਦੀ ਵੱਡੀ ਬਜ਼ੁਰਗ ਦਾ ਦਿਹਾਂਤ

04/03/2021 1:53:30 PM

ਨਵੀਂ ਦਿੱਲੀ- ਹੀਰੋ ਗਰੁੱਪ ਦੇ ਪ੍ਰਮੋਟਰ ਮੁੰਜਾਲ ਪਰਿਵਾਰ ਦੀ ਵੱਡੀ ਬਜ਼ੁਰਗ ਸੰਤੋਸ਼ ਮੁੰਜਾਲ ਦਾ ਦਿਹਾਂਤ ਹੋ ਗਿਆ ਹੈ। ਪਰਿਵਾਰ ਦੇ ਲੋਕਾਂ ਨੇ ਇਹ ਜਾਣਕਾਰੀ ਦਿੱਤੀ ਹੈ।

ਮੁੰਜਾਲ ਪਰਿਵਾਰ ਵੱਲੋਂ ਜਾਰੀ ਬਿਆਨ ਵਿਚ ਕਿਹਾ ਗਿਆ ਹੈ ਕਿ ਹੀਰੋ ਮੋਟੋਕਾਰਪ ਦੇ ਮਾਨਯੋਗ ਚੇਅਰਮੈਨ ਸਵਰਗਵਾਸੀ ਬ੍ਰਿਜਮੋਹਨ ਲਾਲ ਮੁੰਜਾਲ ਦੀ ਪਤਨੀ ਸੰਤੋਸ਼ ਮੁੰਜਾਲ ਦਾ ਸ਼ੁੱਕਰਵਾਰ ਨੂੰ ਦਿਹਾਂਤ ਹੋ ਗਿਆ। ਉਹ 92 ਸਾਲ ਦੇ ਸਨ।

ਉਨ੍ਹਾਂ ਦੇ ਪਰਿਵਾਰ ਵਿਚ ਪੁੱਤਰ ਸੁਮਨ ਮੁੰਜਾਲ (ਰੌਕਮੈਨ ਇੰਡਸਟਰੀਜ਼ ਲਿ. ਦੇ ਕਾਰਜਕਾਰੀ ਚੇਅਰਮੈਨ), ਪਵਨ ਮੁੰਜਾਲ (ਹੀਰੋ ਮੋਟੋਕਾਰਪ ਦੇ ਚੇਅਰਮੈਨ, ਪ੍ਰਬੰਧਕ ਨਿਰਦੇਸ਼ਕ ਅਤੇ ਸੀ. ਈ. ਓ.) ਅਤੇ ਧੀ ਗੀਤਾ ਆਨੰਦ ਸ਼ਾਮਲ ਹਨ। ਰਾਹੁਲ, ਅਭਿਮਨਿਊ, ਉੱਜਵਲ, ਅਕਸ਼ੈ, ਵਿਦੁਰ, ਵਸੂਧਾ, ਸੁਪਰੀਆ, ਅਨੁਵਰਤ, ਗਾਇਤਰੀ ਅਤੇ ਅਰਜੁਨ ਉਨ੍ਹਾਂ ਦੇ ਨਾਤੀ-ਪੋਤੇ ਹਨ।

Sanjeev

This news is Content Editor Sanjeev