ਰਾਇਲ ਐਨਫੀਲਡ ਦੀ ਵਿਕਰੀ ਜੂਨ ''ਚ 35 ਫੀਸਦੀ ਘਟੀ

07/02/2020 2:00:44 PM

ਨਵੀਂ ਦਿੱਲੀ— ਬਾਈਕ ਨਿਰਮਾਤਾ ਰਾਇਲ ਐਨਫੀਲਡ ਨੇ ਕਿਹਾ ਕਿ ਜੂਨ ਵਿਚ ਉਸ ਦੀ ਕੁਲ ਵਿਕਰੀ 35 ਫੀਸਦੀ ਘੱਟ ਕੇ 38,065 ਇਕਾਈ ਰਹੀ।

ਰਾਇਲ ਐਨਫੀਲਡ ਨੇ ਬੁੱਧਵਾਰ ਦੇਰ ਸ਼ਾਮ ਜਾਰੀ ਕੀਤੇ ਇਕ ਬਿਆਨ 'ਚ ਕਿਹਾ ਕਿ ਉਸ ਨੇ ਇਕ ਸਾਲ ਪਹਿਲਾਂ ਇਸੇ ਅਰਸੇ ਵਿਚ 58,339 ਮੋਟਰਸਾਈਕਲ ਵੇਚੇ ਸਨ। ਕੰਪਨੀ ਨੇ ਕਿਹਾ ਕਿ ਉਸ ਦੀ ਘਰੇਲੂ ਵਿਕਰੀ ਜੂਨ ਵਿਚ 34 ਫੀਸਦੀ ਘੱਟ ਕੇ 36,510 ਇਕਾਈ ਰਹਿ ਗਈ, ਜੋ ਇਕ ਸਾਲ ਪਹਿਲਾਂ ਦੀ ਮਿਆਦ ਵਿਚ 55,082 ਇਕਾਈ ਸੀ।
ਪਿਛਲੇ ਮਹੀਨੇ ਉਸ ਦੀ ਬਰਾਮਦ ਇਕ ਸਾਲ ਪਹਿਲਾਂ ਦੀ ਇਸੇ ਮਿਆਦ ਦੇ ਮੁਕਾਬਲੇ 52 ਫੀਸਦੀ ਘੱਟ ਕੇ 1,555 ਇਕਾਈ ਰਹਿ ਗਈ।


Sanjeev

Content Editor

Related News