ਰਿਲਾਇੰਸ ਨੇ ਆਪਣੇ ਤੇਲ ਤੋਂ ਰਸਾਇਣ ਕਾਰੋਬਾਰ ਨੂੰ ਵੱਖ ਕਰਨ ਦੀ ਯੋਜਨਾ ਕੀਤੀ ਸਾਂਝੀ

09/08/2020 7:53:24 PM

ਨਵੀਂ ਦਿੱਲੀ- ਰਿਲਾਇੰਸ ਇੰਡਸਟਰਜ਼ ਲਿਮਿਟਡ ਦੀ ਤੇਲ ਤੋਂ ਰਸਾਇਣ ਕਾਰੋਬਾਰ ਵਾਲੀ ਨਵੀਂ ਇਕਾਈ ਵਿਚ ਤੇਲ ਰਿਫਾਇਨਰੀ ਤੇ ਪੈਟਰੋ ਰਸਾਇਣ ਜਾਇਦਾਦਾਂ ਨਾਲ ਹੀ ਤੇਲ ਦਾ ਪ੍ਰਚੂਨ ਕਾਰੋਬਾਰ ਸ਼ਾਮਲ ਹੋਵੇਗਾ।

ਲੇਕਿ ਕੇਜੀ-ਡੀ6 ਵਰਗੇ ਤੇਲ ਗੈਸ ਖੋਜ ਅਤੇ ਉਤਪਾਦਨ ਖੇਤਰਾਂ ਅਤੇ ਕੱਪੜਾ ਕਾਰੋਬਾਰ ਨੂੰ ਇਸ ਤੋਂ ਵੱਖ ਰੱਖਣ ਦੀ ਯੋਜਨਾ ਹੈ। ਸਮੂਹ ਦੇ ਕਾਰੋਬਾਰ ਨੂੰ ਵੱਖ-ਵੱਖ ਕਰਨ ਬਾਰੇ ਵਿਚ ਕੰਪਨੀ ਨੇ ਇਹ ਜਾਣਕਾਰੀ ਦਿੱਤੀ ਹੈ। ਰਿਲਾਇੰਸ ਇੰਡਸਟਰੀਜ਼ ਨੇ ਆਪਣੇ ਓ2ਸੀ ਕਾਰੋਬਾਰ ਨੂੰ ਵੱਖ ਕਰਨ ਨੂੰ ਲੈ ਕੇ ਕੰਮ ਸ਼ੁਰੂ ਕਰ ਦਿੱਤਾ ਹੈ। 

ਇਸ ਕਾਰੋਬਾਰ ਵਿਚ ਸਾਊਦੀ ਅਰਬ ਦੀ ਕੰਪਨੀ ਸਾਊਦੀ ਅਰਾਮਕੋ ਨੂੰ ਹਿੱਸੇਦਾਰ ਬਣਾਇਆ ਜਾ ਸਕਦਾ ਹੈ। ਰਿਲਾਇੰਸ ਓ2ਸੀ ਲਿਮਿਟਡ ਵਿਚ ਤੇਲ ਰਿਫਾਇਨਿੰਗ ਅਤੇ ਪੈਟਰੋ ਰਸਾਇਣ ਪਲਾਂਟ ਅਤੇ ਮੁੜ ਨਿਰਮਾਣ ਸੰਪਤੀਆਂ, ਥੋਕ ਤੇਲ ਵਿਪਣਨ ਕਾਰੋਬਾਰ ਦੇ ਨਾਲ ਹੀ ਬ੍ਰਿਟੇਨ ਦੀ ਬੀ. ਪੀ. ਦੇ ਨਾਲ ਪ੍ਰਚੂਨ ਤੇਲ ਸਾਂਝੇ ਉਦਯੋਗ ਵਿਚ 51 ਫੀਸਦੀ ਹਿੱਸੇਦਾਰੀ ਵਾਲਾ ਕਾਰੋਬਾਰ ਸ਼ਾਮਲ ਹੋਵੇਗਾ। 

ਰਿਲਾਇੰਸ ਦਾ ਸਿੰਗਾਪੁਰ ਅਤੇ ਬ੍ਰਿਟੇਨ ਸਥਿਤ ਤੇਲ ਵਪਾਰ ਕਰਨ ਵਾਲੀ ਅਨੁਸ਼ੰਗੀ ਅਤੇ ਰਿਲਾਇੰਸ ਇੰਡਸਟਰੀਜ਼ ਉਰੂਗਵੇ ਪੈਟਰੋਕਿਊਮਿਕਾ ਐੱਸ. ਏ. ਵੀ ਓ2ਸੀ ਇਕਾਈ ਹੇਠ ਰੱਖੀ ਜਾਵੇਗੀ। ਰਿਲਾਇੰਸ ਪਾਈਪਲਾਈਨ ਕਾਰੋਬਾਰ ਵੀ ਇਸ ਕੰਪਨੀ ਦੇ ਅੰਦਰ ਹੋਵੇਗਾ। ਉੱਥੇ ਹੀ ਰਿਲਾਇੰਸ ਦੇ ਸੀ. ਬੀ. ਐੱਮ. ਬਲਾਕ ਨਾਲ ਕੋਲ ਬੈਡ ਮਿਥੇਨ ਨੂੰ ਅੱਗੇ ਪਹੁੰਚਾਉਣ ਵਾਲੀ ਇਥੇਨ ਗੈਸ ਪਾਈਪਲਾਈਨ, ਵਿਦੇਸ਼ਾਂ ਵਿਚ ਤੇਲ ਤੇ ਗੈਸ ਜਾਇਦਾਦ ਦੀ ਮਾਲਕ ਰਿਲਾਇੰਸ ਇੰਡਸਟਰੀਜ਼ ਘਰੇਲੂ ਤੇਲ ਖੋਜ ਤੇ ਉਤਪਾਦਨ ਸੰਪਤੀਆਂ ਰਿਲਾਇੰਸ ਦੇ ਓ2ਸੀ ਇਕਾਈ ਦਾ ਹਿੱਸਾ ਨਹੀਂ ਹੋਵੇਗੀ।
ਰਿਲਾਇੰਸ ਦੇ ਨਰੋਦਾ ਦੇ ਬਾਹਰ ਤੋਂ ਚੱਲ ਰਿਹਾ ਕੱਪੜਾ ਕਾਰੋਬਾਰ, ਕ੍ਰਿਕਟ ਸਟੇਡੀਅਮ ਸਣੇ ਬੜੋਦਾ ਟਾਊਨਸ਼ਿਪ ਅਤੇ ਜ਼ਮੀਨ, ਜਾਮਨਗਰ ਕਾਰਖਾਨਾ ਵੀ ਇਸ ਦਾ ਹਿੱਸਾ ਨਹੀਂ ਹੋਵੇਗਾ। 


Sanjeev

Content Editor

Related News