ਰਿਲਾਇੰਸ ਬ੍ਰਾਂਡਸ ਨੇ ਹੈਮਲੇਜ ਦੀ ਪ੍ਰਾਪਤੀ ਕੀਤੀ ਪੂਰੀ

07/18/2019 3:07:08 PM

ਨਵੀਂ ਦਿੱਲੀ—ਰਿਲਾਇੰਸ ਇੰਡਸਟਰੀਜ਼ ਦੀ ਸਬਸਿਡੀ ਕੰਪਨੀ ਰਿਲਾਇੰਸ ਬ੍ਰਾਂਡਸ ਨੇ ਖਿਡੌਣਿਆ ਦਾ ਖੁਦਰਾ ਕਾਰੋਬਾਰ ਕਰਨ ਵਾਲੀ ਕੰਪਨੀ ਹੈਮਲੇਜ ਦੀ ਪ੍ਰਾਪਤੀ ਪੂਰੀ ਕਰ ਲਈ ਹੈ। ਕੰਪਨੀ ਨੇ ਇਹ ਸੌਦਾ 6.79 ਕਰੋੜ ਪੌਂਡ (ਕਰੀਬ 620 ਕਰੋੜ ਰੁਪਏ) ਨਕਦ 'ਚ ਲਿਆ ਹੈ। ਰਿਲਾਇੰਸ ਬ੍ਰਾਂਡਸ ਨੇ ਇਸ ਸਾਲ ਮਈ 'ਚ ਹਾਂਗਕਾਂਗ ਦੀ ਸੀ.ਬੈਨਰ ਇੰਟਰਨੈਸ਼ਨਲ ਤੋਂ ਹੈਮਲੇਜ ਗਲੋਬਲ ਹੋਲਡਿੰਗਸ 'ਚ 100 ਫੀਸਦੀ ਹਿੱਸੇਦਾਰੀ ਖਰੀਦਣ ਲਈ ਸਮਝੌਤੇ 'ਤੇ ਹਸਤਾਖਰ ਕੀਤੇ ਸਨ। ਸ਼ੇਅਰ ਬਾਜ਼ਾਰ ਨੂੰ ਦਿੱਤੀ ਜਾਣਕਾਰੀ 'ਚ ਕੰਪਨੀ ਨੇ ਦੱਸਿਆ ਕਿ ਰਿਲਾਇੰਸ ਬ੍ਰਾਂਡਸ ਨੇ ਬ੍ਰਿਟੇਨ ਦੀ ਇਕ ਵਿਸ਼ੇਸ਼ ਕੰਪਨੀ ਗਠਿਤ ਕਰਕੇ ਹੈਮਲੇਜ 'ਚ 100 ਫੀਸਦੀ ਹਿੱਸੇਦਾਰੀ ਦੀ ਪ੍ਰਾਪਤੀ ਕਰ ਲਈ ਹੈ। ਹੈਮਲੇਜ ਨੂੰ 1760 'ਚ ਸ਼ੁਰੂ ਕੀਤਾ ਗਿਆ ਹੈ। ਇਹ ਦੁਨੀਆ ਦੀ ਸਭ ਤੋਂ ਪੁਰਾਣੀ ਖਿਡੌਣਿਆ ਦੀ ਦੁਕਾਨ ਚਲਾਉਣ ਵਾਲੀਆਂ ਕੰਪਨੀਆਂ 'ਚੋਂ ਇਕ ਹੈ।

Aarti dhillon

This news is Content Editor Aarti dhillon