ਈ-ਕਾਮਰਸ ਦੇ ਚੱਲਦੇ ਬਦਲਦੇ ਬਾਜ਼ਾਰ ''ਚ ਰੀਅਲ ਅਸਟੇਟ ਕੰਪਨੀਆਂ ਦੀ ਨਜ਼ਰ ਛੋਟੇ ਸ਼ਹਿਰਾਂ ''ਤੇ

09/24/2019 4:45:26 PM

ਨਵੀਂ ਦਿੱਲੀ—ਸ਼ਾਪਿੰਗ ਮਾਲ 'ਚ ਦੁਕਾਨਾਂ ਦੇ ਵੱਧਦੇ ਕਿਰਾਏ, ਈ-ਕਸਰਸ ਖੇਤਰ ਤੋਂ ਮਿਲ ਰਹੇ ਸਖਤ ਮੁਕਾਬਲੇ ਨੇ ਭਵਨ ਨਿਰਮਾਣ 'ਚ ਲੱਗੀਆਂ ਕੰਪਨੀਆਂ ਦੇ ਸਾਹਮਣੇ ਚੁਣੌਤੀਆਂ ਖੜ੍ਹੀਆਂ ਕੀਤੀਆਂ ਹਨ। ਸੰਪਤੀ ਸਲਾਹਕਾਰ ਕੰਪਨੀ ਜੇ.ਐੱਲ.ਆਰ. ਦੀ ਇਕ ਰਿਪੋਰਟ ਮੁਤਾਬਕ ਇਸ ਵਜ੍ਹਾ ਨਾਲ ਹੁਣ ਰੀਅਲ ਅਸਟੇਟ ਕੰਪਨੀਆਂ ਛੋਟੇ ਸ਼ਹਿਰਾਂ 'ਚ ਆਪਣਾ ਕਾਰੋਬਾਰ ਵਿਸਤਾਰ ਕਰ ਰਹੀ ਹੈ।  
ਜੇ.ਐੱਲ.ਆਰ. ਇੰਡੀਆ ਦੇ ਪ੍ਰਬੰਧ ਨਿਰਦੇਸ਼ਕ (ਖੁਦਰਾ ਸੇਵਾ) ਸ਼ੁਭਰਾਂਸ਼ੁ ਪਾਣੀ ਨੇ ਕਿਹਾ ਕਿ ਰੀਅਲ ਅਸਟੇਟ ਕੰਪਨੀਆਂ ਖੇਤਰ ਦੇ ਖਰਾਬ ਪ੍ਰਦਰਸ਼ਨ, ਭਾਰੀ ਗਿਣਤੀ 'ਚ ਖਾਲੀ ਪਈਆਂ ਦੁਕਾਨਾਂ, ਕਿਰਾਏ 'ਚ ਵਾਧਾ ਅਤੇ ਈ-ਕਾਮਰਸ ਖੇਤਰ ਦੇ ਵਾਧੇ ਨਾਲ ਕੀਮਤਾਂ 'ਚ ਸਖਤ ਮੁਕਾਬਲਾ ਅਤੇ ਖਾਲੀ ਪਈਆਂ ਦੁਕਾਨਾਂ ਦਾ ਖਰਾਬ ਰੱਖ-ਰਖਾਅ ਵਰਗੀਆਂ ਫੁਟਕਲ ਚੁਣੌਤੀਆਂ ਨਾਲ ਜੂਝ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਇਨ੍ਹਾਂ ਚੁਣੌਤੀਆਂ ਤੋਂ ਨਿਪਟਣ ਲਈ ਕੰਪਨੀਆਂ ਦੂਜੇ ਅਤੇ ਤੀਜੇ ਦਰਜੇ ਦੇ ਸ਼ਹਿਰਾਂ ਦਾ ਰੁਖ ਕਰ ਰਹੀਆਂ ਹੈ। ਖਾਸ ਤੌਰ 'ਤੇ ਉਨ੍ਹਾਂ ਬਾਜ਼ਾਰਾਂ 'ਚ ਜਿਥੇ ਰੀਅਲ ਅਸਟੇਟ ਬ੍ਰਾਂਡ ਅਜੇ ਪਹੁੰਚੇ ਨਹੀਂ ਹਨ। ਇਨ੍ਹਾਂ ਬਾਜ਼ਾਰਾਂ 'ਚ ਭਵਨ ਆਦਿ ਦੀ ਕੀਮਤ ਮਹਾਨਗਰਾਂ ਦੇ ਮੁਕਾਬਲੇ 30 ਤੋਂ 40 ਫੀਸਦੀ ਤੱਕ ਘੱਟ ਹੁੰਦੀ ਹੈ।
ਜੇ.ਐੱਲ.ਆਰ. ਇੰਡੀਆ ਅਬਰਨਾਈਜੇਸ਼ਨ, ਐਸੀਪਰੇਸ਼ਨ, ਇਨੋਵੇਸ਼ਨ-ਦਿ ਨਿਊ ਪੈਰਾਡਾਈਮ ਆਫ ਇੰਡੀਆ ਰਿਟੇਲ' ਰਿਪੋਰਟ ਨੂੰ ਮੰਗਲਵਾਰ ਨੂੰ ਜਾਰੀ ਕੀਤਾ ਗਿਆ ਹੈ। ਪਾਣੀ ਨੇ ਕਿਹਾ ਕਿ ਰੀਅਲ ਅਸਟੇਟ ਡਿਵੈਲਪਰਸ ਦੁਕਾਨਾਂ ਦੇ ਆਕਾਰ ਨੂੰ ਉਪਯੁਕਤ ਬਣਾਉਣ 'ਤੇ ਧਿਆਨ ਦੇ ਰਹੇ ਹਨ। ਉਨ੍ਹਾਂ ਦੀ ਕੋਸ਼ਿਸ਼ ਹੈ ਕਿ ਇਕ ਹੀ ਸਥਾਨ 'ਤੇ ਦੁਕਾਨਾਂ (ਸ਼ਾਪਿੰਗ ਮਾਲ) ਦੀ ਸੁਵਿਧਾ ਦੇਣ ਦੇ ਨਾਲ-ਨਾਲ ਹੁਣ ਗਾਹਕਾਂ ਲਈ ਜ਼ਿਆਦਾ ਥਾਵਾਂ 'ਤੇ ਬਾਜ਼ਾਰ (ਛੋਟੇ-ਛੋਟੇ ਬਾਜ਼ਾਰ) ਬਣਾਉਣ 'ਤੇ ਧਿਆਨ ਦੇ ਰਹੇ ਹਨ।


Aarti dhillon

Content Editor

Related News