1 ਜੂਨ ਤੋਂ 20 ਰਾਜਾਂ ''ਚ ਲਾਗੂ ਹੋਵੇਗਾ ਇਕ ਰਾਸ਼ਟਰ ਇਕ ਰਾਸ਼ਨ ਕਾਰਡ

05/30/2020 10:45:51 AM

ਨਵੀਂ ਦਿੱਲੀ— 1 ਜੂਨ ਤੋਂ 20 ਸੂਬਿਆਂ ਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ 'ਚ ਰਾਸ਼ਨ ਕਾਰਡ ਪੋਰਟੇਬਿਲਟੀ ਸਰਵਿਸ 'ਇਕ ਰਾਸ਼ਟਰ ਇਕ ਰਾਸ਼ਨ ਕਾਰਡ' ਯੋਜਨਾ ਲਾਗੂ ਹੋ ਜਾਵੇਗੀ। ਸੁਪਰੀਮ ਕੋਰਟ ਵੀ ਕੇਂਦਰ ਸਰਕਾਰ ਨੂੰ ਕਹਿ ਚੁੱਕਾ ਹੈ ਕਿ ਉਹ ਇਕ ਰਾਸ਼ਟਰ ਇਕ ਰਾਸ਼ਨ ਕਾਰਡ ਯੋਜਨਾ ਦੀ ਸੰਭਾਵਨਾ 'ਤੇ ਵਿਚਾਰ ਕਰੇ, ਤਾਂ ਕਿ ਕੋਰੋਨਾ ਵਾਇਰਸ ਮਹਾਂਮਾਰੀ ਕਾਰਨ ਦੇਸ਼ 'ਚ ਲਾਗੂ ਲਾਕਡਾਊਨ ਦੌਰਾਨ ਪਲਾਇਨ ਕਰਨ ਵਾਲੇ ਕਾਮਿਆਂ ਤੇ ਆਰਥਕਿ ਤੌਰ 'ਤੇ ਕਮਜ਼ੋਰ ਵਰਗ ਦੇ ਲੋਕਾਂ ਨੂੰ ਰਿਆਇਤੀ ਦਰਾਂ 'ਤੇ ਅਨਾਜ ਮਿਲ ਸਕੇ।

ਇਸ ਯੋਜਨਾ ਤਹਿਤ ਪੀ. ਡੀ. ਐੱਸ. ਦੇ ਲਾਭਪਾਤਰਾਂ ਦੀ ਪਛਾਣ ਉਨ੍ਹਾਂ ਦੇ ਆਧਾਰ ਕਾਰਡ ਜ਼ਰੀਏ ਕੀਤੀ ਜਾਵੇਗੀ। ਇਸ ਯੋਜਨਾ ਨੂੰ ਪੂਰੇ ਦੇਸ਼ 'ਚ ਲਾਗੂ ਕਰਨ ਲਈ ਸਾਰੀਆਂ ਪੀ. ਡੀ. ਐੱਸ. ਦੁਕਾਨਾਂ 'ਤੇ ਪੀ. ਓ. ਐੱਸ. ਮਸ਼ੀਨਾਂ ਲਗਾਈਆਂ ਜਾਣਗੀਆਂ। ਜਿਵੇਂ-ਜਿਵੇਂ ਸੂਬੇ ਪੀ. ਡੀ. ਐੱਸ. ਦੁਕਾਨਾਂ 'ਤੇ 100 ਫੀਸਦੀ ਪੀ. ਓ. ਐੱਸ. ਮਸ਼ੀਨ ਦੀ ਰਿਪੋਰਟ ਦੇਣਗੇ, ਉਵੇਂ-ਉਵੇਂ ਉਨ੍ਹਾਂ ਨੂੰ ਇਕ ਰਾਸ਼ਟਰ ਇਕ ਰਾਸ਼ਨ ਕਾਰਡ ਯੋਜਨਾ 'ਚ ਸ਼ਾਮਲ ਕੀਤਾ ਜਾਵੇਗਾ। ਇਸ ਯੋਜਨਾ ਦੇ ਲਾਗੂ ਹੋਣ ਮਗਰੋਂ ਵੀ ਲਾਭਪਾਤਰ ਕਿਸੇ ਵੀ ਰਾਸ਼ਨ ਡੀਲਰ ਤੋਂ ਆਪਣੇ ਕਾਰਡ 'ਤੇ ਰਾਸ਼ਨ ਲੈ ਸਕਣਗੇ। ਉਨ੍ਹਾਂ ਨੂੰ ਨਾ ਤਾਂ ਪੁਰਾਣਾ ਰਾਸ਼ਨ ਕਾਰਡ ਵਾਪਸ ਕਰਨਾ ਹੋਵੇਗਾ ਅਤੇ ਨਾ ਹੀ ਨਵੀਂ ਜਗ੍ਹਾ 'ਤੇ ਰਾਸ਼ਨ ਕਾਰਡ ਬਣਾਉਣਾ ਪਵੇਗਾ।


Sanjeev

Content Editor

Related News