ਕੁਇਕ ਹੀਲ ਨੇ ਸਾਈਬਰ ਸਕਿਓਰਿਟੀ ਸਲਿਊਸ਼ਨ ਕੀਤਾ ਲਾਂਚ

07/23/2020 5:30:45 PM

ਨਵੀਂ ਦਿੱਲੀ— ਸਾਈਬਰ ਸੁਰੱਖਿਆ ਅਤੇ ਡਾਟਾ ਸੁਰੱਖਿਆ ਸਲਿਊਸ਼ਨ ਉਪਲੱਬਧ ਕਰਾਉਣ ਵਾਲੀ ਕੰਪਨੀ ਕੁਇਕ ਹੀਲ ਤਕਨਾਲੋਜੀ ਨੇ ਡਿਜੀਟਲ ਗਾਹਕਾਂ ਲਈ ਅਗਲੀ ਪੀੜੀ ਦੇ ਸਾਈਬਰ ਸਕਿਓਰਿਟੀ ਸਲਿਊਸ਼ਨ ਲਾਂਚ ਕੀਤੇ ਹਨ।

ਕੰਪਨੀ ਨੇ ਅੱਜ ਇੱਥੇ ਜਾਰੀ ਬਿਆਨ 'ਚ ਕਿਹਾ ਕਿ ਪ੍ਰਾਈਵੇਸ, ਪ੍ਰੋਟੇਕਸ਼ਨ ਅਤੇ ਪ੍ਰਫਾਰਮਸ ਨੂੰ ਧਿਆਨ 'ਚ ਰੱਖਦੇ ਹੋਏ ਸਲਿਊਸ਼ਨ ਨੂੰ ਨਿੱਜੀ ਡਾਟਾ ਅਤੇ ਡਿਜੀਟਲ ਪਛਾਣ ਦੀ ਰੱਖਿਆ ਕਰਦੇ ਹੋਏ ਕੰਜ਼ਿਊਮਰ ਡਿਵਾਈਸ ਦੀ ਸੁਰੱਖਿਆ ਕਰਨ ਲਈ ਡਿਜ਼ਾਇਨ ਕੀਤਾ ਗਿਆ ਹੈ।
ਇਸ ਦੇ ਨਾਲ ਹੀ ਕੰਪਨੀ ਭਾਰਤ 'ਚ ਕੰਜ਼ਿਊਮਰ ਪ੍ਰੋਟੈਕਸ਼ਨ ਨੂੰ ਨਵੇਂ ਸਿਰੇ ਤੋਂ ਪ੍ਰਭਾਸ਼ਿਤ ਕਰ ਰਹੀ ਹੈ ਕਿਉਂਕਿ ਇਹ ਕੰਜ਼ਿਊਮਰ ਮੰਗਾਂ ਤੇ ਹਮੇਸ਼ਾ ਨਵੇਂ ਰੂਪ 'ਚ ਸਾਹਮਣੇ ਆਉਣ ਵਾਲੇ ਡਿਜੀਟਲ ਦੁਨੀਆ ਅਤੇ ਸਾਈਬਰ ਥ੍ਰੇਟ ਲੈਂਡਸਕੇਪ ਦੇ ਮੁਤਾਬਕ ਵਿਆਪਕ ਸਲਿਊਸ਼ਨ ਪ੍ਰਦਾਨ ਕਰਦਾ ਹੈ।

Sanjeev

This news is Content Editor Sanjeev