PMC ਘੋਟਾਲਾ: HDIL ਹੋਮ ਬਾਇਰਸ ਦੀ PM ਨੂੰ ਗੁਹਾਰ

10/05/2019 11:11:28 AM

ਮੁੰਬਈ—ਪੀ.ਐੱਮ.ਸੀ. ਬੈਂਕ ਘੋਟਾਲੇ 'ਚ ਫਸੀ ਰਿਐਲਿਟੀ ਕੰਪਨੀ ਐੱਚ.ਡੀ.ਆਈ.ਐੱਲ. ਦੇ ਘਰ ਖਰੀਦਾਰਾਂ ਦੇ ਇਕ ਗਰੁੱਪ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਮਾਮਲੇ 'ਚ ਦਖਲ ਦੇਣ ਦੀ ਅਪੀਲ ਕੀਤੀ ਹੈ। ਵ੍ਹਿਸਪਰਿੰਗ ਟਾਵਰਸ ਫਲੈਟ ਓਨਰਸ ਵੈਲਫੇਅਰ ਐਸੋਸੀਏਸ਼ਨ ਨੇ ਪ੍ਰਧਾਨ ਮੰਤਰੀ ਨੂੰ ਸਤੰਬਰ ਨੂੰ ਲਿਖੇ ਇਕ ਪੱਤਰ 'ਚ ਕਿਹਾ ਕਿ ਉਹ ਮਾਮਲੇ 'ਚ ਦਖਲ ਦੇਣ। ਉਨ੍ਹਾਂ ਨੇ ਕਿਹਾ ਕਿ 450 ਤੋਂ ਪਰਿਵਾਰਾਂ ਨੇ ਐੱਚ.ਡੀ.ਆਈ.ਐੱਲ. ਨੂੰ ਕਰੀਬ 350 ਕਰੋੜ ਰੁਪਏ ਦਾ ਭੁਗਤਾਨ ਕੀਤਾ ਪਰ ਪ੍ਰਾਜੈਕਟ ਪਿਛਲੇ ਨੌ ਸਾਲ ਤੋਂ ਅਟਕੇ ਹੋਏ ਹਨ।
ਐਸੋਸੀਏਸ਼ਨ ਨੇ ਕਿਹਾ ਕਿ ਪ੍ਰਾਜੈਕਟ 2010 'ਚ ਪੇਸ਼ ਕੀਤੀ ਗਈ ਅਤੇ ਉਦੋਂ ਤੋਂ ਬੁਕਿੰਗ ਲਈ ਜਾਣ ਲੱਗੇ ਪਰ ਪਿਛਲੇ ਨੌ ਸਾਲ 'ਚ 46 ਮੰਜ਼ਿਲ ਟਾਵਰ ਦੀਆਂ ਸਿਰਫ 18 ਮੰਜਿਲਾਂ ਤਿਆਰ ਹੋਈਆਂ। ਦੂਜੇ ਪੜ੍ਹਾਅ ਦਾ ਕੰਮ ਸ਼ੁਰੂ ਹੀ ਨਹੀਂ ਹੋਇਆ ਹੈ।
ਐਸੋਸੀਏਸ਼ਨ ਦੇ ਇਕ ਮੈਂਬਰ ਸ਼ਿਆਮ ਚਿੱਟਾਰੀ ਨੇ ਟਵਿੱਟਰ 'ਤੇ ਇਹ ਪੱਤਰ ਪਾਇਆ ਹੈ। ਐਸੋਸੀਏਸ਼ਨ ਨੇ ਨਾਹੁਰ ਦੇ ਮੈਜੇਸਟਿਕ ਟਾਵਰ ਅਤੇ ਪਾਲਘਰ ਦੇ ਪੈਰਾਡਾਈਜ਼ ਸਿਟੀ ਵਰਗੇ ਕੁਝ ਹੋਰ ਪ੍ਰਾਜੈਕਟਾਂ ਦੇ ਵੀ ਅਟਕੇ ਰਹਿਣ ਦਾ ਖਦਸ਼ਾ ਪ੍ਰਗਟ ਕੀਤਾ।


Aarti dhillon

Content Editor

Related News