ਫਾਰਮਾ ਕੰਪਨੀ ਲਿਊਪਿਨ ਦੇ ਮੁਨਾਫੇ ''ਚ 35 ਫੀਸਦੀ ਦਾ ਉਛਾਲ

05/29/2020 12:07:40 PM

ਨਵੀਂ ਦਿੱਲੀ— ਦਵਾਈਆਂ ਬਣਾਉਣ ਵਾਲੀ ਕੰਪਨੀ ਲਿਊਪਿਨ ਦਾ ਵਿੱਤੀ ਸਾਲ 2019-20 ਦੀ ਅੰਤਿਮ ਤਿਮਾਹੀ 'ਚ ਸ਼ੁੱਧ ਮੁਨਾਫਾ 34.55 ਫੀਸਦੀ ਵੱਧ ਕੇ 389.63 ਕਰੋੜ ਰੁਪਏ ਹੋ ਗਿਆ। ਕੰਪਨੀ ਨੇ ਵੀਰਵਾਰ ਨੂੰ ਇਸ ਦੀ ਜਾਣਕਾਰੀ ਦਿੱਤੀ।

ਇਸ ਤੋਂ ਪਿਛਲੇ ਵਿੱਤੀ ਸਾਲ 'ਚ ਉਸ ਦਾ ਮੁਨਾਫਾ 289.56 ਕਰੋੜ ਰੁਪਏ ਰਿਹਾ ਸੀ। ਕੰਪਨੀ ਨੇ ਦੱਸਿਆ ਕਿ ਮਾਰਚ ਤਿਮਾਹੀ 'ਚ ਉਸ ਦੀ ਕੁੱਲ ਆਮਦਨ 3,791 ਕਰੋੜ ਰੁਪਏ ਰਹੀ, ਜੋ ਇਸ ਤੋਂ ਪਿਛਲੇ ਸਾਲ ਇਸ ਦੌਰਾਨ 3,807.02 ਕਰੋੜ ਰੁਪਏ ਸੀ। ਲਿਊਪਿਨ ਦੇ ਪ੍ਰਬੰਧਕ ਨਿਰਦੇਸ਼ਕ ਨੀਲੇਸ਼ ਗੁਪਤਾ ਨੇ ਕਿਹਾ ਕਿ ਕੰਪਨੀ ਨੇ ਸਾਰੇ ਪ੍ਰਮੁਖ ਬਾਜ਼ਾਰਾਂ 'ਚ ਮਜਬੂਤ ਵਾਧਾ ਅਤੇ ਮੁਨਾਫਾ ਦਰਜ ਕੀਤਾ ਹੈ। ਇਸ ਦੌਰਾਨ ਕੰਪਨੀ ਦੇ ਪ੍ਰਮੁਖ ਬਾਜ਼ਾਰਾਂ- ਅਮਰੀਕਾ ਤੇ ਭਾਰਤ 'ਚ ਮਜਬੂਤ ਤੇਜ਼ੀ ਦੇਖਣ ਨੂੰ ਮਿਲੀ।


Sanjeev

Content Editor

Related News