ਬੈਕਅਪ ਕੈਮਰਾ ਡਿਸਪਲੇਅ ’ਚ ਆਈ ਖਰਾਬੀ ਕਾਰਣ ਨਿਸਾਨ ਨੇ 13 ਲੱਖ ਵਾਹਨ ਵਾਪਸ ਮੰਗਵਾਏ

09/27/2019 2:27:09 PM

ਨਵੀਂ ਦਿੱਲੀ — ਜਾਪਾਨ ਦੀ ਵਾਹਨ ਨਿਰਮਾਤਾ ਕੰਪਨੀ ਨਿਸਾਨ ਦੁਨੀਆ ਭਰ ’ਚ ਇਕ ਤੋਂ ਵੱਧ ਕੇ ਇਕ ਵਾਹਨ ਦੀ ਪੇਸ਼ਕਸ਼ ਕਰਨ ਲਈ ਮਸ਼ਹੂਰ ਹੈ। ਹੁਣ ਕੰਪਨੀ ਨੇ ਤਕਨੀਕੀ ਖਰਾਬੀ ਕਾਰਣ 13 ਲੱਖ ਵਾਹਨ ਵਾਪਸ ਲੈਣ ਦਾ ਐਲਾਨ ਕੀਤਾ ਹੈ। ਜਾਣਕਾਰੀ ਅਨੁਸਾਰ ਬੈਕਅਪ ਕੈਮਰਾ ਡਿਸਪਲੇਅ ’ਚ ਕੁਝ ਤਕਨੀਕੀ ਖਰਾਬੀ ਕਾਰਣ ਇਹ ਵਾਹਨ ਵਾਪਸ ਮੰਗਵਾਏ ਗਏ ਹਨ, ਜਿਸਨੂੰ ਠੀਕ ਕਰਨ ਤੋਂ ਬਾਅਦ ਕੰਪਨੀ ਵਾਹਨ ਵਾਪਸ ਕਰ ਦੇਵੇਗੀ।

ਦੱਸਣਯੋਗ ਹੈ ਕਿ ਨਿਸਾਨ ਦੀ ਇਸ ਰੀਕਾਲ ’ਚ 2018 ਅਤੇ 2019 ’ਚ ਬਣੇ ਮਾਡਲ ਸ਼ਾਮਲ ਹਨ, ਜਿਨ੍ਹਾਂ ਨੂੰ ਅਮਰੀਕਾ, ਕੈਨੇਡਾ ਅਤੇ ਕੁਝ ਹੋਰ ਦੇਸ਼ਾਂ ’ਚ ਵੇਚਿਆ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਇਨ੍ਹਾਂ ਵਾਹਨਾਂ ਦੇ ਬੈਕਅਪ ਕੈਮਰਾ ਡਿਸਪਲੇਅ ਵਿਚ ਵਿਜ਼ੂਅਲ ਸਾਫ ਨਹੀਂ ਆ ਰਹੇ ਹਨ। ਕੰਪਨੀ ਨੇ ਇਸ ਤਕਨੀਕੀ ਖਰਾਬੀ ਨੂੰ ਦੂਰ ਕਰਨ ਲਈ ਇਸ ਨੂੰ ਵਾਪਸ ਮੰਗਵਾਉਣ ਦਾ ਐਲਾਨ ਕੀਤਾ ਹੈ।

ਇਸ ਮਾਮਲੇ ’ਚ ਨਿਸਾਨ ਕੈਨੇਡਾ ਦੇ ਇਕ ਬੁਲਾਰੇ ਨੇ ਕਿਹਾ ਕਿ ਕੰਪਨੀ ਗਾਹਕਾਂ ਅਤੇ ਯਾਤਰੀਆਂ ਦੀ ਸੁਰੱਖਿਆ ਲਈ ਵਚਨਬੱਧ ਹੈ ਅਤੇ ਇਸ ਲਈ ਉਹ ਹਰ ਪੱਧਰ ’ਤੇ ਤਿਆਰ ਹੈ। ਜਾਣਕਾਰੀ ਅਨੁਸਾਰ ਇਕੱਲੇ ਕੈਨੇਡਾ ’ਚ ਹੀ 1,26,195 ਵਾਹਨ ਇਸ ਤਕਨੀਕੀ ਖਰਾਬੀ ਤੋਂ ਪ੍ਰਭਾਵਿਤ ਹਨ। ਇਸ ਸਮੇਂ ਭਾਰਤੀ ਮਾਰਕੀਟ ’ਚ ਪੇਸ਼ ਕੀਤੇ ਵਾਹਨ ਇਸ ਤੋਂ ਬਿਲਕੁਲ ਵੱਖ ਹਨ।


Related News