ਕਾਨਪੁਰ ''ਚ ਮਰਸੀਡੀਜ਼ ਦਾ ਸ਼ੋਅਰੂਮ ਬੰਦ, ਕਰਮਚਾਰੀ ਨੌਕਰੀਓਂ ਕੱਢੇ

06/13/2020 1:54:17 PM

ਕਾਨਪੁਰ— ਕੋਰੋਨਾ ਦਾ ਅਸਰ ਲਗਜ਼ਰੀ ਕਾਰਾਂ 'ਤੇ ਦਿਸਣਾ ਸ਼ੁਰੂ ਹੋ ਗਿਆ ਹੈ। ਲਗਜ਼ਰੀ ਕਾਰ ਬਣਵਾਉਣ ਵਾਲੀ ਦਿੱਗਜ ਕੰਪਨੀ ਮਰਸੀਡੀਜ਼ ਨੇ ਕਾਨਪੁਰ 'ਚ ਆਪਣਾ ਸ਼ੋਅਰੂਮ ਬੰਦ ਕਰ ਦਿੱਤਾ ਹੈ। ਹੁਣ ਸਿਰਫ ਲਖਨਊ ਤੋਂ ਹੀ ਪੂਰੇ ਯੂ. ਪੀ. ਦਾ ਕਾਰੋਬਾਰ ਕਵਰ ਹੋਵੇਗਾ। ਇਸ ਤੋਂ ਪਹਿਲਾਂ ਔਡੀ ਆਪਣੀ ਕਾਰੋਬਾਰ ਸ਼ਹਿਰ ਤੋਂ ਸਮੇਟ ਚੁੱਕੀ ਹੈ।

ਨੋਟਬੰਦੀ ਤੋਂ ਬਾਅਦ ਹੀ ਮਹਿੰਗੀਆਂ ਕਾਰਾਂ ਦਾ ਬਾਜ਼ਾਰ ਹਿਚਕੋਲੇ ਖਾ ਰਿਹਾ ਸੀ ਪਰ ਉਸ ਦੌਰ ਤੋਂ ਕੰਪਨੀਆਂ ਹੌਲੀ-ਹੌਲੀ ਬਾਰ ਆ ਰਹੀਆਂ ਸਨ। ਪਿਛਲੇ ਸਾਲ ਕਾਨਪੁਰ 'ਚ 30 ਲੱਖ ਤੋਂ ਉਪਰ ਵਾਲੀ 75 ਤੋਂ ਜ਼ਿਆਦਾ ਗੱਡੀਆਂ ਵਿਕੀਆਂ ਸਨ ਪਰ ਕੋਰੋਨਾ ਨੇ ਉਭਰਨ ਦੀ ਕੋਸ਼ਿਸ਼ 'ਚ ਲੱਗੇ ਬਾਜ਼ਾਰ 'ਤੇ ਅਸਰ ਪਾਇਆ। ਇਸ ਦਾ ਨਤੀਜਾ ਇਹ ਹੋਇਆ ਕਿ ਪਿਛਲੇ ਚਾਰ ਮਹੀਨੇ 'ਚ ਇਕ ਵੀ ਕਾਰ ਨਹੀਂ ਵਿਕੀ, ਰਹਿੰਦੀ ਕਸਰ ਲਾਕਡਾਊਨ ਨੇ ਪੂਰੀ ਕਰ ਦਿੱਤੀ। ਆਖਰਕਾਰ ਮਰਸੀਡੀਜ਼ ਨੇ ਪੀ. ਪੀ. ਐੱਨ. ਮਾਰਕੀਟ ਦੇ ਸਾਹਮਣੇ ਸਥਿਤ ਆਪਣਾ ਸ਼ੋਅਰੂਮ ਨੂੰ ਬੰਦ ਕਰ ਦਿੱਤਾ। ਇੱਥੇ ਕੰਮ ਕਰਨ ਵਾਲੇ ਤਕਰੀਬਨ 12 ਕਾਮਿਆਂ ਦੀ ਨੌਕਰੀ ਤੋਂ ਛੁੱਟੀ ਕਰ ਦਿੱਤੀ ਗਈ ਹੈ।


Sanjeev

Content Editor

Related News