ਭਾਰਤ ’ਚ ਮੀਡੀਆ, ਮਨੋਰੰਜਨ ਖੇਤਰ 2021-22 ਤੱਕ 1,86,600 ਹਜ਼ਾਰ ਕਰੋੜ ਰੁਪਏ ਦਾ ਹੋਵੇਗਾ

10/01/2020 5:38:01 PM

ਮੁੰਬਈ,  (ਭਾਸ਼ਾ)–ਭਾਰਤੀ ਮੀਡੀਆ ਅਤੇ ਮਨੋਰੰਜਨ ਖੇਤਰ ਦੇ ਵਿੱਤੀ ਸਾਲ 2021-22 ’ਚ 1,86,600 ਕਰੋੜ ਰੁਪਏ ਦੀ ਆਮਦਨ ਹਾਸਲ ਕਰਨ ਦਾ ਅਨੁਮਨ ਹੈ। ਇਕ ਰਿਪੋਰਟ ਮੁਤਾਬਕ ਖਪਤਕਾਰਾਂ ਵਲੋਂ ਡਿਜੀਟਲ ਨੂੰ ਅਪਣਾਉਣ ਕਾਰਣ ਉਦਯੋਗ ਇਕ ਵਾਰ ਮੁੜ ਤੇਜ਼ੀ ਦੀ ਰਾਹ ’ਤੇ ਪਰਤੇਗਾ। ਜ਼ਿਕਰਯੋਗ ਹੈ ਕਿ ਇਹ ਉਦਯੋਗ ਵੀ ਕੋਰੋਨਾ ਵਾਇਰਸ ਮਹਾਮਾਰੀ ਤੋਂ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਹੈ।


ਕੇ. ਪੀ. ਐੱਮ. ਜੀ. ਦੇ ਭਾਰਤ ’ਚ ਪਾਰਟਨਰ ਅਤੇ ਪ੍ਰਮੁੱਖ (ਮੀਡੀਆ ਅਤੇ ਮਨੋਰੰਜਨ) ਗਿਰੀਸ਼ ਮੇਨਨ ਨੇ ਕਿਹਾ ਕਿ ਇਹ ਖੇਤਰ ਵਿੱਤੀ ਸਾਲ 2020-21 ’ਚ 20 ਫੀਸਦੀ ਕਾਂਟ੍ਰੈਕਸ਼ਨ ਤੋਂ ਬਾਅਦ 2021-22 ’ਚ 33 ਫੀਸਦੀ ਦਾ ਵਾਧਾ ਦਰਜ ਕਰੇਗਾ। ਉਨ੍ਹਾਂ ਨੇ ਕੇ. ਪੀ. ਐੱਮ. ਜੀ. ਦੀ ਮੀਡੀਆ ਅਤੇ ਮਨੋਰੰਜਨ (ਐੱਮ. ਐਂਡ. ਈ.) ਰਿਪੋਰਟ-‘ਅ ਯੀਅਰ ਆਫ ਸਕ੍ਰਿਪਟ : ਟਾਈਮ ਫਾਰ ਰਿਸਿਲੀਏਸ਼ਨ’ ਦਾ ਹਵਾਲਾ ਦਿੱਤਾ। ਇਹ ਰਿਪੋਰਟ ਚੁਣੌਤੀਪੂਰਣ ਸਮੇਂ ’ਚ ਐੱਮ. ਐਂਡ ਈ. ਖੇਤਰ ਦੇ ਪ੍ਰਦਰਸ਼ਨ ਦਾ ਮੁਲਾਂਕਣ ਕਰਦਾ ਹੈ। ਉਨ੍ਹਾਂ ਨੇ ਕਿਹਾ ਕਿ ਭਾਰਤ ਅਤੇ ਪੂਰੀ ਦੁਨੀਆ ’ਚ ਡਿਜੀਟਲ ਨੂੰ ਅਪਣਾਉਣ ਦੀ ਰਫਤਾਰ ਵਧੀ ਹੈ ਅਤੇ ਉਹ ਉਤਸ਼ਾਹ ਭਰੀ ਗੱਲ ਹੈ।


ਮੇਨਨ ਨੇ ਕਿਹਾ ਕਿ ਸਾਡੇ ਸੋਧੇ ਹੋਏ ਅਨੁਮਾਨਾਂ ਮੁਤਾਬਕ ਭਾਰਤ ’ਚ 2028 ਤੱਕ ਇਕ ਅਰਬ ਡਿਜੀਟਲ ਖਪਤਕਾਰ ਹੋ ਸਕਦੇ ਹਨ, ਜਦੋਂ ਕਿ ਪਹਿਲਾਂ ਇੰਨੀ ਹੀ ਗਿਣਤੀ 2030 ਤੱਕ ਹੋਣ ਦਾ ਅਨੁਮਾਨ ਸੀ। ਉਨ੍ਹਾਂ ਨੇ ਕਿਹਾ ਕਿ ਲਾਕਡਾਊਨ ਕਾਰਣ ਡਿਜੀਟਲ ਵਿਵਹਾਰ ’ਚ ਕਈ ਸਰੰਚਨਾਤਮਕ ਬਦਲਾਅ ਹੋਏ ਹਨ, ਜਿਸ ਕਾਰਣ ਖਪਤਕਾਰਾਂ ’ਚ ਇਕ ਨਵੀਂ ਸਮਾਨਤਾ ਆਈ ਹੈ।


Sanjeev

Content Editor

Related News