5 ਸਾਲ ''ਚ 71 ਹਜ਼ਾਰ ਕਰੋੜ ਦੇ ਮੇਕ ਇਨ ਇੰਡੀਆ ਉਤਪਾਦ ਦੁਨੀਆ ''ਚ ਐਕਸਪੋਰਟ ਕਰਨਗੇ: ਬੇਜ਼ੋਸ

01/16/2020 4:06:56 PM

ਨਵੀਂ ਦਿੱਲੀ—ਈ-ਕਾਮਰਸ ਕੰਪਨੀ ਐਮਾਜ਼ੋਨ ਦੇ ਸੰਸਥਾਪਕ ਜੇਫ ਬੇਜ਼ੋਸ ਨੇ ਬੁੱਧਵਾਰ ਨੂੰ ਕਿਹਾ ਕਿ ਐਮਾਜ਼ੋਨ 2025 ਤੱਕ 10 ਅਰਬ ਡਾਲਰ ਉਤਪਾਦਾਂ ਦਾ ਨਿਰਯਾਤ ਕਰੇਗੀ। ਨਾਲ ਹੀ ਭਾਰਤ 'ਚ ਸੂਖਮ, ਛੋਟੇ ਅਤੇ ਮੱਧ ਉੱਦਮ ਨਾਲ ਜੁੜੇ ਇਕ ਕਰੋੜ ਕਾਰੋਬਾਰਾਂ ਨੂੰ ਡਿਜੀਟਲਾਈਜ਼ ਕਰਨ ਲਈ ਇਕ ਅਰਬ ਡਾਲਰ (7,100 ਕਰੋੜ ਰੁਪਏ) ਦਾ ਨਿਵੇਸ਼ ਕਰੇਗੀ, ਤਾਂ ਜੋ ਗਾਹਕਾਂ ਤੱਕ ਉਨ੍ਹਾਂ ਦੀ ਪਹੁੰਚ ਹੋਰ ਵਧ ਸਕੇ। ਬੇਜ਼ੋਸ ਨੇ ਭਾਰਤ ਦੌਰੇ ਦੇ ਦੂਜੇ ਦਿਨ ਬੁੱਧਵਾਰ ਨੂੰ ਆਯੋਜਤ ਪ੍ਰੋਗਰਾਮ 'ਚ ਬਾਲੀਵੁੱਡ ਥੀਮ ਦੇ ਗਾਣਿਆਂ 'ਤੇ ਧਮਾਕੇਦਾਰ ਐਂਟਰੀ ਕੀਤੀ। ਨਵੀਂ ਦਿੱਲੀ ਦੇ ਜਵਾਹਰ ਲਾਲ ਨਹਿਰੂ ਸਟੇਡੀਅਮ 'ਚ 'ਐਮਾਜ਼ੋਨ ਸੰਭਵ' ਨਾਂ ਦਾ ਇਹ ਪ੍ਰੋਗਰਾਮ ਕਾਰੋਬਾਰੀਆਂ ਦੇ ਲਈ ਸੀ। ਇਸ 'ਚ ਇੰਫੋਸਿਸ ਦੇ ਨਾਰਾਇਣਮੂਰਤੀ, ਫਿਊਚਰ ਗਰੁੱਪ ਦੇ ਕਿਸ਼ੋਰ ਬਿਆਨੀ ਸਮੇਤ 3000 ਲੋਕ ਉਨ੍ਹਾਂ ਨੂੰ ਸੁਣਨ ਲਈ ਮੌਜੂਦ ਸਨ।
ਬੇਜ਼ੋਸ ਮੰਗਲਵਾਰ ਨੂੰ ਭਾਰਤ ਪਹੁੰਚੇ ਸਨ। ਭਾਰਤ ਅਤੇ ਅਮਰੀਕਾ ਦੇ ਆਪਸੀ ਸੰਬੰਧ ਨੂੰ ਲੈ ਕੇ ਉਨ੍ਹਾਂ ਨੇ ਕਿਹਾ ਕਿ 21ਵੀਂ ਸਦੀ ਦੇ ਲਈ ਇਹ ਬਹੁਤ ਮਹਤੱਵਪੂਰਨ ਹੈ ਅਤੇ ਇਹ ਸਦੀ ਭਾਰਤੀ ਦੀ ਹੋਵੇਗੀ। ਬੇਜ਼ੋਸ ਨੇ ਜਲਵਾਯੂ ਪਰਿਵਰਤਨ ਦੇ ਮੁੱਦੇ 'ਤੇ ਕਿਹਾ ਕਿ ਜੋ ਵੀ ਇਸ ਮਾੜੇ ਪ੍ਰਭਾਵ ਨੂੰ ਨਹੀਂ ਸਮਝ ਰਿਹਾ ਉਹ ਗਲਤੀ ਕਰ ਰਿਹਾ ਹੈ। ਇਸ ਮੁੱਦੇ 'ਤੇ ਦੁਨੀਆ ਭਰ 'ਚ ਲੋਕਾਂ ਨੂੰ ਨਾਲ ਆਉਣ ਦੀ ਲੋੜ ਹੈ। ਐਮਾਜ਼ੋਨ 2030 ਤੱਕ 100 ਫੀਸਦੀ ਸਥਾਈ ਬਿਜਲੀ ਦੀ ਵਰਤੋਂ ਕਰਨ ਲੱਗੇਗੀ। ਹਾਲ ਹੀ 'ਚ ਅਸੀਂ 1 ਲੱਖ ਇਲੈਕਟ੍ਰਿਕ ਡਿਲਿਵਰੀ ਵਾਹਨ ਖਰੀਦਣ ਦਾ ਫੈਸਲਾ ਕੀਤਾ ਹੈ।


Aarti dhillon

Content Editor

Related News