L&T ਨੇ ਆਪਣੀ ਸਹਾਇਕ ਕੰਪਨੀ ''ਚ ਟਿਡਕੋ ਦੀ ਪੂਰੀ ਹਿੱਸੇਦਾਰੀ ਖਰੀਦੀ

04/11/2019 1:52:00 PM

ਨਵੀਂ ਦਿੱਲੀ — ਬੁਨਿਆਦੀ ਢਾਂਚੇ ਅਤੇ ਇੰਜੀਨੀਅਰਿੰਗ ਖੇਤਰ ਦੀ ਦਿੱਗਜ ਕੰਪਨੀ ਲਾਰਸਨ ਐਂਡ ਟਰਬੋ(L&T) ਨੇ ਤਾਮਿਲਨਾਡੂ ਉਦਯੋਗਿਕ ਵਿਕਾਸ ਨਿਗਮ ਲਿਮਟਿਡ(ਟਿਡਕੋ) ਦੀ ਐਲ.ਐਂਡ.ਟੀ. ਸ਼ਿਪਬਿਲਡਿੰਗ ਲਿਮਟਿਡ 'ਚ 3 ਫੀਸਦੀ ਹਿੱਸੇਦਾਰੀ ਦੀ ਪ੍ਰਾਪਤੀ ਕੀਤੀ ਹੈ। ਇਹ ਸੌਦਾ 32.74 ਕਰੋੜ ਰੁਪਏ ਵਿਚ ਹੋਇਆ ਹੈ। L&T ਨੇ ਵੀਰਵਾਰ ਨੂੰ ਇਸ ਦੀ ਜਾਣਕਾਰੀ ਦਿੱਤੀ ਹੈ। ਕੰਪਨੀ ਨੇ ਬੰਬਈ ਸ਼ੇਅਰ ਬਜ਼ਾਰ ਨੂੰ ਦਿੱਤੀ ਸੂਚਨਾ ਵਿਚ ਕਿਹਾ, 'L&T ਨੇ ਆਪਣੀ ਸਹਾਇਕ ਕੰਪਨੀ L&T ਸ਼ਿਪਬਿਲਡਿੰਗ ਦੀ ਸਥਾਪਨਾ 13 ਨਵੰਬਰ 2017 ਨੂੰ ਹੋਈ ਸੀ ਅਤੇ ਉਹ ਚੇਨਈ ਦੇ ਕੱਟੂਪੱਲੀ 'ਚ ਇਕ ਆਧੁਨਿਕ ਜਹਾਜ਼ ਫੈਕਟਰੀ(ਸ਼ਿਪਯਾਰਡ) ਚਲਾਉਂਦਾ ਹੈ। ਇਥੇ ਜਹਾਜ਼ ਦੇ ਨਿਰਮਾਣ ਅਤੇ ਇਸ ਨਾਲ ਜੁੜੇ ਕੰਮਕਾਜ ਹੁੰਦੇ ਹਨ। L&T ਸ਼ਿਪ ਬਿਲਡਿੰਗ ਬਿਲਟਸ਼ਿਪ, ਵਿਸ਼ੇਸ਼ ਵਪਾਰਕ ਜਹਾਜ਼ਾਂ ਸਮੇਤ ਹੋਰ ਸਮੁੰਦਰੀ ਜਹਾਜ਼ਾਂ ਦੇ ਨਿਰਮਾਣ ਦਾ ਕੰਮ ਕਰਦੀ ਹੈ।