ਤੀਜੀ ਤਿਮਾਹੀ ''ਚ ਸਟੀਲ ਦੇ ਮਾਮਲੇ ''ਚ ਜਿੰਦਲ ਸਟੀਲ ਨੇ ਗੱਡੇ ਝੰਡੇ

01/07/2020 12:53:33 PM

ਨਵੀਂ ਦਿੱਲੀ— ਜਿੰਦਲ ਸਟੀਲ ਤੇ ਪਾਵਰ ਲਿਮਟਿਡ (ਜੇ. ਐੱਸ. ਪੀ. ਐੱਲ.) ਨੇ ਚਾਲੂ ਵਿੱਤੀ ਸਾਲ ਦੀ ਦਸੰਬਰ ਤਿਮਾਹੀ 'ਚ 16.1 ਲੱਖ ਟਨ ਸਟੀਲ ਦਾ ਉਤਪਾਦਨ ਕੀਤਾ ਹੈ। ਇਹ ਕਿਸੇ ਵੀ ਤਿਮਾਹੀ 'ਚ ਕੰਪਨੀ ਦਾ ਸਭ ਤੋਂ ਵੱਧ ਉਤਪਾਦਨ ਹੈ। ਕੰਪਨੀ ਨੇ ਮੰਗਲਵਾਰ ਇਸ ਦੀ ਜਾਣਕਾਰੀ ਬੀ. ਐੱਸ. ਈ. ਨੂੰ ਦਿੱਤੀ।

ਕੰਪਨੀ ਨੇ ਕਿਹਾ, ''ਉਸ ਨੇ ਵਿੱਤੀ ਸਾਲ 2019-20 ਦੀ ਤੀਜੀ ਤਿਮਾਹੀ 'ਚ ਕਿਸੇ ਵੀ ਤਿਮਾਹੀ ਦੀ ਤੁਲਨਾ 'ਚ ਸਭ ਤੋਂ ਵੱਧ ਸਟੀਲ ਉਤਪਾਦਨ ਕੀਤਾ ਹੈ।'' ਅਕਤੂਬਰ-ਦਸੰਬਰ ਤਿਮਾਹੀ 'ਚ ਜੇ. ਐੱਸ. ਪੀ. ਐੱਲ. ਦੀ ਰਾਇਗੜ੍ਹ ਤੇ ਅੰਗੁਲ ਸੰਚਾਲਨ ਨੇ ਸਟੀਲ ਉਤਪਾਦਨ 'ਚ 8,17,344 ਟਨ ਤੇ 7,92,822 ਟਨ ਦਾ ਯੋਗਦਾਨ ਦਿੱਤਾ। ਜਿੰਦਲ ਸਟੀਲ ਤੇ ਪਾਵਰ ਦੇ ਪ੍ਰਬੰਧਕ ਨਿਰਦੇਸ਼ਕ ਵੀ. ਆਰ. ਸ਼ਰਮਾ ਨੇ ਕਿਹਾ, ''ਕੰਪਨੀ ਨੇ ਚਾਲੂ ਮਾਲੀ ਵਰ੍ਹੇ ਦੀ ਤਿਮਾਹੀ 'ਚ ਮਜਬੂਤ ਪ੍ਰਦਰਸ਼ਨ ਕੀਤਾ। ਬਾਜ਼ਾਰ ਹਾਲਾਤ ਕਮਜ਼ੋਰ ਰਹਿਣ ਦੇ ਬਾਵਜੂਦ ਜੇ. ਐੱਸ. ਪੀ. ਐੱਲ. ਨੇ ਇਹ ਨਤੀਜੇ ਹਾਸਲ ਕੀਤੇ ਹਨ।


Related News