UPI ਜ਼ਰੀਏ IPO ''ਚ ਪੈਸੇ ਲਾ ਸਕਣਗੇ ਨਿਵੇਸ਼ਕ, ਸਮੇਂ ਦੀ ਹੋਵੇਗੀ ਬਚਤ

07/26/2018 12:58:49 PM

ਨਵੀਂ ਦਿੱਲੀ— ਹੁਣ ਆਈ. ਪੀ. ਓ. 'ਚ ਪ੍ਰਚੂਨ ਨਿਵੇਸ਼ਕ ਯੂ. ਪੀ. ਆਈ. ਜ਼ਰੀਏ ਵੀ ਪੇਮੈਂਟ ਕਰ ਸਕਣਗੇ। ਪੂੰਜੀ ਬਾਜ਼ਾਰ ਰੈਗੂਲੇਟਰੀ ਸੇਬੀ ਦਾ ਮੰਨਣਾ ਹੈ ਕਿ ਇਸ ਨਾਲ ਇਸ਼ੂ ਦੇ ਬਾਅਦ ਸ਼ੇਅਰਾਂ 'ਚ ਲਿਸਟਿੰਗ 3 ਦਿਨਾਂ 'ਚ ਹੋ ਸਕੇਗੀ। ਅਜੇ ਇਸ 'ਚ 6 ਦਿਨ ਦਾ ਸਮਾਂ ਲੱਗ ਜਾਂਦਾ ਹੈ। ਸੇਬੀ ਦੇ ਪ੍ਰਸਤਾਵ 'ਤੇ ਆਉਣ ਵਾਲੀ 15 ਅਗਸਤ ਤਕ ਰਾਇ ਮੰਗੀ ਗਈ ਹੈ। ਯੂ. ਪੀ. ਆਈ. ਤਤਕਾਲ ਪੇਮੈਂਟ ਕਰਨ ਵਾਲਾ ਸਿਸਟਮ ਹੈ। ਇਸ ਨਾਲ ਇਕ ਵਿਅਕਤੀ ਦੂਜੇ ਵਿਅਕਤੀ ਦੇ ਬੈਂਕ ਖਾਤੇ 'ਚ ਪੈਸੇ ਟਰਾਂਸਫਰ ਕਰ ਸਕਦਾ ਹੈ।

ਆਈ. ਪੀ. ਓ. 'ਚ ਇੰਝ ਕੰਮ ਕਰੇਗਾ ਯੂ. ਪੀ. ਆਈ.-
ਨਿਵੇਸ਼ਕ ਨੂੰ ਆਪਣੇ ਬੈਂਕ ਖਾਤੇ ਦੇ ਨਾਲ ਇਕ ਯੂ. ਪੀ. ਆਈ., ਆਈ. ਡੀ. ਬਣਾਉਣੀ ਹੋਵੇਗੀ। ਆਈ. ਪੀ. ਓ. ਲਈ ਹੁਣ ਦੀ ਤਰ੍ਹਾਂ ਬੋਲੀ ਦੀ ਡਿਟੇਲ ਭਰਨੀ ਹੋਵੇਗੀ। ਯੂ. ਪੀ. ਆਈ., ਆਈ. ਡੀ. ਵੀ. ਦੇਣੀ ਹੋਵੇਗੀ। ਐਕਸਚੇਂਜ ਨਿਵੇਸ਼ਕ ਦੇ ਪੈਨ ਅਤੇ ਡਿਮੈਟ ਖਾਤੇ ਨੂੰ ਡਿਪਾਜ਼ਿਟਰੀ ਨਾਲ ਜੋੜ ਦੇਵੇਗਾ। 
ਉਦਯੋਗ ਦੇ ਜਾਣਕਾਰਾਂ ਨੇ ਕਿਹਾ ਕਿ ਕਈ ਆਈ. ਪੀ. ਓ. ਨਿਵੇਸ਼ਕ ਅਜੇ ਵੀ ਭੁਗਤਾਨ ਲਈ ਚੈੱਕ ਦਾ ਇਸਤੇਮਾਲ ਕਰਦੇ ਹਨ, ਜਦੋਂ ਕਿ ਯੂ. ਪੀ. ਆਈ. ਤਹਿਤ ਇਹ ਭੁਗਤਾਨ ਆਸਾਨ ਹੋ ਜਾਵੇਗਾ। ਯੂ. ਪੀ. ਆਈ. ਦਾ ਇਸਤੇਮਾਲ ਹਾਲਾਂਕਿ ਪ੍ਰਚੂਨ ਨਿਵੇਸ਼ਕਾਂ ਤਕ ਹੀ ਸੀਮਤ ਰਹੇਗਾ। ਉੱਥੇ ਹੀ ਸੰਸਥਾਗਤ ਨਿਵੇਸ਼ਕ ਅਤੇ ਐੱਚ. ਐੱਨ. ਆਈ. ਮੌਜੂਦਾ ਪ੍ਰਕਿਰਿਆ ਦਾ ਇਸਤੇਮਾਲ ਜਾਰੀ ਰੱਖਣਗੇ। ਇਸ ਦੀ ਵਜ੍ਹਾ ਇਹ ਹੈ ਕਿ ਯੂ. ਪੀ. ਆਈ. ਤਹਿਤ ਵੱਧ ਤੋਂ ਵੱਧ 2 ਲੱਖ ਰੁਪਏ ਹੀ ਟਰਾਂਸਫਰ ਕੀਤੇ ਜਾ ਸਕਦੇ ਹਨ। ਰੈਗੂਲੇਟਰੀ ਨੇ ਇਸ ਪ੍ਰਸਤਾਵ 'ਤੇ 15 ਅਗਸਤ ਤੋਂ ਪਹਿਲਾਂ ਸੁਝਾਅ ਮੰਗੇ ਹਨ।