ਸਿਗਨਲ ਪ੍ਰਣਾਲੀ ਵਧੀਆ ਬਣਾਉਣ ਲਈ ਭਾਰਤੀ ਰੇਲ ਦਾ ਰੇਲਟੈੱਲ ਨਾਲ ਕਰਾਰ

06/19/2019 1:38:17 PM

ਮੁੰਬਈ - ਭਾਰਤੀ ਰੇਲ ਨੇ 4 ਬੀਜ਼ੀ ਮਾਰਗਾਂ ’ਤੇ ਸਿਗਨਲ ਪ੍ਰਣਾਲੀ ਨੂੰ ਅੱਪਡੇਟ ਕਰਨ ਲਈ ਰੇਲਟੈੱਲ ਐਟਰਪ੍ਰਾਈਜ਼ਿਜ਼ ਲਿਮਟਿਡ (ਆਰ. ਈ. ਐੱਲ.) ਨਾਲ ਕਰਾਰ ਕੀਤਾ ਹੈ। ਆਰ. ਈ. ਐੱਲ. ਰੇਲਟੈੱਲ ਕਾਰਪੋਰੇਸ਼ਨ ਆਫ ਇੰਡੀਆ ਲਿਮਟਿਡ ਦੀ ਪੂਰਨ ਮਲਕੀਅਤ ਵਾਲੀ ਸਹਿਯੋਗੀ ਕੰਪਨੀ ਹੈ।

ਰੇਲਟੈੱਲ ਨੇ ਕਿਹਾ ਕਿ ਇਸ ਯੋਜਨਾ ’ਚ ਅਾਟੋਮੈਟਿਕ ਟ੍ਰੇਨ ਸੁਰੱਖਿਆ ਪ੍ਰਣਾਲੀ ਨਾਲ ਐੱਲ. ਟੀ. ਆਈ. ਆਧਾਰਿਤ ਮੋਬਾਇਲ ਟ੍ਰੇਨ ਰੇਡੀਓ ਸੰਚਾਰ ਪ੍ਰਣਾਲੀ (ਐੱਮ. ਟੀ. ਆਰ. ਸੀ.) ਵਿਕਸਿਤ ਕਰਨਾ ਸ਼ਾਮਲ ਹੈ। ਸੰਚਾਰ ਪ੍ਰਣਾਲੀ ’ਚ ਜਿੱਥੇ ਜ਼ਰੂਰਤ ਹੋਵੇ ਇਲੈਕਟ੍ਰਾਨਿਕ ਇੰਟਰਲਾਕਿੰਗ (ਇਨਡੋਰ) ਦੀ ਵੀ ਸਹੂਲਤ ਹੋਵੇਗੀ। ਰੇਲਵੇ ਬੋਰਡ ਦੇ ਸਿਗਨਲ ਵਿਕਾਸ ਦੇ ਕਾਰਜਕਾਰੀ ਨਿਰਦੇਸ਼ਕ ਪ੍ਰਦੀਪ ਐੱਮ. ਸਿਕੰਦਰ, ਰੇਲਵੇ ਬੋਰਡ ਦੇ ਮੈਂਬਰ (ਸਿਗਨਲ ਅਤੇ ਦੂਰਸੰਚਾਰ) ਕਾਸ਼ੀਨਾਥ ਅਤੇ ਰੇਲਟੈੱਲ ਦੇ ਸੀ. ਐੱਮ. ਡੀ. ਪੁਨੀਤ ਚਾਵਲਾ ਨੇ ਸੋਮਵਾਰ ਨੂੰ ਸਮਝੌਤਾ ਮੈਮੋ ’ਤੇ ਹਸਤਾਖਰ ਕੀਤੇ।