ਭਾਰਤੀ ਏਅਰਟੈੱਲ ਦੇ MD ਨੇ ਕਿਹਾ-ਮੋਬਾਇਲ ਸੇਵਾਵਾਂ ਦੀਆਂ ਦਰਾਂ ਵਧਾਉਣ ਦੀ ਲੋੜ

10/15/2019 5:01:16 PM

ਨਵੀਂ ਦਿੱਲੀ—ਭਾਰਤੀ ਏਅਰਟੈੱਲ ਦੇ ਐੱਮ.ਡੀ. ਅਤੇ ਸੀ.ਈ.ਓ. (ਭਾਰਤ ਅਤੇ ਦੱਖਣੀ ਏਸ਼ੀਆ) ਗੋਪਾਲ ਵਿਟੱਲ ਨੇ ਮੰਗਲਵਾਰ ਨੂੰ ਕਿਹਾ ਕਿ ਮੋਬਾਇਲ ਸੇਵਾਵਾਂ ਦੀਆਂ ਮੌਜੂਦਾ ਦਰਾਂ ਜਾਰੀ ਨਹੀਂ ਰੱਖੀਆਂ ਜਾ ਸਕਦੀਆਂ, ਇਨ੍ਹਾਂ ਨੂੰ ਵਧਾਉਣ ਦੀ ਲੋੜ ਹੈ। ਇੰਡੀਆ ਮੋਬਾਇਲ ਕਾਂਗਰਸ 'ਚ ਪਹੁੰਚੇ ਗੋਪਾਲ ਨੇ ਮੀਡੀਆ ਨਾਲ ਗੱਲਬਾਤ 'ਚ ਅਜਿਹਾ ਕਿਹਾ। ਉਨ੍ਹਾਂ ਦਾ ਕਹਿਣਾ ਸੀ ਕਿ ਅਗਲੇ ਰਾਊਡ ਲਈ ਸਪੈਕਟਰਮ ਨੀਲਾਮੀ ਦੀ ਪ੍ਰਸਤਾਵਿਤ ਕੀਮਤ ਵੀ ਕਾਫੀ ਜ਼ਿਆਦਾ ਹੈ, ਇਹ 5ਜੀ ਬਿਜ਼ਨੈੱਸ ਲਈ ਖਰਚ ਕਰਨ ਯੋਗ ਨਹੀਂ।
ਗੋਪਾਲ ਮੁਤਾਬਕ ਡਿਜੀਟਲ ਇੰਡੀਆ ਪ੍ਰੋਗਰਾਮ ਦੀਆਂ ਉਮੀਦਾਂ ਪੂਰੀਆਂ ਕਰਨ ਲਈ ਟੈਲੀਕਾਮ ਇੰਡਸਟਰੀ ਦੀ ਸਿਹਤ ਦਰੁਸਤ ਅਤੇ ਜੋਸ਼ਪੂਰਨ ਹੋਣੀ ਚਾਹੀਦੀ। ਜੇਕਰ ਇੰਡਸਟਰੀ 'ਚ ਨਿਵੇਸ਼ ਨਹੀਂ ਆਵੇਗਾ ਤਾਂ ਅਸੀਂ ਉਮੀਦ 'ਤੇ ਖਰੇ ਨਹੀਂ ਉਤਰ ਪਾਵਾਂਗੇ। ਮਨਚਾਹੇ ਨਤੀਜੇ ਪਾਉਣ ਲਈ ਇਹ ਦੋ ਜ਼ਿੰਮੇਵਾਰੀਆਂ ਨਿਭਾਉਣ ਦਾ ਸਮਾਂ ਹੈ, ਇਕ ਕੰਪਨੀ ਦੇ ਪ੍ਰਤੀ ਅਤੇ ਦੂਜੀ ਦੇਸ਼ ਪ੍ਰਾਪਤੀ ਦੇ ਪ੍ਰਤੀ। ਟੈਲੀਕਾਮ ਸੈਕਟਰ ਦੀਆਂ ਸਮੱਸਿਆਵਾਂ ਸੁਲਝਾਉਣ ਲਈ ਸੰਬੰਧਤ ਪੱਖ ਦ੍ਰਿਸ਼ਟੀਕੋਣ 'ਚ ਬਦਲਾਅ ਲਿਆਈਏ ਤਾਂ ਇਹ ਸੈਕਟਰ ਕ੍ਰਾਂਤੀ ਲਿਆ ਸਕਦਾ ਹੈ।
ਰਿਲਾਇੰਸ਼ ਜਿਓ ਵਲੋਂ ਦੂਜੇ ਨੈੱਟਵਰਕ 'ਤੇ ਕਾਲਿੰਗ ਲਈ ਗਾਹਕਾਂ ਤੋਂ 6 ਪੈਸੇ ਪ੍ਰਤੀ ਮਿੰਟ ਲੈਣ ਦੇ ਫੈਸਲੇ ਦੀ ਗੋਪਾਲ ਨੇ ਨਿੰਦਾ ਕੀਤੀ। ਉਨ੍ਹਾਂ ਨੇ ਕਿਹਾ ਕਿ ਇੰਟਰਨੈਕਸ਼ਨ ਯੂਜੇਜ ਚਾਰਜ (ਆਈ.ਯੂ.ਸੀ.) ਟੈਰਿਫ ਦਾ ਹਿੱਸਾ ਨਹੀਂ, ਸਗੋਂ ਆਪਰੇਟਰਸ ਦੇ ਚਾਰਜ ਹਨ। ਪਿਛਲੇ 20 ਸਾਲ ਤੋਂ ਆਈ.ਯੂ.ਸੀ. ਚਾਰਜ ਆਪਰੇਟਰ ਹੀ ਖਰਚ ਕਰ ਰਹੇ ਹਨ।


Aarti dhillon

Content Editor

Related News