ICT ਦਾ ਤੀਜੀ ਤਿਮਾਹੀ ''ਚ ਸ਼ੁੱਧ ਲਾਭ 29 ਫੀਸਦੀ ਵਧਿਆ

02/01/2020 11:04:46 AM

ਨਵੀਂ ਦਿੱਲੀ—ਆਟਾ, ਨਮਕ ਵਰਗੇ ਰੋਜ਼ਮੱਰਾ ਦੇ ਉਪਭੋਕਤਾ ਉਤਪਾਦ ਤੋਂ ਲੈ ਕੇ ਹੋਟਲ ਕਾਰੋਬਾਰ ਕਰਨ ਵਾਲੀ ਵਿਸ਼ਾਲ ਕੰਪਨੀ ਆਈ.ਟੀ.ਸੀ. ਦਾ ਏਕੀਕ੍ਰਿਤ ਸ਼ੁੱਧ ਲਾਭ ਚਾਲੂ ਵਿੱਤੀ ਸਾਲ ਦੀ ਅਕਤੂਬਰ-ਸਤੰਬਰ ਤਿਮਾਹੀ 'ਚ 29.3 ਫੀਸਦੀ ਵਧ ਕੇ 4,047.87 ਕਰੋੜ ਰੁਪਏ ਰਿਹਾ ਹੈ। ਇਸ ਤੋਂ ਪਿਛਲੇ ਵਿੱਤੀ ਸਾਲ 2018-19 ਦੀ ਇਸ ਸਮੇਂ ਦੀ ਕੰਪਨੀ ਨੂੰ 3,136.95 ਕਰੋੜ ਰੁਪਏ ਦਾ ਲਾਭ ਹੋਇਆ ਸੀ। ਸ਼ੇਅਰ ਬਾਜ਼ਾਰ ਨੂੰ ਦਿੱਤੀ ਜਾਣਕਾਰੀ ਮੁਤਾਬਕ ਸਮੀਖਿਆ ਵਾਧੇ 'ਚ ਕੰਪਨੀ ਦੀ ਸ਼ੁੱਧ ਵਿਕਰੀ 5.71 ਫੀਸਦੀ ਵਧ ਕੇ 13,220.30 ਕਰੋੜ ਰੁਪਏ ਰਹੀ ਹੈ। ਇਸ ਤੋਂ ਪਿਛਲੇ ਵਿੱਤੀ ਸਾਲ ਦੀ ਇਸ ਮਿਆਦ 'ਚ ਇਹ ਅੰਕੜਾ 12,506.05 ਕਰੋੜ ਰੁਪਏ ਸੀ। ਕੰਪਨੀ ਦਾ ਕੁੱਲ ਖਰਚ ਇਸ ਮਿਆਦ ਦੇ 8,340.61 ਕਰੋੜ ਰੁਪਏ ਦੇ ਖਰਚ ਤੋਂ 5.25 ਫੀਸਦੀ ਜ਼ਿਆਦਾ ਹੈ।


Related News