HDFC ਲਾਈਫ ਇੰਸ਼ੋਰੈਂਸ ਨੂੰ 364 ਕਰੋੜ ਦਾ ਮੁਨਾਫਾ

04/26/2019 4:39:56 PM

ਨਵੀਂ ਦਿੱਲੀ—ਵਿੱਤੀ ਸਾਲ 2019 ਦੀ ਚੌਥੀ ਤਿਮਾਹੀ 'ਚ ਐੱਚ.ਡੀ.ਐੱਫ.ਸੀ. ਲਾਈਫ ਦਾ ਮੁਨਾਫਾ 5 ਫੀਸਦੀ ਵਧ ਕੇ 364 ਕਰੋੜ ਰੁਪਏ ਹੋ ਗਿਆ ਹੈ ਜਦੋਂਕਿ ਵਿੱਤੀ ਸਾਲ 2018 ਦੀ ਚੌਥੀ ਤਿਮਾਹੀ 'ਚ ਬਾਇਓਕਾਨ ਦਾ ਮੁਨਾਫਾ 346.8 ਕਰੋੜ ਰੁਪਏ ਰਿਹਾ ਸੀ।
ਵਿੱਤੀ ਸਾਲ 2019 ਦੀ ਚੌਥੀ ਤਿਮਾਹੀ 'ਚ ਐੱਚ.ਡੀ.ਐੱਫ.ਸੀ. ਲਾਈਫ ਦੀ ਪ੍ਰੀਮੀਅਮ ਆਮਦਨ 15 ਫੀਸਦੀ ਵਧ ਕੇ 10247 ਕਰੋੜ ਰੁਪਏ 'ਤੇ ਪਹੁੰਚ ਗਈ। ਵਿੱਤੀ ਸਾਲ 2018 ਦੀ ਚੌਥੀ ਤਿਮਾਹੀ 'ਚ ਐੱਚ.ਡੀ.ਐੱਫ.ਸੀ. ਲਾਈਫ ਦੀ ਪ੍ਰੀਮੀਅਮ ਆਮਦਨ 8,900 ਕਰੋੜ ਰੁਪਏ ਰਹੀ ਸੀ। 
ਵਿੱਤੀ ਸਾਲ 2019 ਦੀ ਚੌਥੀ ਤਿਮਾਹੀ 'ਚ ਐੱਚ.ਡੀ.ਐੱਫ.ਸੀ. ਲਾਈਫ ਦੀ ਨਿਵੇਸ਼ ਨਾਲ ਹੋਈ ਆਮਦਨ 3,755 ਕਰੋੜ ਰੁਪਏ ਰਹੀ ਹੈ ਜਦੋਂਕਿ ਪਿਛਲੇ ਸਾਲ ਦੀ ਚੌਥੀ ਤਿਮਾਹੀ 'ਚ ਕੰਪਨੀ ਨੂੰ 937 ਕਰੋੜ ਰੁਪਏ ਦਾ ਘਾਟਾ ਹੋਇਆ ਸੀ।


Aarti dhillon

Content Editor

Related News