H-1B ਵੀਜ਼ਾ ਅਰਜ਼ੀਆਂ ਇਸ ਸਾਲ 5 ਫੀਸਦੀ ਵਧੀਆਂ, ਭਾਰਤੀ ਬਿਨੈਕਾਰਾਂ 'ਚ ਗਿਰਾਵਟ ਆਉਣ ਦੀ ਉਮੀਦ

04/13/2019 4:05:46 PM

ਪੂਣੇ — ਯੂ.ਐਸ. ਸਿਟੀਜ਼ਨ ਐਂਡ ਇਮੀਗ੍ਰੇਸ਼ਨ ਸਰਵਿਸਿਜ਼(USCIS) ਨੇ ਸ਼ੁੱਕਰਵਾਰ ਨੂੰ ਕਿਹਾ ਕਿ ਮੌਜੂਦਾ ਵਿੱਤੀ ਸਾਲ ਲਈ ਉਸ ਨੂੰ H-1B ਵੀਜ਼ੇ ਲਈ 2,01,011 ਅਰਜ਼ੀਆਂ ਮਿਲ ਚੁੱਕੀਆਂ ਹਨ, ਇਹ 5 ਫੀਸਦੀ ਵਾਧਾ ਦਰਸਾਉਂਦਾ ਹੈ। ਇਸ ਦੇ ਨਾਲ ਹੀ ਅਮਰੀਕੀ ਯੂਨੀਵਰਸਿਟੀਆਂ ਤੋਂ ਮਾਸਟਰਸ ਜਾਂ ਇਸ ਤੋਂ ਉੱਪਰ ਦੀ ਡਿਗਰੀ ਰੱਖਣ ਵਾਲਿਆਂ ਵਲੋਂ ਵੀ ਉਸਨੂੰ ਵੱਡੀ ਸੰਖਿਆ ਵਿਚ ਅਰਜ਼ੀਆਂ ਮਿਲ ਚੁੱਕੀਆਂ ਹਨ। ਅਰਜ਼ੀ ਪ੍ਰਕਿਰਿਆ 1 ਅਪ੍ਰੈਲ ਤੋਂ ਸ਼ੁਰੂ ਹੋਈ ਸੀ। 

ਸਿਰਫ 42 ਫੀਸਦੀ ਨੂੰ ਮਿਲੇਗਾ ਵੀਜ਼ਾ

ਸਾਰੇ ਬਿਨੈਕਾਰਾਂ ਵਿਚੋਂ ਸਿਰਫ 42 ਫੀਸਦੀ ਲੋਕਾਂ ਨੂੰ ਹੀ H-1B ਵੀਜ਼ਾ ਮਿਲ ਸਕੇਗਾ ਕਿਉਂਕਿ ਅਮਰੀਕਾ ਇਕ ਸਾਲ ਵਿਚ ਸਿਰਫ 85,000 ਲੋਕਾਂ ਨੂੰ ਹੀ ਵੀਜ਼ਾ ਜਾਰੀ ਕਰਦਾ ਹੈ। ਅਮਰੀਕਾ ਨੇ ਇਸ ਸਾਲ ਇਸ ਸਾਲ ਹਾਲਾਂਕਿ ਮਾਸਟਰਸ ਜਾਂ ਇਸ ਤੋਂ ਉੱਪਰ ਦੀ ਡਿਗਰੀ ਰੱਖਣ ਵਾਲਿਆਂ ਲਈ 20,000 ਤੋਂ ਜ਼ਿਆਦਾ ਵੀਜ਼ਾ ਜਾਰੀ ਕਰਨ ਲਈ ਨਿਯਮਾਂ ਵਿਚ ਬਦਲਾਅ ਵੀ ਕੀਤਾ ਹੈ। 
ਪਿਛਲੇ ਸਾਲ ਤੱਕ ਬੈਚੁਲਰ ਡਿਗਰੀ ਰੱਖਣ ਵਾਲਿਆਂ ਨੂੰ 65,000 ਵੀਜ਼ਾ ਜਾਰੀ ਕੀਤੇ ਗਏ, ਜਦੋਂਕਿ ਮਾਸਟਰਸ ਜਾਂ ਇਸ ਤੋਂ ਉੱਚੀ ਡਿਗਰੀ ਰੱਖਣ ਵਾਲਿਆਂ ਲਈ ਵੱਖ ਤੋਂ 20,000 ਵੀਜ਼ਾ ਜਾਰੀ ਕੀਤਾ ਗਿਆ ਸੀ। ਇਸ ਸਾਲ ਮਾਸਟਰਸ ਜਾਂ ਇਸ ਤੋਂ ਉੱਪਰ ਦੀ ਡਿਗਰੀ ਰੱਖਣ ਵਾਲਿਆਂ ਲਈ ਵੀਜ਼ਾ ਦੀ ਸੰਖਿਆ ਵਿਚ ਵਾਧਾ ਕੀਤਾ ਜਾਵੇਗਾ।

ਭਾਰਤੀ ਕੰਪਨੀਆਂ ਦਾ ਪੱਖਪਾਤ ਦਾ ਦੋਸ਼

H-1B ਵੀਜ਼ਾ ਜਾ ਸਭ ਤੋਂ ਜ਼ਿਆਦਾ ਲਾਭ ਲੈਣ ਵਾਲੀਆਂ ਭਾਰਤੀ ਆਈ.ਟੀ. ਕੰਪਨੀਆਂ ਨੇ ਦੋਸ਼ ਲਗਾਇਆ ਹੈ ਕਿ ਅਮਰੀਕਾ ਤੋਂ ਮਾਸਟਰਸ ਜਾਂ ਉਸ ਤੋਂ ਉੱਪਰ ਦੀ ਡਿਗਰੀ ਲੈਣ ਵਾਲਿਆਂ ਲਈ ਨਵਾਂ ਕੋਟਾ ਅਮਰੀਕੀ ਤਕਨਾਲੋਜੀ ਕੰਪਨੀਆਂ ਦੇ ਪ੍ਰਤੀ ਪੱਖਪਾਤਪੂਰਣ ਰਵੱਇਆ ਹੈ। 

ਭਾਰਤੀ ਬਿਨੈਕਾਰਾਂ ਵਿਚ ਆਈ ਗਿਰਾਵਟ

ਪਿਛਲੇ ਸਾਲ ਦੀ ਤੁਲਨਾ ਵਿਚ ਇਸ ਸਾਲ H-1B ਵੀਜ਼ਾ ਅਰਜ਼ੀ 'ਚ ਲਗਭਗ 5 ਫੀਸਦੀ ਵਾਧਾ ਹੋਇਆ ਹੈ। ਪਿਛਲੇ ਸਾਲ USCIS ਨੂੰ 1,90,098 ਅਰਜ਼ੀਆਂ ਮਿਲੀਆਂ ਸਨ। ਹਾਲਾਂਕਿ ਮਾਹਰਾਂ ਦਾ ਕਹਿਣਾ ਹੈ ਕਿ ਪਿਛਲੇ ਸਾਲ ਦੀ ਤੁਲਨਾ 'ਚ ਇਸ ਸਾਲ ਅਰਜ਼ੀਆਂ ਘੱਟ ਸਕਦੀਆਂ ਹਨ। 

ਭਾਰਤੀ ਦੀ ਮੰਗ 20-30 ਫੀਸਦੀ ਘਟੇਗੀ

ਜ਼ਿਆਦਾਤਰ ਕੰਪਨੀਆਂ ਨੇ ਕਿਹਾ ਹੈ ਕਿ ਉਨ੍ਹਾਂ ਨੇ H-1B ਵੀਜ਼ਾ ਲਈ ਪਹਿਲਾਂ ਦੀ ਤੁਲਨਾ 'ਚ ਘੱਟ ਅਰਜ਼ੀਆਂ ਦਿੱਤੀਆਂ ਹਨ। ਇਸ ਲਈ ਇਸ ਵੀਜ਼ੇ ਲਈ ਭਾਰਤੀ ਆਈ.ਟੀ. ਕੰਪਨੀਆਂ 'ਚ ਮੰਗ 20-30 ਫੀਸਦੀ ਘੱਟ ਸਕਦੀ ਹੈ।

ਪਿਛਲੇ ਸਾਲ 49 ਫੀਸਦੀ ਭਾਰਤੀਆਂ ਅਰਜ਼ੀਆਂ ਰੱਦ

ਪਿਛਲੇ ਸਾਲ ਭਾਰਤੀ ਕੰਪਨੀਆਂ ਵਲੋਂ ਦਿੱਤੇ ਗਏ 49 ਫੀਸਦੀ ਵੀਜ਼ਾ ਅਰਜ਼ੀਆਂ ਨੂੰ ਰੱਦ ਕਰ ਦਿੱਤਾ ਗਿਆ ਸੀ ਅਤੇ ਪੰਜ ਚੋਟੀ ਦੀਆਂ ਕੰਪਨੀਆਂ ਨੂੰ 22,429 ਵੀਜ਼ਾ ਦਿੱਤੇ ਗਏ ਸਨ, ਜਦੋਂਕਿ ਸਾਲ 2017 'ਚ ਵੀਜ਼ਾ ਅਰਜ਼ੀ ਰੱਦ ਹੋਣ ਦਾ ਅੰਕੜਾ 43.957 ਫੀਸਦੀ ਸੀ।