ਸੂਬਿਆਂ ਦੀ ਸਟਾਰਟਅਪ ਸਬੰਧੀ ਰੈਂਕਿੰਗ ਸ਼ੁੱਕਰਵਾਰ ਨੂੰ ਹੋਵੇਗੀ ਜਾਰੀ

09/10/2020 9:32:35 PM

ਨਵੀਂ ਦਿੱਲੀ- ਸੂਬਿਆਂ ਵਿਚ ਸਟਾਰਟਅਪ ਕਿੰਨਾ ਅਨੁਕੂਲ ਹੈ, ਇਸ ਨੂੰ ਲੈ ਕੇ ਦੇਸ਼ ਦੇ ਸਾਰੇ ਸੂਬਿਆਂ ਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੀ ਈਕੋਸਿਸਟਮ ਸਬੰਧੀ ਰੈਂਕਿੰਗ ਸ਼ੁੱਕਰਵਾਰ ਨੂੰ ਵਣਜ ਮੰਤਰਾਲਾ ਜਾਰੀ ਕਰੇਗਾ। 

ਇਕ ਅਧਿਕਾਰਕ ਬਿਆਨ ਵਿਚ ਇਹ ਕਿਹਾ ਗਿਆ ਹੈ ਕਿ ਇਹ ਰੈਂਕਿੰਗ ਉੱਭਰਦੇ ਉੱਦਮੀਆਂ ਨੂੰ ਉਤਸ਼ਾਹਤ ਕਰਨ ਲਈ ਅਤੇ ਵਿਕਾਸ ਕਰਨ ਦੀ ਪਹਿਲ ਦੇ ਆਧਾਰ 'ਤੇ ਦਿੱਤੀ ਜਾਂਦੀ ਹੈ। ਵਣਜ ਮੰਤਰਾਲੇ ਨੇ ਕਿਹਾ ਕਿ ਉਦਯੋਗ ਤੇ ਅੰਦਰੂਨੀ ਵਪਾਰ ਵਿਕਾਸ ਵਿਭਾਗ ਨੇ ਮੁਕਾਬਲਾ ਵਧਾਉਣ ਲਈ ਰੈਂਕਿੰਗ ਪ੍ਰਕਿਰਿਆ ਦਾ ਦੂਜਾ ਪੜਾਅ ਸ਼ੁਰੂ ਕਰ ਦਿੱਤਾ ਹੈ। 

ਰੈਂਕਿੰਗ ਰੂਪਰੇਖਾ 2019 ਵਿਚ 7 ਵਪਾਰਕ ਸੁਧਾਰ ਖੇਤਰ ਸ਼ਾਮਲ ਕੀਤੇ ਗਏ ਹਨ। ਇਨ੍ਹਾਂ ਵਿਚ ਸੰਸਥਾਗਤ ਸਮਰਥਨ, ਜਨਤਕ ਖਰੀਦ ਵਿਚ ਅਨੁਪਾਲਨ ਨੂੰ ਸਰਲ ਕਰਨਾ, ਇਨਕੁਬੇਸ਼ਨ ਕੇਂਦਰ, ਸ਼ੁਰੂਆਤੀ ਪੂੰਜੀ, ਉੱਦਮੀ ਪੂੰਜੀ, ਜਾਗਰੂਕਤਾ ਅਤੇ ਪਹੁੰਚ ਵਰਗੇ 30 ਬਿੰਦੂ ਸ਼ਾਮਲ ਹਨ। ਮੰਤਰਾਲੇ ਨੇ ਕਿਹਾ ਕਿ ਇਕਰੂਪਤਾ ਕਾਇਮ ਕਰਨ ਅਤੇ ਰੈਂਕਿੰਗ ਪ੍ਰਕਿਰਿਆ ਦੇ ਮਾਨਕੀਕਰਨ ਲਈ ਸੂਬਿਆਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ ਦੋ ਸਮੂਹਾਂ ਵਿਚ ਵੰਡਿਆ ਗਿਆ ਹੈ। ਦਿੱਲੀ ਨੂੰ ਛੱਡ ਕੇ ਸਾਰੇ ਕੇਂਦਰ ਸ਼ਾਸਤ ਪ੍ਰਦੇਸ਼ (ਦਿੱਲੀ ਨੂੰ ਛੱਡ ਕੇ) ਅਤੇ ਪੂਰਬ ਦੇ ਸਾਰੇ ਸੂਬਿਆਂ (ਆਸਾਮ ਨੂੰ ਛੱਡ ਕੇ) ਇਕ ਸਮੂਹ ਵਿਚ ਰੱਖਿਆ ਗਿਆ ਹੈ। ਹੋਰ ਸੂਬਿਆਂ ਨੂੰ ਦੂਜੇ ਸਮੂਹ ਵਿਚ ਰੱਖਿਆ ਗਿਆ ਹੈ। ਇਸ ਪ੍ਰਕਿਰਿਆ ਵਿਚ 22 ਸੂਬਿਆਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਨੇ ਹਿੱਸਾ ਲਿਆ ਹੈ। 


Sanjeev

Content Editor

Related News