ਗੂਗਲ ਪੇ ਕਿਸੇ ਤੀਜੇ ਪੱਖ ਨਾਲ ਲੈਣ-ਦੇਣ ਦੇ ਅੰਕੜਿਆਂ ਨੂੰ ਸਾਂਝਾ ਨਹੀਂ ਕਰਦੀ : ਗੂਗਲ

09/26/2020 3:42:27 PM

ਨਵੀਂ ਦਿੱਲੀ (ਭਾਸ਼ਾ) – ਗੂਗਲ ਨੇ ਕਿਹਾ ਕਿ ਗੂਗਲ ਪੇ ਪ੍ਰਵਾਹ ਤੋਂ ਬਾਹਰ ਕਿਸੇ ਤੀਜੇ ਪੱਖ ਨਾਲ ਗਾਹਕਾਂ ਦੇ ਲੈਣ-ਦੇਣ ਦੇ ਅੰਕੜਿਆਂ ਨੂੰ ਸਾਂਝਾ ਨਹੀਂ ਕਰਦੀ ਹੈ। ਇਸ ਤਰ੍ਹਾਂ ਦੀਆਂ ਖਬਰਾਂ ਆਈਆਂ ਸਨ ਕਿ ਕੰਪਨੀ ਨੇ ਦਿੱਲੀ ਹਾਈਕੋਰਟ ’ਚ ਕਿਹਾ ਹੈ ਕਿ ਐੱਨ. ਪੀ. ਸੀ. ਆਈ. ਅਤੇ ਭੁਗਤਾਨ ਸੇਵਾ ਪ੍ਰੋਵਾਈਡਰ (ਪੀ. ਐੱਸ. ਪੀ.) ਬੈਂਕਾਂ ਦੀ ਇਜਾਜ਼ਤ ਨਾਲ ਉਹ ਗਾਹਕਾਂ ਦੇ ਲੈਣ-ਦੇਣ ਦੇ ਅੰਕੜਿਆਂ ਨੂੰ ਤੀਜੇ ਪੱਖ ਨਾਲ ਸਾਂਝਾ ਕਰ ਸਕਦੀ ਹੈ। ਇਨ੍ਹਾਂ ਖਬਰਾਂ ਤੋਂ ਬਾਅਦ ਗੂਗਲ ਨੇ ਇਹ ਸਪੱਸ਼ਟੀਕਰਣ ਦਿੱਤਾ ਹੈ। ਗੂਗਲ ਦੇ ਇਕ ਬੁਲਾਰੇ ਨੇ ਕਿਹਾ ਕਿ ਗੂਗਲ ਵਲੋਂ ਦਿੱਲੀ ਹਾਈਕੋਰਟ ’ਚ ਦਿੱਤੇ ਗਏ ਹਲਫਨਾਮੇ ਤੋਂ ਬਾਅਦ ਮੀਡੀਆ ’ਚ ਜੋ ਖਬਰਾਂ ਆਈਆਂ ਹਨ, ਉਹ ਤੱਥਾਂ ’ਤੇ ਆਧਾਰਿਤ ਨਹੀਂ ਹਨ। ਬੁਲਾਰੇ ਨੇ ਕਿਹਾ ਕਿ ਗੂਗਲ ਪੇ ਭਾਰਤੀ ਰਾਸ਼ਟਰੀ ਭੁਗਤਾਨ ਨਿਗਮ (ਐੱਨ. ਪੀ. ਸੀ. ਆਈ.) ਵਲੋਂ ਜਾਰੀ ਏਕੀਕ੍ਰਿਤ ਭੁਗਤਾਨ ਇੰਟਰਫੇਸ (ਯੂ. ਪੀ. ਆਈ.) ਪ੍ਰਕਿਰਿਆ ਅਧੀਨ ਦਿਸ਼ਾ-ਨਿਰਦੇਸ਼ਾਂ ਅਤੇ ਹੋਰ ਕਾਨੂੰਨਾਂ ਦੀ ਪੂਰੀ ਤਰ੍ਹਾਂ ਪਾਲਣਾ ਕਰਦੀ ਹੈ।


Harinder Kaur

Content Editor

Related News