Huawei ਸਮੇਤ 4 ਚੀਨੀ ਕੰਪਨੀਆਂ ''ਤੇ ਚੀਨ ਲਈ ਜਾਸੂਸੀ ਕਰਨ ਦਾ ਸ਼ੱਕ

07/19/2020 7:06:52 PM

ਨਵੀਂ ਦਿੱਲੀ- ਸਰਕਾਰ ਨੇ ਭਾਰਤ ਵਿਚ ਕੰਮ ਕਰ ਰਹੀਆਂ 4 ਚੀਨੀ ਕੰਪਨੀਆਂ ਦੀ ਪਛਾਣ ਕੀਤੀ ਹੈ ਜੋ ਕਿ ਚੀਨ ਦੀ ਪੀਪਲਜ਼ ਲਿਬਰੇਸ਼ਨ ਆਰਮੀ (ਪੀ. ਐੱਲ. ਏ.) ਨਾਲ ਸਬੰਧ ਰੱਖਦੀਆਂ ਹਨ। 

ਇਸ ਤਰ੍ਹਾਂ ਦੀਆਂ ਖਬਰਾਂ ਹਨ ਕਿ ਇਹ ਚਾਈਨਿਜ਼ ਕੰਪਨੀਆਂ ਚੀਨ ਦੀ ਸਰਕਾਰ ਨੂੰ ਦੂਜੇ ਦੇਸ਼ਾਂ ਬਾਰੇ ਸੰਵੇਦਨਸ਼ੀਲ ਜਾਣਕਾਰੀ ਦਿੰਦੀਆਂ ਹਨ।
ਇਕ ਰਿਪੋਰਟ ਅਨੁਸਾਰ, 2017 ਵਿਚ ਬਣੇ ਇਕ ਚੀਨੀ ਕਾਨੂੰਨ ਤਹਿਤ, ਚੀਨੀ ਫੌਜ ਕਿਸੇ ਵੀ ਸ਼ੱਕੀ ਵਿਅਕਤੀ ਦੀ ਨਿਗਰਾਨੀ ਕਰ ਸਕਦੀ ਹੈ, ਉਨ੍ਹਾਂ ਦੇ ਟਿਕਾਣਿਆਂ 'ਤੇ ਛਾਪਾ ਮਾਰ ਸਕਦੀ ਹੈ ਅਤੇ ਉਨ੍ਹਾਂ ਦੇ ਸਾਮਾਨ ਅਤੇ ਵਾਹਨ ਜ਼ਬਤ ਕਰ ਸਕਦੀ ਹੈ। ਇਸ ਕਾਨੂੰਨਤਹਿਤ ਹੁਆਵੇਈ, ਜ਼ੈੱਡਟੀਈ, ਟਿਕਟਾਕ ਵਰਗੀਆਂ ਚੀਨੀ ਕੰਪਨੀਆਂ ਸਰਕਾਰ ਦਾ ਸਹਿਯੋਗ ਕਰਨ ਲਈ ਮਜਬੂਰ ਹਨ। ਦੁਨੀਆ ਦੇ ਕਿਸੇ ਵੀ ਕੋਨੇ ਵਿਚ ਕੰਮ ਕਰ ਰਹੀਆਂ ਇਹ ਇਹ ਚੀਨੀ ਕੰਪਨੀਆਂ ਚੀਨ ਦੀ ਰਾਸ਼ਟਰੀ ਇੰਟੈਲੀਜੈਂਸ ਵਿਚ ਆਪਣਾ ਸਹਿਯੋਗ ਦਿੰਦੀਆਂ ਹਨ। ਬਦਲੇ ਵਿਚ, ਚੀਨੀ ਸਰਕਾਰ ਉਨ੍ਹਾਂ ਨੂੰ ਸੁਰੱਖਿਆ ਅਤੇ ਸਹਾਇਤਾ ਦਿੰਦੀ ਹੈ।
ਚੀਨ ਦੀਆਂ ਜਿਨ੍ਹਾਂ ਕੰਪਨੀਆਂ 'ਤੇ ਭਾਰਤ ਸਰਕਾਰ ਦੀ ਖਾਸ ਨਜ਼ਰ ਹੈ ਉਨ੍ਹਾਂ ਵਿਚ ਕਰਨਾਟਕ ਵਿਚ ਕੰਮ ਕਰ ਰਹੀ ਸ਼ਿੰਡੀਆ ਸਟੀਲ ਲਿਮਟਿਡ (Xindia Steels Limited), ਛੱਤੀਸਗੜ੍ਹ ਸਥਿਤ ਸ਼ਿਨਜਿੰਗ ਕੈਥੇ ਇੰਟਰਨੇਸ਼ਨ ਗਰੁੱਪ (Xinxing Cathay International Group), ਚਾਈਨਾ ਇਲੈਕਟ੍ਰਾਨਿਕਸ ਤਕਨਾਲੋਜੀ ਗਰੁੱਪ ਕਾਰਪੋਰੇਸ਼ਨ (China Electronics Technology Group Corporation) ਅਤੇ ਹੁਆਵੇਈ ਸ਼ਾਮਲ ਹਨ।


Sanjeev

Content Editor

Related News