ਪੋਰਬੰਦਰ ਤੋਂ ਦਿੱਲੀ ਲਈ ਉਡਾਣਾਂ 27 ਤੋਂ ਸ਼ੁਰੂ

04/18/2022 1:54:52 PM

ਜੈਤੋ (ਪਰਾਸ਼ਰ): ਕੇਂਦਰੀ ਸ਼ਹਿਰੀ ਹਵਾਬਾਜ਼ੀ ਮੰਤਰਾਲੇ ਅਨੁਸਾਰ ਕੇਂਦਰੀ ਸ਼ਹਿਰੀ ਹਵਾਬਾਜ਼ੀ ਮੰਤਰੀ ਸ੍ਰੀ ਜੋਤੀਰਾਦਿਤਿਆ ਐੱਮ. ਸਿੰਧੀਆ ਨੇ ਦੱਸਿਆ ਕਿ 27 ਅਪ੍ਰੈਲ ਤੋਂ ਪੋਰਬੰਦਰ ਤੋਂ ਦਿੱਲੀ ਲਈ ਉਡਾਣ ਸੇਵਾ ਸ਼ੁਰੂ ਕੀਤੀ ਜਾਵੇਗੀ। ਇਸ ਦੇ ਨਾਲ ਹੀ ਕੇਂਦਰ ਸਰਕਾਰ ਗੁਜਰਾਤ ਵਿਚ ਹਵਾਈ ਸੰਪਰਕ ਵਧਾਉਣ ਲਈ ਵਚਨਬੱਧ ਹੈ।

ਉਨ੍ਹਾਂ ਕਿਹਾ ਕਿ ਕੇਂਦਰ ਅਤੇ ਰਾਜ ਸਰਕਾਰਾਂ ਗੁਜਰਾਤ ’ਚ ਆਧੁਨਿਕ ਅਤੇ ਵਧੀਆ ਹਵਾਈ ਅੱਡਿਆਂ ਦੇ ਨਿਰਮਾਣ ਦੇ ਟੀਚੇ ਵੱਲ ਲਗਾਤਾਰ ਕੰਮ ਕਰ ਰਹੀਆਂ ਹਨ। ਇਸ ਤਹਿਤ ਘੋਲੇੜਾ ਵਿਖੇ 405 ਕਰੋੜ ਰੁਪਏ ਦੀ ਲਾਗਤ ਨਾਲ ਹਰ ਸਾਲ 30 ਲੱਖ ਯਾਤਰੀਆਂ ਦੀ ਸਮਰੱਥਾ ਵਾਲਾ ਨਵਾਂ ਗਰੀਨਫੀਲਡ ਪ੍ਰਾਜੈਕਟ ਸ਼ੁਰੂ ਕੀਤਾ ਜਾ ਰਿਹਾ ਹੈ। ਇਸ ਦੇ ਨਾਲ ਹੀ 1305 ਕਰੋੜ ਰੁਪਏ ਦੀ ਲਾਗਤ ਨਾਲ 23 ਲੱਖ ਯਾਤਰੀ ਪ੍ਰਤੀ ਸਾਲ ਦੀ ਸਮਰੱਥਾ ਵਾਲਾ ਇਕ ਨਵਾਂ ਗ੍ਰੀਨਫੀਲਡ ਪ੍ਰਾਜੈਕਟ ਹੀਰਾਸਰ ਵਿਖੇ ਸ਼ੁਰੂ ਕੀਤਾ ਜਾ ਰਿਹਾ ਹੈ।ਕੇਸ਼ੋਦ- ਮੁੰਬਈ ਹਵਾਈ ਸੇਵਾ ਸ਼ਨੀਵਾਰ ਨੂੰ ਸ਼ੁਰੂ ਕਰ ਦਿੱਤੀ ਗਈ ਹੈ, ਜਦਕਿ ਕੇਸ਼ੋਦ- ਅਹਿਮਦਾਬਾਦ ਹਵਾਈ ਸੇਵਾ ਵੀ ਜਲਦ ਸ਼ੁਰੂ ਕੀਤੀ ਜਾ ਰਹੀ ਹੈ।


Harnek Seechewal

Content Editor

Related News