ਡੀਜ਼ਲ ਮਹਿੰਗਾ ਹੋਣ ਨਾਲ ਕਿਰਾਇਆ ''ਚ 20 ਫੀਸਦੀ ਹੋ ਸਕਦਾ ਹੈ ਵਾਧਾ

07/19/2020 6:24:17 PM

ਮੁੰਬਈ- ਟਰੱਕ ਅਪਰੇਟਰਾਂ ਦੀ ਇਕ ਯੂਨੀਅਨ ਨੇ ਡੀਜ਼ਲ ਦੀਆਂ ਕੀਮਤਾਂ ਦੀ ਹਰ ਮਹੀਨੇ ਜਾਂ ਤਿਮਾਹੀ ਸਮੀਖਿਆ ਕਰਨ ਦੀ ਮੰਗ ਕਰਦਿਆਂ ਸ਼ਨੀਵਾਰ ਨੂੰ ਕਿਹਾ ਕਿ ਜੇਕਰ ਇਸ ਦੀ ਕੀਮਤ ਰੋਜ਼ਾਨਾ ਆਧਾਰ' ਤੇ ਲਗਾਤਾਰ ਜਾਰੀ ਰਹਿੰਦੀ ਹੈ ਤਾਂ ਕਿਰਾਏ ਵਿਚ 20 ਫੀਸਦੀ ਦਾ ਵਾਧਾ ਹੋ ਸਕਦਾ ਹੈ।

ਜ਼ਿਕਰਯੋਗ ਹੈ ਕਿ ਪਿਛਲੇ ਮਹੀਨੇ ਡੀਜ਼ਲ ਦੀ ਕੀਮਤ 23 ਦਿਨਾਂ ਤੱਕ ਵਧਦੀ ਰਹੀ ਹੈ। ਟਰੱਕ ਸੰਚਾਲਨ ਲਾਗਤ ਵਿਚ ਤਕਰੀਬਨ 65 ਫੀਸਦੀ ਹਿੱਸਾ ਤੇਲ ਦਾ ਹੈ। ਦੂਜਾ ਵੱਡਾ ਖਰਚ ਟੋਲ ਚਾਰਜ ਹੈ, ਜਿਸ ਦੀ ਸੰਚਾਲਨ ਲਾਗਤ 'ਚ 20 ਫੀਸਦੀ ਹਿੱਸੇਦਾਰੀ ਹੈ।

ਸਰਬ ਭਾਰਤੀ ਮੋਟਰਜ਼ ਟਰਾਂਸਪੋਰਟ ਕਾਂਗਰਸ (ਏ. ਆਈ. ਐੱਮ. ਟੀ. ਸੀ.) ਦੇ ਸਾਬਕਾ ਚੇਅਰਮੈਨ ਅਤੇ ਕੋਰ ਕਮੇਟੀ ਦੇ ਚੇਅਰਮੈਨ ਬਾਲ ਮਲਕੀਤ ਸਿੰਘ ਨੇ ਇੱਕ ਬਿਆਨ ਵਿੱਚ ਕਿਹਾ, “ਮੰਗ ਪਹਿਲਾਂ ਹੀ ਘੱਟ ਹੈ ਅਤੇ ਲਗਭਗ 55 ਫੀਸਦੀ ਵਾਹਨ ਪਹਿਲਾਂ ਹੀ ਖੜੇ ਹਨ। ਅਜਿਹੀ ਸਥਿਤੀ ਵਿਚ ਕੰਮਕਾਜ ਨੂੰ ਬਣਾਈ ਰੱਖਣਾ ਮੁਸ਼ਕਲ ਹੈ।" ਉਨ੍ਹਾਂ ਕਿਹਾ ਕਿ ਅਜਿਹੀ ਸਥਿਤੀ ਵਿੱਚ ਟਰੱਕਾਂ ਦੇ ਕੰਮਕਾਜ ਨੂੰ ਬਰਕਰਾਰ ਰੱਖਣ ਲਈ ਜੇਕਰ ਅੱਜ ਨਹੀਂ ਤਾਂ ਕੱਲ੍ਹ ਕਿਰਾਏ ਵਿਚ ਨਿਸ਼ਚਤ ਰੂਪ ਵਿਚ ਸੁਧਾਰ ਲਿਆਉਣਾ ਪਏਗਾ। ਉਨ੍ਹਾਂ ਕਿਹਾ ਕਿ ਇਸ ਲਾਗਤ ਨੂੰ ਗਾਹਕਾਂ ਤੱਕ ਪਹੁੰਚਾਉਣ ਤੋਂ ਇਲਾਵਾ ਹੋਰ ਕੋਈ ਰਸਤਾ ਨਹੀਂ ਹੈ। ਸਿੰਘ ਨੇ ਕਿਹਾ, "ਇਸ ਸਮੇਂ ਕਾਰੋਬਾਰ ਬਣਾਈ ਰੱਖਣ ਲਈ ਭਾੜੇ ਵਿਚ 20 ਫੀਸਦੀ ਵਾਧਾ ਜ਼ਰੂਰੀ ਹੈ।"
 


Sanjeev

Content Editor

Related News