ਸਮੁੰਦਰੀ ਉਤਪਾਦਾਂ ਦੀ ਬਰਾਮਦ 95 ਫੀਸਦੀ ਵਧੀ

11/15/2018 9:23:18 AM

ਨਵੀਂ  ਦਿੱਲੀ - ਖੇਤੀਬਾੜੀ ਮੰਤਰੀ  ਰਾਧਾਮੋਹਨ ਸਿੰਘ ਨੇ  ਕਿਹਾ ਕਿ ਮੋਦੀ  ਸਰਕਾਰ  ਦੇ ਸ਼ਾਸਨ ਦੌਰਾਨ ਨਾ ਸਿਰਫ ਖੁਰਾਕੀ  ਵਸਤੂਅਾਂ, ਫਲਾਂ ਤੇ  ਸਬਜ਼ੀਆਂ ਦਾ ਉਤਪਾਦਨ ਵਧਿਅਾ ਹੈ, ਸਗੋਂ ਪਿਛਲੇ 4 ਸਾਲਾਂ  ਦੌਰਾਨ ਪਹਿਲਾਂ ਦੇ  ਮੁਕਾਬਲੇ  ਇਨ੍ਹਾਂ   ਦੀ ਬਰਾਮਦ ’ਚ ਜ਼ਿਕਰਯੋਗ ਵਾਧਾ ਹੋਇਅਾ ਹੈ।  
ਉਨ੍ਹਾਂ ਕਿਹਾ ਕਿ  ਪਿਛਲੇ 4 ਸਾਲਾਂ  ਦੌਰਾਨ ਸਮੁੰਦਰੀ ਉਤਪਾਦਾਂ  ਦੀ ਬਰਾਮਦ ’ਚ ਸਭ ਤੋਂ ਜ਼ਿਆਦਾ  ਵਾਧਾ ਹੋਇਅਾ ਹੈ।  ਇਸ ਦੌਰਾਨ ਸਮੁੰਦਰੀ ਉਤਪਾਦਾਂ  ਦੀ ਬਰਾਮਦ ’ਚ 95 ਫੀਸਦੀ ਦਾ ਵਾਧਾ  ਹੋਇਆ ਹੈ, ਜਦਕਿ ਚੌਲਾਂ ਦੀ ਗੈਰ-ਬਾਸਮਤੀ ਕਿਸਮਾਂ  ਦੀ ਬਰਾਮਦ ’ਚ 84 ਫੀਸਦੀ ਦੀ  ਤੇਜ਼ੀ ਆਈ ਹੈ।  
ਉਨ੍ਹਾਂ ਕਿਹਾ ਕਿ ਤਾਜ਼ੇ ਫਲਾਂ  ਦੀ ਬਰਾਮਦ ’ਚ 77 ਫੀਸਦੀ  ਅਤੇ ਤਾਜ਼ੀਅਾਂ ਸਬਜ਼ੀਆਂ  ਦੀ ਬਰਾਮਦ ’ਚ 43 ਫੀਸਦੀ ਦਾ ਵਾਧਾ ਦਰਜ ਕੀਤਾ ਗਿਅਾ ਹੈ।   ਮਸਾਲਿਆਂ  ਦੀ ਬਰਾਮਦ ’ਚ 38 ਫੀਸਦੀ ਅਤੇ ਕਾਜੂ ਦੀ ਬਰਾਮਦ ’ਚ 33 ਫੀਸਦੀ ਦਾ  ਵਾਧਾ ਹੋਇਆ ਹੈ।  ਉਨ੍ਹਾਂ ਕਿਹਾ ਕਿ ਇਸ ਸਾਲ ਮਾਨਸੂਨ  ਦੇ ਅਨੁਕੂਲ  ਰਹਿਣ  ਕਾਰਨ  ਖਰੀਫ ਅਤੇ ਰਬੀ ਫਸਲਾਂ ਦੀ ਚੰਗੀ ਫਸਲ ਹੋਣ ਦੀ ਸੰਭਾਵਨਾ ਹੈ।  

ਸਹਿਕਾਰਤਾ ਖੇਤਰ ’ਚ ਸਟਾਰਟਅਪ ਦੀ ਸ਼ੁਰੂਆਤ

ਰਾਧਾਮੋਹਨ ਸਿੰਘ ਨੇ ਨੌਜਵਾਨਾਂ ਅਤੇ ਔਰਤਾਂ ਨੂੰ ਜ਼ਿਆਦਾ ਤੋਂ ਜ਼ਿਆਦਾ ਰੋਜ਼ਗਾਰ  ਦੇ ਮੌਕੇ  ਉਪਲੱਬਧ ਕਰਵਾਉਣ ਲਈ ਸਹਿਕਾਰਤਾ ਖੇਤਰ ’ਚ ‘ਯੁਵਾ ਸਹਿਕਾਰ ਉਦਮ ਸਹਿਯੋਗ ਅਤੇ ਨਵਾਚਾਰ  ਯੋਜਨਾ’ ਦੀ ਸ਼ੁਰੂਆਤ ਕਰਦੇ ਹੋਏ ਕਿਹਾ ਕਿ ਇਸ ਨੂੰ 1000 ਕਰੋਡ਼ ਰੁਪਏ  ਦੇ ਸਹਿਕਾਰਤਾ  ਸਟਾਰਟਅਪ ਅਤੇ ਨਵੀਨਤਾ ਨਿਧੀ ਨਾਲ ਜੋੜਿਆ ਗਿਆ ਹੈ।  ਉਨ੍ਹਾਂ ਦੱਸਿਆ ਕਿ ਇਸ  ਯੋਜਨਾ  ਤਹਿਤ ਪੂਰਬੀ-ਉੱਤਰੀ ਖੇਤਰਾਂ,   ਔਰਤਾਂ,  ਅਨੁਸੂਚਿਤ ਜਾਤੀ ਅਤੇ  ਜਨਜਾਤੀ ਤੇ ਦਿਵਿਆਂਗਾਂ ਨੂੰ ਵਿਸ਼ੇਸ਼ ਸਹੂਲਤਾਂ ਦਿੱਤੀਅਾਂ ਗਈਅਾਂ ਹਨ।