ਬੈਟਰੀ ਨਿਰਮਾਤਾ ਕੰਪਨੀ ਐਕਸਾਈਡ ਈ-ਰਿਕਸ਼ਾ ਖੇਤਰ ''ਚ ਉਤਰੀ

10/16/2019 4:51:26 PM

ਕੋਲਕਾਤਾ—ਦਿੱਗਜ ਬੈਟਰੀ ਨਿਰਮਾਤਾ ਕੰਪਨੀ ਐਕਸਾਈਡ ਇੰਡਸਟਰੀਜ਼ ਲਿਮਟਿਡ ਨੇ ਕਿਹਾ ਕਿ ਉਸ ਨੇ ਈ-ਰਿਕਸ਼ਾ ਦੇ ਵਿਨਿਰਮਾਣ 'ਚ ਕਦਮ ਰੱਖਿਆ ਹੈ। ਕੰਪਨੀ ਨੇ ਆਪਣੇ 'ਈ-ਰਿਕਸ਼ਾ ਬ੍ਰਾਂਡ' ਐਕਸਾਈਡ ਨਿਓ' ਨੂੰ ਬੁੱਧਵਾਰ ਨੂੰ ਪੇਸ਼ ਕੀਤਾ। ਐਕਸਾਈਡ ਇੰਡਸਟਰੀਜ਼ ਦੇ ਪ੍ਰਬੰਧ ਨਿਰਦੇਸ਼ਕ ਅਤੇ ਮੁੱਖ ਕਾਰਜਪਾਲਕ ਅਧਿਕਾਰੀ ਗੌਤਮ ਚੈਟਰਜੀ ਨੇ ਕਿਹਾ ਕਿ ਇਸ ਨੂੰ ਸ਼ੁਰੂ 'ਚ ਚੁਨਿੰਦਾ ਬਾਜ਼ਾਰਾਂ 'ਚ ਪੇਸ਼ ਕੀਤਾ ਜਾਵੇਗਾ ਅਤੇ ਫਿਰ ਚਰਣਬੰਧ ਤਰੀਕੇ ਨਾਲ ਦੇਸ਼ ਭਰ 'ਚ ਪੇਸ਼ ਕੀਤਾ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਈ-ਰਿਕਸ਼ਾ ਖੇਤਰ ਨੇ ਪਿਛਲੇ ਕੁਝ ਸਾਲਾਂ 'ਚ ਚੰਗਾ ਖਾਸਾ ਵਾਧਾ ਦੇਖਿਆ ਗਿਆ ਹੈ। ਲੈਡ-ਐਸਿਡ ਬੈਟਰੀ ਦੀ ਪੇਸ਼ਕਸ਼ ਦੇ ਨਾਲ ਸਥਾਪਨਾ ਦੇ ਬਾਅਦ ਇਹ ਖੇਤਰ ਇਕ ਵੱਖਰਾ ਹਿੱਸਾ ਰਿਹਾ ਹੈ। ਅਸੀਂ ਇਸ ਖੇਤਰ 'ਚ ਜ਼ਬਰਦਸਤ ਮੌਕੇ ਦੇਖ ਰਹੇ ਹਾਂ। ਐਕਸਾਈਡ ਦੇਸ਼ 'ਚ ਪਹਿਲਾਂ ਬ੍ਰਾਂਡੇਡ ਬੈਟਰੀ ਨਿਰਮਾਤਾ ਹੈ। ਉਸ ਦੇ ਇਸ ਖੇਤਰ 'ਚ ਕਈ ਉਤਪਾਦ ਪੇਸ਼ ਕੀਤੇ ਹਨ। ਐਕਸਾਈਡ ਇੰਡਸਟਰੀਜ਼ ਦੇ ਉਪ ਮਹਾਪ੍ਰਬੰਧਕ ਸੁਬੀਰ ਚਕਰਵਰਤੀ ਨੇ ਕਿਹਾ ਕਿ ਜ਼ਬਰਦਸਤ ਵਾਧਾ ਹੋਣ ਦੇ ਬਾਵਜੂਦ ਵਾਧਾ ਹੋਣ ਦੇ ਬਾਵਜੂਦ ਈ-ਰਿਕਸ਼ਾ ਬਾਜ਼ਾਰ 'ਚ ਕੋਈ ਸੰਗਠਿਤ ਖੇਤਰ ਦੀ ਕੰਪਨੀ ਨਹੀਂ ਉਤਰੀ ਹੈ।


Aarti dhillon

Content Editor

Related News