ਵਿੱਤ ਮੰਤਰੀ ਨੂੰ ਹੋਵੇਗੀ ਈ-ਕਾਮਰਸ ਦੀ ਸ਼ਿਕਾਇਤ

01/15/2020 3:16:19 PM

ਨਵੀਂ ਦਿੱਲੀ—ਸੀ.ਸੀ.ਆਈ. ਵਲੋਂ ਈ-ਕਾਮਰਸ ਕੰਪਨੀਆਂ ਐਮਾਜ਼ੋਨ ਅਤੇ ਫਲਿਪਕਾਰਟ ਦੇ ਖਿਲਾਫ ਜਾਂਚ ਦੇ ਆਦੇਸ਼ ਨਾਲ ਕਾਰੋਬਾਰੀ ਉਤਸ਼ਾਹਿਤ ਹਨ। ਹੁਣ ਕਾਰੋਬਾਰੀ ਇਨ੍ਹਾਂ ਕੰਪਨੀਆਂ ਨਾਲ ਸਰਕਾਰ ਨੂੰ ਹੋਣ ਵਾਲੇ ਜੀ.ਐੱਸ.ਟੀ. ਅਤੇ ਆਮਦਨ ਨੁਕਸਾਨ ਨੂੰ ਲੈ ਕੇ ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੂੰ ਕਰਨਗੇ। ਸੀ.ਸੀ.ਆਈ. ਨੇ ਸੋਮਵਾਰ ਨੂੰ ਦਿੱਲੀ ਵਪਾਰ ਮਹਾਸੰਘ ਦੀ ਈ-ਕਾਮਰਸ ਕੰਪਨੀਆਂ ਵਲੋਂ ਭਾਰੀ ਛੂਟ, ਵਿਕਰੀ ਆਦਿ ਦੀ ਸ਼ਿਕਾਇਤ 'ਤੇ ਜਾਂਚ ਕਰਨ ਦੇ ਆਦੇਸ਼ ਦਿੱਤੇ ਸਨ। ਇਸ ਦੌਰਾਨ ਕੰਫੈਡਰੇਸ਼ਨ ਆਫ ਆਲ ਇੰਡੀਆ ਟ੍ਰੇਡਰਸ (ਕੈਟ) ਨੇ ਜਾਂਚ ਪੂਰੀ ਹੋਣ ਤੱਕ ਈ-ਕਾਮਰਸ ਕੰਪਨੀਆਂ ਦੇ ਖਿਲਾਫ ਵਿਰੋਧ-ਪ੍ਰਦਰਸ਼ਨ ਕਰਨ ਦੇ ਨਾਲ ਹੀ ਬੁੱਧਵਾਰ ਨੂੰ ਐਮਾਜ਼ੋਨ ਦੇ ਸੰਸਥਾਪਕ ਜੇਫ ਬੋਜੇਸ ਦੀ ਭਾਰਤ ਯਾਤਰਾ ਦੇ ਖਿਲਾਫ 300 ਸ਼ਹਿਰਾਂ 'ਚ ਵਿਰੋਧ ਪ੍ਰਦਰਸ਼ਨ ਕਰਨ ਦਾ ਐਲਾਨ ਕੀਤਾ ਹੈ।
ਕੈਟ ਦੇ ਰਾਸ਼ਟਰੀ ਮਹਾਮੰਤਰੀ ਪ੍ਰਵੀਨ ਖੰਡੇਲਵਾਲ ਨੇ ਕਿਹਾ ਕਿ ਕੈਟ ਦੇ ਮੈਂਬਰ ਕਾਰੋਬਾਰੀ ਸੰਗਠਨ ਦਿੱਲੀ ਵਪਾਰ ਮਹਾਸੰਘ ਦੀ ਸ਼ਿਕਾਇਤ 'ਤੇ ਸੀ.ਸੀ.ਆਈ. ਨੇ ਐਮਾਜ਼ੋਨ ਅਤੇ ਫਲਿਪਕਾਰਟ ਦੇ ਖਿਲਾਫ ਮੁਕਾਬਲਾ ਐਕਟ ਦੀ ਧਾਰਾ 26(1) ਦੇ ਤਹਿਤ ਆਦੇਸ਼ ਦਿੱਤਾ ਹੈ ਅਤੇ ਇਹ ਅਪੀਲ ਯੋਗ ਨਹੀਂ ਹੈ। ਇਸ ਲਈ ਇਨ੍ਹਾਂ ਕੰਪਨੀਆਂ ਦੇ ਕੋਲ ਜਾਂਚ ਤੋਂ ਬਚਣ ਦੀ ਕੋਈ ਗੁੰਜਾਇਸ਼ ਨਹੀਂ ਹੈ। ਕਾਰੋਬਾਰੀ ਵੀ ਜਾਂਚ ਰਿਪੋਰਟ ਆਉਣ ਤੱਕ ਦੇਸ਼ ਭਰ 'ਚ ਇਨ੍ਹਾਂ ਕੰਪਨੀਆਂ ਦੇ ਖਿਲਾਫ ਵਿਰੋਧ ਪ੍ਰਦਰਸ਼ਨ ਕਰਦੇ ਰਹਿਣਗੇ। ਸੀ.ਸੀ.ਆਈ. ਦੇ ਇਸ ਆਦੇਸ਼ ਦੇ ਬਾਅਦ ਹੁਣ ਕੇਂਦਰ ਵਿੱਤੀ ਮੰਤਰੀ ਨਾਲ ਜਲਦ ਹੀ ਐਮਾਜ਼ੋਨ ਅਤੇ ਫਲਿਪਕਾਰਟ ਕੰਪਨੀਆਂ ਵਲੋਂ ਸਰਕਾਰ ਨੂੰ ਜੀ.ਐੱਸ.ਟੀ. ਅਤੇ ਆਮਦਨ 'ਚ ਨੁਕਸਾਨ ਪਹੁੰਚਾਉਣ ਦੀ ਸ਼ਿਕਾਇਤ ਕੀਤੀ ਜਾਵੇਗੀ। ਮਾਰਕਿਟਪਲੇਸ 'ਤੇ ਭਾਰੀ ਛੋਟ ਨਾਲ ਰਾਜਸਵ ਅਤੇ ਇਨ੍ਹਾਂ ਕੰਪਨੀਆਂ ਦੇ ਲਗਾਤਾਰ ਨੁਕਸਾਨ 'ਚ ਹੋਣ 'ਚ ਆਮਦਨ ਦੀ ਚਪਤ ਲੱਗ ਰਹੀ ਹੈ।


Aarti dhillon

Content Editor

Related News