ਨਿਗਮ ਨੇ 14.65 ਲੱਖ ਗੰਢਾਂ ਕਪਾਹ ਘੱਟੋ-ਘੱਟ ਸਮਰਥਨ ਮੁੱਲ ’ਤੇ ਖਰੀਦੀਆਂ

11/17/2020 10:37:48 PM

ਜੈਤੋ– ਕੱਪੜਾ ਮੰਤਰਾਲਾ ਦੇ ਉੱਦਮ ਭਾਰਤੀ ਕਪਾਹ ਨਿਗਮ ਲਿਮਟਿਡ (ਸੀ. ਸੀ. ਆਈ.) ਦੀ ਘੱਟੋ-ਘੱਟ ਸਮਰਥਨ ਮੁੱਲ ’ਤੇ ਪੰਜਾਬ, ਹਰਿਆਣਾ, ਰਾਜਸਥਾਨ, ਤੇਲੰਗਾਨਾ, ਗੁਜਰਾਤ, ਮੱਧ ਪ੍ਰਦੇਸ਼, ਆਂਧਰਾ ਪ੍ਰਦੇਸ਼ ਦੇ ਕਪਾਹ ਉਤਪਾਦਕ ਖੇਤਰਾਂ ’ਚ ਖਰੀਦ ਸੁਚਾਰੂ ਰੂਪ ਨਾਲ ਚੱਲ ਰਹੀ ਹੈ।

ਸੂਤਰਾਂ ਮੁਤਾਬਕ 15 ਨਵੰਬਰ ਤੱਕ ਸੀ. ਸੀ. ਆਈ. ਨੇ ਇਨ੍ਹਾਂ ਸੂਬਿਆਂ ਦੇ 2,86,547 ਕਿਸਾਨਾਂ ਤੋਂ 4,187.05 ਕਰੋੜ ਰੁਪਏ ਦੀਆਂ ਲਗਭਗ 14.65 ਲੱਖ ਗੰਢਾਂ ਕਪਾਹ ਦੀ ਖਰੀਦ ਕਰ ਲਈ ਸੀ। ਉਥੇ ਹੀ, ਬਾਜ਼ਾਰ ਜਾਣਕਾਰਾਂ ਦਾ ਕਹਿਣਾ ਹੈ ਕਿ ਨਿਗਮ ਦੇਸ਼ ’ਚ ਰੋਜ਼ਾਨਾ 80-90 ਹਜ਼ਾਰ ਗੰਢਾਂ ਦਾ ਵ੍ਹਾਈਟ ਗੋਲਡ ਘੱਟੋ-ਘੱਟ ਸਮਰਥਨ ਮੁੱਲ ’ਤੇ ਖਰੀਦ ਰਹੀ ਹੈ। ਸੂਤਰਾਂ ਨੇ ਦੱਸਿਆ ਕਿ ਅੱਜ ਦੇਸ਼ ’ਚ ਵ੍ਹਾਈਟ ਗੋਲਡ ਦੀਆਂ ਲਗਭਗ 1.27 ਲੱਖ ਗੰਢਾਂ ਦੀ ਆਮਦ ਪਹੁੰਚੀ ਹੈ।


Sanjeev

Content Editor

Related News