ਸਿਟੀ ਯੂਨੀਅਨ ਬੈਂਕ ਦਾ ਸ਼ੁੱਧ ਲਾਭ ਦਸੰਬਰ ਤਿਮਾਹੀ ''ਚ ਅੱਠ ਫੀਸਦੀ ਵਧਿਆ

02/12/2020 4:47:33 PM

ਨਵੀਂ ਦਿੱਲੀ—ਸਿਟੀ ਯੂਨੀਅਨ ਬੈਂਕ ਦਾ ਸ਼ੁੱਧ ਲਾਭ ਦਸੰਬਰ ਤਿਮਾਹੀ 'ਚ 8.04 ਫੀਸਦੀ ਵਧ ਕੇ 192.43 ਕਰੋੜ ਰੁਪਏ 'ਤੇ ਪਹੁੰਚ ਗਿਆ ਹੈ। ਬੈਂਕ ਨੇ ਬੁੱਧਵਾਰ ਨੂੰ ਬੀ.ਐੱਸ.ਈ. ਨੂੰ ਦੱਸਿਆ ਕਿ ਪਿਛਲੇ ਵਿੱਤੀ ਸਾਲ ਦੀ ਸਮਾਨ ਤਿਮਾਹੀ 'ਚ ਉਸ ਨੂੰ 178.10 ਕਰੋੜ ਰੁਪਏ ਦਾ ਸ਼ੁੱਧ ਲਾਭ ਹੋਇਆ ਸੀ। ਇਸ ਦੌਰਾਨ ਬੈਂਕ ਦੀ ਕੁੱਲ ਆਮਦਨ ਸਾਲ ਭਰ ਪਹਿਲੇ ਦੇ 1,086.45 ਕਰੋੜ ਰੁਪਏ ਤੋਂ ਵਧ ਕੇ 1,203.23 ਕਰੋੜ ਰੁਪਏ 'ਤੇ ਪਹੁੰਚ ਗਈ। ਬੈਂਕ ਦਾ ਸ਼ੇਅਰ ਬੀ.ਐੱਸ.ਈ. 'ਚ 0.61 ਫੀਸਦੀ ਡਿੱਗ ਕੇ 228.75 ਰੁਪਏ 'ਤੇ ਚੱਲ ਰਿਹਾ ਸੀ।


Aarti dhillon

Content Editor

Related News