ਛੱਤੀਸਗੜ੍ਹ ਦੇ ਮਨਰੇਗਾ ਮਜ਼ਦੂਰੀ ਬਜਟ ਵਿਚ ਹੋਵੇਗਾ ਡੇਢ ਕਰੋੜ ਦਿਹਾੜੀਆਂ ਦਾ ਵਾਧਾ

08/29/2020 10:37:06 PM

ਰਾਏਪੁਰ- ਕੇਂਦਰੀ ਪੇਂਡੂ ਵਿਕਾਸ ਮੰਤਰਾਲੇ ਨੇ ਛੱਤੀਸਗੜ੍ਹ ਵਿਚ ਮਨਰੇਗਾ (ਮਹਾਤਮਾ ਗਾਂਧੀ ਰਾਸ਼ਟਰੀ ਪੇਂਡੂ ਰੋਜ਼ਗਾਰ ਗਰੰਟੀ ਯੋਜਨਾ) ਦੇ ਮਜ਼ਦੂਰੀ ਬਜਟ ਵਿਚ ਡੇਢ ਕਰੋੜ ਮਨੁੱਖੀ ਦਿਹਾੜੀ ਵਿਚ ਵਾਧਾ ਕੀਤਾ ਹੈ। 

ਸੂਬੇ ਦੇ ਉੱਚ ਅਧਿਕਾਰੀਆਂ ਨੇ ਸ਼ਨੀਵਾਰ ਨੂੰ ਇੱਥੇ ਦੱਸਿਆ ਕਿ ਕੇਂਦਰੀ ਪੇਂਡੂ ਵਿਕਾਸ ਮੰਤਰਾਲੇ ਨੇ ਛੱਤੀਸਗੜ੍ਹ ਵਿਚ ਮਨਰੇਗਾ ਦੇ ਦਿਹਾੜੀ ਬਜਟ ਵਿਚ ਡੇਢ ਕਰੋੜ ਮਨੁੱਖੀ ਦਿਹਾੜੀਆਂ ਨੂੰ ਮਨਜ਼ੂਰੀ ਦਿੱਤੀ ਹੈ। ਹੁਣ ਸੂਬੇ ਵਿਚ ਚਾਲੂ ਵਿੱਤੀ ਸਾਲ 2020-21 ਲਈ ਮਨਰੇਗਾ ਤਹਿਤ ਰੋਜ਼ਗਾਰ ਪੈਦਾ ਹੋਣ ਦਾ ਟੀਚਾ ਸਾਢੇ 13 ਕਰੋੜ ਤੋਂ ਵਧਾ ਕੇ 15 ਕਰੋੜ ਤੱਕ ਕੀਤਾ ਜਾਵੇਗਾ।
ਇਸ ਪ੍ਰਸਤਾਵ 'ਤੇ ਹੋਈ ਚਰਚਾ ਦੇ ਬਾਅਦ ਨੌਕਰੀਆਂ ਡੇਢ ਕਰੋੜ ਵਧਾਉਣ ਦੀ ਮਨਜ਼ੂਰੀ ਦਿੱਤੀ ਗਈ। ਹੁਣ ਤੱਕ 26 ਲੱਖ ਤੋਂ ਵੱਧ ਪਰਿਵਾਰਾਂ ਦੇ ਤਕਰੀਬਨ 48 ਲੱਖ 70 ਹਜ਼ਾਰਾਂ ਮਜ਼ਦੂਰਾਂ ਨੂੰ ਕੰਮ ਦਿੱਤਾ ਗਿਆ ਹੈ। ਉੱਥੇ ਹੀ, 79 ਹਜ਼ਾਰ 835 ਪਰਿਵਾਰਾਂ ਨੂੰ 100 ਦਿਨਾਂ ਤੋਂ ਵੱਧ ਦਾ ਰੋਜ਼ਗਾਰ ਵੀ ਮੁਹੱਈਆ ਕਰਵਾਇਆ ਗਿਆ ਹੈ।


Sanjeev

Content Editor

Related News