ਕਾਰਾਂ ਦੀ ਕੀਮਤ ''ਚ ਹੋ ਸਕਦਾ ਹੈ ਵਾਧਾ, ਸਰਕਾਰ ਨੇ ਲਾਜ਼ਮੀ ਕੀਤਾ ਏਅਰਬੈਗ

03/07/2021 1:52:50 PM

ਨਵੀਂ ਦਿੱਲੀ– ਸਰਕਾਰ ਨੇ ਸੁਰੱਖਿਆ ਦੇ ਲਿਹਾਜ਼ ਨਾਲ 1 ਅਪ੍ਰੈਲ ਤੋਂ ਵਾਹਨਾਂ ’ਚ ਅੱਗੇ ਬੈਠਣ ਵਾਲੇ ਮੁਸਾਫਰਾਂ ਲਈ ਏਅਰਬੈਗਜ਼ ਲਗਾਉਣਾ ਲਾਜ਼ਮੀ ਕਰ ਦਿੱਤਾ ਹੈ। ਇਸ ਕਾਰਣ ਭਾਰਤ ’ਚ ਕਾਰ ਬਣਾਉਣ ਵਾਲੀ ਸਭ ਤੋਂ ਵੱਡੀ ਕੰਪਨੀ ਜੋ ਹੁਣ ਤੱਕ ਏਅਰਬੈਗਜ਼ ਨਹੀਂ ਲਗਾ ਰਹੀ ਸੀ, ਨੂੰ ਇਸ ਨਿਯਮ ਨੂੰ ਮੰਨਦੇ ਹੋਏ ਆਪਣੀਆਂ ਕਾਰਾਂ ’ਚ ਏਅਰਬੈਗਜ਼ ਲਗਾਉਣ ਦੇ ਨਾਲ ਹੀ ਕਾਰਾਂ ਦੀਆਂ ਕੀਮਤਾਂ ’ਚ ਵਾਧਾ ਕਰਨਾ ਹੋਵੇਗਾ।

ਸੜਕ ਅਤੇ ਮਹਾਮਾਰਗ ਮੰਤਰਾਲਾ ਨੇ ਆਪਣੇ ਅਧਿਕਾਰਕ ਟਵਿਟਰ ਹੈਂਡਲ ਤੋਂ ਕਿਹਾ ਕਿ 1 ਅਪ੍ਰੈਲ 2021 ਤੋਂ ਸਾਰੇ ਨਵੇਂ ਵਾਹਨਾਂ ’ਚ ਅੱਗੇ ਬੈਠਣ ਵਾਲੇ ਮੁਸਾਫਰਾਂ ਲਈ ਵੀ ਏਅਰਬੈਗਜ਼ ਲਗਾਉਣਾ ਲਾਜ਼ਮੀ ਹੋਵੇਗਾ। ਇਸ ਕਦਮ ਨਾਲ ਦੁਰਘਟਨਾ ਦੀ ਸਥਿਤੀ ’ਚ ਯਾਤਰੀਆਂ ਦੀ ਸੁਰੱਖਿਆ ਯਕੀਨੀ ਹੋ ਸਕੇਗੀ।

ਹੁਣ ਤੱਕ ਸਰਕਾਰ ਨੇ ਸਿਰਫ ਇਹ ਆਦੇਸ਼ ਦਿੱਤਾ ਸੀ ਕਿ ਕਾਰ ’ਚ ਡਰਾਈਵਰ ਲਈ ਏਅਰਬੈਗ ਲਗਾਇਆ ਜਾਵੇ। ਇਸ ਕਾਰਣ ਕਾਰਾਂ ਦੇ ਸਭ ਤੋਂ ਘੱਟ ਕੀਮਤ ਵਾਲੇ ਵੇਰੀਐਂਟ ਦੀਆਂ ਸਾਰੀਆਂ ਕਾਰਾਂ ’ਚ ਕੰਪਨੀਆਂ ਵਲੋਂ ਡਰਾਈਵਰ ਲਈ ਏਅਰਬੈਗ ਲਗਾਇਆ ਜਾਂਦਾ ਹੈ ਜਦੋਂ ਕਿ ਡਰਾਈਵਰ ਦੇ ਨਾਲ ਅੱਗੇ ਬੈਠਣ ਵਾਲੇ ਮੁਸਾਫਰ ਲਈ ਏਅਰਬੈਗ ਇਕ ਵਾਧੂ ਬਦਲ ਹੋਇਆ ਕਰਦਾ ਸੀ।

ਹੁਣ ਸਰਕਾਰ ਦੇ ਆਦੇਸ਼ ਤੋਂ ਬਾਅਦ ਅੱਗੇ ਬੈਠਣ ਵਾਲੇ ਯਾਤਰੀਆਂ ਲਈ ਲਾਜ਼ਮੀ ਤੌਰ ’ਤੇ ਏਅਰਬੈਗਜ਼ ਲਗਾਉਣ ਕਾਰਣ ਰਿਆਇਤੀ ਜਾਂ ਸਸਤੀਆਂ ਕਾਰਾਂ ਦੀਆਂ ਕੀਮਤਾਂ ’ਚ 5,000 ਤੋਂ ਲੈ ਕੇ 9,000 ਰੁਪਏ ਦਾ ਵਾਧਾ ਹੋ ਸਕਦਾ ਹੈ। ਹਾਲਾਂਕਿ ਘੱਟ ਜਾਂ ਟਾਈਟ ਬਜਟ ਵਾਲੇ ਕਾਰ ਖਰੀਦਦਾਰਾਂ ਦੀ ਜੇਬ ’ਤੇ ਇਹ ਨਿਯਮ ਭਾਰੀ ਪੈਣ ਵਾਲਾ ਹੈ ਪਰ ਸਰਕਾਰ ਦਾ ਇਹ ਕਦਮ ਸਵਾਗਤ ਯੋਗ ਹੈ ਕਿਉਂਕਿ ਕਾਰ ’ਚ ਏਅਰਬੈਗਜ਼ ਲਗਾਉਣ ਨਾਲ ਭਾਰਤ ’ਚ ਦੁਰਘਟਨਾ ਕਾਰਣ ਹੋਣ ਵਾਲੀਆਂ ਮੌਤਾਂ ਦੀ ਗਿਣਤੀ ’ਚ ਕਮੀ ਆ ਸਕਦੀ ਹੈ।


Sanjeev

Content Editor

Related News