ਅਸ਼ੋਕ ਲੇਲੈਂਡ ਦਾ ਸ਼ੁੱਧ ਲਾਭ ਤੀਜੀ ਤਿਮਾਹੀ ''ਚ 87 ਫੀਸਦੀ ਘਟਿਆ

02/13/2020 11:54:07 AM

ਨਵੀਂ ਦਿੱਲੀ—ਹਿੰਦੁਜਾ ਗਰੁੱਪ ਦੀ ਪ੍ਰਮੁੱਖ ਕੰਪਨੀ ਅਸ਼ੋਕ ਲੇਲੈਂਡ ਦਾ ਏਕੀਕ੍ਰਿਤ ਸ਼ੁੱਧ ਲਾਭ 31 ਦਸੰਬਰ 2019 ਨੂੰ ਖਤਮ ਤੀਜੀ ਤਿਮਾਹੀ 'ਚ 86.68 ਫੀਸਦੀ ਘੱਟ ਕੇ 57.11 ਕਰੋੜ ਰੁਪਏ ਰਹਿ ਗਿਆ ਹੈ। ਇਸ ਤੋਂ ਪਹਿਲਾਂ ਵਿੱਤੀ ਸਾਲ 2018-19 ਦੀ ਇਸ ਤਿਮਾਹੀ 'ਚ ਕੰਪਨੀ ਨੂੰ 428.76 ਕਰੋੜ ਰੁਪਏ ਦਾ ਸ਼ੁੱਧ ਲਾਭ ਹੋਇਆ ਸੀ।
ਅਸ਼ੋਕ ਲੇਲੈਂਡ ਨੇ ਸ਼ੇਅਰ ਬਾਜ਼ਾਰ ਨੂੰ ਦਿੱਤੀ ਸੂਚਨਾ 'ਚ ਕਿਹਾ ਕਿ ਕੰਪਨੀ ਦੀ ਸੰਚਾਲਨ ਆਮਦਨ ਚਾਲੂ ਵਿੱਤੀ ਸਾਲ ਦੀ ਤੀਜੀ ਤਿਮਾਹੀ 'ਚ ਘੱਟ ਕੇ 5,188.84 ਕਰੋੜ ਰੁਪਏ ਰਹੀ ਜੋ ਇਕ ਸਾਲ ਪਹਿਲਾਂ ਇਸ ਤਿਮਾਹੀ 'ਚ 7,489.64 ਕਰੋੜ ਰੁਪਏ ਸੀ। ਅਸ਼ੋਕ ਲੇਲੈਂਡ ਦੇ ਪ੍ਰਬੰਧ ਨਿਰਦੇਸ਼ਕ ਅਤੇ ਮੁੱਖ ਕਾਰਜਪਾਲਕ ਅਧਿਕਾਰੀ ਵਿਪਿਨ ਸੋਢੀ ਨੇ ਕਿਹਾ ਕਿ ਉਦਯੋਗ ਦੀ ਨਿਰੰਤਰ ਘਟੀ ਵਿਕਰੀ (39 ਫੀਸਦੀ) ਹੈ। ਅਸ਼ੋਕ ਲੇਲੈਂਡ ਦੀ ਵੀ ਵਾਹਨਾਂ ਦੀ ਵਿਕਰੀ ਘੱਟ ਹੋਈ ਹੈ।


Aarti dhillon

Content Editor

Related News