ਆਂਧਰਾ ਬੈਂਕ ਨੂੰ ਦਸੰਬਰ ਤਿਮਾਹੀ ''ਚ 175 ਕਰੋੜ ਰੁਪਏ ਦਾ ਸ਼ੁੱਧ ਲਾਭ

02/06/2020 10:11:23 AM

ਨਵੀਂ ਦਿੱਲੀ—ਜਨਤਕ ਖੇਤਰ ਦੇ ਆਂਧਰਾ ਬੈਂਕ ਦਾ ਏਕੀਕ੍ਰਿਤ ਸ਼ੁੱਧ ਲਾਭ 31 ਦਸੰਬਰ 2019 ਨੂੰ ਖਤਮ ਤਿਮਾਹੀ 'ਚ 174.76 ਕਰੋੜ ਰੁਪਏ ਰਿਹਾ। ਇਸ ਤੋਂ ਪਹਿਲੇ ਵਿੱਤੀ ਸਾਲ 2018-19 ਦੀ ਇਸ ਤਿਮਾਹੀ 'ਚ ਬੈਂਕ ਨੂੰ 573.52 ਕਰੋੜ ਰੁਪਏ ਦਾ ਸ਼ੁੱਧ ਘਾਟਾ ਹੋਇਆ ਸੀ। ਆਂਧਰਾ ਬੈਂਕ ਨੇ ਸ਼ੇਅਰ ਬਾਜ਼ਾਰ ਨੂੰ ਦਿੱਤੀ ਸੂਚਨਾ 'ਚ ਕਿਹਾ ਕਿ ਚਾਲੂ ਵਿੱਤੀ ਸਾਲ ਦੀ ਅਕਤੂਬਰ-ਦਸੰਬਰ ਤਿਮਾਹੀ 'ਚ ਬੈਂਕ ਦੀ ਆਮਦਨ ਵਧ ਕੇ 5,913.14 ਕਰੋੜ ਰੁਪਏ ਰਹੀ ਜੋ ਇਕ ਸਾਲ ਪਹਿਲਾਂ ਇਸ ਤਿਮਾਹੀ 'ਚ 5,609.43 ਕਰੋੜ ਰੁਪਏ ਰਹੀ ਸੀ। ਬੈਂਕ ਦਾ ਐੱਨ.ਪੀ.ਏ. (ਗੈਰ-ਲਾਗੂ ਸੰਪਤੀਆਂ) ਪਿਛਲੀ ਤਿਮਾਹੀ 'ਚ ਕੁੱਲ ਕਰਜ਼ ਦੇ ਅਨੁਪਾਤ 'ਚ ਵਧ ਕੇ 17.26 ਫੀਸਦੀ ਹੋ ਗਿਆ ਜੋ 2018-19 ਦੀ ਇਸ ਤਿਮਾਹੀ 'ਚ 16.68 ਫੀਸਦੀ ਸੀ। ਹਾਲਾਂਕਿ ਬੈਂਕ ਦਾ ਸ਼ੁੱਧ ਐੱਨ.ਪੀ.ਏ. ਦਸੰਬਰ 2019 ਨੂੰ ਖਤਮ ਤਿਮਾਹੀ 'ਚ ਘੱਟ ਕੇ 6.36 ਫੀਸਦੀ ਰਹਿ ਗਿਆ ਜੋ ਇਕ ਸਾਲ ਪਹਿਲਾਂ ਇਸ ਤਿਮਾਹੀ 'ਚ 6.99 ਫੀਸਦੀ ਸੀ।

Aarti dhillon

This news is Content Editor Aarti dhillon