Airtel ਵੱਲੋਂ ਲਦਾਖ ਦੇ ਲੇਹ, ਕਾਰਗਿਲ ''ਚ 4ਜੀ ਨੈੱਟਵਰਕ ਦਾ ਵਿਸਥਾਰ

08/04/2020 5:52:45 PM

ਲੇਹ— ਭਾਰਤੀ ਏਅਰਟੈੱਲ ਨੇ ਕੇਂਦਰ ਸ਼ਾਸਤ ਪ੍ਰਦੇਸ਼ ਲਦਾਖ ਦੇ ਲੇਹ ਅਤੇ ਕਾਰਗਿਲ ਜ਼ਿਲ੍ਹਿਆਂ 'ਚ ਤਕਰੀਬਨ ਦਰਜਨਭਰ ਪਿੰਡਾਂ ਤੱਕ ਆਪਣੀ 4ਜੀ ਸੇਵਾ ਦਾ ਵਿਸਥਾਰ ਕੀਤਾ ਹੈ।

ਕੰਪਨੀ ਦੇ ਇਕ ਬੁਲਾਰੇ ਨੇ ਕਿਹਾ ਇਨ੍ਹਾਂ ਇਲਾਕਿਆਂ ਦੇ ਲੋਕਾਂ ਨੇ ਮੰਗਲਵਾਰ ਨੂੰ ਪਹਿਲੀ ਵਾਰ 4ਜੀ ਨੈੱਟਵਰਕ ਦਾ ਅਨੁਭਵ ਕੀਤਾ। ਬੁਲਾਰੇ ਨੇ ਕਿਹਾ ਕਿ ਲਦਾਖ 'ਚ 4ਜੀ ਸੇਵਾਵਾਂ ਸ਼ੁਰੂ ਕਰਨ ਵਾਲੀ ਏਅਰਟੈੱਲ ਪਹਿਲੀ ਦੂਰਸੰਚਾਰ ਕੰਪਨੀ ਹੈ।

ਲਦਾਖ ਖੇਤਰ 'ਚ ਕੰਪਨੀ ਦਾ ਸਭ ਤੋਂ ਵੱਡਾ 4ਜੀ ਨੈੱਟਵਰਕ ਹੈ। ਉਨ੍ਹਾਂ ਕਿਹਾ, ''4ਜੀ ਨੈੱਟਵਰਕ ਨਾਲ ਜੁੜਨ ਵਾਲੇ ਇਨ੍ਹਾਂ ਪਿੰਡਾਂ 'ਚ ਕਾਰਗਿਲ ਦੇ ਸਾਂਕੂ, ਲੰਕਾਰਚੇ, ਘੁਮਰੀ, ਬਾਰਚੇ, ਸੰਜਾਕ, ਗਰਕੋਨ ਅਤੇ ਲੇਹ ਦੇ ਅਚਿਨਾਥੰਗ, ਲੋਹਦੋ, ਤੀਆ ਅਤੇ ਸਕੁਰਬੁਚਨ ਸ਼ਾਮਲ ਹਨ।''
ਏਅਰਟੈੱਲ ਦੇ ਉਪਰੀ ਉੱਤਰੀ ਕੇਂਦਰ ਦੇ ਸੀ. ਈ. ਓ. ਮਨੁ ਸੂਦ ਨੇ ਕਿਹਾ, ''ਡਿਜੀਟਲਲ ਰੂਪ ਨਾਲ ਲਦਾਖ ਨੂੰ ਜੋੜਨ ਅਤੇ ਅੰਤਿਮ ਹਿੱਸੇ ਤੱਕ 4ਜੀ ਨੈੱਟਵਰਕ ਪਹੁੰਚਾਉਣ ਦੀ ਸਾਡੀ ਵਚਨਬੱਧਤਾ ਨੂੰ ਲੈ ਕੇ ਇਹ ਇਕ ਹੋਰ ਮੀਲ ਦਾ ਪੱਥਰ ਹੈ। ਅਸੀਂ ਸਰਕਾਰ ਦੇ ਡਿਜੀਟਲ ਇੰਡੀਆ ਦ੍ਰਿਸ਼ਟੀਕੋਣ ਨੂੰ ਲੈ ਕੇ ਵਚਨਬੱਧ ਹਾਂ।'' ਉਨ੍ਹਾਂ ਕਿਹਾ ਕਿ ਏਅਰਟੈੱਲ ਲਦਾਖ ਦੇ ਗ੍ਰਾਮੀਣ ਇਲਾਕਿਆਂ 'ਚ ਆਪਣੇ 4ਜੀ ਨੈੱਟਵਰਕ ਨੂੰ ਤੇਜ਼ੀ ਨਾਲ ਵਧਾ ਰਿਹਾ ਹੈ। ਉਹ ਇਸ ਉੱਤਰੀ ਖੇਤਰ ਨੂੰ ਡਿਜੀਟਲ ਸੁਪਰਹਾਈਵੇ ਨਾਲ ਜੋੜਨ ਦੀ ਕੋਸ਼ਿਸ਼ ਕਰ ਰਹੀ ਹੈ।

Sanjeev

This news is Content Editor Sanjeev