ਅਫਗਾਨਿਸਤਾਨ ਤੋਂ ਅਮਰੀਕਾ ਦੀ ਵਾਪਸੀ, ਤਾਈਵਾਨ ਨੂੰ ਚੀਨ ਤੋਂ ਮਿਲਣ ਲੱਗੀਆਂ ਗਿੱਦੜ ਭਬਕੀਆਂ

09/02/2021 3:45:41 AM

ਪਿਛਲੇ ਕੁਝ ਹਫਤਿਆਂ ’ਚ ਅਫਗਾਨਿਸਤਾਨ ਦੇ ਹਾਲਾਤ ਤੇਜ਼ੀ ਨਾਲ ਬਦਲ ਰਹੇ ਸਨ ਅਤੇ ਅਜਿਹੇ ’ਚ ਸਾਫ ਦਿਖਾਈ ਦੇਣ ਲੱਗਾ ਹੈ ਕਿ ਦੁਨੀਆ ਦੋ ਧੜਿਆਂ ’ਚ ਵੰਡੀ ਹੈ, ਜਿਸ ’ਚ ਰੂਸ, ਚੀਨ ਅਤੇ ਪਾਕਿਸਤਾਨ ਰਲ ਕੇ ਅਫਗਾਨਿਸਤਾਨ ਦੇ ਬਾਰੇ ’ਚ ਕੁਝ ਵੱਡਾ ਕਰਨ ਦੀ ਤਾਕ ’ਚ ਨਜ਼ਰ ਆ ਰਹੇ ਹਨ, ਇਸ ਲਈ ਇਨ੍ਹਾਂ ਦੇਸ਼ਾਂ ’ਚ ਆਪਸੀ ਬੈਠਕ ਦਾ ਦੌਰ ਜਾਰੀ ਹੈ।

ਅਜਿਹੇ ’ਚ ਚੀਨ ਨੇ ਆਪਣੇ ਗੁਆਂਢੀ ਦੇਸ਼ ਤਾਈਵਾਨ ਨੂੰ ਅਮਰੀਕਾ ਦੀ ਉਦਾਹਰਣ ਦੇ ਕੇ ਧਮਕਾਉਣਾ ਸ਼ੁਰੂ ਕਰ ਦਿੱਤਾ ਹੈ, ਦਰਅਸਲ ਚੀਨ ਤਾਈਵਾਨ ਨੂੰ ਆਪਣੇ ਦੇਸ਼ ਦਾ ਹਿੱਸਾ ਮੰਨਦਾ ਹੈ, ਜਿਸ ਨੂੰ ਜਲਦੀ ਹੀ ਚੀਨ ਦੀ ਮੁੱਖ ਭੂਮੀ ਨਾਲ ਮਿਲਾਉਣਾ ਹੋਵੇਗਾ।

ਚੀਨ ਨੇ ਤਾਈਵਾਨ ਨੂੰ ਧਮਕੀ ਭਰੇ ਅੰਦਾਜ਼ ’ਚ ਕਿਹਾ ਹੈ ਕਿ ਅਮਰੀਕਾ ਹੁਣ ਕਮਜ਼ੋਰ ਹੁੰਦੀ ਹੋਈ ਤਾਕਤ ਹੈ ਅਤੇ ਜੋ ਭਰੋਸੇ ਦੇ ਯੋਗ ਵੀ ਨਹੀਂ ਹੈ, ਅਮਰੀਕਾ ਅਫਗਾਨਿਸਤਾਨ ਨੂੰ ਮਜਧਾਰ ’ਚ ਛੱਡ ਕੇ ਭੱਜ ਗਿਆ ਹੈ ਅਤੇ ਤਾਲਿਬਾਨ ਦੀ ਵਧਦੀ ਤਾਕਤ ਦੇ ਅੱਗੇ ਅਮਰੀਕਾ ਨੇ ਗੋਢੇ ਟੇਕ ਦਿੱਤੇ ਹਨ। ਇਸ ਲਈ ਅਮਰੀਕਾ ਦੇ ਭਰੋਸੇ ਜੇਕਰ ਕੋਈ ਦੇਸ਼ ਚੀਨ ਨੂੰ ਅੱਖਾਂ ਦਿਖਾਉਂਦਾ ਹੈ ਤਾਂ ਇਹ ਉਸ ਦੇਸ਼ ਲਈ ਚੰਗਾ ਨਹੀਂ ਹੋਵੇਗਾ।

ਠੀਕ ਇਸ ਬਿਆਨ ਦੇ ਸਮੇਂ ਚੀਨ ਨੇ ਤਾਈਵਾਨ ਦੇ ਸਮੁੰਦਰੀ ਇਲਾਕੇ ਦੇ ਬੇੜੇ ਨੇੜੇ ਆਪਣਾ ਫੌਜੀ ਅਭਿਆਸ ਵੀ ਕੀਤਾ, ਜਦੋਂ ਚੀਨ ਨੇ ਤਾਈਵਾਨ ਨੂੰ ਆਪਣੇ ਸਰਕਾਰੀ ਮੁੱਖ ਪੱਤਰ ‘ਗਲੋਬਲ ਟਾਈਮਸ’ ’ਚ ਛਪੇ ਇਕ ਲੇਖ ਦੇ ਰਾਹੀਂ ਕਿਹਾ ਕਿ ਅਮਰੀਕੀ ਫੌਜਾਂ ਦੇ ਪਾਕਿਸਤਾਨ ’ਚੋਂ ਨਿਕਲਦੇ ਹੀ ਅਫਗਾਨ ਸਰਕਾਰ ਤਾਲਿਬਾਨ ਦੇ ਹੱਥੋਂ ਹਾਰ ਗਈ, ਬੀਜਿੰਗ ਨੇ ਅੱਗੇ ਕਿਹਾ ਕਿ ਅਮਰੀਕਾ ਤਾਈਵਾਨ ਦੀ ਰੱਖਿਆ ਨਹੀਂ ਕਰੇਗਾ ਜਦੋਂ ਚੀਨ ਤਾਈਵਾਨ ’ਤੇ ਹਮਲਾ ਕਰੇਗਾ। ਇਸ ਦੇ ਨਾਲ ਹੀ ਬੀਜਿੰਗ ਨੇ ਤਾਈਵਾਨ ਨੂੰ ਅਫਗਾਨਿਸਤਾਨ ਵਰਗੀ ਸਥਿਤੀ ’ਚੋਂ ਲੰਘਣ ਦੀ ਗੱਲ ਵੀ ਕਹੀ ਪਰ ਚੀਨ ਇਹ ਭੁੱਲ ਗਿਆ ਹੈ ਕਿ ਉਹ ਤਾਈਵਾਨ ਦੀ ਤੁਲਨਾ ਕਿਸ ਨਾਲ ਕਰ ਰਿਹਾ ਹੈ।

ਚੀਨ ਦੇ ਬਿਆਨ ’ਤੇ ਅਮਰੀਕੀ ਸਰਕਾਰ ਦੇ ਬੁਲਾਰੇ ਨੇ ਕਿਹਾ ਕਿ ਦੋਵਾਂ ਦੇਸ਼ਾਂ ਦੀ ਤੁਲਨਾ ਨਹੀਂ ਕੀਤੀ ਜਾ ਸਕਦੀ, ਅਮਰੀਕਾ ਅਫਗਾਨਿਸਤਾਨ ’ਚ 9/11 ਹਮਲਿਆਂ ਦੇ ਅੱਤਵਾਦੀਆਂ ’ਤੇ ਹਮਲਾ ਕਰਨ ਦੇ ਲਈ ਗਿਆ ਸੀ, ਓਧਰ ਤਾਈਵਾਨ ’ਚ ਅਸੀਂ ਸ਼ਾਂਤੀ ਅਤੇ ਸਥਾਪਤੀ ਦੇ ਲਈ ਸੰਘਰਸ਼ ਕਰ ਰਹੇ ਹਾਂ, ਜਿਸ ਨਾਲ ਪੂਰੇ ਤਾਈਵਾਨ ਨੂੰ ਜਲਡਮਰੂ ਮੱਧ ਖੇਤਰ ਨੂੰ ਸਥਾਪਤੀ ਮਿਲੇ।

ਬੀਜਿੰਗ ਨੇ ਕਦੀ ਵੀ ਤਾਈਵਾਨ ’ਤੇ ਰਾਜ ਨਹੀਂ ਕੀਤਾ ਪਰ ਸੱਤਾਧਾਰੀ ਸੀ. ਪੀ. ਸੀ. ਨੇ ਹਾਲ ਹੀ ਦੇ ਦਿਨਾਂ ’ਚ ਤਾਈਵਾਨ ’ਤੇ ਸਿਆਸੀ ਅਤੇ ਫੌਜੀ ਦਬਾਅ ਬਣਾਉਣਾ ਸ਼ੁਰੂ ਕਰ ਿਦੱਤਾ ਹੈ, ਜਿਸ ਨਾਲ ਤਾਈਵਾਨ ਬੀਜਿੰਗ ਦੀ ਸੱਤਾ ਨੂੰ ਪ੍ਰਵਾਨ ਕਰ ਲਵੇ। ਇਸ ਦੇ ਜਵਾਬ ’ਚ ਤਾਈਵਾਨ ਨੇ ਵੀ ਚੀਨ ਦੀ ਭਾਸ਼ਾ ’ਚ ਜਵਾਬ ਦਿੰਦੇ ਹੋਏ ਕਿਹਾ ਕਿ ਚੀਨ ਜੋ ਅਫਗਾਨਿਸਤਾਨ ’ਚ ਤਾਲਿਬਾਨ ਦਾ ਸਾਥ ਦੇ ਰਿਹਾ ਹੈ, ਕਿਤੇ ਅਜਿਹਾ ਨਾ ਹੋਵੇ ਕਿ ਚੀਨ ਦੀ ਇਹ ਹਰਕਤ ਉਸ ਦੇ ਤਾਬੂਤ ’ਚ ਆਖਰੀ ਕਿੱਲ ਸਾਬਤ ਹੋਵੇ ਕਿਉਂਕਿ ਚੀਨ ਇਕ ਪਾਸੇ ਆਪਣੇ ਉਈਗਰ ਮੁਸਲਮਾਨਾਂ ’ਤੇ ਜ਼ੁਲਮ ਕਰ ਰਿਹਾ ਹੈ , ਦੂਜੇ ਪਾਸੇ ਅਫਗਾਨਿਸਤਾਨ ’ਚ ਉਹ ਅੱਤਵਾਦੀਆਂ ਦੇ ਨਾਲ ਗਠਜੋੜ ਕਰ ਰਿਹਾ ਹੈ ਅਤੇ ਅੱਤਵਾਦੀ ਤਾਲਿਬਾਨ ਅੱਜ ਨਹੀਂ ਤਾਂ ਕੱਲ ਆਪਣੇ ਉਈਗਰ ਮੁਸਲਮਾਨ ਭਰਾਵਾਂ ਦੀ ਮਦਦ ਦੇ ਲਈ ਅੱਗੇ ਆਵੇਗਾ ਕਿਉਂਕਿ ਤਾਲਿਬਾਨ ਸ਼ਰੀਆ ਦਾ ਕਾਨੂੰਨ ਮੰਨਦਾ ਹੈ, ਜੋ ਇਨ੍ਹਾਂ ਨੂੰ ਮੁਸਲਿਮ ਬ੍ਰਦਰਹੁੱਡ ਵੱਲ ਲਿਜਾਂਦਾ ਹੈ, ਇਸ ਦਾ ਸਿੱਧਾ ਮਤਲਬ ਇਹ ਹੈ ਕਿ ਦੁਨੀਆ ’ਚ ਜਿੱਥੇ ਵੀ ਮੁਸਲਮਾਨਾਂ ’ਤੇ ਜ਼ੁਲਮ ਹੋਵੇਗਾ, ਉੱਥੇ ਤਾਲਿਬਾਨ ਪਹੁੰਚੇਗਾ।

ਤਾਈਵਾਨ ਅਤੇ ਅਫਗਾਨਿਸਤਾਨ ’ਚ ਕੋਈ ਮੇਲ ਨਹੀਂ ਹੈ, ਇਕ ਪਾਸੇ ਅਰਾਜਕ, ਬਦਹਾਲ ਅਤੇ ਅੱਤਵਾਦੀਆਂ ਦਾ ਗੜ੍ਹ ਅਫਗਾਨਿਸਤਾਨ ਹੈ, ਜਿੱਥੇ ਕਾਨੂੰਨ ਦਾ ਮਤਲਬ ਬੰਦੂਕ ਦੀ ਗੋਲੀ ਹੈ, ਓਧਰ ਦੂਜੇ ਪਾਸੇ ਤਾਈਵਾਨ ਹੈ, ਜਿੱਥੇ ਮਜ਼ਬੂਤ ਲੋਕਤੰਤਰ ਹੈ, ਤਾਈਵਾਨ ਵਿਗਿਆਨ ਅਤੇ ਤਕਨੀਕ ’ਚ ਦੁਨੀਆ ਦੇ ਚੋਟੀ ਦੇ ਦੇਸ਼ਾਂ ’ਚ ਗਿਣਿਆ ਜਾਂਦਾ ਹੈ, ਤਾਈਵਾਨ ’ਚ ਸੈਮੀ ਕੰਡਕਟਰਜ਼ ਅਤੇ ਮਾਈਕ੍ਰੋ ਚਿਪ ਬਣਦੀਆਂ ਹਨ, ਜਿਨ੍ਹਾਂ ਦੀ ਵਰਤੋਂ ਹਰ ਇਲੈਕਟ੍ਰਿਕ ਸਾਮਾਨ ’ਚ ਹੁੰਦੀ ਹੈ ,ਫਿਰ ਭਾਵੇਂ ਉਹ ਛੋਟਾ ਜਿਹਾ ਮੋਬਾਇਲ ਫੋਨ ਹੋਵੇ ਜਾਂ ਫਿਰ ਵੱਡੀ ਚਾਰ ਪਹੀਆ ਵਾਲੀ ਗੱਡੀ। ਪੂਰੀ ਦੁਨੀਆ ਦੇ ਸੈਮੀ-ਕੰਡਕਟਰ ਉਤਪਾਦਨ ਦਾ 50 ਫੀਸਦੀ ਤੋਂ ਵੱਧ ਤਾਈਵਾਨ ’ਚ ਹੁੰਦਾ ਹੈ। ਜੇਕਰ ਤਾਈਵਾਨ ਅੱਜ ਸੈਮੀ-ਕੰਡਕਟਰ ਬਣਾਉਣਾ ਬੰਦ ਕਰ ਦੇਵੇ ਤਾਂ ਇਸ ਨਾਲ ਚੀਨ , ਜਾਪਾਨ, ਜਰਮਨੀ, ਫਰਾਂਸ, ਅਮਰੀਕਾ ਅਤੇ ਬ੍ਰਿਟੇਨ ਸਮੇਤ ਭਾਰਤ ਦੇ ਇਲੈਟ੍ਰਾਨਿਕ ਅਤੇ ਇਲੈਟ੍ਰੀਕਲ ਉਦਯੋਗਾਂ ਨੂੰ ਵੀ ਭਾਰੀ ਨੁਕਸਾਨ ਹੋਵੇਗਾ। ਇਹ ਇਕ ਵੱਡਾ ਕਾਰਨ ਹੈ ਕਿ ਚੀਨ ਤਾਈਵਾਨ ਨੂੰ ਧਮਕੀਆਂ ਤਾਂ ਦਿੰਦਾ ਹੈ ਪਰ ਉਸ ’ਤੇ ਕਦੀ ਹਮਲਾ ਨਹੀਂ ਕਰਦਾ।

ਹਾਲ ਹੀ ’ਚ ਜਾਪਾਨ ਦੀ ਟੋਯੋਟਾ ਕਾਰ ਕੰਪਨੀ ਨੇ ਆਪਣੀਆਂ ਕਾਰਾਂ ਦੇ ਉਤਪਾਦਨ ਨੂੰ 40 ਫੀਸਦੀ ਤੱਕ ਘਟਾ ਦਿੱਤਾ ਹੈ ਕਿਉਂਕਿ ਉਸ ਨੂੰ ਉਨ੍ਹਾਂ ਦੇ ਮਾਈਕ੍ਰੋ ਚਿਪ ਨਹੀਂ ਮਿਲ ਰਹੇ ਹਨ, ਜਿਸ ਨਾਲ ਜਾਪਾਨ ਦੇ ਕਾਰ ਉਦਯੋਗ ਨੂੰ ਭਾਰੀ ਨੁਕਸਾਨ ਹੋ ਰਿਹਾ ਹੈ।

ਜਿੱਥੋਂ ਤੱਕ ਤਾਈਵਾਨ ਦੇ ਅੰਦਰੂਨੀ ਮਾਮਲਿਆਂ ਦੀ ਗੱਲ ਹੈ ਤਾਂ ਜ਼ਰੂਰ ਚੀਨ ਦੇ ਵਿਰੁੱਧ ਲੋਕਾਂ ਦੀਆਂ ਭਾਵਨਾਵਾਂ ਜਾਗ੍ਰਿਤ ਹਨ, ਖਾਸ ਕਰ ਕੇ ਨੌਜਵਾਨਾਂ ਦੀਆਂ ਭਾਵਨਾਵਾਂ ਤਾਂ ਜਾਪਾਨ ਅਤੇ ਅਮਰੀਕਾ ਨੂੰ ਆਪਣਾ ਮਿੱਤਰ ਦੇਸ਼ ਅਤੇ ਚੀਨ ਨੂੰ ਆਪਣਾ ਕੱਟੜ ਦੁਸ਼ਮਣ ਮੰਨਦੀਆਂ ਹਨ ਪਰ ਇਸ ਮੁੱਦੇ ’ਤੇ ਤਾਈਵਾਨ ਦੇ ਅੰਦਰ ਬਹਿਸ ਨਹੀਂ ਹੁੰਦੀ। ਇਸ ਦੇ ਉਲਟ ਲੋਕ ਆਪਣੇ ਆਮ ਜਨਜੀਵਨ ਦੀਆਂ ਗੱਲਾਂ ’ਚ ਜ਼ਿਆਦਾ ਰੁਝੇ ਦਿਖਾਈ ਦਿੰਦੇ ਹਨ।

ਓਧਰ ਚੀਨ ਦੀਆਂ ਘੁਰਕੀਆਂ ਤੋਂ ਸੁਰੱਖਿਆ ਦੇ ਲਈ ਅਮਰੀਕਾ ਹਮੇਸ਼ਾ ਤਾਈਵਾਨ ਦੇ ਨਾਲ ਖੜ੍ਹਾ ਹੈ। 39.6 ਫੀਸਦੀ ਤਾਈਵਾਨੀ ਇਹ ਮੰਨਦੇ ਹਨ ਕਿ ਬੀਜਿੰਗ ਦੇ ਨਾਲ ਉਨ੍ਹਾਂ ਦਾ ਫੌਜੀ ਸੰਘਰਸ਼ ਤੈਅ ਹੈ ਪਰ ਨੇੜ ਭਵਿੱਖ ’ਚ ਉਹ ਇਸ ਦਾ ਖਦਸ਼ਾ ਘੱਟ ਦੇਖਦੇ ਹਨ ਕਿਉਂਕਿ ਅਮਰੀਕਾ ਸਮੇਤ ਜੀ-7 ਦੇਸ਼ਾਂ ਦਾ ਗਠਜੋੜ ਚੀਨ ਦੇ ਹਮਲਾਵਰਪੁਣੇ ’ਤੇ ਲਗਾਮ ਲਗਾਉਣ ਲਈ ਤਿਆਰ ਬੈਠਾ ਹੈ।

Bharat Thapa

This news is Content Editor Bharat Thapa