ਸ਼ਹੀਦਾਂ ਦੀ ਯਾਦ ਨੂੰ ਫਿਰ ਤੋਂ ਤਾਜ਼ਾ ਕਰ ਦਵੇਗਾ ਇਹ ਲੇਖ

04/13/2017 6:26:10 PM

ਜਲੰਧਰ— 98 ਸਾਲਾਂ ਬਾਅਦ ਵੀ ਜਲਿਆਂਵਾਲਾ ਬਾਗ ਦੇ ਸ਼ਹੀਦਾਂ ਨੂੰ ਪੂਰੀ ਪਹਿਚਾਣ ਅਤੇ ਸਨਮਾਨ ਨਾਂ ਮਿਲਿਆ। ਬ੍ਰਿਟਿਸ਼ ਸਰਕਾਰ ਦੇ ਰਿਕਾਰਡ ਅਨੁਸਾਰ ਇਸ ਗੋਲੀਕਾਂਡ ਵਿੱਚ 379 ਵਿਅਕਤੀ ਸ਼ਹੀਦ ਹੋਏ ਸਨ ਜਿਨ੍ਹਾਂ ਵਿੱਚ 337 ਪੁਰਸ਼, 41 ਨਾਬਾਲਿਗ ਲੜਕੇ ਅਤੇ ਇਕ ਛੇ ਹਫਤੇ ਦਾ ਬੱਚਾ ਸ਼ਾਮਲ ਸੀ।
ਅੱਜ ਦੇ ਦਿਨ 13 ਅਪ੍ਰੈਲ 1919 ਨੂੰ ਵਿਸਾਖੀ ਵਾਲੇ ਦਿਨ ਜਲਿਆਂਵਾਲਾ ਬਾਗ ਵਿੱਚ ਹੋਏ ਗੋਲੀਕਾਂਡ ਜਿਸ ਵਿੱਚ ਅਣਗਣਿਤ ਨਿਹੱਥੇ ਨਿਰਦੋਸ਼ ਲੋਕ ਮਾਰੇ ਗਏ ਅਤੇ ਜਖਮੀ ਹੋਏ ਸਨ ਨੂੰ ਯਾਦ ਕਰਕੇ ਹਰ ਭਾਰਤ ਵਾਸੀ ਦੇ ਰੌਂਗਟੇ ਖੜੇ ਹੋ ਜਾਂਦੇ ਹਨ ਪਰ ਇਸਤੋਂ ਵੀ ਵੱਡੇ ਦੁੱਖ ਅਤੇ ਰੋਸ ਦੀ ਗੱਲ ਹੈ ਕਿ ਜਲਿਆਂਵਾਲਾ ਬਾਗ ਵਿੱਚ 98 ਸਾਲ ਪਹਿਲਾਂ ਮਾਰੇ ਗਏ ਲੋਕਾਂ ਨੂੰ ਸਹੀ ਪਹਿਚਾਣ ਅਤੇ ਸਨਮਾਨ ਅਜ਼ਾਦੀ ਦੇ ਲੱਗਭੱਗ 7 ਦਹਾਕਿਆਂ ਬਾਅਦ ਵੀ ਹਾਸਲ ਨਹੀਂ ਹੋਇਆ ਹੈ। ਜਲਿਆਂਵਾਲਾ ਬਾਗ ਸਿੱਖ ਧਰਮ ਦੇ ਪ੍ਰਸਿੱਧ ਧਾਰਮਿਕ ਸਥਾਨ ਸ਼੍ਰੀ ਹਰਿਮੰਦਰ ਸਾਹਿਬ ਅੰ੍ਿਰਮਤਸਰ ਦੇ ਨੇੜੇ ਹੈ। ਜਲਿਆਂਵਾਲਾ ਬਾਗ ਪੰਜਾਬ ਦੇ ਫਤਿਹਗੜ•ਸਾਹਿਬ ਜ਼ਿਲੇ•''ਚ ਸਥਿਤ ਹੈ। ਇੱਥੇ 1920 ਵਿੱਚ ਇੰਡੀਅਨ ਨੈਸ਼ਨਲ ਕਾਂਗਸਰ ਪਾਰਟੀ ਵਲੋਂ ਮਤਾ ਪਾਕੇ ਇੱਕ ਟਰੱਸਟ ਬਣਾਇਆ ਗਿਆ ਅਤੇ 1923 ''ਚ ਇਸ ਟਰੱਸਟ ਨੇ ਇਹ ਜਮੀਨ ਖਰੀਦੀ। 01 ਅਗਸਤ 1920 ਨੂੰ ਇਸ ਸਥਾਨ ਨੂੰ ਇਸ ਪਰਿਵਾਰ ਕੋਲੋਂ 560472/- ਰੁਪਏ ਵਿੱਚ ਖਰੀਦਿਆ ਗਿਆ ਸੇ। ਮੌਜੂਦਾ ਲਾਟ ਦੇਸ਼ ਦੇ ਆਜ਼ਾਦ ਹੋਣ ਤੋਂ ਬਾਅਦ ਹੀ ਬਣਾਈ ਗਈ ਸੀ। ਇਹ ਲਾਟ ਬਣਾਉਣ ਲਈ 925000/- ਰੁਪਏ ਦੀ ਲਾਗਤ ਆਈ ਸੀ। ਜਲਿਆਂਵਾਲਾ ਬਾਗ ''ਚ ਦੇਸ਼ ਦੀ ਅਜਾਦੀ ਤੋਂ ਕਈ ਸਾਲਾਂ ਬਾਅਦ 1961 ਵਿੱਚ ਜੋਤੀ ਦੇ ਅਕਾਰ ਦਾ 45 ਫੁੱਟ ਉੱਚਾ ਲਾਲ ਪੱਥਰਾਂ ਵਾਲਾ ਖੰਭਾ ਇਸ ਗੋਲੀਕਾਂਡ ਵਿੱਚ ਮਾਰੇ ਗਏ ਸ਼ਹੀਦਾਂ ਦੀ ਯਾਦ ਵਿੱਚ ਬਣਾਇਆ ਗਿਆ। ਇੱਥੇ ਇੱਕ ਅਮਰ ਜੋਤੀ ਵੀ ਬਣਾਈ ਗਈ ਹੈ ਜੋਕਿ ਹਮੇਸ਼ਾ ਬਲਦੀ ਰਹਿੰਦੀ ਹੈ। ਇਸ ਦਰਦਨਾਕ ਗੈਰ ਮਨੁਖੀ ਗੋਲੀਕਾਂਡ ਦਾ ਇਤਿਹਾਸ ਵੇਖੀਏ ਤਾਂ ਬ੍ਰਿਟਿਸ਼ ਸਰਕਾਰ ਵਲੋਂ ਪਾਸ ਕੀਤੇ ਗਏ ਰਾਅਲ ਐਕਟ ਦੇ ਵਿਰੋਧ ''ਚ ਦੇਸ਼ ਦੇ ਵੱਖ ਵੱਖ ਭਾਗਾਂ ਵਿੱਚ ਰੋਸ ਪ੍ਰਦਰਸ਼ਨ ਹੋ ਰਿਹਾ ਸੀ। ਇਸ ਕਾਰਨ ਬ੍ਰਿਟਿਸ਼ ਸਰਕਾਰ ਵਲੋਂ ਦੋ ਪ੍ਰਮੁੱਖ ਲੀਡਰਾਂ ਸਤਿਆਪਾਲ ਅਤੇ ਸੈਫੂਦੀਨ ਕਿਚਲੂ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਇਸਦੇ ਵਿਰੋਧ ਵਜੋਂ 10 ਅਪ੍ਰੈਲ 1919 ਨੂੰ ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਦੇ ਘਰ ਮੂਹਰੇ ਲੋਕਾਂ ਵਲੋਂ ਰੋਸ ਪ੍ਰਦਰਸ਼ਨ ਕੀਤਾ ਗਿਆ ਸੀ। ਪ੍ਰਦਰਸ਼ਨਕਾਰੀ ਆਪਣੇ 2 ਮਸ਼ਹੂਰ ਲੀਡਰਾਂ ਸਤਿਆਪਾਲ ਅਤੇ ਸੈਫੂਦੀਨ ਕਿਚਲੂ ਦੀ ਰਿਹਾਈ ਦੀ ਮੰਗ ਕਰ ਰਹੇ ਸਨ ਜਿਹਨਾਂ ਨੂੰ ਪੁਲਿਸ ਗ੍ਰਿਫਤਾਰ ਕਰਕੇ ਕਿਸੇ ਗੁੱਪਤ ਥਾਂ ਤੇ ਲੈ ਗਈ ਸੀ। ਬ੍ਰਿਟਿਸ਼ ਫੌਜ ਨੇ ਪ੍ਰਦਰਸ਼ਨਕਾਰੀਆਂ ਤੇ ਗੋਲੀ ਚਲਾ ਦਿੱਤੀ ਜਿਸ ਕਾਰਨ ਕਈ ਪ੍ਰਦਰਸ਼ਨਕਾਰੀ ਮਾਰੇ ਗਏ ਅਤੇ ਕਈ ਜ਼ਖਮੀ ਹੋ ਗਏ ਸਨ। ਇਸ ਤੋਂ ਬਾਅਦ ਦੇਸ਼ਵਾਸੀਆਂ ਵਿੱਚ ਅੰਗਰੇਜ਼ਾ ਖਿਲਾਫ ਰੋਸ ਵੱਧ ਗਿਆ ਅਤੇ ਪ੍ਰਦਰਸ਼ਨਕਾਰੀਆਂ ਨੇ ਸਰਕਾਰੀ ਦਫ਼ਤਰਾਂ ਅਤੇ ਰੇਲਵੇ ਸਟੇਸ਼ਨਾਂ ਤੇ ਹਮਲਾ ਕਰਕੇ ਭੰਨਤੋੜ ਸ਼ੁਰੂ ਕਰ ਦਿੱਤੀ। ਇਸ ਦੌਰਾਨ 5 ਯੂਰਪੀ ਨਾਗਰਿਕਾਂ ਸਮੇਤ ਕਈ ਸਰਕਾਰੀ ਅਧਿਕਾਰੀ ਅਤੇ ਆਮ ਨਾਗਰਿਕ ਮਾਰੇ ਗਏ। ਫੌਜ ਨਾਲ ਪ੍ਰਦਰਸ਼ਨਕਾਰੀਆਂ ਦੀਆਂ ਕਈ ਝੜਪਾਂ ਹੋਈਆਂ ਜਿਸ ਵਿੱਚ 8 ਤੋਂ 20 ਪ੍ਰਦਰਸ਼ਨਕਾਰੀ ਮਾਰੇ ਗਏ। ਇਸਤੋਂ ਬਾਅਦ 11 ਅਪ੍ਰੈਲ, 1919 ਨੂੰ ਮਿਸ ਮਾਰਸੇਲਾ ਸ਼ੇਰਵੁੱਡ ਜੋ ਕਿ ਇੱਕ ਅੰਗਰੇਜ਼ ਮਿਸ਼ਨਰੀ ਸੀ ਅਤੇ ਸਕੂਲ ਚਲਾ ਰਹੀ ਸੀ ਨੇ ਸਕੂਲ ਬੰਦ ਕਰ ਦਿੱਤਾ ਅਤੇ ਲੱਗਭੱਗ 600 ਭਾਰਤੀ ਵਿਦਿਆਰਥੀਆਂ ਨੂੰ ਵਾਪਿਸ ਘਰ ਭੇਜ ਦਿੱਤਾ ਸੀ। ਇਸਦੇ ਰੋਸ ਵਜੋਂ ਭੜਕੀ ਭੀੜ ਨੇ ਕੂਚਾ ਕੂਰੀਚਨ ਤੰਗ ਗਲੀ ਵਿੱਚ ਉਸਨੂੰ ਵਾਲਾਂ ਤੋਂ ਫੜ ਕੇ ਘਸੀਟਿਆ ਅਤੇ ਕੁੱਟਿਆ ਜਿਸਨੂੰ ਕੁੱਝ ਵਿਦਿਆਰਥੀਆਂ ਦੇ ਮਾਪਿਆਂ ਨੇ ਭੀੜ ਹੱਥੋਂ ਬਚਾਇਆ। ਇਸਤੋਂ ਅਗਲੇ ਦੋ ਦਿਨਾਂ ਤੱਕ ਪੰਜਾਬ ''ਚ ਹਿੰਸਾ ਦੀਆਂ ਵਾਰਦਾਤਾਂ ਹੁੰਦੀਆਂ ਰਹੀਆਂ। ਪੰਜਾਬ ''ਚ ਰੇਲ ਦੀਆਂ ਪਟੜੀਆਂ ਨੂੰ ਉਖਾੜ ਦਿੱਤਾ ਗਿਆ, ਟੈਲੀਫੋਨ ਸੇਵਾ ਠੱਪ ਕਰ ਦਿੱਤੀ ਗਈਆਂ ਅਤੇ ਸਰਕਾਰੀ ਭਵਨਾਂ ਨੂੰ ਅੱਗਾਂ ਲਗਾਈਆਂ ਗਈਆਂ ਅਤੇ ਤਿੰਨ ਯੂਰਪੀ ਲੋਕਾਂ ਦਾ ਕਤਲ ਕਰ ਦਿੱਤਾ ਗਿਆ। ਇਸਤੋਂ ਬਾਅਦ ਅੰਗਰੇਜ਼ ਸਰਕਾਰ ਨੇ ਸਾਰੇ ਪੰਜਾਬ ''ਚ ਮਾਰਸ਼ਲ ਲਾਅ ਲਗਾ ਦਿੱਤਾ। ਇਸ ਲਾਅ ਅਨੁਸਾਰ ਕਿਤੇ ਵੀ ਚਾਰ ਤੋਂ ਵੱਧ ਭਾਰਤੀ ਇੱਕੋ ਥਾਂ ਇਕੱਠੇ ਨਹੀਂ ਹੋ ਸਕਦੇ ਸਨ। ਇਸਤੋਂ ਬਾਅਦ 13 ਅਪ੍ਰੈਲ 1919 ਨੂੰ ਵਿਸਾਖੀ ਵਾਲੇ ਦਿਨ ਅੰਮ੍ਰਿਤਸਰ ਦੇ ਹਰਮਿੰਦਰ ਸਾਹਿਬ ਨੇੜੇ ਜ਼ਲਿਆਂਵਾਲਾ ਬਾਗ ਵਿੱਚ ਲੋਕਾਂ ਦਾ ਭਾਰੀ ਇਕੱਠ ਜਿਸ ਵਿੱਚ ਲੱਗਭੱਗ ਪੰਜ ਹਜ਼ਾਰ ਵਿਅਕਤੀ ਹਾਜ਼ਰ ਸਨ ਸ਼ਾਂਤੀਪੂਰਵਕ ਸਭਾ ਕਰ ਰਹੇ ਸੀ। ਇਹ ਜਲਸਾ ਸ਼ਾਮ ਦੇ 4 ਵੱਜ ਕੇ 30 ਮਿੰਟ ਤੇ ਸ਼ੁਰੂ ਹੋਇਆ ਸੀ। ਇਸ ''ਚ ਵੱਖ ਵੱਖ ਪਿੰਡਾਂ ਦੇ ਲੋਕ ਸ਼ਾਮਲ ਸਨ। ਸ਼ਾਮ ਦੇ 5 ਵੱਜ ਕੇ 30 ਮਿੰਟ ਤੇ ਬ੍ਰਿਗੇਡੀਅਰ ਜਨਰਲ ਰੇਜੀਨਾਲਡ ਡਾਇਰ ਦੀ ਕਮਾਂਡ ਵਿੱਚ ਬ੍ਰਿਟਿਸ਼ ਇੰਡੀਅਨ ਆਰਮੀ ਦਾ ਦਸਤਾ ਜਿਸ ''ਚ 65 ਫੌਜੀ ਗੋਰਖਾ ਅਤੇ 25 ਫੌਜੀ ਬਲੋਚ ਸਨ ਨੇ ਆ ਕੇ ਸ਼ਾਤੀਪੂਰਵਕ ਚੱਲ ਰਹੇ ਜਲਸੇ ਨੂੰ ਘੇਰਾ ਪਾ ਲਿਆ। ਇਹ ਫੌਜੀ 303 ਲੀ ਇਨਫੀਲਡ ਬੋਲਟ ਐਕਸ਼ਨ ਰਾਈਫਲਾਂ ਨਾਲ ਲੈਸ ਸਨ। ਇਸ ਮੌਕੇ ਜਨਰਲ ਡਾਇਰ ਆਪਣੇ ਨਾਲ ਦੋ ਗੱਡੀਆਂ ਵਿੱਚ ਮਸ਼ੀਨਗੰਨਾਂ ਵੀ ਲੈ ਕੇ ਆਇਆ ਸੀ। ਜਨਰਲ ਡਾਇਰ ਨੇ ਬਾਹਰ ਜਾਣ ਦੇ ਰਸਤੇ ਨੂੰ ਬੰਦ ਕਰ ਦਿੱਤਾ ਅਤੇ ਉਥੇ ਮਸ਼ੀਨਗੰਨਾਂ ਬੀੜ ਦਿੱਤੀਆਂ। ਜਨਰਲ ਡਾਇਰ ਨੇ ਬਿਨਾਂ ਕੋਈ ਚੇਤਾਵਨੀ ਦਿੱਤੇ ਹੀ ਜਲਸੇ ਉਤੇ ਫਾਈਰਿੰਗ ਦਾ ਹੁਕਮ ਦੇ ਦਿੱਤਾ। ਫੌਜ ਨੇ 10 ਮਿੰਟ ਤੱਕ ਗੋਲਾਬਾਰੀ ਕੀਤੀ ਜਿਸ ਨਾਲ ਸੈਂਕੜੇ ਨਿਹੱਥੇ ਲੋਕ ਮਾਰੇ ਗਏ ਅਤੇ ਹਜ਼ਾਰਾਂ ਦੀ ਗਿਣਤੀ ''ਚ ਜ਼ਖਮੀ ਹੋ ਗਏ। ਇਹ ਬਾਗ ਦੋ ਸੋ ਗਜ ਲੰਮਾ ਅਤੇ ਸੋ ਗਜ ਚੌੜਾ ਸੀ। ਉਸਦੇ ਚਾਰੇ ਪਾਸੇ ਦੀਵਾਰ ਸੀ ਅਤੇ ਦੀਵਾਰ ਦੇ ਨਾਲ ਹੀ ਘਰ ਸਨ। ਬਾਹਰ ਨਿਕਲਣ ਲਈ ਇੱਕ ਛੋਟਾ ਜਿਹਾ ਤੰਗ ਰਸਤਾ ਸੀ। ਕੁਝ ਲੋਕਾਂ ਨੇ ਖੂਹ ਵਿੱਚ ਛਾਲਾ ਮਾਰ ਦਿੱਤੀਆਂ ਪਰ ਆਪਣੀ ਜਾਨ ਨਾ ਬਚਾ ਸਕੇ। ਕੁਝ ਲੋਕਾਂ ਨੇ ਕੰਧ ਟੱਪ ਕੇ ਆਪਣੀ ਜਾਨ ਬਚਾਉਣ ਦੀ ਕੋਸ਼ਿਸ਼ ਕੀਤੀ ਪਰ ਉਹ ਵੀ ਗੋਲੀਆਂ ਦੀ ਮਾਰ ਤੋਂ ਬਚ ਨਾ ਸਕੇ। ਇਹ ਗੋਲੀਬਾਰੀ ਉਦੋਂ ਹੀ ਖਤਮ ਹੋਈ ਜਦੋਂ ਫੌਜੀਆਂ ਦੀਆਂ ਗੋਲੀਆਂ ਖਤਮ ਹੋ ਗਈਆਂ। ਜਨਰਲ ਡਾਇਰ ਅਨੁਸਾਰ 1650 ਰਾਊਂਡ ਗੋਲੀਆਂ ਚਲਾਈਆਂ ਗਈਆਂ ਸਨ। ਖੂਹ ਵਿੱਚੋਂ 120 ਲਾਸ਼ਾਂ ਕੱਢੀਆਂ ਗਈਆਂ ਸੀ। ਇਸਤੋਂ ਬਾਅਦ ਮੁਕੰਮਲ ਕਰਫਿਊ ਲਗਾ ਦਿੱਤਾ ਗਿਆ। ਪੰਜਾਬ ਦੇ ਲੋਕਾਂ ਨੇ ਪਹਿਲੇ ਵਿਸ਼ਵ ਯੁੱਧ ਵਿੱਚ ਅੰਗਰੇਜ਼ਾਂ ਵੱਲੋਂ ਵੱਧ ਚੜ ਕੇ ਹਿੱਸਾ ਲਿਆ ਸੀ ਅਤੇ ਹਜ਼ਾਰਾਂ ਪੰਜਾਬੀਆਂ ਨੇ ਆਪਣੀਆਂ ਜਾਨਾਂ ਕੁਰਬਾਨ ਕੀਤੀਆਂ ਸਨ ਪਰ ਅੰਗਰੇਜ਼ਾਂ ਨੇ ਇਸਦੇ ਬਦਲੇ ਵਿੱਚ ਜਲਿਆਂਵਾਲਾ ਬਾਗ ਵਿੱਚ ਨਿਹੱਥੇ ਪੰਜਾਬੀ ਪੇਂਡੂਆਂ ਦੇ ਖੂਨ ਦੀ ਹੌਲੀ ਖੇਡੀ। ਜਲਿਆਂਵਾਲਾ ਬਾਗ ਵਿੱਚ ਆਪਣੀਆਂ ਜਾਨਾਂ ਗਵਾਉਣ ਵਾਲੇ ਲੋਕਾਂ ਦੀ ਅੱਜ ਤੱਕ ਤਾਂ ਪੂਰੀ ਗਿਣਤੀ ਅਤੇ ਜਾਣਕਾਰੀ ਹੀ ਪਤਾ ਨਹੀਂ ਚੱਲ ਸਕੀ ਹੈ ਅਤੇ ਨਾਂ ਹੀ ਅੱਜ ਤੱਕ ਉਨਾਂ ਨੂੰ ਸ਼ਹੀਦਾਂ ਦਾ ਦਰਜਾ ਦਿੱਤਾ ਹੈ। ਉਸ ਵੇਲੇ ਇਸ ਗੋਲੀਕਾਂਡ ਵਿੱਚ ਸ਼ਹੀਦ ਹੋਏ ਲੋਕਾਂ ਦੀ ਗਿਣਤੀ ਵੀ ਵੱਖ ਵੱਖ ਦਰਸਾਈ ਗਈ। ਅੰਗਰੇਜ਼ ਸਰਕਾਰ ਅਨੁਸਾਰ ਇਸ ਗੋਲੀਕਾਂਡ ਵਿੱਚ 379 ਵਿਅਕਤੀ ਮਾਰੇ ਗਏ ਸਨ ਅਤੇ ਲੱਗਭੱਗ 1100 ਵਿਅਕਤੀ ਜਖਮੀ ਹੋਏ ਸਨ, ਸਿਵਲ ਸਰਜਨ ਡਾਕਟਰ ਵਿਲੀਅਮਜ਼ ਡੀਮੈਡੀ ਅਨੁਸਾਰ ਇਸ ਗੋਲੀਕਾਂਡ ''ਚ 1526 ਵਿਅਕਤੀ ਸ਼ਹੀਦ ਹੋਏ ਹਨ, ਇੰਡੀਅਨ ਨੈਸ਼ਨਲ ਕਾਂਗਰਸ ਅਨੁਸਾਰ ਇਨਾਂ ਦੀ ਗਿਣਤੀ 1500 ਤੋਂ ਵੱਧ ਦੱਸੀ ਗਈ ਸੀ, ਡਿਪਟੀ ਕਮਿਸ਼ਨਰ ਅਮ੍ਰਿਤਸਰ ਦੇ ਦਫਤਰ ''ਚ ਲਗਾਈ ਗਈ ਸੂਚੀ ਅਨੁਸਾਰ ਇਸ ਗੋਲੀਕਾਂਡ ''ਚ 484 ਵਿਅਕਤੀ ਸ਼ਹੀਦ ਹੋਏ ਸਨ ਜਦਕਿ ਜਲਿਆਂਵਾਲਾ ਬਾਗ ਵਿੱਚ ਸਿਰਫ 388 ਵਿਅਕਤੀਆਂ ਦੀ ਹੀ ਸੂਚੀ ਹੈ। ਬ੍ਰਿਟਿਸ਼ ਸਰਕਾਰ ਦੇ ਰਿਕਾਰਡ ਅਨੁਸਾਰ ਇਸ ਗੋਲੀਕਾਂਡ ਵਿੱਚ 379 ਵਿਅਕਤੀ ਸਹੀਦ ਹੋਏ ਸਨ ਜਿਨਾਂ ''ਚ 337 ਪੁਰਸ਼, 41 ਨਾਬਾਲਿਗ ਲੜਕੇ ਅਤੇ ਇਕ ਛੇ ਹਫਤੇ ਦਾ ਬੱਚਾ ਸ਼ਾਮਿਲ ਸੀ। ਉਨ੍ਹਾਂ ਅਨੁਸਾਰ ਇਸ ਗੋਲੀਕਾਂਡ ''ਚ 200 ਵਿਅਕਤੀ ਜਖਮੀ ਹੋਏ ਸਨ। ਇਸ ਗੋਲੀਕਾਂਡ ਨੂੰ ਕਰਵਾਉਣ ''ਚ ਕੁੱਝ ਸਥਾਨਕ ਆਗੂਆਂ ਦਾ ਵੀ ਵੱਡਾ ਹੱਥ ਸੀ। ਉਸ ਵੇਲੇ ਦਰਬਾਰ ਸਾਹਿਬ ਤੇ ਮਹੰਤਾਂ ਨੇ ਕਬਜ਼ਾ ਕੀਤਾ ਹੋਇਆ ਸੀ ਅਤੇ ਦਰਬਾਰ ਸਾਹਿਬ ਦੇ ਮੁਖੀ ਅਰੂੜਾ ਸਿੰਘ ਨੇ ਇਸ ਗੋਲੀਕਾਂਡ ਤੋਂ ਬਾਅਦ ਜਨਰਲ ਡਾਇਰ ਨੂੰ ਸਿਰੋਪਾ ਦ ੇਕੇ ਸਨਮਾਨਿਤ ਕੀਤਾ ਸੀ। ਇਸ ਹੱਤਿਆਕਾਂਡ ਦੇ ਵਿਰੋਧ ''ਚ ਰਬਿੰਦਰਨਾਥ ਟੈਗੋਰ ਨੇ ਦਿੱਤੀ ਗਈ ਉਪਾਧੀ ਮੋੜ ਦਿੱਤੀ। ਜਲਿਆਂਵਾਲਾ ਬਾਗ ਦੇ ਖੂਨੀ ਕਾਂਡ ਦਾ ਬਦਲਾ ਇੱਕ ਅਣਖੀਲੇ ਪੰਜਾਬੀ ਸੂਰਮੇ ਸ਼ਹੀਦ ਊਧਮ ਸਿੰਘ ਜੋ ਕਿ ਖੁਦ ਇਸ ਗੋਲੀਕਾਂਡ ਮੌਕੇ ਬਾਗ ''ਚ ਜਖ਼ਮੀ ਹੋਇਆ ਸੀ ਨੇ ਲਿਆ ਸੀ। ਮਾਈਕਲ ਓਡਵਾਇਰ ਜੋ ਕਿ ਜਲਿਆਂਵਾਲਾ ਬਾਗ ਦੇ ਖੂਨੀ ਕਾਂਡ ਸਮੇਂ ਪੰਜਾਬ ਦਾ ਗਵਰਨਰ ਸੀ ਅਤੇ ਜਨਰਲ ਡਾਇਰ ਨੂੰ ਕਤਲੇਆਮ ਕਰਨ ਦੀ ਇਜ਼ਾਜ਼ਤ ਦਿੱਤੀ ਸੀ ਨੂੰ ਊਧਮ ਸਿੰਘ ਨੇ 13 ਮਾਰਚ 1940 ਨੂੰ ਇੱਕ ਸਭਾ ਵਿੱਚ ਗੋਲੀ ਮਾਰ ਕੇ ਮਾਰ ਦਿੱਤਾ ਅਤੇ 31 ਜੁਲਾਈ 1940 ਨੂੰ ਅੰਗਰੇਜ਼ ਸਰਕਾਰ ਨੇ ਊਧਮ ਸਿੰਘ ਨੂੰ ਫਾਂਸੀ ਦੇ ਤਖਤੇ ਦੇ ਲਟਕਾ ਕੇ ਸ਼ਹੀਦ ਕਰ ਦਿੱਤਾ। ਇਸ ਸਥਾਨ ਦਾ ਡਿਜਾਇਨ ਅਮਰੀਕਾ ਦੇ ਪ੍ਰਸਿੱਧ ਆਰਕੀਟੈਕਟ ਬੈਂਜਾਮੀਨ ਪੋਲਕ ਨੇ ਤਿਆਰ ਕੀਤਾ ਅਤੇ 13 ਅਪ੍ਰੈਲ 1961 ਨੂੰ ਭਾਰਤ ਦੇ ਰਾਸ਼ਟਰਪਤੀ ਡਾਕਟਰ ਰਾਜਿੰਦਰਾ ਪ੍ਰਸਾਦ ਨੇ ਇਸਦਾ ਉਦਘਾਟਨ ਕੀਤਾ ਸੀ। ਬ੍ਰਿਟਿਸ਼ ਸਰਕਾਰ ਦੇ ਕਈ ਆਗੂਆਂ ਨੇ ਸਮੇਂ-ਸਮੇਂ ਤੇ ਇਸ ਬਾਗ ਦਾ ਦੌਰਾ ਕੀਤਾ ਹੈ। ਇਸ ਦਰਦਨਾਕ ਘਟਨਾ ਤੋਂ ਕਈ ਸਾਲਾਂ ਬਾਅਦ ਬ੍ਰਿਟਿਸ਼ ਪ੍ਰਧਾਨ ਮੰਤਰੀ ਡੇਵਿਡ ਕੈਮਰਨ ਇਸ ਇਤਿਹਾਸਕ ਬਾਗ ਵਿੱਚ ਆਏ ਸਨ ਅਤੇ ਉਨਾਂ ਨੇ 13 ਅਪ੍ਰੈਲ 1919 ਨੂੰ ਵਾਪਰੇ ਗੋਲੀਕਾਂਡ ਨੂੰ ਇੱਕ ਸ਼ਰਮਨਾਕ ਘਟਨਾ ਕਰਾਰ ਦਿਤਾ, ਬ੍ਰਿਟਿਸ਼ ਪ੍ਰਧਾਨ ਮੰਤਰੀ ਬਿਸਟਲ ਚਰਚਿਲ ਨੇ ਇਸ ਘਟਨਾ ਨੂੰ ਰਾਖਸ਼ਸ਼ੀ ਘਟਨਾ ਤੱਕ ਕਿਹਾ ਸੀ।  ਕਿੰਨੇ ਦੁੱਖ ਦੀ ਗੱਲ ਹੈ ਕਿ 13 ਅਪ੍ਰੈਲ 1919 ਨੂੰ ਜ਼ਲਿਆਵਾਲਾ ਬਾਗ ''ਚ ਸ਼ਹੀਦ ਹੋਣ ਵਾਲੇ ਲੋਕ 98 ਸਾਲਾਂ ਬਾਅਦ ਵੀ ਇੱਕ ਬੁਝਾਰਤ ਹੀ ਬਣੇ ਹੋਏ ਹਨ ਅਤੇ ਸ਼ਹੀਦ ਹੋਏ ਦੇਸ਼ਵਾਸੀਆਂ ਦੀ ਅਸਲੀਅਤ ਅਜੇ ਤੱਕ ਲੋਕਾਂ ਸਾਹਮਣੇ ਨਹੀਂ ਆ ਰਹੀ ਹੈ। ਇਨਾਂ ਸ਼ਹੀਦਾਂ ਨੂੰ ਸਨਮਾਨ ਦੇਣਾ ਤਾਂ ਦੂਰ ਉਨਾਂ ਦੀ ਪੂਰੀ ਗਿਣਤੀ ਦੀ ਸੂਚੀ ਵੀ ਨਹੀਂ ਹੈ। ਸਰਕਾਰ ਨੂੰ ਚਾਹੀਦਾ ਹੈ ਕਿ ਜ਼ਲਿਆਂਵਾਲਾ ਬਾਗ ਕਾਂਡ ''ਚ ਸ਼ਹੀਦ ਹੋਣ ਵਾਲੇ ਦੇਸ਼ ਭਗਤਾਂ ਨੂੰ ਅਗਿਆਤ ਨਾ ਰਹਿਣ ਦੇਵੇ ਸਗੋਂ ਉਹਨਾਂ ਦੇ ਨਾਂ ਅਤੇ ਤਸਵੀਰਾਂ ਸਨਮਾਨ ਸਹਿਤ ਇਸ ਥਾਂ ਤੇ ਲਗਾਈਆਂ ਜਾਣ ਤਾਂ ਜੋ ਆਮ ਜਨਤਾ ਨੂੰ ਪਤਾ ਲੱਗ ਸਕੇ ਕਿ ਕਿਹਨਾਂ ਲੋਕਾਂ ਨੇ ਦੇਸ਼ ਦੀ ਖਾਤਰ ਆਪਣੀ ਜਾਨ ਗਵਾਈ ਸੀ। ਸਰਕਾਰ ਨੂੰ ਜ਼ਲਿਆਂਵਾਲਾ ਬਾਗ ਕਾਂਡ ''ਚ ਮਰਨ ਵਾਲੇ ਲੋਕਾਂ ਨੂੰ ਸ਼ਹੀਦ ਦਾ ਦਰਜਾ ਦੇ ਕੇ ਬਣਦਾ ਸਨਮਾਨ ਦੇਣਾ ਚਾਹੀਦਾ ਹੈ ਤਾਂ ਸਾਡੀ ਆਣ ਵਾਲੀ ਪੀੜੀ ਦੇਸ਼ ਦੇ ਇਸ ਗੌਰਵਮਈ ਇਤਿਹਾਸ ਤੋਂ ਵਾਂਝੀ ਰਹਿ ਜਾਵੇਗੀ। 
                                                                                                                                          ਕੁਲਦੀਪ ਚੰਦ
                                                                                                               ਨੇੜੇ ਸਰਕਾਰੀ ਪ੍ਰਾਇਮਰੀ ਸਕੂਲ ਦੋਭੇਟਾ
                                                                                                                                      ਤਹਿਸੀਲ ਨੰਗਲ
                                                                                                                                      ਜਿਲ੍ਹਾ ਰੂਪਨਗਰ
                                                                                                                                  9417563054