ਕਿਉਂ ਨਹੀਂ ਹੋਈ ਟੁਕੜੇ-ਟੁਕੜੇ ਗੈਂਗ ਦੀ ਪਛਾਣ

02/16/2020 1:42:19 AM

ਪੀ. ਚਿਦਾਂਬਰਮ

11 ਫਰਵਰੀ, 2020 ਨੂੰ ਲੋਕ ਸਭਾ ਦੀ ਕਾਰਵਾਈ ਦੌਰਾਨ ਇਹ ਪ੍ਰਸ਼ਨ-ਉੱਤਰ ਮਨੋਰੰਜਨ ਦਾ ਸਾਧਨ ਰਹੇ ਹੋਣਗੇ, ਜੇਕਰ ਪ੍ਰਧਾਨ ਮੰਤਰੀ, ਗ੍ਰਹਿ ਮੰਤਰੀ ਅਤੇ ਹੋਰ ਮੰਤਰੀਆਂ ਸਮੇਤ ਭਾਜਪਾ ਨੇਤਾਵਾਂ ਦੇ ਬਿਆਨਾਂ ’ਚ ਉਦਾਸ ਕੁਮੈਂਟਰੀ ਨਾ ਰਹੀ ਹੋਵੇ।

ਪ੍ਰਸ਼ਨ

1. ਕੀ ਗ੍ਰਹਿ ਮੰਤਰਾਲਾ, ਰਾਸ਼ਟਰੀ ਅਪਰਾਧ ਰਿਕਾਰਡ ਬਿਊਰੋ (ਐੱਨ. ਸੀ. ਆਰ. ਬੀ.) ਜਾਂ ਕਿਸੇ ਕੇਂਦਰੀ/ਸੂਬਾਈ ਕਾਨੂੰਨ ਲਾਗੂ ਕਰਨ ਵਾਲੀ ਏਜੰਸੀ/ਪੁਲਸ ਬਲ ਜਾਂ ਹੋਰ ਕੇਂਦਰੀ ਜਾਂ ਸੂਬਾਈ ਇੰਟੈਲੀਜੈਂਸ ਸਟਰੱਕਚਰਜ਼ ਵਲੋਂ, ‘ਟੁਕੜੇ-ਟੁਕੜੇ ਗੈਂਗ’ ਨਾਂ ਦੇ ਸੰਗਠਨ ਦੀ ਪਛਾਣ ਕਰ ਲਈ ਗਈ ਹੈ ਅਤੇ ਉਸ ਨੂੰ ਸੂਚੀਬੱਧ ਕੀਤਾ ਿਗਆ ਹੈ।

2. ਕੀ ਟੁਕੜੇ-ਟੁਕੜੇ ਗੈਂਗ ਸ਼ਬਦਾਵਲੀ ਮੰਤਰਾਲਾ ਜਾਂ ਕਿਸੇ ਕਾਨੂੰਨ ਲਾਗੂ ਕਰਨ ਵਾਲੀ ਜਾਂ ਖੁਫੀਆ ਏਜੰਸੀਆਂ ਵਲੋਂ ਮੁਹੱਈਆ ਕਰਵਾਈ ਗਈ ਵਿਸ਼ੇਸ਼ ਸੂਚਨਾ ’ਤੇ ਆਧਾਰਿਤ ਹੈ।

3. ਕੀ ਗ੍ਰਹਿ ਮੰਤਰਾਲਾ/ਐੱਨ. ਸੀ. ਆਰ. ਬੀ. ਜਾਂ ਕਿਸੇ ਹੋਰ ਕਾਨੂੰਨ ਲਾਗੂ ਕਰਨ ਵਾਲੀ ਏਜੰਸੀ ਜਾਂ ਖੁਫੀਆ ਸੰਗਠਨ ਨੇ ‘ਟੁਕੜੇ-ਟੁਕੜੇ ਗੈਂਗ’ ਦੇ ਕਥਿਤ ਨੇਤਾਵਾਂ ਅਤੇ ਮੈਂਬਰਾਂ ਦੀ ਕੋਈ ਸੂਚੀ ਤਿਆਰ ਕੀਤੀ ਹੈ।

4. ਕੀ ਗ੍ਰਹਿ ਮੰਤਰਾਲਾ/ਐੱਨ. ਸੀ. ਆਰ. ਬੀ. ਜਾਂ ਕਿਸੇ ਹੋਰ ਕਾਨੂੰਨ ਲਾਗੂ ਕਰਨ ਵਾਲੀ ਏਜੰਸੀ ਜਾਂ ਖੁਫੀਆ ਸੰਗਠਨ ਨੇ ‘ਟੁਕੜੇ-ਟੁਕੜੇ ਗੈਂਗ’ ਦੇ ਮੈਂਬਰਾਂ ਵਿਰੁੱਧ ਅਤੇ ਵਿਸ਼ੇਸ਼ ਤੌਰ ’ਤੇ (ਆਈ. ਪੀ. ਸੀ. ਦੀਆਂ ਧਾਰਾਵਾਂ ਅਤੇ/ਜਾਂ ਹੋਰ ਕਾਨੂੰਨਾਂ ਦੇ ਤਹਿਤ) ਕਿਸੇ ਸਜ਼ਾਯੋਗ ਕਾਰਵਾਈ/ਸਜ਼ਾ ਦੇਣ ’ਤੇ ਵਿਚਾਰ ਕੀਤਾ ਹੈ ; ਅਤੇ

5. ਜੇਕਰ ਹਾਂ, ਤਾਂ ਉਸ ਦਾ ਵੇਰਵਾ ਕੀ ਹੈ?

ਉੱਤਰ

(1) ਤੋਂ (4) ਕਾਨੂੰਨ ਲਾਗੂ ਕਰਨ ਵਾਲੀ ਕਿਸੇ ਵੀ ਏਜੰਸੀ ਵਲੋਂ ਸਰਕਾਰ ਦੇ ਧਿਆਨ ’ਚ ਅਜਿਹੀ ਕੋਈ ਸੂਚਨਾ ਨਹੀਂ ਲਿਆਂਦੀ ਗਈ ਹੈ।

ਪ੍ਰਸ਼ਨ

ਕੀ ਦੇਸ਼ ਨੂੰ ਤੋੜਿਆ ਜਾ ਰਿਹਾ ਹੈ?

ਮਈ 2019 ’ਚ ਜਦੋਂ ਤੋਂ ਭਾਜਪਾ ਨੇ ਸੱਤਾ ’ਚ ਵਾਪਸੀ ਕੀਤੀ ਹੈ, ਉਦੋਂ ਤੋਂ ਬਹੁਤ ਸਾਰੇ ਭਾਰਤੀਅਾਂ ਨੂੰ ਅਜਿਹਾ ਵਿਸ਼ਵਾਸ ਦਿਵਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਭਾਰਤ ਦੀ ਅਖੰਡਤਾ ਖਤਰੇ ’ਚ ਹੈ ਅਤੇ ਕੁਝ ਅਜਿਹੇ ਸਮੂਹ ਹਨ, ਜੋ ਦੇਸ਼ ਨੂੰ ਤੋੜਨ ਲਈ ਸਰਗਰਮ ਤੌਰ ’ਤੇ ਕੰਮ ਕਰ ਰਹੇ ਹਨ। ਇਨ੍ਹਾਂ ਸਮੂਹਾਂ ਨੂੰ ਵੱਖ-ਵੱਖ ਸਮੇਂ ਵਿਚ ਵੱਖ-ਵੱਖ ਨਾਂ ਦਿੱਤੇ ਗਏ, ਜਿਵੇਂ ਕਿ ਨਕਸਲੀ, ਮਾਓਵਾਦੀ, ਇਸਲਾਮੀ ਅੱਤਵਾਦੀ, ਅਰਬਨ ਨਕਸਲੀ ਆਦਿ। ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਵਿਚ ਵਿਦਿਆਰਥੀਆਂ ਵਲੋਂ ਆਯੋਜਿਤ ਪ੍ਰਦਰਸ਼ਨ (ਜਿਸ ਦੇ ਸਿੱਟੇ ਵਜੋਂ ਕਨ੍ਹਈਆ ਕੁਮਾਰ ਅਤੇ 3 ਹੋਰ ਵਿਦਿਆਰਥੀ ਨੇਤਾਵਾਂ ’ਤੇ ਦੇਸ਼ਧ੍ਰੋਹ ਦੇ ਦੋਸ਼ ਲੱਗੇ) ਤੋਂ ਬਾਅਦ ਪ੍ਰਦਰਸ਼ਨਕਾਰੀ ਵਿਦਿਆਰਥੀਆਂ ਨੂੰ ਟੁਕੜੇ-ਟੁਕੜੇ ਗੈਂਗ ਦਾ ਨਾਂ ਦਿੱਤਾ ਗਿਆ। ਇਸ ਤੋਂ ਬਾਅਦ ਭਾਜਪਾ ਦੀਆਂ ਨੀਤੀਆਂ ਅਤੇ ਕੰਮਾਂ ਦੇ ਵਿਰੁੱਧ ਪ੍ਰਦਰਸ਼ਨ ਕਰਨ ਵਾਲੇ ਹਰੇਕ ਸਮੂਹ ਨੂੰ ਇਸੇ ਨਾਂ ਨਾਲ ਦੱਸਿਆ ਜਾਣ ਲੱਗਾ। ਇਹ ਲੈਵਲ ਸਿਆਸੀ ਚਰਚਾ ਵਿਚ ਵੀ ਦਾਖਲ ਹੋ ਗਿਆ-ਇਥੋਂ ਤਕ ਕਿ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਵੀ ਇਸ ਦੀ ਵਰਤੋਂ ਕੀਤੀ। ਜਿਸ ਤੇਜ਼ੀ ਨਾਲ ਵੱਖ-ਵੱਖ ਸਮੂਹਾਂ ’ਤੇ ਇਹ ਲੈਵਲ ਿਚਪਕਾਇਆ ਗਿਆ, ਉਸ ਨਾਲ ਲੋਕਾਂ ਨੂੰ ਇਹ ਵਿਸ਼ਵਾਸ ਹੋ ਗਿਆ ਕਿ ਟੁਕੜੇ-ਟੁਕੜੇ ਗੈਂਗ ਦੀ ਅਸਲ ਵਿਚ ਹੋਂਦ ਹੈ ਅਤੇ ਇਹ ਦੇਸ਼ ਲਈ ਗੰਭੀਰ ਖਤਰਾ ਹੈ। ਅਕੈਡਮਿਕ ਲੋਕਾਂ, ਅਰਥ ਸ਼ਾਸਤਰੀਆਂ, ਲੇਖਕਾਂ, ਕਲਾਕਾਰਾਂ, ਵਿਦਿਆਰਥੀਆਂ, ਟਰੇਡ ਯੂਨੀਅਨਾਂ ਦੇ ਲੋਕਾਂ, ਕਿਸਾਨਾਂ, ਬੇਰੋਜ਼ਗਾਰ ਨੌਜਵਾਨਾਂ, ਔਰਤਾਂ ਅਤੇ ਬੱਚਿਆਂ ਅਤੇ ਆਪੋਜ਼ੀਸ਼ਨ ਨਾਲ ਸਬੰਧਤ ਨੇਤਾਵਾਂ ਨੂੰ ‘ਟੁਕੜੇ-ਟੁਕੜੇ ਗੈਂਗ’ ਦੇ ਮੈਂਬਰ ਕਿਹਾ ਗਿਆ। ਨਾਗਰਿਕਤਾ ਸੋਧ ਕਾਨੂੰਨ ਦੇ ਵਿਰੁੱਧ ਸ਼ਾਹੀਨ ਬਾਗ ਵਿਚ ਪ੍ਰਦਰਸ਼ਨ ਕਰ ਰਹੀਆਂ ਔਰਤਾਂ ਅਤੇ ਬੱਚਿਆਂ ਨੂੰ ਵੀ ‘ਟੁਕੜੇ-ਟੁਕੜੇ ਗੈਂਗ’ ਨਾਲ ਸਬੰਧਤ ਮੰਨਿਆ ਗਿਆ। ਇਹ ਸੂਚੀ ਲਗਾਤਾਰ ਵਧਦੀ ਗਈ।

ਇਸ ਤਰ੍ਹਾਂ ਗੜਬੜਾਈ ਯੋਜਨਾ

ਹਾਲ ਹੀ ’ਚ ਸੰਪੰਨ ਹੋਈਆਂ ਦਿੱਲੀ ਵਿਧਾਨ ਚੋਣਾਂ ਦੌਰਾਨ ਦੋ ਰੈਲੀਆਂ ’ਚ ਪ੍ਰਧਾਨ ਮੰਤਰੀ ਨੇ ‘ਟੁਕੜੇ-ਟੁਕੜੇ ਗੈਂਗ’ ਦੇ ਵਿਰੁੱਧ ਆਪਣੇ ਵਿਚਾਰ ਰੱਖੇ। ਅਖਬਾਰਾਂ, ਟੈਲੀਵਿਜ਼ਨ ਚੈਨਲਾਂ ਅਤੇ ਸੋਸ਼ਲ ਮੀਡੀਆ ਸਾਈਟਸ ’ਤੇ ਇਸ ‘ਗੈਂਗ’ ਦੀਆਂ ਤਸਵੀਰਾਂ ਦਿਖਾਈਆਂ ਗਈਆਂ ਪਰ ਇਸ ਵਿਚ ਇਕ ਗੜਬੜ ਹੋ ਗਈ। ‘ਟੁਕੜੇ-ਟੁਕੜੇ ਗੈਂਗ’ ਦੇ ਮੈਂਬਰਾਂ ਨੇ ਆਪਣੇ ਇਕ ਹੱਥ ਵਿਚ ਤਿਰੰਗਾ ਅਤੇ ਦੂਸਰੇ ਵਿਚ ਭਾਰਤੀ ਸੰਵਿਧਾਨ ਦੀਆਂ ਕਾਪੀਆਂ ਫੜੀਆਂ ਹੋਈਆਂ ਸਨ। ਇਸ ਤੋਂ ਇਲਾਵਾ ਸਮੇਂ-ਸਮੇਂ ’ਤੇ ਉਹ ਪੂਰੇ ਉਤਸ਼ਾਹ ਨਾਲ ਰਾਸ਼ਟਰਗਾਣ ਗਾਉਂਦੇ ਸਨ। ਲੋਕਾਂ ਨੂੰ ਜੋ ਗੱਲ ਕਹੀ ਗਈ ਸੀ ਅਤੇ ਜੋ ਤਸਵੀਰਾਂ ਉਹ ਮੀਡੀਆ ਵਿਚ ਦੇਖ ਰਹੇ ਸਨ, ਉਹ ਇਕ-ਦੂਸਰੇ ਦੀਆਂ ਵਿਰੋਧਾਭਾਸੀ ਸਨ। ਲੋਕਾਂ ਦਾ ਹਰੇਕ ਵਰਗ ਉਸੇ ਗੱਲ ’ਤੇ ਭਰੋਸਾ ਕਰਦਾ ਪ੍ਰਤੀਤ ਹੋ ਰਿਹਾ ਸੀ, ਜਿਸ ’ਤੇ ਉਹ ਭਰੋਸਾ ਕਰਨਾ ਚਾਹੁੰਦਾ ਸੀ। ਹੁਣ ਇਕ ਮੰਤਰੀ ਵਲੋਂ ਹੈਰਾਨ ਕਰ ਦੇਣ ਵਾਲਾ ਬਿਆਨ ਹੈ। ਪਿਛਲੇ ਕੁਝ ਮਹੀਨਿਆਂ ਤੋਂ ਲਾਏ ਜਾ ਰਹੇ ਦੋਸ਼ਾਂ ਅਤੇ ਮੰਤਰੀ ਵਲੋਂ ਪਿਛਲੇ ਹਫਤੇ ਸੰਸਦ ਵਿਚ ਦਿੱਤੇ ਗਏ ਬਿਆਨ ’ਚ ਸਪੱਸ਼ਟ ਵਿਰੋਧਾਭਾਸ ਹੈ, ਜਿਸ ਨੂੰ ਸਪੱਸ਼ਟ ਕਰਨ ਲਈ ਕੋਈ ਵੀ ਭਾਜਪਾ ਨੇਤਾ ਅੱਗੇ ਨਹੀਂ ਆਇਆ। ਸੱਜੇਪੱਖੀ ਵਿਚਾਰਧਾਰਾ ਬਾਰੇ ਕੁਝ ਵੀ ਗੈਰ-ਸਾਧਾਰਨ ਨਹੀਂ ਹੈ। ਇਹ ਵੀ ਕੋਈ ਗੈਰ-ਸਾਧਾਰਨ ਗੱਲ ਨਹੀਂ ਹੈ ਕਿ ਸੱਜੇਪੱਖੀ ਨੇਤਾ ਈਸ਼ਵਰ ਵਿਚ ਅਟੁੱਟ ਵਿਸ਼ਵਾਸ ਰੱਖਦੇ ਹਨ ਪਰ ਜਦੋਂ ਸੱਜੇਪੱਖੀ ਨੇਤਾ ਧਰਮ ਦਾ ਸਿਆਸੀਕਰਨ ਕਰਦੇ ਹਨ ਅਤੇ ਧਰਮ ਦੇ ਨਾਂ ’ਤੇ ਲੋਕਾਂ ਨੂੰ ਵੰਡਣ ਦੀ ਕੋਸ਼ਿਸ਼ ਕਰਦੇ ਹਨ ਤਾਂ ਸੰਵਿਧਾਨ ਦੀ ਉਲੰਘਣਾ ਹੁੰਦੀ ਹੈ ਅਤੇ ਸਮਾਜਿਕ ਸਦਭਾਵਨਾ ਵਿਗੜਦੀ ਹੈ। ਭਾਜਪਾ ਨੇ ਉਹੀ ਕੀਤਾ ਹੈ ਅਤੇ ਪਿਛਲੇ 6 ਸਾਲਾਂ ਵਿਚ ਸਰਕਾਰ ਅਤੇ ਸਰਕਾਰੀ ਸੰਸਥਾਵਾਂ ਵਿਚ ਅਜਿਹੇ ਲੋਕਾਂ ਨੂੰ ਨਿਯੁਕਤ ਕੀਤਾ ਹੈ, ਜੋ ਜਨਤਾ ਵਿਚ ਡਰ ਅਤੇ ਅਨਿਸ਼ਚਿਤਤਾ ਫੈਲਾਉਣ ਲਈ ਉਨ੍ਹਾਂ ਦੇ ਧਾਰਮਿਕ ਵਿਕਾਸ ਨੂੰ ਹਥਿਆਰ ਵਾਂਗ ਵਰਤਣ। ਦਿੱਲੀ ਯੂਨੀਵਰਸਿਟੀ ’ਚ ਰਾਜਨੀਤਕ ਵਿਗਿਆਨ ਦੀ ਸਾਬਕਾ ਪ੍ਰੋਫੈਸਰ ਡਾ. ਨੀਰਾ ਚੰਡੋਕ ਦਾ ਕਹਿਣਾ ਹੈ, ‘‘ਧਰਮ-ਨਿਰਪੱਖਤਾ ਸਿਆਸੀ ਸ਼ਕਤੀ ਨਾਲ ਮੁਕਾਬਲਾ ਕਰਦੀ ਹੈ, ਸੱਤਾ ਦੀ ਵਰਤੋਂ ਧਰਮ ਲਈ ਕੀਤੀ ਜਾਂਦੀ ਹੈ, ਧਾਰਮਿਕ ਪਛਾਣ ਦੀ ਸੱਤਾ ਲਈ...ਧਰਮ-ਨਿਰਪੱਖਤਾ ਧਰਮ ਦੇ ਸਿਆਸੀਕਰਨ ਨੂੰ ਰੋਕਣ ਦਾ ਯਤਨ ਹੈ ਤਾਂ ਕਿ ਇਹ ਰਾਸ਼ਟਰ ’ਤੇ ਕਬਜ਼ਾ ਨਾ ਕਰ ਲਵੇ। ਇਹ ਬਿਲਕੁਲ ਜ਼ਰੂਰੀ ਸੀ ਕਿਉਂਕਿ ਦੇਸ਼ ਦੀ ਵੰਡ ਧਰਮ ਦੇ ਆਧਾਰ ’ਤੇ ਹੋਈ ਸੀ।’’ ਇਹ ਜੰਗ ਧਰਮ ਦੇ ਸਿਆਸੀਕਰਨ ਅਤੇ ਧਰਮ-ਨਿਰਪੱਖ ਸੰਵਿਧਾਨ ਨੂੰ ਬਚਾਈ ਰੱਖਣ ਵਿਚਾਲੇ ਹੈ। ਇਹ ਲੜਾਈ ਦਿੱਲੀ, ਲਖਨਊ, ਕੋਲਕਾਤਾ, ਹੈਦਰਾਬਾਦ, ਪੁਣੇ, ਕੋਚੀ ਅਤੇ ਹੋਰ ਛੋਟੇ ਕਸਬਿਆਂ ਦੀਆਂ ਗਲੀਆਂ ਅਤੇ ਯੂਨੀਵਰਸਿਟੀਆਂ ’ਚ ਜਾਰੀ ਹੈ। ਇਸ ਲੜਾਈ ਦੀ ਅਗਵਾਈ ਕਰ ਰਹੇ ਲੋਕ ਸਿਆਸੀ ਦਲਾਂ ਨਾਲ ਸਬੰਧਤ ਸਾਧਾਰਨ ਵਿਅਕਤੀ ਨਹੀਂ ਹਨ : ਇਹ ਔਰਤਾਂ ਅਤੇ ਬੱਚੇ ਹਨ, ਜੋ ਆਮ ਤੌਰ ’ਤੇ ਘਰ ’ਚ ਹੀ ਰਹਿੰਦੇ ਹਨ, ਨੌਜਵਾਨ ਜੋ ਸਰਕਾਰਾਂ ਤੋਂ ਨਿਰਾਸ਼ ਹੋ ਚੁੱਕੇ ਹਨ ਅਤੇ ਵਿਦਿਆਰਥੀ ਹਨ, ਜੋ ਰਾਜਨੀਤੀ ਤੋਂ ਹੀ ਅੱਕ ਚੁੱਕੇ ਹਨ। ਇਨ੍ਹਾਂ ਲੋਕਾਂ ਨੇ ਪਾਣੀ ਦੀਆਂ ਵਾਛੜਾਂ, ਲਾਠੀਆਂ ਅਤੇ ਗੋਲੀਆਂ (ਉੱਤਰ ਪ੍ਰਦੇਸ਼ ਵਿਚ ਹੀ ਪੁਲਸ ਦੀ ਗੋਲੀਬਾਰੀ ਵਿਚ ਕਈ ਲੋਕ ਮਰੇ ਸਨ) ਦਾ ਮੁਕਾਬਲਾ ਕੀਤਾ ਹੈ। ਦਿੱਲੀ ਦੀਆਂ ਚੋਣਾਂ ਨੇ ਦੇਸ਼ ਨੂੰ ਇਕ ਨਵਾਂ ਪਲ ਮੁਹੱਈਆ ਕਰਵਾਇਆ ਹੈ। ਇਕ ਮਹੱਤਵਪੂਰਨ ਜਿੱਤ-ਸਮਾਨਤਾ ਅਤੇ ਧਰਮ-ਨਿਰਪੱਖਤਾ ਦੀ ਜਿੱਤ-ਇਹ ਜਿੱਤ ਉਦੋਂ ਿਮਲੀ, ਜਦੋਂ ਦਿੱਲੀ ਦੇ ਵੋਟਰਾਂ ਨੇ ਜਾਗਰੂਕ ਹੋ ਕੇ ਵੋਟਾਂ ਪਾਈਆਂ। ‘ਟੁਕੜੇ-ਟੁਕੜੇ ਗੈਂਗ’ ਜਿੱਤ ਗਿਆ ਹੈ! ‘ਟੁਕੜੇ-ਟੁਕੜੇ ਗੈਂਗ’ ਹੋਰ ਵੀ ਮਜ਼ਬੂਤ ਬਣੇ, ਜਦੋਂ ਤਕ ਕਿ ਉਹ ਆਪਣੇ ਕਾਨੂੰਨੀ ਟੀਚਿਆਂ ਨੂੰ ਹਾਸਲ ਨਾ ਕਰ ਲਵੇ।

Bharat Thapa

This news is Content Editor Bharat Thapa