ਗੁਰਦੁਆਰੇ ਦੇ ਆਲੇ-ਦੁਆਲੇ ਹੀ ਕਿਉਂ ਘੁੰਮਦੀ ਹੈ ਅਕਾਲੀ ਸਿਆਸਤ

09/03/2020 4:07:34 AM

ਜਸਵੰਤ ਸਿੰਘ ਅਜੀਤ

ਕੌਣ ਨਹੀਂ ਜਾਣਦਾ ਕਿ ਅਕਾਲੀਆਂ ਦੀ ਸਿਆਸਤ ਮੁੱਖ ਤੌਰ ’ਤੇ ਗੁਰਦੁਆਰਿਆਂ ਦੇ ਹੀ ਆਲੇ-ਦੁਆਲੇ ਘੁੰਮਦੀ ਹੈ। ਇਸਦਾ ਕਾਰਨ ਮੁੱਖ ਤੌਰ ’ਤੇ ਇਹ ਮੰਨਿਆ ਜਾਂਦਾ ਹੈ ਕਿ ਅਕਾਲੀ ਸਿਆਸਤ ’ਚ ਸਥਾਪਤ ਹੋਣ ਲਈ ਗੁਰਦੁਆਰਿਅ ਾਂ ਦੇ ਸਾਰੇ ਸਾਧਨਾਂ ਦੀ ਵਰਤੋਂ ਸੌਖੇ ਹੀ ਕੀਤੀ ਜਾ ਸਕਦੀ ਹੈ, ਨਾ ਤਾਂ ਪੈਸਿਆਂ ਦੀ ਚਿੰਤਾ ਸਤਾਉਂਦੀ ਹੈ ਅਤੇ ਨਾ ਹੀ ਹੋਰ ਕਿਸੇ ਸਾਧਨ ਦੀ ਘਾਟ ਮਹਿਸੂਸ ਹੁੰਦੀ ਹੈ। ਇਹੀ ਕਾਰਨ ਹੈ ਕਿ ਜਿਥੇ ਪੰਜਾਬ ਦੀ ਅਕਾਲੀ ਸਿਆਸਤ, ਉਥੋਂ ਦੇ ਇਤਿਹਾਸਕ ਗੁਰਦੁਆਰਿਆਂ ਦੀ ਸੇਵਾ-ਸੰਭਾਲ ਲਈ ਜ਼ਿੰਮੇਵਾਰ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਆਲੇ-ਦੁਆਲੇ ਘੁੰਮਦੀ ਹੈ, ਤਾਂ ਉਥੇ ਦਿੱਲੀ ਦੀ ਅਕਾਲੀ ਸਿਅਾਸਤ ਉਥੋਂ ਦੇ ਇਤਿਹਾਸਕ ਗੁਰਦੁਅਾਰਿਆਂ ਦੀ ਸੇਵਾ-ਸੰਭਾਲ ਦੇ ਲੀ ਜ਼ਿੰਮੇਵਾਰ ਦਿੱਲੀ ਗੁਰਦੁਅਾਰਾ ਪ੍ਰਬੰਧਕ ਕਮੇਟੀ ਦੇ ਅਾਲੇ-ਦੁਅਾਲੇ ਘੁੰਮਦੀ ਹੈ। ਇਸੇ ਕਾਰਨ ਇਨ੍ਹਾਂ ਸੰਸਥਾਵਾਂ ’ਤੇ ਕਬਜ਼ਾ ਕਰਨ ਲਈ ਹਰ ਤਰ੍ਹਾਂ ਦੇ ਹਥਕੰਡੇ ਵਰਤੇ ਜਾਂਦੇ ਹਨ। ਪੰਜਾਬ ’ਚ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੀ ਲੀਡਰਸ਼ਿਪ, ਕਿਉਂਕਿ ਖੁਦ ਕਿਸਾਨ ਵਰਗ ਨਾਲ ਸਬੰਧਤ ਹੋਣ ਕਾਰਨ, ਵੱਡੀ ਗਿਣਤੀ ’ਚ ਕਿਸਾਨਾਂ ਦੇ ਹਿੱਤਾਂ-ਹੱਕਾਂ ਦੀ ਰੱਖਿਆ ਪ੍ਰਤੀ ਉਹ ਸਦਾ ਹੀ ਵਚਨਬੱਧ ਰਹਿੰਦਾ ਹੈ, ਜਿਸਦੇ ਕਾਰਨ ਪੰਜਾਬ ਦਾ ਕਿਸਾਨ, ਜੋ ਕਿ ਗੁਰਦੁਆਰਾ ਚੋਣਾਂ ’ਚ ਸ਼੍ਰੋਮਣੀ ਕਮੇਟੀ ਦਾ ਪ੍ਰਬੰਧ ਕਿਸੇ ਵੀ ਪਾਰਟੀ ਦੇ ਹੱਥਾਂ ’ਚ ਸੌਂਪਣ ਦਾ ਫੈਸਲਾ ਕਰਨ ’ਚ ਸਮਰਥ ਹੈ, ਅਜੇ ਤਕ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਹੱਥਾਂ ’ਚ ਹੀ ਸੌਂਪਦਾ ਚੱਲਿਆ ਆ ਰਿਹਾ ਹੈ।

ਇਸਦੇ ਵਿਰੁੱਧ ਦਿੱਲੀ ’ਚ ਸਿੱਖਾਂ ਦਾ ਅਜਿਹਾ ਕੋਈ ਬਹੁ-ਗਿਣਤੀ ਵਰਗ ਨਹੀਂ ਹੈ, ਜਿਸਦੇ ਸਹਾਰੇ ਕੋਈ ਵਿਸ਼ੇਸ਼ ਪਾਰਟੀ ਦਿੱਲੀ ਗੁਰਦੁਆਰਾ ਕਮੇਟੀ ਦੀ ਸੱਤਾ ’ਤੇ ਬਿਰਾਜਮਾਨ ਹੋ ਸਕੇ। ਸਿੱਟੇ ਵਜੋਂ ਿਦੱਲੀ ਗੁਰਦੁਆਰਾ ਚੋਣਾਂ ’ਚ ਹਿੱਸਾ ਲੈਣ ਵਾਲੀਆਂ ਪਾਰਟੀਆਂ ਦੇ ਮੁਖੀਆਂ ਨੂੰ ਸਿੱਖ ਵੋਟਰਾਂ ਨੂੰ ਭਰਮਾਉਣ ਲਈ ਉਨ੍ਹਾਂ ਨੂੰ ਇਹ ਭਰੋਸਾ ਦਿਵਾਉਣਾ ਹੁੰਦਾ ਹੈ ਕਿ ਜੇਕਰ ਉਹ ਗੁਰਦੁਆਰਾ ਕਮੇਟੀ ਦੀ ਸੱਤਾ ’ਤੇ ਬਿਰਾਜਮਾਨ ਹੁੰਦੇ ਹਨ ਤਾਂ ਉਹ ਰਾਜਧਾਨੀ ਸਿੱਖਾਂ ਦੇ ਹਿੱਤਾਂ-ਅਧਿਕਾਰਾਂ ਦੇ ਨਾਲ ਧਾਰਮਿਕ ਮਾਨਤਾਵਾਂ-ਮਰਿਆਦਾਵਾਂ ਦੀ ਰੱਖਿਆ ਕਰਨ ਦੇ ਪ੍ਰਤੀ ਵਚਨਬੱਧ ਰਹਿਣਗੇ।

ਇਸੇ ਸਥਿਤੀ ਕਾਰਨ ਜਦੋਂ ਦਿੱਲੀ ਗੁਰਦੁਆਰਾ ਕਮੇਟੀ ਦੀਆਂ ਚੋਣਾਂ ਹੋਣ ਦੀ ਆਹਟ ਸੁਣਾਈ ਦੇਣ ਲੱਗਦੀ ਹੈ, ਦਿੱਲੀ ਦੀ ਅਕਾਲੀ ਸਿਆਸਤ ’ਚ ਕਈ ਪਾਰਟੀਆਂ, ਜਿਨ੍ਹਾਂ ’ਚ ਕੁਝ ਅਜਿਹੀਅਾਂ ਵੀ ਹਨ, ਜਿਨ੍ਹਾਂ ਦੀ ਸਾਰੀ ਹੋਂਦ ‘ਟੂ-ਵ੍ਹੀਲਰ’ ਜਾਂ ‘ਇਕ ਕਾਰ’ ’ਚ ਸਿਮਟ ਸਕਦੀ ਹੈ, ਰਾਜਧਾਨੀ ਦੇ ਸਿੱਖਾਂ ਦੀ ਪ੍ਰਤੀਨਿਧਤਾ ਕਰਨ ਦੇ ਦਾਅਵੇ ਦੇ ਨਾਲ ਸਰਗਰਮ ਹੋ ਜਾਂਦੇ ਹਨ। ਪਿਛਲੀਆਂ ਗੁਰਦੁਆਰਾ ਚੋਣਾਂ ’ਚ 2 ਅਕਾਲੀ ਦਲਾਂ, ਸ਼੍ਰੋਮਣੀ ਅਕਾਲੀ ਦਲ (ਦਿੱਲੀ) ਅਤੇ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਨਾਲ ਫਸਲੀ-ਬਟੇਰੇ ਵੀ ਮੈਦਾਨ ’ਚ ਸਨ। ਸ਼੍ਰੋਮਣੀ ਅਕਾਲੀ ਦਲ (ਬਾਦਲ) ਮਨਜੀਤ ਸਿੰਘ ਜੀ.ਕੇ. ਦੀ ਅਗਵਾਈ ’ਚ ਭਾਰੀ ਬਹੁਮਤ ਨਾਲ ਗੁਰਦੁਆਰਾ ਕਮੇਟੀ ਦੀ ਸੱਤਾ ’ਤੇ ਕਾਬਜ਼ ਹੋਣ ’ਚ ਸਫਲ ਹੋੋ ਗਿਆ ਪਰ ਇਸ ਵਾਰ ਸਥਿਤੀ ਬਦਲੀ ਹੋਈ ਹੈ , ਜੀ.ਕੇ ਆਪਣੀ ਨਵੀਂ ਕਮੇਟੀ ‘ਜਾਗੋ’ ਦੇ ਨਾਲ ਮੈਦਾਨ ’ਚ ਹੋਣਗੇ।

‘ਜਾਗੋ’ ਸਰਗਰਮ- ਮਨਜੀਤ ਸਿੰਘ ਜੀ.ਕੇ ਵਲੋਂ ਆਪਣੀ ਅਗਵਾਈ ਵਾਲੀ ਪਾਰਟੀ ‘ਜਾਗੋ’ ਦਾ ਵਿਸਤਾਰ ਕਰਨ ਲਈ ਦਿੱਲੀ ਦੇ ਵੱਖ-ਵੱਖ ਖੇਤਰਾਂ ਦੇ ਸਿੱਖਾਂ ਨੂੰ ਉਸ ਨਾਲ ਜੋੜਣ ਦੇ ਲਈ ਲਗਾਤਾਰ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਇਸ ਕੰਮ ’ਚ ਜਿਥੇ ਜੀ.ਕੇ. ਦੇ ਆਪਣੇ ਸਾਥੀ ਸਹਿਯੋਗ ਕਰ ਰਹੇ ਹਨ, ਉਥੇ ਉਨ੍ਹਾਂ ਦੇ ਪਿਤਾ ਜ. ਸੰਤੋਖ ਸਿੰਘ ਦੇ ਪ੍ਰਸ਼ੰਸਕ ਵੀ ਉਨ੍ਹਾਂ ਦੇ ਨਾਲ ਖੜ੍ਹੇ ਦਿਖਾਈ ਦੇ ਰਹੇ ਹਨ। ਇਸਦੇ ਨਾਲ ਹੀ ਜੀ.ਕੇ., ਸਿੱਖ ਧਰਮ-ਵਿਰੋਧੀ ਹੋਣ ਵਾਲੀਆਂ ਘਟਨਾਵਾਂ ਦੇ ਲਈ ਦੋਸ਼ੀਆਂ ਨੂੰ ਘੇਰਨ ਦੀ ਵੀ ਮੁੱਖ ਭੂਮਿਕਾ ਅਦਾ ਕਰਦੇ ਚਲੇ ਆ ਰਹੇ ਹਨ, ਭਾਵੇਂ ਇਹ ਗੁਨਾਹ ਆਪਣਿਆਂ ਵਲੋਂ ਕੀਤਾ ਗਿਆ ਹੋਵੇ ਜਾਂ ਬੇਗਾਨਿਆਂ ਵਲੋਂ। ਇਨ੍ਹੀਂ ਿਦਨੀਂ ਸ਼੍ਰੋਮਣੀ ਗੁਰਦੁਆਰਾ ਕਮੇਟੀ ’ਚੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਲਗਭਗ 453 ਸਰੂਪਾਂ ਦੇ ਗਾਇਬ ਹੋਣ ਦੇ ਮਾਮਲੇ ਸਾਹਮਣੇ ਆਉਣ ’ਤੇ ਉਨ੍ਹਾਂ ਨੇ ਸ਼੍ਰੋਮਣੀ ਕਮੇਟੀ ਦੇ ਸੱਤਾਧਾਰੀ ਬਾਦਲ ਅਕਾਲੀ ਦਲ ਦੇ ਰਾਸ਼ਟਰੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਦਿੱਲੀ ਸਥਿਤ ਨਿਵਾਸ ’ਤੇ ਧਰਨਾ ਦਿੱਤਾ। ਇਸ ਧਰਨੇ ਦੌਰਾਨ ਕੋਈ ਨਾਅਰਾ ਨਹੀਂ ਲਗਾਇਆ ਗਿਆ। ਸਿਰਫ ਜਪੁਜੀ ਸਾਹਿਬ ਦਾ ਪਾਠ ਕਰ ਕੇ ਅਰਦਾਸ ਕੀਤੀ ਗਈ ਕਿ ਪ੍ਰਮਾਤਮਾ ਇਨ੍ਹਾਂ ਨੂੰ ਸੁਮੱਤ ਬਖਸ਼ੇ , ਤਾਂ ਕਿ ਉਹ ਵੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਗਾਇਬ ਹੋਣ ਦੇ ਗੁਨਾਹ ’ਚ ਆਪਣੀ ਸ਼ਮੂਲੀਅਤ ਹੋਣ ਦੀ ਜ਼ਿੰਮੇਵਾਰੀ ਪ੍ਰਵਾਨ ਕਰਨ, ਉਸਦੇ ਲਈ ਪਸ਼ਚਾਤਾਪ ਕਰਨ।

ਸਰਨਾ ਭਰਾ ਵੀ ਵੱਧ ਰਹੇ ਹਨ, ਪਰ... : ਦੱਸਿਆ ਗਿਆ ਹੈ ਕਿ ਓਧਰ ਪਰਮਜੀਤ ਸਿੰਘ ਸਰਨਾ ਅਤੇ ਉਨ੍ਹਾਂ ਦੇ ਭਰਾ ਹਰਵਿੰਦਰ ਸਿੰਘ ਸਰਨਾ ਵੀ ਆਪਣੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਦਿੱਲੀ ਦਾ ਵਿਸਤਾਰ ਕਰਨ ਅਤੇ ਉਸਨੂੰ ਮਜ਼ਬੂਤ ਬਣਾਉਣ ’ਚ ਜੁਟ ਗਏ ਹਨ, ਕਿਹਾ ਜਾ ਰਿਹਾ ਹੈ ਕਿ ਇਹ ਇਸ ਕੰਮ ’ਚ ਬਹੁਤ ਹੀ ਸਾਵਧਾਨੀ ਤੋਂ ਕੰਮ ਲੈਂਦੇ ਹੋਏ , ਫੂਕ-ਫੂਕ ਕੇ ਆਪਣੇ ਕਦਮ ਵਧਾ ਰਹੇ ਹਨ। ਇਸਦਾ ਕਾਰਣ ਸ਼ਾਇਦ ਇਹ ਹੈ ਕਿ ਨੇੜ ਭਵਿੱਖ ’ਚ ਿਦੱਲੀ ਗੁਰਦੁਆਰਾ ਕਮੇਟੀ ਦੀਆਂ ਚੋਣਾਂ ਹੋਣ ਜਾ ਰਹੀਆਂ ਹਨ ਅਤੇ ਅਜਿਹੇ ’ਚ ਉਹ ਲੋਕ ਵੀ ਸਰਮਗਰਮ ਹੋ ਕੇ, ਕਿਸੀ ਨਾ ਕਿਸੀ ਪਾਰਟੀ ਦਾ ਪੱਲਾ ਫੜਨ ਦੇ ਲਈ ਹੱਥ-ਪਾਰ ਮਾਰਨ ਲੱਗੇ ਹਨ, ਤਾਂ ਕਿ ਚੋਣਾਂ ਲੜਨ ਦੇ ਲਈ ਕਿਸੇ ਪਾਰਟੀ ਦਾ ਟਿਕਟ ਹਾਸਲ ਕਰਨ ਦਾ ਜੁਗਾੜ ਕਰ ਸਕਣ। ਅਜਿਹੇ ਵਿਅਕਤੀ ਪਾਰਟੀ ਟਿਕਟ ਨਾ ਮਿਲ ਸਕਣ ਦੇ ਕਾਰਨ, ਧੋਖਾ ਦੇ ਜਾਂਦੇ ਹਨ ਅਤੇ ਚੋਣਾਂ ਦੇ ਸਮੇਂ ਪਾਰਟੀ ਦਾ ਵਿਰੋਧ ਕਰ ਕੇ ਉਸਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕਰਦੇ ਹਨ।

ਵਿਕਾਸ ਦੇ ਨਾਂ ’ਤੇ ਇਤਿਹਾਸਕਤਾ ਨਾਲ ਖਿਲਵਾੜ- ਜਸਟਿਸ ਆਰ.ਐੱਸ.ਸੋਢੀ ਨੇ ਆਪਣੇ ਜੱਦੀ ਨਗਰ ਸ੍ਰੀ ਅਨੰਦਪੁਰ ਸਾਹਿਬ ਤੋਂ ਪਰਤ ਕੇ ਦੱਸਿਆ ਕਿ ਬੀਤੇ ਲੰਬੇ ਸਮੇਂ ਤੋਂ ਸ੍ਰੀ ਅਨੰਦਪੁਰ ਸਾਹਿਬ ਦੇ ਵਿਕਾਸ ਦਾ ਜੋ ਕਾਰਜ ਚਲਦਾ ਆ ਰਿਹੈ ਉਹ ਬੜਾ ਸ਼ਲਾਘਾਯੋਗ ਹੈ ਹੀ ਪਰ ਇਸ ਸ਼ਲਾਘਾਯੋਗ ਕਾਰਜ ਦੇ ਨਾਂ ’ਤੇ ਸ਼ਹਿਰ ਦੀ ਇਤਿਹਾਸਕਤਾ ਨੂੰ ਜਿਸ ਤਰ੍ਹਾਂ ਤਬਾਹ ਕੀਤਾ ਜਾ ਰਿਹਾ ਹੈ, ਉਸਨੂੰ ਦੇਖ ਕੇ ਬੜਾ ਦੁੱਖ ਹੁੰਦਾ ਹੈ। ਇੰਝ ਜਾਪਦਾ ਹੈ ਕਿ ਜਿਵੇਂ ਇਸ ਵਿਕਾਸ ਦੇ ਬਾਅਦ ਗੁਰੂ ਸਾਹਿਬਾਨ ਦੇ ਸਮੇਂ ਦੀਆਂ ਇਤਿਹਾਸਕ ਯਾਦਗਾਰਾਂ ਦਾ ਜੋ ਸਰੂਪ ਸਾਹਮਣੇ ਆਏਗਾ, ਉਸਦੇ ਸਬੰਧ ’ਚ ਸੈਲਾਨੀਆਂ ਨੂੰ ਤਾਂ ਕੀ, ਆਪਣੀ ਭਵਿੱਖ ਦੀ ਪੀੜ੍ਹੀ ਤਕ ਨੂੰ ਵੀ ਇਹ ਯਕੀਨ ਦਿਵਾ ਸਕਣਾ ਸੰਭਵ ਨਹੀਂ ਹੋਵੇਗਾ ਕਿ ਇਹ ਉਹ ਇਤਿਹਾਸਕ ‘ਵਿਰਾਸਤ’ ਹੈ, ਜਿਸ ਨੂੰ ਗੁਰੂ ਸਾਹਿਬਾਨ ਸਾਡੇ ਵੱਡੇ-ਵਡੇਰਿਆਂ ਨੂੰ ਸੁਰੱਖਿਅਤ ਰੱਖਣ ਲਈ ਸੌਂਪ ਕੇ ਗਏ ਹਨ। ਉਨ੍ਹਾਂ ਦਾ ਮੰਨਣਾ ਹੈ ਕਿ ਵਿਕਾਸ ਦੇ ਨਾਂ ’ਤੇ ਗੁਰੂ ਸਾਹਿਬਾਨ ਵਲੋਂ ਸੌਂਪੀ ਗਈ ਵਿਰਾਸਤ ਦੇ ਨਾਲ ਜੋ ਵੈਰ ਕਮਾਇਆ ਜਾ ਰਿਹਾ ਹੈ, ਉਸਨੂੰ ਭਵਿੱਖ ਕਦੇ ਵੀ ਮਾਫ ਨਹੀਂ ਕਰੇਗਾ। ਉਨ੍ਹਾਂ ਦਾ ਇਹ ਵੀ ਕਹਿਣਾ ਹੈ ਕਿ ਦੂਸਰੇ ਦੇਸ਼ਾਂ ਇਥੋਂ ਤਕ ਕਿ ਪਾਕਿਸਤਾਨ ਤਕ ’ਚ ਵੀ ਪੁਰਤਾਨ ਯਾਦਗਾਰਾਂ ਨੂੰ ਇਤਿਹਾਸਕ ਵਿਰਾਸਤ ਦੇ ਰੂਪ ’ਚ ਸੰਭਾਲ ਕੇ ਰੱਖਿਆ ਜਾਂਦਾ ਹੈ, ਉਨ੍ਹਾਂ ਦਾ ਨਵ-ਨਿਰਮਾਣ ਕਰਨ ਤੋਂ ਪਹਿਲਾਂ ਉਨ੍ਹਾਂ ਦੇ ਇਤਿਹਾਸਕ ਸਵਰੂਪ ਨੂੰ ਸੁਰੱਖਿਅਤ ਰੱਖਣ ਦਾ ਪ੍ਰਬੰਧ ਕੀਤਾ ਜਾਂਦਾ ਹੈ, ਜਦਕਿ ਇਥੇ, ਖਾਸ ਕਰਕੇ ਸਿੱਖਾਂ ਵਲੋਂ ਵਿਕਾਸ ਅਤੇ ਆਧੁਨਿਕਤਾ ਦੇ ਨਾਂ ਦੇ ਨਾਲ ਪੁਰਾਤਨਤਾ ਨੂੰ ਤਬਾਹ ਕਰ ਕੇ ਉਸ ’ਤੇ ਆਧੁਨਿਕ ਇਮਾਰਤਾਂ ਖੜ੍ਹੀਆਂ ਕਰ ਕੇ ਅਭਿਮਾਨ ਮਹਿਸੂਸ ਕੀਤਾ ਜਾਂਦਾ ਹੈ।

...ਅਤੇ ਅਖੀਰ ’ਚ : ਬੀਤੇ ਦਿਨੀਂ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਗੁਰਦੁਆਰਾ ਬੰਗਲਾ ਸਾਹਿਬ ’ਚ ‘ਬਾਲਾ ਪ੍ਰੀਤਮ ਦਵਾਖਾਨਾ’ ਸਥਾਪਤ ਕੀਤਾ ਗਿਆ ਹੈ। ਇਸਦਾ ਉਦਘਾਟਨ ਕਰਦੇ ਹੋਏ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਅਤੇ ਜਨਰਲ ਸਕੱਤਰ ਹਰਮੀਤ ਸਿੰਘ ਕਾਲਕਾ ਨੇ ਦੱਸਿਆ ਕਿ ਇਸ ਦਵਾਖਾਨੇ ’ਚੋਂ ਮਹਿੰਗੀ ਤੋਂ ਮਹਿੰਗੀ ਦਵਾਈ ਵੀ ਬਾਜ਼ਾਰ ਤੋਂ ਕਿਤੇ ਬਹੁਤ ਹੀ ਘੱਟ ਮੁੱਲ ’ਚ ਮੁਹੱਈਆ ਕਰਵਾਈ ਜਾਵੇਗੀ। ਉਨ੍ਹਾਂ ਨੇ ਦੱਸਿਆ ਕਿ ਅਜਿਹਾ ਇਸ ਲਈ ਕੀਤਾ ਗਿਆ ਹੈ, ਕਿਉਂਕਿ ਬਾਜ਼ਾਰ ’ਚ ਦਵਾਈਆਂ ਬਹੁਤ ਹੀ ਮਹਿੰਗੀਆਂ ਮਿਲਦੀਆਂ ਹਨ, ਜਿਨ੍ਹਾਂ ਨੂੰ ਖਰੀਦ ਸਕਣਾ ਗਰੀਬ ਅਤੇ ਦਰਮਿਆਨੇ ਵਰਗ ਦੇ ਲਈ ਬੜਾ ਹੀ ਔਖਾ ਹੁੰਦਾ ਹੈ। ਉਨ੍ਹਾਂ ਨੇ ਇਹ ਵੀ ਦੱਸਿਆ ਕਿ ਅਜਿਹਾ ਇਸ ਲਈ ਹੁੰਦਾ ਹੈ ਕਿਉਂਕਿ ਦਵਾਈ ਦੇ ਨਿਰਮਾਤਾਵਾਂ ਨੂੰ ਆਪਣੀਆਂ ਦਵਾਈਆਂ ਦੀ ਵਿਕਰੀ ਵਧਾਉਣ ਦੇ ਮਕਸਦ ਨਾਲ ਦਵਾਈਆਂ ’ਤੇ ਵਿਕਰੀ ਮੁੱਲ ਵੱਧ ਲਿਖ ਕੇ, ਦਵਾਈ ਵਿਕਰੇਤਾ ਨੂੰ ਵੱਧ ਲਾਭ ਮਿਲਣ ਦਾ ਅਹਿਸਾਸ ਕਰਵਾਉਣਾ ਹੁੰਦਾ ਹੈ।


Bharat Thapa

Content Editor

Related News