ਸੱਭਿਆਤਾਵਾਂ ਦੀ ਲੜਾਈ ’ਚ ਕਿੱਥੇ ਖੜ੍ਹਾ ਹੈ ਭਾਰਤ

11/07/2021 3:47:45 AM

ਮਨੀਸ਼ ਤਿਵਾੜੀ
9/11 ਅਤੇ ਉਸ ਦੇ ਬਾਅਦ ਆਪ੍ਰੇਸ਼ਨ ਐਂਡ੍ਰਿਊਰਿੰਗ ਫ੍ਰੀਡਮ ਦੇ ਮੱਦੇਨਜ਼ਰ ਅਫਗਾਨਿਸਤਾਨ ਤੋਂ ਭੱਜਣ ਲਈ ਮਜਬੂਰ ਕੀਤੇ ਜਾਣ ਦੇ ਦੋ ਦਹਾਕੇ ਬਾਅਦ ਤਾਲਿਬਾਨ ਦੇ ਉੱਥਾਨ ’ਚ ਇਕ ਵਾਰ ਫਿਰ ਸੈਮੁਅਲ ਹੰਟਿੰਗਟਨ ਦੇ ਸੱਭਿਅਤਾਵਾਂ ਦੇ ਟਕਰਾਅ ਅਤੇ ਵਿਸ਼ਵ ਵਿਵਸਥਾ ਨੂੰ ਮੁੜ ਤੋਂ ਬਣਾਉਣ ਦੇ ਸਿਧਾਂਤ ਵੱਲ ਧਿਆਨ ਆਕਰਸ਼ਿਤ ਕੀਤਾ ਹੈ। ਇਹ ਦੱਸਦੇ ਹੋਏ ਕਿ ਸੱਭਿਅਤਾਵਾਂ ’ਚ ਟਕਰਾਅ ਕਿਉਂ ਹੋਵੇਗਾ, ਉਨ੍ਹਾਂ ਨੇ 1993 ਦੀਆਂ ਗਰਮੀਆਂ ’ਚ ਰਾਏ ਦਿੱਤੀ ਕਿ ਭਵਿੱਖ ’ਚ ਸੱਭਿਅਤਾ ਦੀ ਪਛਾਣ ਬਹੁਤ ਜ਼ਿਆਦਾ ਮਹੱਤਵਪੂਰਨ ਹੋਵੇਗੀ ਅਤੇ 7 ਜਾਂ 8 ਪ੍ਰਮੁੱਖ ਸੱਭਿਅਤਾਵਾਂ ਦਰਮਿਆਨ ਅੰਤਰ ਵਿਵਹਾਰ ਰਾਹੀਂ ਵਿਸ਼ਵ ਕਾਫੀ ਹੱਦ ਤੱਕ ਆਕਾਰ ਪ੍ਰਾਪਤ ਕਰੇਗਾ। ਇਨ੍ਹਾਂ ਸੱਭਿਅਤਾਵਾਂ ’ਚ ਪੱਛਮੀ, ਕਨਫਿਊਸ਼ੀਅਨ, ਜਾਪਾਨੀ, ਇਸਲਾਮਿਕ, ਹਿੰਦੂ, ਸਲਾਵਿਕ-ਆਰਥੋਡਾਕਸ, ਲਾਤੀਨੀ ਅਮਰੀਕੀ ਅਤੇ ਸੰਭਵ ਤੌਰ ’ਤੇ ਅਫਰੀਕੀ ਸੱਭਿਅਤਾ ਸ਼ਾਮਲ ਹੈ। ਭਵਿੱਖ ’ਚ ਸਭ ਤੋਂ ਮਹੱਤਵਪੂਰਨ ਸੰਘਰਸ਼ ਸੱਭਿਆਚਾਰਕ ਫਾਲਟ ਲਾਈਨਜ਼ ਦੇ ਨਾਲ ਹੋਣਗੇ ਜੋ ਇਨ੍ਹਾਂ ਸੱਭਿਅਤਾਵਾਂ ਨੂੰ ਇਕ-ਦੂਸਰੇ ਤੋਂ ਅਲੱਗ ਕਰਨਗੇ।

ਇਸਲਾਮਿਕ ਅਤੇ ਐਂਗਲੋ ਸੈਕਸ਼ਨ ਦਰਮਿਆਨ ਫਾਲਟ ਲਾਈਨਸ ਦਾ ਵੇਰਵਾ ਦਿੰਦੇ ਹੋਏ ਉਨ੍ਹਾਂ ਲਿਖਿਆ ਕਿ ਪੱਛਮੀ ਅਤੇ ਇਸਲਾਮਿਕ ਸੱਭਿਅਤਾਵਾਂ ਦਰਮਿਆਨ ਸੰਘਰਸ਼ 1300 ਸਾਲਾਂ ਤੋਂ ਜਾਰੀ ਹੈ। ਇਸਲਾਮ ਦੇ ਉੱਥਾਨ ਦੇ ਬਾਅਦ ਅਰਬ ਅਤੇ ਮੁਰਿਸ਼ ਪੱਛਮ ਅਤੇ ਉੱਤਰ ਵੱਲ ਗਏ ਅਤੇ ਉਨ੍ਹਾਂ ਦੇ ਦੌਰੇ 732 ’ਚ ਖਤਮ ਹੋਏ। 11ਵੀਂ ਤੋਂ 13ਵੀ ਸ਼ਤਾਬਦੀ ਤੋਂ ਧਰਮ ਯੋਧਿਅਾਂ ਨੇ ਪਵਿੱਤਰ ਧਰਤੀ ’ਤੇ ਇਸਾਈਅਤ ਅਤੇ ਇਸਾਈ ਸ਼ਾਸਨ ਲਿਆਉਣ ਦੀਆਂ ਕੋਸ਼ਿਸ਼ਾਂ ’ਚ ਆਰਜ਼ੀ ਅਸਫਲਤਾ ਹਾਸਲ ਕੀਤੀ। 14ਵੀਂ ਤੋਂ 17ਵੀਂ ਸ਼ਤਾਬਦੀ ਤੱਕ ਓਟੋਮਨ ਤੁਰਕਾਂ ਨੇ ਸੰਤੁਲਨ ਨੂੰ ਪਲਟਦੇ ਹੋਏ ਮੱਧ ਪੂਰਬ ਅਤੇ ਬਾਲਕੰਸ ਤੱਕ ਆਪਣਾ ਪ੍ਰਭਾਵ ਵਧਾਇਆ। ਕੋਂਸਟੈਂਟਿਨੋਪਲ ’ਤੇ ਕਬਜ਼ਾ ਕਰ ਲਿਆ ਅਤੇ 2 ਵਾਰ ਵਿਆਨਾ ’ਤੇ ਆਪਣਾ ਅਧਿਕਾਰ ਬਣਾਇਆ। 19ਵੀਂ ਅਤੇ 20ਵੀਂ ਸ਼ਤਾਬਦੀ ਦੇ ਸ਼ੁਰੂ ’ਚ ਜਦੋਂ ਓਟੋਮਨ ਦੀ ਤਾਕਤ ਘੱਟ ਹੋ ਰਹੀ ਸੀ ਤਾਂ ਬ੍ਰਿਟੇਨ, ਫਰਾਂਸ ਅਤੇ ਇਟਲੀ ਨੇ ਵਧੇਰੇ ਉੱਤਰੀ ਅਫਰੀਕਾ ਅਤੇ ਮੱਧ ਪੂਰਬ ’ਤੇ ਪੱਛਮੀ ਕੰਟਰੋਲ ਸਥਾਪਿਤ ਕੀਤਾ। ਦੂਜੀ ਸੰਸਾਰ ਜੰਗ ਦੇ ਬਾਅਦ, ਬਦਲੇ ’ਚ ਪੱਛਮ ’ਚ ਵਾਪਸ ਪਰਤਣਾ ਸ਼ੁਰੂ ਕੀਤਾ ਅਤੇ ਬਸਤੀਵਾਦੀ ਸਾਮਰਾਜ ਗਾਇਬ ਹੋ ਗਿਆ। ਪਹਿਲਾਂ ਅਰਬ ਰਾਸ਼ਟਰ ਅਤੇ ਫਿਰ ਇਸਲਾਮਿਕ ਕੱਟੜਵਾਦ ਨੇ ਖੁਦ ਨੂੰ ਮਜ਼ਬੂਤ ਕੀਤਾ, ਆਪਣੀ ਊਰਜਾ ਲਈ ਪੱਛਮ ਬਹੁਤ ਜ਼ਿਆਦਾ ਫਾਰਸ ਦੀ ਖਾੜੀ ਦੇ ਦੇਸ਼ਾਂ ’ਤੇ ਨਿਰਭਰ ਹੋ ਗਿਆ, ਤੇਲ ਬਹੁਗਿਣਤੀ ਮੁਸਲਿਮ ਦੇਸ਼ ਬਹੁਤ ਜ਼ਿਆਦਾ ਅਮੀਰ ਬਣ ਗਏ ਅਤੇ ਜਦੋਂ ਵੀ ਉਨ੍ਹਾਂ ਨੇ ਚਾਹਿਆ, ਹਥਿਆਰਾਂ ਦੇ ਮਾਮਲੇ ’ਚ ਵੀ ਸੰਪੰਨਤਾ ਹਾਸਲ ਕੀਤੀ। ਅਰਬਾਂ ਅਤੇ ਇਸਰਾਈਲ (ਜਿਸ ਦਾ ਨਿਰਮਾਣ ਪੱਛਮ ਨੇ ਕੀਤਾ) ਦੇ ਦਰਮਿਆਨ ਕਈ ਜੰਗਾਂ ਹੋਈਆਂ।

ਫਰਾਂਸ ਨੇ ਅਲਜੀਰੀਆ ’ਚ 1950 ਦੇ ਦਹਾਕੇ ਦੇ ਵਧੇਰੇ ਸਮੇਂ ਨਿਰਦਈ ਅਤੇ ਲਹੂ ਡੋਲ੍ਹਵੀਂ ਜੰਗ ਲੜੀ, ਬ੍ਰਿਟਿਸ਼ ਅਤੇ ਫਰਾਂਸੀਸੀ ਫੌਜਾਂ ਨੇ 1956 ’ਚ ਮਿਸਰ ’ਤੇ ਧਾਵਾ ਬੋਲਿਆ, ਅਮਰੀਕੀ ਫੌਜਾਂ 1958 ’ਚ ਲਿਬਨਾਨ ਪਹੁੰਚੀਆਂ, ਲਿਬੀਆ ’ਤੇ ਹਮਲਾ ਕੀਤਾ ਅਤੇ ਈਰਾਨ ਲਈ ਕਈ ਫੌਜੀ ਸੰਘਰਸ਼ਾਂ ’ਚ ਸ਼ਾਮਲ ਰਿਹਾ। ਘੱਟ ਤੋਂ ਘੱਟ 3 ਮੱਧ ਪੂਰਬੀ ਸਰਕਾਰਾਂ ਵੱਲੋਂ ਸਮਰਥਿਤ ਅਰਬ ਅਤੇ ਇਸਲਾਮਿਕ ਅੱਤਵਾਦੀਆਂ ਨੇ ਹਥਿਆਰ ਇਕੱਠੇ ਕੀਤੇ ਅਤੇ ਪੱਛਮੀ ਜਹਾਜ਼ਾਂ ਤੇ ਸੰਸਥਾਨਾਂ ’ਤੇ ਬੰਬ ਸੁੱਟੇ ਅਤੇ ਪੱਛਮੀ ਬੰਧਕਾਂ ਨੂੰ ਆਪਣੇ ਕਬਜ਼ੇ ’ਚ ਲੈ ਲਿਆ। ਅਰਬਾਂ ਅਤੇ ਪੱਛਮ ਦੇ ਦਰਮਿਆਨ ਇਹ ਜੰਗ 1990 ’ਚ ਉਸ ਸਮੇਂ ਤੇਜ਼ ਹੋ ਗਈ ਜਦੋਂ ਅਮਰੀਕਾ ਨੇ ਕੁਝ ਅਰਬ ਦੇਸ਼ਾਂ ਨੂੰ ਦੂਸਰਿਆਂ ਤੋਂ ਬਚਾਉਣ ਲਈ ਫਾਰਸ ਦੀ ਖਾੜੀ ’ਚ ਇਕ ਭਾਰੀ ਫੌਜ ਭੇਜੀ। ਪੱਛਮ ਅਤੇ ਇਸਲਾਮ ਦੇ ਦਰਮਿਆਨ ਸਦੀਆਂ ਪੁਰਾਣੇ ਇਸ ਫੌਜੀ ਸੰਘਰਸ਼ ਦੇ ਖਤਮ ਹੋਣ ਦੀ ਕੋਈ ਸੰਭਾਵਨਾ ਨਹੀਂ। ਇਹ ਹੋਰ ਵੀ ਜ਼ਿਆਦਾ ਤੇਜ਼ ਹੋ ਸਕਦਾ ਹੈ। ਹੰਟਿੰਗਟਨ ਨੂੰ ਜਿਵੇਂ ਪਹਿਲਾਂ ਹੀ ਪਤਾ ਸੀ। ਇਸ ਦੇ ਬਾਅਦ 9/11 ਹੋਇਆ ਅਤੇ ਅੱਤਵਾਦ ’ਤੇ ਜੰਗ ਸ਼ੁਰੂ ਹੋ ਗਈ। ਪਹਿਲਾਂ 2001 ’ਚ ਅਫਗਾਨਿਸਤਾਨ ਨੂੰ ਉਧੇੜਿਆ ਗਿਆ ਜਿਸ ਦੇ ਬਾਅਦ 2003 ’ਚ ਇਰਾਕ ਨੂੰ।

ਜਦਕਿ ਪਹਿਲੀ ਵਿਸ਼ਵ ਜੰਗ ਦੇ ਬਾਅਦ ਓਟੋਮਨ ਸਾਮਰਾਜ ਦੇ ਖੰਡਿਤ ਹੋਣ ਦੇ ਬਾਅਦ ਅਮਰੀਕਾ ਅਤੇ ਇਸ ਦੇ ਪੱਛਮੀ ਸਹਿਯੋਗੀਆਂ ਨੇ ਜਿੱਥੇ ਮੱਧ ਪੂਰਬ ਦੇ ਭੂਗੋਲ ਨੂੰ ਮੁੜ ਸਥਾਪਿਤ ਕਰਨ ਦੀ ਕੋਸ਼ਿਸ਼ ਕੀਤੀ, ਇਸ ਨਾਲ ਵੱਡੀਆਂ ਤਾਕਤਾਂ ਵਿਸਥਾਰਤ ਇਲਾਕਿਆਂ ’ਚ ਫੈਲ ਗਈਆਂ ਅਤੇ ਉਨ੍ਹਾਂ ਨੇ ਲਗਭਗ ਇਕ ਸ਼ਤਾਬਦੀ ਤੱਕ ਅਰਬ ਜਗਤ ’ਚ ਤਾਨਾਸ਼ਾਹੀਪੂਰਨ ਅਤੇ ਸਾਮਰਾਜਵਾਦੀ ਤਾਕਤਾਂ ਨੂੰ ਬੜੀ ਬੇਰਹਿਮੀ ਨਾਲ ਦਬਾਇਆ।

ਇਸ ਰੀਡਿਜ਼ਾਈਨਿੰਗ ਦੇ ਯਤਨਾਂ ਦੇ ਨਤੀਜੇ ਵਜੋਂ ਸ਼ੀਆ ਕ੍ਰੀਸੈਂਟ ਦਾ ਨਿਰਮਾਣ ਹੋਇਆ ਜਿਸ ਨੇ ਈਰਾਨ ਦੀ ਪਹੁੰਚ ਅਤੇ ਪ੍ਰਭਾਵ ਨੂੰ ਇਕ ਵੀ ਗੋਲੀ ਦਾਗੇ ਬਿਨਾਂ ਸਾਰੇ ਖੇਤਰ ’ਚ ਫੈਲਾਅ ਦਿੱਤਾ। ਸ਼ੀਆ ਕ੍ਰੀਸੈਂਟ ਉਸ ਖੇਤਰ ਨੂੰ ਕਹਿੰਦੇ ਹਨ ਜਿਸ ’ਚ ਲਿਬਨਾਨ, ਸੀਰੀਆ, ਇਰਾਕ ਅਤੇ ਯਮਨ ਸ਼ਾਮਲ ਹਨ ਅਤੇ ਇਨ੍ਹਾਂ ਦੇਸ਼ਾਂ ’ਚ ਸ਼ੀਆ ਆਬਾਦੀ ਮੌਜੂਦ ਹੈ ਜਿਸ ਦਾ ਕੇਂਦਰ ਈਰਾਨ ਹੈ। ਇਸ ਦੇ ਕੰਟਰੋਲ ’ਚ ਹਿਜਬੁੱਲਾ, ਹਮਾਸ, ਹਾਊਤੀ ਅਤੇ ਦੱਖਣੀ ਇਰਾਕੀ ਮਿਲੀਸ਼ੀਆ ਵਰਗੇ ਅੱਤਵਾਦੀ ਸਮੂਹ ਹਨ। ਇਸ ਨੇ ਈਰਾਨ ਦੀ ਮੱਧ ਪੂਰਬ ਅਤੇ ਇਸ ਦੇ ਸਰਹੱਦੀ ਰਣਨੀਤਕ ਹਿੱਤਾਂ ਤੋਂ ਪਾਰ ਜ਼ਾਬਤਾਪੂਰਵਕ ਸੰਚਾਲਨ ਕਰਨ ’ਚ ਮਦਦ ਕੀਤੀ।

ਅਮਰੀਕਾ ਨੇ ਹੁਣ ਸ਼ੀਆ ਕ੍ਰੀਸੈਂਟ ਦੇ ਨਾਲ-ਨਾਲ ਸ਼ੀ ਜਿਨਪਿੰਗ ਦੇ ਚੀਨ ਦੀ ਆਪਣੀ ਰਾਸ਼ਟਰੀ ਸੁਰੱਖਿਆ ਲਈ ਸਭ ਤੋਂ ਵੱਡੀ ਚੁਣੌਤੀ ਦੇ ਰੂਪ ’ਚ ਪਛਾਣ ਕੀਤੀ ਹੈ। ਇਹੀ ਕਾਰਨ ਹੈ ਕਿ ਅਮਰੀਕੀਆਂ ਨੇ 20 ਸਾਲਾਂ ਤੱਕ ਉਸ ਦੀ ਵਰਤੋਂ ਕਰਨ ਦੇ ਬਾਅਦ ਅਸਲ ’ਚ ਪਲੇਟ ’ਚ ਸਜਾ ਕੇ ਅਫਗਾਨਿਸਤਾਨ ਸੁੰਨੀ ਤਾਲਿਬਾਨ ਨੂੰ ਸੌਂਪ ਦਿੱਤਾ ਹੈ।

ਜਦਕਿ ਅਮਰੀਕੀਆਂ ਅਤੇ ਇੱਥੋਂ ਤੱਕ ਕਿ ਅਫਗਾਨ ਸੁਰੱਖਿਆ ਬਲਾਂ ਦਾ ਦਾਅਵਾ ਹੈ ਕਿ ਵਧੇਰੇ ਆਧੁਨਿਕ ਹਥਿਆਰਾਂ ਨੂੰ ਅਸਮਰੱਥ ਬਣਾ ਦਿੱਤਾ ਗਿਆ ਸੀ ਪਰ ਬਹੁਤ ਸਾਰੇ ਗੰਭੀਰ ਰਣਨੀਤਕ ਵਿਚਾਰਕ ਇਸ ਨੂੰ ਮੰਨਣ ਲਈ ਤਿਆਰ ਨਹੀਂ। ਅਮਰੀਕਾ ਦਾ ਮਕਸਦ ਤਾਲਿਬਾਨ ਦੀ ਸੂਰਤ ’ਚ ਇਕ ਬਰਾਬਰ ਦਾ ਕੱਟੜ ਸੁੰਨੀ ਬਲ ਤਿਆਰ ਕਰਨਾ ਹੈ।

ਤਾਲਿਬਾਨ ਦੀ ਵਾਪਸੀ ਦੇ ਬਾਅਦ ਦੀ ਅਸ਼ਾਂਤੀ ਦਰਮਿਆਨ ਭਾਰਤ ਅਤੇ ਹੋਰ ਦੇਸ਼ ਕਿੱਥੇ ਖੜ੍ਹੇ ਹਨ? ਇਸੇ ਸੰਦਰਭ ’ਚ ਪ੍ਰਧਾਨ ਮੰਤਰੀ ਮੋਦੀ ਦੇ ਵੈਟੀਕਨ ਦੌਰੇ ’ਤੇ ਭਾਰਤ ਦੇ ਨਵਜਾਤ ਪੱਛਮੀ ਕਵਾਡ ’ਚ ਹਿੱਸਾ ਲੈਣ ਦੀ ਸਮੀਖਿਆ ਕਰਨ ਦੀ ਲੋੜ ਹੈ।


Bharat Thapa

Content Editor

Related News