ਕੀ ਪੌਦੇ ਸੋਚ ਸਕਦੇ ਹਨ

02/03/2020 1:25:37 AM

ਮੇਨਕਾ ਗਾਂਧੀ

ਇਕ ਦਿਨ ਅਸੀਂ ਯਕੀਨੀ ਤੌਰ ’ਤੇ ਜਾਣਾਂਗੇ ਕਿ ਅਸੀਂ ਜਿੰਨੇ ਵੀ ਦਰੱਖਤ ਕੱਟੇ ਹਨ ਅਤੇ ਜੋ ਘਾਹ ਅਸੀਂ ਪੁੱਟਿਆ ਹੈ, ਉਹ ਸਾਰੇ ਪੌਦੇ, ਜਿਨ੍ਹਾਂ ਨੂੰ ਅਸੀਂ ਵਿਗਾੜਦੇ ਹਾਂ ਅਤੇ ਜਿਨ੍ਹਾਂ ਫੁੱਲਾਂ ਨੂੰ ਅਸੀਂ ਫੁੱਲਦਾਨਾਂ ਵਿਚ ਸਜਾਉਂਦੇ ਹਾਂ–ਉਨ੍ਹਾਂ ਸਾਰਿਆਂ ਵਿਚ ਸਾਡੇ ਵਰਗੀ ਹੀ ਸਮਝਦਾਰੀ ਅਤੇ ਬੁੱਧੀਮਤਾ ਹੈ। ਉਹ ਨਿਰਜੀਵ ਅਤੇ ਨਕਾਰਾ ਪ੍ਰਜਾਤੀਆਂ ਨਹੀਂ, ਸਗੋਂ ਅਤਿਅੰਤ ਵਿਕਸਿਤ ਜੀਵ ਹਨ। ਭਾਰਤ ਵਿਚ ਸਾਡੇ ਕੋਲ ਅਜਿਹੇ ਲੋਕ ਹਨ, ਜੋ ਇਕ ਅਜਿਹੇ ਨੁਕਤੇ ’ਤੇ ਪਹੁੰਚ ਗਏ ਹਨ, ਜਿੱਥੇ ਉਹ ਖ਼ੁਦ ਅਤੇ ਕੁਦਰਤ ਨਾਲ ਇਕਮਿਕ ਹੋ ਗਏ ਹਨ। ਸਿਡਨੀ ਯੂਨੀਵਰਸਿਟੀ ਦੀ ਡਾ. ਮੋਨਿਕਾ ਗੈਗਲਿਆਨੋ ਨੇ ਇਕ ਅਨੋਖੀ ਕਿਤਾਬ ‘ਦਸ ਸਪੋਕ ਦਿ ਪਲਾਂਟ’ (ਨਾਰਥ ਐਟਲਾਂਟਿਕ ਬੁੱਕਸ) ਲਿਖੀ ਹੈ। ਉਨ੍ਹਾਂ ਨੇ ਵਿਗਿਆਨਿਕ ਪ੍ਰਯੋਗ ਰਾਹੀਂ ਪੌਦਿਆਂ ਦੀਆਂ ਵੱਖ-ਵੱਖ ਇੰਦਰੀਆਂ ਨੂੰ ਦਿਖਾਉਣ ਦਾ ਮੁਸ਼ਕਿਲ ਰਾਹ ਅਪਣਾਇਆ ਹੈ। ਮੈਂ ਉਨ੍ਹਾਂ ਦੇ ਦੋ ਪ੍ਰਯੋਗਾਂ ਬਾਰੇ ਲਿਖਣ ਜਾ ਰਹੀ ਹਾਂ। ‘ਹੈਬੀਚੁਏਸ਼ਨ’ ਨਾਂ ਦੀ ਇਕ ਮੁੱਢਲੀ ਕਿਸਮ ਦੀ ਵਿੱਦਿਆ ਹੈ, ਜਿਸ ਵਿਚ ਗੈਰ-ਪ੍ਰਸੰਗਿਕ ਗੱਲਾਂ ਨੂੰ ਹਟਾਉਂਦੇ ਹੋਏ ਇਕ ਮਹੱਤਵਪੂਰਨ ਜਾਣਕਾਰੀ ’ਤੇ ਧਿਆਨ ਕੇਂਦ੍ਰਿਤ ਕਰ ਕੇ ਕਿਸੇ ਵਿਸ਼ੇ ਨੂੰ ਪੜ੍ਹਾਇਆ ਜਾਂਦਾ ਹੈ। ਜਾਨਵਰਾਂ ਨੂੰ ਪਛਾਣਨ ਵਿਚ ਕਿੰਨਾ ਸਮਾਂ ਲੱਗਦਾ ਹੈ, ਇਸ ਦਾ ਪਤਾ ਲਾਉਣਾ ਬਕਵਾਸ ਹੈ ਅਤੇ ਉਸ ਨੇ ਜੋ ਸਿੱਖਿਆ ਹੈ, ਉਹ ਕਦੋਂ ਤਕ ਯਾਦ ਰੱਖੇਗਾ, ਇਹ ਗੱਲ ਮਹੱਤਵਪੂਰਨ ਹੈ। ਗੈਗਲਿਆਨੋ ਜਾਣਨਾ ਚਾਹੁੰਦੀ ਸੀ ਕਿ ਕੀ ਕਿਸੇ ਪੌਦੇ ਵਲੋਂ ਵੀ ਅਜਿਹਾ ਹੀ ਕੀਤਾ ਜਾ ਸਕਦਾ ਹੈ? ਮਿਮੋਸਾ ਪੁਡਿਕਾ, ਸੰਵੇਦਨਸ਼ੀਲ ਪੌਦਾ, ਉਹ ਦੁਰਲੱਭ ਪੌਦਾ ਹੈ, ਜਿਸ ਦੇ ਵਤੀਰੇ ਵਿਚ ਤੇਜ਼ੀ ਨਾਲ ਅਤੇ ਜ਼ਾਹਿਰਾ ਤੌਰ ’ਤੇ ਦੋਵੇਂ ਕਿਸਮ ਦੀਆਂ ਤਬਦੀਲੀਆਂ ਆਉਂਦੀਆਂ ਹਨ। ਬਚਪਨ ਵਿਚ ਤੁਸੀਂ ਉਸ ਦੀਆਂ ਫਰਨ ਵਰਗੀਆਂ ਪੱਤੀਆਂ (ਛੂਈ ਮੂਈ) ਨੂੰ ਛੂਹਣ ਅਤੇ ਉਨ੍ਹਾਂ ਦੇ ਤੁਰੰਤ ਸੁੰਗੜ ਜਾਣ ਵਾਲੀ ਖੇਡ ਦੇਖਦੇ ਹੁੰਦੇ ਸੀ। ਇਹ ਸ਼ਾਇਦ ਕੀੜਿਆਂ ਨੂੰ ਦੂਰ ਰੱਖਣ ਜਾਂ ਡਰਾਉਣ ਲਈ ਇਕ ਰੱਖਿਆਤੰਤਰ ਹੈ। ਮਿਮੋਸਾ ਪੌਦੇ ਨੂੰ ਡੇਗੇ ਜਾਣ ਜਾਂ ਝੰਜੋੜਨ ’ਤੇ ਵੀ ਉਹ ਆਪਣੀਆਂ ਪੱਤੀਆਂ ਨੂੰ ਸੁੰਗੇੜ ਲੈਂਦਾ ਹੈ। ਗੈਗਲਿਆਨੋ ਨੇ 56 ਮਿਮੋਸਾ ਦੇ ਪੌਦੇ ਲਾਏ ਅਤੇ ਉਨ੍ਹਾਂ ’ਤੇ ਹਰ 5 ਸੈਕਿੰਡ ਵਿਚ 15 ਸੈਂਟੀਮੀਟਰ ਦੀ ਉਚਾਈ ਤੋਂ ਪਾਣੀ ਦੀਆਂ ਬੂੰਦਾਂ ਡੇਗਣ ਲਈ ਇਕ ਪ੍ਰਣਾਲੀ ਬਣਾਈ। ਹਰੇਕ ਸੈਸ਼ਨ ਵਿਚ 60 ਬੂੰਦਾਂ ਸ਼ਾਮਿਲ ਸਨ। ਸ਼ੁਰੂਆਤ ਵਿਚ ਹਰੇਕ ਮਿਮੋਸਾ ਦੇ ਪੌਦੇ ਵਿਚ ਪਾਣੀ ਦੀ ਬੂੰਦ ਨੂੰ ਡੇਗਦੇ ਹੀ ਇਸ ਦੇ ਪੱਤੇ ਮੁੜ ਜਾਂਦੇ ਸਨ ਪਰ ਕੁਝ ਮਿਮੋਸਿਆਂ ਨੇ ਸਿਰਫ 4, 5 ਜਾਂ 6 ਬੂੰਦਾਂ ਤੋਂ ਬਾਅਦ ਆਪਣੀਆਂ ਪੱਤੀਆਂ ਨੂੰ ਫਿਰ ਤੋਂ ਖੋਲ੍ਹਣਾ ਸ਼ੁਰੂ ਕਰ ਦਿੱਤਾ। ਜਿਵੇਂ ਕਿ ਉਨ੍ਹਾਂ ਨੇ ਸਿੱਟਾ ਕੱਢ ਲਿਆ ਹੋਵੇ ਕਿ ਕੁਝ ਵੀ ਬੁਰਾ ਨਹੀਂ ਹੋਣ ਵਾਲਾ ਅਤੇ ਉਹ ਇਸ ਦੀ ਅਣਦੇਖੀ ਕਰ ਸਕਦੇ ਸਨ। ਅੰਤ ਤਕ ਉਹ ਸਾਰੇ ਪੂਰੀ ਤਰ੍ਹਾਂ ਖੁੱਲ੍ਹੇ ਸਨ, ਭਾਵੇਂ ਕਿੰਨੀ ਵਾਰ ਵੀ ਪਾਣੀ ਡੇਗਿਆ ਗਿਆ ਹੋਵੇ। ਕੀ ਇਹ ਸਿਰਫ ਥਕਾਵਟ ਸੀ? ਸਪੱਸ਼ਟ ਤੌਰ ’ਤੇ ਨਹੀਂ : ਜਦੋਂ ਪੌਦਿਆਂ ਨੂੰ ਝੰਜੋੜਿਆ ਗਿਆ ਤਾਂ ਉਹ ਫਿਰ ਤੋਂ ਬੰਦ ਹੋ ਗਏ। ਪੌਦਿਆਂ ਨੇ ਖ਼ੁਦ ਨੂੰ ਇਕ ਨਵੇਂ ਵਰਤਾਰੇ ਪ੍ਰਤੀ ਢਾਲਿਆ ਸੀ। ਗੈਗਲਿਆਨੋ ਨੇ ਇਕ ਹਫਤੇ ਬਾਅਦ ਆਪਣੇ ਪੌਦਿਆਂ ਦਾ ਫਿਰ ਤੋਂ ਪ੍ਰੀਖਣ ਕੀਤਾ ਅਤੇ ਦੇਖਿਆ ਕਿ ਉਹ ਬੂੰਦ ਦੇ ਡੇਗੇ ਜਾਣ ਦੀ ਅਣਦੇਖੀ ਕਰ ਰਹੇ ਸਨ, ਜੋ ਇਹ ਦਰਸਾਉਂਦਾ ਹੈ ਕਿ ਉਨ੍ਹਾਂ ਨੇ ਜੋ ਸਿੱਖਿਆ ਸੀ, ਉਸ ਨੂੰ ਯਾਦ ਰੱਖਿਆ। 28 ਦਿਨਾਂ ਬਾਅਦ ਵੀ ਸਿੱਖਿਆ ਨੂੰ ਭੁਲਾਇਆ ਨਹੀਂ ਗਿਆ ਸੀ।

ਸੱਟ ਅਤੇ ਭੁੱਖਮਰੀ ਵਰਗੀਆਂ ਘਟਨਾਵਾਂ ਜਾਨਵਰਾਂ ਦੇ ਦਿਮਾਗ ਨੂੰ ਬਦਲ ਦਿੰਦੀਆਂ ਹਨ

ਮਨੁੱਖ ਜ਼ੋਰ ਦੇ ਕੇ ਕਹਿੰਦਾ ਹੈ ਕਿ ਬੁੱਧੀ ਇਕ ਪਛਾਣਯੋਗ ‘ਦਿਮਾਗ’ ਤੋਂ ਆਉਂਦੀ ਹੈ, ਜੋ ਇਕ ਕਮਾਂਡ ਸੈਂਟਰ ਹੈ। ਇਹ ਚੰਗੀ ਤਰ੍ਹਾਂ ਇਕ ਨੈੱਟਵਰਕ ਵਿਚ ਬੁੱਧੀਮਾਨ ਸੰਕੇਤਾਂ ਦਾ ਆਦਾਨ-ਪ੍ਰਦਾਨ ਕਰਨ ਵਾਲੀਆਂ ਕੋਸ਼ਿਕਾਵਾਂ ਹੋ ਸਕਦੀਆਂ ਹਨ। ਯਾਦਦਾਸ਼ਤ ਬੁੱਧੀ ਦਾ ਹਿੱਸਾ ਹੈ ਅਤੇ ਫਿਰ ਵੀ ਅਸੀਂ ਇਸ ਬਾਰੇ ਬਹੁਤ ਘੱਟ ਜਾਣਦੇ ਹਾਂ ਕਿ ਇਹ ਕਿਵੇਂ ਕੰਮ ਕਰਦੀ ਹੈ? ਸਾਨੂੰ ਲੱਗਦਾ ਹੈ ਕਿ ਜਾਨਵਰਾਂ ਦੀ ਯਾਦਦਾਸ਼ਤ ਵਿਚ ਨਿਊਰਾਂਸ ਦੇ ਇਕ ਨੈੱਟਵਰਕ ਵਿਚ ਨਵੇਂ ਮਾਰਗਾਂ ਨੂੰ ਵਿਛਾਉਣਾ ਹੈ ਪਰ ਜਾਣਕਾਰੀ ਇਕੱਠੀ ਕਰਨ ਦੇ ਅਜਿਹੇ ਤਰੀਕੇ ਹਨ, ਜਿਨ੍ਹਾਂ ਲਈ ਨਿਊਰਾਂਸ ਦੀ ਲੋੜ ਨਹੀਂ ਹੁੰਦੀ।

ਰੱਖਿਆ ਕੋਸ਼ਿਕਾਵਾਂ ਪੈਥੋਜੇਨ ਦੇ ਆਪਣੇ ਤਜਰਬੇ ਨੂੂੰ ਯਾਦ ਰੱਖਦੀਆਂ ਹਨ ਅਤੇ ਬਾਅਦ ਦੀਆਂ

ਲੜਾਈਆਂ ਵਿਚ ਉਸ ਯਾਦਦਾਸ਼ਤ ਦੀ ਵਰਤੋਂ ਕਰਦੀਆਂ ਹਨ। ਪੌਦਿਆਂ ਨੂੰ ਇਹ ਪਤਾ ਹੈ ਕਿ ਤਣਾਅ ਵਰਗਾ ਤਜਰਬਾ ਕ੍ਰੋਮੋਸੋਮ ਦੇ ਚਾਰੋਂ ਪਾਸੇ ਆਣਵਿਕ ਅਵਰਣ ਨੂੰ ਬਦਲ ਸਕਦਾ ਹੈ ਅਤੇ ਇਹ ਨਿਰਧਾਰਿਤ ਕਰਦਾ ਹੈ ਕਿ ਕਿਸ ਜੀਨ ਨੂੰ ਸ਼ਾਂਤ ਕੀਤਾ ਜਾਵੇਗਾ। ਹੁਣ ਵਿਗਿਆਨੀਆਂ ਨੂੰ ਪਤਾ ਹੈ ਕਿ ਸੱਟ ਅਤੇ ਭੁੱਖਮਰੀ ਵਰਗੀਆਂ ਘਟਨਾਵਾਂ ਜਾਨਵਰਾਂ ਦੇ ਦਿਮਾਗ ਨੂੰ ਬਦਲ ਦਿੰਦੀਆਂ ਹਨ ਅਤੇ ਇਹ ਉਨ੍ਹਾਂ ਦੀਆਂ ਔਲਾਦਾਂ ਵਿਚ ਵੀ ਜਾ ਸਕਦਾ ਹੈ। ਪੌਦਿਆਂ ’ਚ ਵੀ ਇਹੀ ਕੁਝ ਹੁੰਦਾ ਹੈ। ਇਕ ਹੋਰ ਪ੍ਰਯੋਗ ਵਿਚ ਗੈਗਲਿਆਨੋ ਸੰਭਾਵਿਤ ਪ੍ਰਜੀਵੀ ਪੌਦਿਆਂ ਨੇੜੇ ਇਕ ਪ੍ਰਜੀਵੀ ਵੇਲ, ਕਿਊਸੇਕ ਯੂਰੋਪੀਆ ਨੂੰ ਪਾਉਂਦੀ ਹੈ। ਇਹ ਸਫੈਦ ਵੇਲ ਦੂਜੇ ਪੌਦੇ ਦੇ ਤਣੇ ਦੇ ਚਾਰੋਂ ਪਾਸੇ ਖ਼ੁਦ ਨੂੰ ਲਪੇਟ ਲੈਂਦੀ ਹੈ ਅਤੇ ਉਸ ’ਚੋਂ ਪੋਸ਼ਣ ਚੂਸਦੀ ਹੈ। ਵੇਲ ਹਮੇਸ਼ਾ ਖੁਸ਼ਬੂ ਰਾਹੀਂ ਜਾਇਜ਼ਾ ਲੈ ਕੇ ਉਸ ਮੇਜ਼ਬਾਨ ਨੂੰ ਚੁੁਣਦੀ ਹੈੈ, ਜੋ ਸਭ ਤੋਂ ਚੰਗਾ ਸੰਭਾਵਿਤ ਪੋਸ਼ਣ ਪ੍ਰਦਾਨ ਕਰਦਾ ਹੋਵੇ। ਇਕ ਟੀਚੇ ਦੀ ਚੋਣ ਕਰਨ ਤੋਂ ਬਾਅਦ ਉਸ ਵੇਲ ਨੂੰ ਕਿੰਨੇ ਲਪੇਟੇ ਮਾਰਨੇ ਚਾਹੀਦੇ ਹਨ, ਦਾ ਫੈਸਲਾ ਲੈਣ ਤੋਂ ਪਹਿਲਾਂ ਉਹ ਵੇਲ ਇਕ ਲਾਗਤ ਲਾਭ ਦੀ ਗਣਨਾ ਕਰਦੀ ਹੈ–ਪੀੜਤ ਵਿਚ ਜਿੰਨੇ ਜ਼ਿਆਦਾ ਪੋਸ਼ਕ ਤੱਤ ਹੋਣਗੇ, ਇਹ ਓਨੇ ਹੀ ਜ਼ਿਆਦਾ ਲਪੇਟੇ ਮਾਰੇਗੀ। ਪੁਸਤਕ ਅਜਿਹੇ ਪ੍ਰਯੋਗਾਂ ਨਾਲ ਭਰੀ ਹੋਈ ਹੈ। ਗੈਗਲਿਆਨੋ ਸਾਨੂੰ ਇਕ ਵਿਆਪਕ ਨਜ਼ਰੀਏ ਤੋਂ ਦੁਨੀਆ ਨੂੰ ਦੇਖਣ ਲਈ ਸੱਦਾ ਦਿੰਦੀ ਹੈ। ਸਾਡੇ ਕੋਲ ਪੌਦਿਆਂ ’ਚ ਬੁੱਧੀ ਜਾਂ ਸੰਵੇਦਨਾ ਦੀ ਕਮੀ ਹੋਣ ਵਾਲਾ ਇਕ ਆਸਾਨ ਜਿਹਾ ਕਾਰਣ ਹੈ। ਇਹ ਸਿਰਫ ਮਨੁੱਖੀ ਹੰਕਾਰ ਹੈ, ਜੋ ਸਾਨੂੰ ਉਨ੍ਹਾਂ ਦੀ ਬੁੁੱਧੀਮਤਾ ਅਤੇ ਸਫਲਤਾ ਦੀ ਸ਼ਲਾਘਾ ਕਰਨ ਤੋਂ ਰੋਕਦਾ ਹੈ। ਧਰਤੀ ਉੱਤੇ 99 ਫੀਸਦੀ ਦੀ ਰਚਨਾ ਕਰਨ ਵਾਲੇ ਪੌਦੇ ਹਰ ਸਥਾਨ ’ਤੇ ਚੌਗਿਰਦੇ ’ਤੇ ਹਾਵੀ ਹਨ। ਇਸ ਦੀ ਤੁਲਨਾ ਵਿਚ ਮਨੁੱਖ ਅਤੇ ਸਾਰੇ ਪਸ਼ੂ ਸਿਰਫ ਨਿਸ਼ਾਨ ਮਾਤਰ ਹੀ ਹਨ। ਕਈ ਸਾਲ ਪਹਿਲਾਂ ਡਿਵੈੱਲਪਮੈਂਟ ਆਲਟਰਨੇਟਿਵਸ ਦੇ ਡਾ. ਅਸ਼ੋਕ ਖੋਸਲਾ (ਕਲੱਬ ਆਫ ਰੋਮ ਦੇ ਪ੍ਰਮੁੱਖ ਵਿਗਿਆਨੀ) ਅਤੇ ਮੈਂ ਇਟਲੀ ਦੇ ਦਮਨਹੁਰ ਨਾਂ ਦੀ ਇਕ ਜਗ੍ਹਾ ਦਾ ਦੌਰਾ ਕੀਤਾ, ਜਿਸ ਦੇ ਮੋਹਰੀ ਫਾਲਕੋ ਨਾਂ ਦੇ ਇਕ ਸੰਤ ਹਨ। ਇਹ ਇਕ ਅਜਿਹੀ ਜਗ੍ਹਾ ਹੈ, ਜਿਥੇ ਸਭ ਤੋਂ ਚੰਗੇ ਦਿਮਾਗ ਜਾਂਦੇ ਹਨ ਅਤੇ ਇਸ ਨੂੰ ਜੀਣ ਦੇ ਤਰੀਕਿਆਂ ਦੇ ਪ੍ਰਯੋਗਾਂ ਨਾਲ ਚਹਿਲ-ਪਹਿਲ ਵਾਲਾ ਰੱਖਦੇ ਹਨ। ਜਿਹੜੀਆਂ ਚੀਜ਼ਾਂ ਨੂੰ ਅਸੀਂ ਉਥੇ ਦੇਖਿਆ, ਉਨ੍ਹਾਂ ਵਿਚ ਇਕ ਛੋਟੀ ਮਸ਼ੀਨ ਸੀ, ਜੋ ਇਕ ਪੌਦੇ ਨਾਲ ਜੁੜੀ ਹੋਣ ’ਤੇ ਉਸ ਦੀ ਆਵਾਜ਼ ਨੂੰ ਮਨੁੱਖ ਦੇ ਸੁਣਨ ਦੇ ਪੱਧਰ ਤਕ ਲੈ ਜਾਂਦੀ ਹੈ, ਭਾਵ ਤੁਸੀਂ ਉਨ੍ਹਾਂ ਨੂੰ ਬੋਲਦੇ ਹੋਏ ਸੁਣ ਸਕਦੇ ਹੋ। ਕਿਸੇ ਅਜਿਹੇ ਤਰੀਕੇ ਨਾਲ ਨਹੀਂ, ਜਿਸ ਨੂੰ ਮਨੁੱਖ ਸਮਝ ਸਕਦਾ ਹੋਵੇ ਪਰ ਉਹ ਨਿਸ਼ਚਿਤ ਤੌਰ ’ਤੇ ਇਕ ਮਸ਼ੀਨ ਨਾਲ ਜੁੜੇ ਦੂਜੇ ਪੌਦੇ ਨਾਲ ਵੀ ਗੱਲਬਾਤ ਕਰਦੇ ਹਨ। ਇਹ ਇਕ ਵਾਰਤਾਲਾਪ ਹੈ, ਇਕ ਬੋਲਦਾ ਹੈ, ਫਿਰ ਦੂਸਰਾ। ਦੂਜੀ ਪ੍ਰਜਾਤੀ ਦੇ ਪੌਦੇ ਦੀ ਇਕ ਵੱਖਰੀ ਭਾਸ਼ਾ ਹੈੈ ਪਰ ਸਮੇਂ ਦੇ ਨਾਲ ਉਹ ਪਹਿਲਾਂ ਵਾਲੇ ਪੌਦੇ ਦੀ ਭਾਸ਼ਾ ਸਿੱਖ ਲੈਂਦਾ ਹੈ। ਪੀਟਰ ਟੌਂਪਕਿੰਸ ਅਤੇ ਕ੍ਰਿਸਟੋਫਰ ਬਰਡ ਵਲੋਂ ‘ਦਿ ਸੀਕ੍ਰੇਟ ਲਾਈਫ ਆਫ ਪਲਾਂਟਸ’, ਕਲੀਵ ਬੈਕਸਟਰ ਨਾਂ ਦੇ ਇਕ ਸੀ. ਆਈ. ਏ. ਪਾਲੀਗ੍ਰਾਫ ਮਾਹਿਰ ਦੇ ਪ੍ਰਯੋਗਾਂ ਦਾ ਵਰਣਨ ਕਰਦੀ ਹੈ, ਜਿਨ੍ਹਾਂ ਨੇ 1966 ਵਿਚ ਗਲਵਾਨੋਮੀਟਰ ਨੂੰ ਡ੍ਰੈਕੈਨਾ ਪੌਦੇ ਦੇ ਇਕ ਪੱਤੇ ਨਾਲ ਜੋੜਿਆ ਸੀ। ਬੈਕਸਟਰ ਨੇ ਦੇਖਿਆ ਕਿ ਡ੍ਰੈਕੈੈਨਾ ਉੱਤੇ ਅੱਗ ਦੀ ਕਲਪਨਾ ਕਰ ਕੇ ਉਹ ਪਾਲੀਗ੍ਰਾਫ ਮਸ਼ੀਨ ਦੀ ਸੂਈ ਨੂੰ ਉਪਰ ਅਤੇ ਹੇਠਾਂ ਕਰ ਸਕਦਾ ਹੈ, ਜਿਸ ਤੋਂ ਬਿਜਲੀ ਦੀ ਗਤੀਵਿਧੀ ਦਾ ਇਕ ਉਛਾਲ ਦਰਜ ਹੁੰਦਾ ਹੈ, ਜਿਸ ਦਾ ਅਰਥ ਮਨੁੱਖ ’ਚ ਤਣਾਅ ਹੁੰਦਾ ਹੈ। ‘‘ਕੀ ਪੌਦੇ, ਉਸ ਦੇ ਦਿਮਾਗ ਵਿਚ ਕੀ ਚੱਲ ਰਿਹਾ ਹੈ, ਨੂੰ ਪੜ੍ਹ ਸਕਦੇ ਹਨ?’’ ਲੇਖਕ ਪੁੱਛਦਾ ਹੈ, ‘‘ਕੀ ਪੌਦੇ ਸੋਚ ਸਕਦੇ ਹਨ?’’

ਪੌਦਿਆਂ ਨੇ ਮਨੁੱਖਾਂ ਦੇ ਵਿਚਾਰਾਂ ਦੀ ਨੇੜਤਾ ਵਾਲੀ ਪ੍ਰਤੀਕਿਰਿਆ ਦਿੱਤੀ

ਬੈਕਸਟਰ ਅਤੇ ਉਨ੍ਹਾਂ ਦੇ ਸਹਿਯੋਗੀਆਂ ਨੇ ਪਿਆਜ਼, ਸੰਤਰੇ ਅਤੇ ਕੇਲੇ ਸਮੇਤ ਦਰਜਨਾਂ ਪੌਦਿਆਂ ਨੂੰ ਪਾਲੀਗ੍ਰਾਫ ਮਸ਼ੀਨਾਂ ਨਾਲ ਜੋੜਿਆ। ਉਨ੍ਹਾਂ ਨੇ ਦੇਖਿਆ ਕਿ ਪੌਦਿਆਂ ਨੇ ਮਨੁੱਖਾਂ ਦੇ ਵਿਚਾਰਾਂ ਦੀ ਨੇੜਤਾ ਵਾਲੀ ਪ੍ਰਤੀਕਿਰਿਆ ਦਿੱਤੀ ਅਤੇ ਮਨੁੱਖਾਂ ਦੇ ਮਾਮਲੇ ਵਿਚ ਕਾਫੀ ਚੰਗੀ। ਇਕ ਪ੍ਰਯੋਗ ਵਿਚ ਬੈਕਸਟਰ ਨੇ ਦੇਖਿਆ ਕਿ ਇਕ ਪੌਦਾ, ਜਿਸ ਨੇ ਦੂਜੇ ਪੌਦੇ ਦੀ ਹੱਤਿਆ (ਮਸਲ ਕੇ) ਦੇਖੀ ਸੀ, ਉਹ ਹਤਿਆਰੇ ਨੂੰ 6 ਸ਼ੱਕੀਆਂ ਦੀ ਲਾਈਨਅੱਪ ’ਚੋਂ ਬਾਹਰ ਕੱਢ ਸਕਦਾ ਸੀ ਅਤੇ ਜਦੋਂ ਕਾਤਲ ਨੂੰ ਉਸ ਦੇ ਸਾਹਮਣੇ ਲਿਆਂਦਾ ਗਿਆ ਤਾਂ ਬਿਜਲਈ ਗਤੀਵਿਧੀ ਵਿਚ ਵਾਧਾ ਦਰਜ ਕੀਤਾ ਗਿਆ ਸੀ। ਬੈਕਸਟਰ ਦੇ ਪੌਦਿਆਂ ਨੇ ਵੀ ਅੰਤਰ-ਨਸਲੀ ਹਿੰਸਾ ਪ੍ਰਤੀ ਇਕ ਮਜ਼ਬੂਤ ਵਿਰੋਧ ਪ੍ਰਦਰਸ਼ਿਤ ਕੀਤਾ।

ਪੌਦੇ ਕੀ ਕਰ ਸਕਦੇ ਹਨ?

ਪੌਦੇ ਸਾਡੀਆਂ 15 ਅਤੇ 20 ਵੱਖ-ਵੱਖ ਇੰਦਰੀਆਂ ਵਿਚਾਲੇ ਵਿਕਸਿਤ ਹੋਏ ਹਨ, ਜਿਸ ਵਿਚ ਸਾਡੇ 5 ਦੇ ਰੂਪਾਂਤਰ ਸ਼ਾਮਿਲ ਹਨ–ਗੰਧ ਅਤੇ ਸੁਆਦ (ਉਹ ਹਵਾ ਵਿਚ ਜਾਂ ਉਨ੍ਹਾਂ ਦੇ ਸਰੀਰ ’ਤੇ ਰਸਾਇਣਾਂ ਦਾ ਪਤਾ ਲਾ ਲੈਂਦੇ ਹਨ ਅਤੇ ਉਨ੍ਹਾਂ ’ਤੇ ਪ੍ਰਤੀਕਿਰਿਆ ਦਿੰਦੇ ਹਨ) : ਦ੍ਰਿਸ਼ਟੀ (ਉਹ ਰੌਸ਼ਨੀ ਦੀਆਂ ਵੱਖ-ਵੱਖ ਤਰੰਗਾਂ ਦੇ ਨਾਲ-ਨਾਲ ਪਰਛਾਵੇਂ ’ਤੇ ਵੱਖ-ਵੱਖ ਪ੍ਰਤੀਕਿਰਿਆ ਦਿੰਦੇ ਹਨ) ; ਸਪਰਸ਼ (ਕੋਈ ਵੇਲ ਜਾਂ ਜੜ੍ਹ ਜਾਣਦੀ ਹੈ ਕਿ ਕਦੋਂ ਉਸ ਦਾ ਸਾਹਮਣਾ ਇਕ ਠੋਸ ਚੀਜ਼ ਨਾਲ ਹੁੰਦਾ ਹੈ) ਅਤੇ ਆਵਾਜ਼। ਇਕ ਪ੍ਰਯੋਗ ’ਚ ਦੇਖਿਆ ਗਿਆ ਕਿ ਪੌਦੇ ਦੀਆਂ ਜੜ੍ਹਾਂ ਇਕ ਦੱਬੀ ਹੋਈ ਪਾਈਪ ਦੀ ਭਾਲ ਕਰਨਗੀਆਂ, ਜਿਸ ਰਾਹੀਂ ਪਾਣੀ ਵਹਿ ਰਿਹਾ ਹੋਵੇ, ਬੇਸ਼ੱਕ ਹੀ ਪਾਈਪ ਦਾ ਬਾਹਰੀ ਹਿੱਸਾ ਸੁੱਕਿਆ ਹੋਵੇ, ਜੋ ਇਹ ਦੱਸਦਾ ਹੈ ਕਿ ਪੌਦੇ ਪਾਣੀ ਦੇ ਵਹਿਣ ਦੀ ਆਵਾਜ਼ ਨੂੰ ਸੁਣ ਸਕਦੇ ਹਨ। ਦੂਰ ਦੌੜਨ ਦੇ ਅਸਮਰੱਥ ਪੌਦੇ ਸੰਕਟ, ਅੜਿੱਕੇ ਜਾਂ ਜ਼ਹਿਰੀਲੇ ਦੁਸ਼ਮਣਾਂ ਨੂੰ ਸੰਕੇਤ ਦੇਣ ਲਈ ਇਕ ਗੁੰਝਲਦਾਰ ਸ਼ਬਦਾਵਲੀ ਦੀ ਵਰਤੋਂ ਕਰਦੇ ਹਨ। ਕੀਤੇ ਗਏ ਇਕ ਅਧਿਐਨ ’ਚ ਦੇਖਿਆ ਗਿਆ ਕਿ ਪੌਦਿਆਂ ਵਲੋਂ ਉਤਪਾਦਿਤ ਕੈਫੀਨ ਨਾ ਸਿਰਫ ਕੁਝ ਕੀੜਿਆਂ ਨੂੰ ਦੂਰ ਰੱਖਣ ਦਾ ਕੰਮ ਕਰਦੀ ਹੈ, ਸਗੋਂ ਇਹ ਉਨ੍ਹਾਂ ਦੇ ਪਰਾਗ ਵਿਚ ਇਕ ਨਸ਼ੇ ਵਾਲੀ ਦਵਾਈ ਦੇ ਰੂਪ ਵਿਚ ਹੁੰਦੀ ਹੈ, ਜੋ ਮਧੂਮੱਖੀਆਂ ਨੂੰ ਵਾਪਿਸ ਲਿਆ ਕੇ ਉਨ੍ਹਾਂ ਨੂੰ ਵਫ਼ਾਦਾਰ ਅਤੇ ਪ੍ਰਭਾਵੀ ਪਰਾਗਣਕਰਤਾ ਬਣਾਉਂਦੀ ਹੈ। ਪੌਦੇ ਕੀਟਾਂ ਨੂੰ ਵੀ ਸੰਕੇਤ ਦਿੰਦੇ ਹਨ। ਕੋਰਨ ਅਤੇ ਲੀਮਾ ਬੀਨਸ, ਕੈਟਰਪਿਲਰ ਵਲੋਂ ਹਮਲਾ ਕਰਨ ’ਤੇ ਇਕ ਰਸਾਇਣ ਸੰਕਟ ਦੀ ਆਵਾਜ਼ ਕਰਦੇ ਹਨ। ਕੁਝ ਦੂਰੀ ’ਤੇ ਹੋਣ ਵਾਲੇ ਪ੍ਰਜੀਵੀ ਭੂੰਡ ਪੀੜਤ ਪੌਦੇ ਦੀ ਗੰਧ ਦਾ ਅਨੁਸਰਣ ਕਰਦੇ ਹਨ ਅਤੇ ਕੈਟਰਪਿਲਰ ਨੂੰ ਮਾਰ ਦਿੰਦੇ ਹਨ। 2 ਸਾਲ ਪਹਿਲਾਂ ਬਿਲ ਅਤੇ ਮੇਲਿੰਡਾ ਗੇਟਸ ਫਾਊਂਡੇਸ਼ਨ ਨੇ ਸਿਆਟਲ ਵਿਚ ਪੌਦਾ ਸੰਚਾਰ ’ਤੇ ਇਕ ਥਿੰਕ ਟੈਂਕ ਪ੍ਰਾਯੋਜਿਤ ਕੀਤਾ ਅਤੇ 30 ਪ੍ਰਮੁੱਖ ਵਿਗਿਆਨੀਆਂ ਨੇ ਇਸ ਵਿਚ ਹਿੱਸਾ ਲਿਆ। ਆਪਣੀਆਂ ਇੰਦਰੀਆਂ ਨੂੰ ਖੋਲ੍ਹੋ, ਦੁਨੀਆ ਬਾਰੇ ਆਪਣਾ ਨਜ਼ਰੀਆ ਬਦਲੋ ਅਤੇ ਦੇਖੋ ਕਿ ਤੁਸੀਂ ਇਸ ਦੇ ਨਾਲ ਕੀ ਕਰਦੇ ਹੋ? ਜੇਕਰ ਤੁਹਾਨੂੰ ਅਹਿਸਾਸ ਹੁੰਦਾ ਕਿ ਤੁਹਾਡੀ ਮੇਜ਼ ਇਕ ਸ਼ਾਨਦਾਰ ਅਤੇ ਸਜੀਵ ਵਸਤੂ ਸੀ ਤਾਂ ਤੁਸੀਂ ਆਪਣੇ ਘਰ ’ਚ ਲੱਕੜੀ ਦੇ ਫਰਨੀਚਰ, ਕਾਗਜ਼, ਟੁੱਥਪਿਕ ਦੀ ਵਰਤੋਂ ਕਰਨ ਜਾਂ ਅਗਰਬੱਤੀ ਦੇ ਨਾਲ ਆਪਣੀ ਪੂਜਾ ਕਰਨ ਲਈ ਇੰਨੀ ਜਲਦੀ ’ਚ ਨਾ ਹੁੰਦੇ।

(gandhim@nic.in)


Bharat Thapa

Content Editor

Related News