ਕਾਂਗਰਸ ਤੇ ਭਾਜਪਾ ਦੀ ਇਕਰੂਪਤਾ

09/21/2021 3:43:50 AM

ਡਾ. ਵੇਦਪ੍ਰਤਾਪ ਵੈਦਿਕ
ਪੰਜਾਬ, ਗੁਜਰਾਤ, ਉੱਤਰਾਖੰਡ ਅਤੇ ਕਰਨਾਟਕ ’ਚ ਜਿਸ ਤਰ੍ਹਾਂ ਮੁੱਖ ਮੰਤਰੀ ਬਦਲੇ ਗਏ ਹਨ, ਕੀ ਇਸ ਪ੍ਰਕਿਰਿਆ ਪਿਛੇ ਲੁਕੇ ਹੋਏ ਡੂੰਘੇ ਅਰਥ ਨੂੰ ਅਸੀਂ ਸਮਝ ਰਹੇ ਹਾਂ? ਕਿਸੇ ਵੀ ਲੋਕਰਾਜੀ ਵਿਵਸਥਾ ਲਈ ਇਹ ਕਾਫੀ ਚਿੰਤਾ ਦਾ ਵਿਸ਼ਾ ਹੈ। ਉਕਤ 4 ਸੂਬਿਆਂ ’ਚ ਪਿਛਲੇ ਦਿਨੀਂ ਜਿਸ ਤਰ੍ਹਾਂ ਮੁੱਖ ਮੰਤਰੀਆਂ ਨੂੰ ਬਦਲਿਆ ਗਿਆ ਹੈ, ਉਸ ਤਰੀਕੇ ’ਚ ਚਮਤਕਾਰੀ ਇਕਰੂਪਤਾ ਨਜ਼ਰ ਆਉਂਦੀ ਹੈ।

ਪੰਜਾਬ ’ਚ ਕਾਂਗਰਸ ਹੈ ਅਤੇ ਬਾਕੀ ਤਿੰਨ ਸੂਬਿਆਂ ’ਚ ਭਾਜਪਾ ਹੈ। ਇਹ ਦੋਵੇਂ ਸਰਬ ਭਾਰਤੀ ਪਾਰਟੀਆਂ ਹਨ। ਇਨ੍ਹਾਂ ’ਚੋਂ ਭਾਜਪਾ ਦੁਨੀਆ ਦੀ ਸਭ ਤੋਂ ਵੱਡੀ ਪਾਰਟੀ ਅਤੇ ਕਾਂਗਰਸ ਦੁਨੀਆ ਦੀਆਂ ਸਭ ਤੋਂ ਪੁਰਾਣੀਆਂ ਪਾਰਟੀਆਂ ’ਚੋਂ ਇਕ ਹੈ। ਇਹ ਦੋਵੇਂ ਪਾਰਟੀਆਂ ਦੁਨੀਆ ਦੇ ਸਭ ਤੋਂ ਵੱਡੇ ਲੋਕਰਾਜ ਭਾਰਤ ਦੀਆਂ ਸਭ ਤੋਂ ਵੱਡੀਆਂ ਪਾਰਟੀਆਂ ਹਨ। ਇਨ੍ਹਾਂ ਦੋਹਾਂ ਦੇ ਕੰਮ ਕਰਨ ਦੇ ਢੰਗ ’ਚ ਅੱਜਕਲ ਹੈਰਾਨੀਜਨਕ ਬਰਾਬਰੀ ਨਜ਼ਰ ਆ ਰਹੀ ਹੈ। ਚਾਰ ਸੂਬਿਆਂ ’ਚ ਸੱਤਾ ਦੀ ਤਬਦੀਲੀ ਚੁਟਕੀ ਵਜਾਉਂਦਿਆਂ ਹੀ ਹੋ ਗਈ। ਕੋਈ ਦੰਗਲ ਨਹੀਂ ਹੋਇਆ, ਕੋਈ ਉਠਕ-ਬੈਠਕ ਨਹੀਂ ਹੋਈ। ਹਟਾਏ ਗਏ ਮੁੱਖ ਮੰਤਰੀ ਅਜੇ ਤਕ ਆਪਣੀਆਂ ਪਾਰਟੀਆਂ ’ਚ ਟਿਕੇ ਹੋਏ ਹਨ। ਉਨ੍ਹਾਂ ਬਗਾਵਤ ਦਾ ਕੋਈ ਝੰਡਾ ਨਹੀਂ ਲਹਿਰਾਇਆ।

ਦੋਹਾਂ ਪਾਰਟੀਆਂ ਦੇ ਜਿਹੜੇ ਮੁੱਖ ਮੰਤਰੀ ਆਪਣੇ-ਆਪਣੇ ਸੂਬਿਆਂ ’ਚ ਅਜੇ ਵੀ ਟਿਕੇ ਹੋਏ ਹਨ, ਨੂੰ ਡਰ ਲੱਗ ਰਿਹਾ ਹੈ ਕਿ ਕਿਤੇ ਹੁਣ ਉਨ੍ਹਾਂ ਦੀ ਵਾਰੀ ਤਾਂ ਨਹੀਂ ਹੈ। ਜਿਹੜੇ ਨਵੇਂ ਮੁੱਖ ਮੰਤਰੀ ਲਿਆਂਦੇ ਗਏ ਹਨ, ਉਨ੍ਹਾਂ ਦੀ ਚਿੰਤਾ ਇਹ ਹੈ ਕਿ ਅਜਿਹੀਆਂ ਚੋਣਾਂ ’ਚ ਆਪਣੀ ਪਾਰਟੀ ਨੂੰ ਕਿਵੇਂ ਜਿਤਵਾਇਆ ਜਾਵੇ? ਦੋਹਾਂ ਪਾਰਟੀਆਂ ਦੀ ਕੋਸ਼ਿਸ਼ ਹੈ ਕਿ ਉਨ੍ਹਾਂ ਨੇ ਜਿਹੜੇ ਨਵੇਂ ਮੁੱਖ ਮੰਤਰੀ ਉੱਪਰ ਤੋਂ ਉਤਾਰੇ ਹਨ, ਉਹ ਜਿਵੇਂ ਕਿਵੇਂ ਚੋਣ ਕਿਸ਼ਤੀ ਪਾਰ ਕਰ ਲੈਣ।

ਦੋਵੇਂ ਪਾਰਟੀਆਂ ਆਪਣੇ ਆਪ ਨੂੰ ਰਾਸ਼ਟਰੀ ਕਹਿੰਦੀਆਂ ਹਨ ਪਰ ਉਨ੍ਹਾਂ ਦਾ ਚੋਣ ਪੈਂਤੜਾ ਸ਼ੁੱਧ ਜਾਤੀਵਾਦੀ ਹੈ। ਗੁਜਰਾਤ ’ਚ ਭਾਜਪਾ ਜੇ ਪਟੇਲ ਵੋਟਾਂ ’ਤੇ ਲਾਰ ਟਪਕਾ ਰਹੀ ਹੈ ਤਾਂ ਪੰਜਾਬ ’ਚ ਕਾਂਗਰਸ ਨੇ ਦਲਿਤ ਵੋਟਾਂ ਦਾ ਥੋਕ ਸੌਦਾ ਕਰ ਲਿਆ ਹੈ। ਉਸ ਨੇ ਆਪਣੇ ਕਈ ਯੋਗ ਸੂਬਾਈ ਆਗੂਆਂ ਨੂੰ ਐਵੇਂ ਹੀ ਲਾਂਭੇ ਕਰ ਦਿੱਤਾ ਹੈ, ਜਿਸ ਤਰ੍ਹਾਂ ਗੁਜਰਾਤ ’ਚ ਭਾਜਪਾ ਨੇ ਕੀਤਾ। ਦਲਿਤ ਵੋਟਾਂ ਲੈਣ ਲਈ ਉਸ ਨੇ ਇਕ ਅਜਿਹੇ ਵਿਅਕਤੀ ਨੂੰ ਮੁੱਖ ਮੰਤਰੀ ਬਣਾ ਦਿੱਤਾ ਜਿਸ ’ਤੇ ਕਈ ਤੁੱਛ ਕੋਟੀ ਦੇ ਦੋਸ਼ ਪਹਿਲਾਂ ਤੋਂ ਹੀ ਲੱਗੇ ਹੋਏ ਹਨ।  

Bharat Thapa

This news is Content Editor Bharat Thapa