ਇਹ ਮਨੁੱਖੀ ਤ੍ਰਾਸਦੀ ਸਭ ਦੀ ਸਮਝ ਤੋਂ ਪਰੇ ਹੈ

05/22/2020 1:55:52 AM

ਹਰੀ ਜੈ ਸਿੰਘ
ਵੱਡੀ ਗਿਣਤੀ ’ਚ ਪ੍ਰਵਾਸੀ ਕਿਰਤੀਅਾਂ ਦੀ ਤਰਸਯੋਗ ਹਾਲਤ ਦੇਖਣ ਨੂੰ ਮਿਲ ਰਹੀ ਹੈ ਜਿਸ ’ਚ ਬੱਚੇ, ਪਤੀ ਅਤੇ ਪਤਨੀ ਆਪਣੇ ਦੂਰ-ਦੁਰਾਡੇ ਇਲਾਕਿਅਾਂ ਨੂੰ ਜਾ ਰਹੇ ਹਨ। ਇਹ ਦਿਲ ਨੂੰ ਠੇਸ ਪਹੁੰਚਾਉਣ ਵਾਲੀਅਾਂ ਤਸਵੀਰਾਂ ਹਨ। ਪ੍ਰਵਾਸੀ ਲੋਕਾਂ ਦਾ ਪ੍ਰਵਾਸ ਉਸ ਦਿਨ ਤੋਂ ਚੱਲ ਰਿਹਾ ਹੈ ਜਿਸ ਦਿਨ ਤੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੇ ਪਹਿਲਾਂ ਐਂਟੀ ਕੋਰੋਨਾ ਵਾਇਰਸ ਲਾਕਡਾਊਨ ਦਾ ਐਲਾਨ ਕੀਤਾ ਸੀ। ਜਦੋਂ ਉਨ੍ਹਾਂ ਨੇ ਪੂਰੇ ਰਾਸ਼ਟਰ ਨੂੰ ਸੰਬੋਧਨ ਕੀਤਾ ਸੀ। ਉਦੋਂ ਤੋਂ ਸੜਕਾਂ ’ਤੇ ਕਈ ਹਾਦਸੇ ਹੋਏ ਹਨ ਪਰ ਦਿਲ ਨੂੰ ਕੰਬਾ ਦੇਣ ਵਾਲੀ ਘਟਨਾ 16 ਮਈ ਨੂੰ ਹੋਈ ਜਦੋਂ 2 ਟਰੱਕ ਰਾਜਸਥਾਨ, ਦਿੱਲੀ ਅਤੇ ਗਾਜ਼ੀਅਾਬਾਦ ਤੋਂ ਪ੍ਰਵਾਸੀ ਕਿਰਤੀਅਾਂ ਨੂੰ ਲਿਜਾਂਦੇ ਸਮੇਂ ਹਾਦਸਾਗ੍ਰਸਤ ਹੋ ਗਏ। ਓਰਈਆ ਥਾਣੇ ਦੇ ਇਲਾਕੇ ’ਚ ਤੜਕੇ 3 ਵਜੇ 26 ਵਿਅਕਤੀਅਾਂ ਦੀ ਮੌਤ ਹੋ ਗਈ। ਪੁਲਸ ਨੂੰ ਸ਼ੱਕ ਹੈ ਕਿ ਟਰੱਕ ਦਾ ਡਰਾਈਵਰ ਸੌਂ ਗਿਆ ਹੋਵੇਗਾ ਅਤੇ ਉਸ ਦਾ ਟਰੱਕ ਦੂਜੇ ਵਾਹਨ ਨਾਲ ਟਕਰਾ ਗਿਆ ਹੋਵੇਗਾ। ਬਿਹਾਰ, ਉੱਤਰ ਪ੍ਰਦੇਸ਼, ਪੱਛਮੀ ਬੰਗਾਲ, ਰਾਜਸਥਾਨ ਅਤੇ ਓਡਿਸ਼ਾ ਤੋਂ ਇਲਾਵਾ ਝਾਰਖੰਡ ਮੁੱਖ ਤੌਰ ’ਤੇ ਪੰਜਾਬ, ਮਹਾਰਾਸ਼ਟਰ ਅਤੇ ਗੁਜਰਾਤ ਅਤੇ ਦੱਖਣੀ ਸੂਬਿਅਾਂ ਦੇ ਕਿਰਤ ਬਾਜ਼ਾਰਾਂ ਨੂੰ ਖੁਆਉਂਦਾ ਹੈ। ਵੱਖ-ਵੱਖ ਸੂਬਿਅਾਂ ’ਚ 10 ਲੱਖ ਲੋਕ ਫਸੇ ਹੋਏ ਹਨ। ਪ੍ਰਵਾਸੀ ਕਿਰਤੀਅਾਂ ਨੂੰ ਇਸਦੀ ਭਾਰੀ ਕੀਮਤ ਚੁਕਾਉਣੀ ਪੈ ਰਹੀ ਹੈ। ਮੋਦੀ ਸਰਕਾਰ ਨੇ ਕਿਰਤੀਅਾਂ ਲਈ ਸਪੈਸ਼ਟ ਟ੍ਰੇਨਾਂ ਨੂੰ ਦੇਰੀ ਨਾਲ ਚਲਾਇਆ ਅਤੇ ਪ੍ਰਵਾਸੀਅਾਂ ਦੇ ਪ੍ਰਤੀ ਦੇਰੀ ਨਾਲ ਪ੍ਰਤੀਕਿਰਿਆ ਕੀਤੀ। ਮੈਂ ਇਨ੍ਹਾਂ ਲੋਕਾਂ ਦੇ ਸਦਮੇ ਅਤੇ ਚਿੰਤਾ ਨੂੰ ਦੇਖ ਸਕਦਾ ਹਾਂ। ਉਨ੍ਹਾਂ ਦੇ ਚਿਹਰਿਅਾਂ ਨੇ ਇਕ ਅਣਮਿੱਥੇ ਦਾ ਸਾਹਮਣਾ ਕੀਤਾ ਹੈ। ਉਨ੍ਹਾਂ ਦੇ ਪਰਿਵਾਰ ਵੀ ਅਜਿਹੀ ਮੁਸੀਬਤ ’ਚ ਉਨ੍ਹਾਂ ਨਾਲ ਫਸੇ ਹੋਏ ਦਿਖਾਈ ਦੇ ਰਹੇ ਹਨ।

ਮੋਦੀ ਲਈ ਇਸ ਤੋਂ ਵੱਧ ਯੋਗ ਅਤੇ ਸ਼ਰਮਨਾਕ ਗੱਲ ਕੁਝ ਵੀ ਨਹੀਂ ਹੋ ਸਕਦੀ

ਪ੍ਰਵਾਸੀਅਾਂ ਨੂੰ ਪਤਾ ਸੀ ਕਿ ਇਹ ਇਕ ਲੰਬੀ ਚੱਲਣ ਵਾਲੀ ਲੜਾਈ ਹੋਵੇਗੀ ਜੋ ਉਨ੍ਹਾਂ ਨੂੰ ਕੜਕਦੀ ਧੁੱਪ ’ਚ ਇਕੱਠਿਅਾਂ ਘੰਟਿਅਾਂ ਤਕ ਆਪਣੇ ਪਿੰਡਾਂ ਤਕ ਪਹੁੰਚਾਉਣ ਲਈ ਲੜਨੀ ਹੈ। 2 ਮਹੀਨਿਅਾਂ ਤੋਂ ਵੱਧ ਦਾ ਸਮਾਂ ਹੋ ਚੱਲਿਆ ਹੈ ਅਤੇ ਸੜਕਾਂ ’ਤੇ ਕਿੰਨੇ ਹਾਦਸੇ ਹੋਏ ਹਨ। ਮੋਦੀ ਲਈ ਇਸ ਤੋਂ ਵੱਧ ਯੋਗ ਅਤੇ ਸ਼ਰਮਨਾਕ ਗੱਲ ਕੁਝ ਵੀ ਨਹੀਂ ਹੋ ਸਕਦੀ। ਮੋਦੀ ਸਰਕਾਰ ’ਤੇ 119 ਤੋਂ ਵੱਧ ਮਾਰੇ ਗਏ ਲੋਕਾਂ ਦਾ ਪਰਛਾਵਾਂ ਪਿਆ ਹੈ ਜਿਸ ਨੇ 16 ਮਈ ਨੂੰ ਭਾਜਪਾ ਦੀ ਸੱਤਾ ’ਚ ਛੇਵੀਂ ਵਰ੍ਹੇਗੰਢ ਮਨਾਈ। ਮੈਂ ਇਸ ਤੱਥ ਤੋਂ ਚੰਗੀ ਤਰ੍ਹਾਂ ਜਾਣੂ ਹਾਂ ਕਿ ਪ੍ਰਧਾਨ ਮੰਤਰੀ ਮੋਦੀ ਦੀ ਪੂਰੇ ਵਿਸ਼ਵ ਭਰ ’ਚ ਕੋਵਿਡ-19 ਮਹਾਮਾਰੀ ਨਾਲ ਨਜਿੱਠਣ ਲਈ ਸ਼ਲਾਘਾ ਕੀਤੀ ਜਾਂਦੀ ਹੈ। ਮੇਰੀ ਇੱਛਾ ਨਹੀਂ ਹੈ ਕਿ ਮੈਂ ਪੀ. ਐੱਮ. ਮੋਦੀ ਦੀਅਾਂ ਵੈਸ਼ਵਿਕ ਪੱਧਰੀ ਤਾੜੀਅਾਂ ਨਾਲ ਖੁਦ ਨੂੰ ਰੌਸ਼ਨ ਕਰਾਂ। ਪਰ ਕੁਝ ਸਵਾਲ ਮੈਨੂੰ ਮਾਨਸਿਕ ਤੌਰ ’ਤੇ ਪ੍ਰੇਸ਼ਾਨ ਕਰਦੇ ਹਨ ਜਿਨ੍ਹਾਂ ’ਚ ਪ੍ਰਵਾਸੀ ਕਿਰਤੀਅਾਂ ਲਈ ਉਨ੍ਹਾਂ ਦੀ ਮੁੱਢਲੀ ਪ੍ਰਤੀਕਿਰਿਆ ਸ਼ਾਮਲ ਹੈ। ਇਹ ਬਹੁਤ ਬਾਅਦ ’ਚ ਸੀ ਕਿ ਮੋਦੀ ਸਰਕਾਰ ਜ਼ਮੀਨੀ ਹਕੀਕਤ ਦੇ ਬਹੁਤ ਦੇਰੀ ਨਾਲ ਹਰਕਤ ’ਚ ਆਈ। ਉਹ ਉਚਿਤ ਸੀ ਜਾਂ ਅਣਉਚਿਤ? ਮੈਂ ਹਮੇਸ਼ਾ ਮਹਿਸੂਸ ਕਰਦਾ ਹਾਂ ਕਿ ਆਪਣੇ ਚੰਗੇ ਇਰਾਦਿਅਾਂ ਦੇ ਬਾਵਜੂਦ ਪੀ. ਐੱਮ. ਮੋਦੀ ਭਾਰਤ ਦੀਅਾਂ ਸਖਤ ਜ਼ਮੀਨੀ ਹਕੀਕਤਾਂ ਅਤੇ ਗਰੀਬਾਂ ਅਤੇ ਲੋੜਵੰਦਾਂ ਦੀਅਾਂ ਸਮੱਸਿਆਵਾਂ ਨੂੰ ਨਹੀਂ ਸਮਝਦੇ। ਟਰੱਕ ਡਰਾਈਵਰਾਂ ਨੂੰ ਉਨ੍ਹਾਂ ਦੇ ਘਰ ਵਾਪਸ ਜਾਣ ਲਈ ਆਪਣੀ ਮਿਹਨਤ ਦੀ ਕਮਾਈ ਦਾਬਹੁਤ ਵੱਡਾ ਹਿੱਸਾ ਦੇਣਾ ਪੈ ਰਿਹਾ ਹੈ। ਖਾਸ ਤੌਰ ’ਤੇ ਭੁੱਖ ਅੱਜ ਸਭ ਤੋਂ ਵੱਡੀ ਸਮੱਸਿਆ ਹੈ। ਇਹ ਕੋਰੋਨਾ ਵਾਇਰਸ ਦੀ ਤੁਲਨਾ ’ਚ ਪ੍ਰਵਾਸੀਅਾਂ ਲਈ ਜ਼ਿਆਦਾ ਵੱਡੀ ਸਮੱਸਿਆ ਹੈ ਕਿਉਂਕਿ ਇਹ ਲੋਕ ਯੂ. ਪੀ., ਬਿਹਾਰ ਅਤੇ ਝਾਰਖੰਡ ’ਚ ਟਰੱਕਾਂ, ਬੱਸਾਂ, ਆਟੋ ਰਿਕਸ਼ਾ ਅਤੇ ਸਾਈਕਲਾਂ ’ਤੇ ਆਪਣੇ ਘਰਾਂ ਨੂੰ ਪਰਤ ਰਹੇ ਹਨ। ਟਰੱਕ ਡਰਾਈਵਰਾਂ ਨੂੰ ਉਨ੍ਹਾਂ ਨੂੰ ਘਰ ਵਾਪਸ ਜਾਣ ਲਈ ਆਪਣੀ ਮਿਹਨਤ ਦੀ ਕਮਾਈ ਦਾ ਬਹੁਤ ਵੱਡਾ ਹਿੱਸਾ ਦੇਣਾ ਪੈ ਰਿਹਾ ਹੈ। ਅਧਿਕਾਰੀਅਾਂ ਨੇ ਕਿਉਂ ਨਹੀਂ ਤੁਰੰਤ ਕਾਰਵਾਈ ਕੀਤੀ। ਮਹਾਨਗਰਾਂ ਨੂੰ ਦੇਖ ਕੇ ਲੱਗਦਾ ਹੈ ਕਿ ਜੀਵਨ ਲਈ ਗਰੀਬ ਪ੍ਰਵਾਸੀਅਾਂ ਦੀ ਜੜਤਾ ਖਿੱਲਰ ਗਈ ਹੈ। ਆਪਣੇ ਘਰਾਂ ਤਕ ਪਹੁੰਚਣ ਲਈ ਉਹ ਆਪਣੇ ਜੀਵਨ ਦਾ ਬਲਿਦਾਨ ਵੀ ਦੇ ਰਹੇ ਹਨ। ਮੱਧ ਪ੍ਰਦੇਸ਼ ’ਚ ਇਕ ਪੁਲਸ ਮੁਲਾਜ਼ਮ ਨੇ ਬੇਸਹਾਰਾ ਕਿਰਤੀਅਾਂ ਨੂੰ ਦੇਖ ਕੇ ਟਿੱਪਣੀ ਕਰਦੇ ਹੋਏ ਕਿਹਾ, ‘‘ਦੇਖੋ, ਉਹ ਕਿਵੇਂ ਵਾਪਸ ਘਰਾਂ ਨੂੰ ਪਰਤ ਰਹੇ ਹਨ।’’ ਰਾਤ ਨੂੰ ਇਹ ਲੋਕ ਪੈਦਲ ਚੱਲੇ ਅਤੇ ਦਿਨ ’ਚ ਸੌਂ ਗਏ। ਉਨ੍ਹਾਂ ਲਈ ਸਾਰਾ ਜਹਾਨ ਹੀ ਸੌਂ ਗਿਆ ਹੋਵੇ। ਇਹ ਇਕ ਮਨੁੱਖਤਾਵਾਦੀ ਸਮੱਸਿਆ ਹੈ, ਅਮਨ ਤੇ ਕਾਨੂੰਨ ਦੀ। ਦਰਅਸਲ ਇਹ ਮਨੁੱਖੀ ਤ੍ਰਾਸਦੀ ਸਾਰਿਅਾਂ ਦੀ ਸਮਝ ਤੋਂ ਪਰੇ ਹੈ। ਪ੍ਰਵਾਸੀ ਕਾਮਿਅਾਂ ਦੀ ਤ੍ਰਾਸਦੀ ਲਈ ਸਾਡੇ ਕੋਲ ਆਦਿਵਾਸੀਅਾਂ ਦੀ ਦੁਰਦਸ਼ਾ ਵੀ ਹੈ ਜੋ ਤੇਲੰਗਾਨਾ ਅਤੇ ਦੇਸ਼ ਦੇ ਹੋਰਨਾਂ ਸੂਬਿਅਾਂ ਤੋਂ ਛੱਤੀਸਗੜ੍ਹ ’ਚ ਆਪਣੇ ਪਿੰਡਾਂ ਵਲ ਪੈਦਲ ਪਰਤ ਰਹੇ ਹਨ। ਆਦਿਵਾਸੀ ਲੜਕੀਅਾਂ ਆਮਤੌਰ ’ਤੇ ਸ਼ਹਿਰਾ ’ਚ ਘਰੇਲੂ ਮਦਦ ਦੇ ਰੂਪ ਚ ਕੰਮ ਕਰਦੀਅਾਂ ਹਨ। ਮਾਕਪਾ ਨੇਤਾ ਵ੍ਰਿੰਦਾਕਰਾਤ ਦਾ ਮੰਨਣਾ ਹੈ ਕਿ ਤਾਲਾਬੰਦੀ ਦੇ ਕਾਰਨ ਆਦਿਵਾਸੀਅਾਂ ਨੂੰ ਜ਼ਿਆਦਾ ਨੁਕਸਾਨ ਹੋਇਆ ਹੈ ਅਤੇ ਇਹ ਵਾਇਰਸ ਤੋਂ ਵੱਧ ਹੈ। ਆਦਿਵਾਸੀ ਪ੍ਰਵਾਸੀਅਾਂ ਦਾ ਘਰ ਪਹੁੰਚਣ ਤੋਂ ਬਾਅਦ ਕੀ ਹੁੰਦਾ, ਸਿਹਤ ਦੇ ਮੁੱਢਲੇ ਢਾਂਚੇ ਲਈ ਇਕ ਚਿੰਤਾ ਦੀ ਗੱਲ ਹੈ। ਆਦਿਵਾਸੀ ਲੋਕ ਬੇਹੱਦ ਗਰੀਬ ਹਨ।

ਨੇਤਾਵਾਂ ਦੀ ਮਗਰਮੱਛ ਦੇ ਹੰਝੂ

ਇਹ ਸੱਚ ਹੈ ਕਿ ਆਦਿਵਾਸੀ ਦੇਸ਼ ’ਚ ਅਣਕਿਆਸੇ ਲੋਕਾਂ ’ਚੋਂ ਹਨ । ਉਨ੍ਹਾਂ ਦਾ ਸ਼ੋਸ਼ਣ ਸ਼ਕਤੀਅਾਂ ਰਾਹੀਂ ਕੀਤਾ ਜਾਂਦਾ ਹੈ। ਨੇਤਾਵਾ ਦੇ ਮਗਰਮੱਛ ਦੇ ਹੰਝੂ ਮੈਂ ਦੇਖਣਾ ਪਸੰਦ ਨਹੀਂ ਕਰਦਾ। ਆਦਿਵਾਸੀ ਲੋਕਾਂ ਲੀ ਨੇਤਾ ਲੋਕ ਅਸਲ ’ਚ ਫਿਕਰਮੰਦ ਹੀ ਨਹੀਂ। ਇਹ ਕਿੰਨੀ ਅਫਸੋਸ ਦੀ ਗੱਲ ਹੈ ਕਿ ਲਗਭਗ 46 ਫੀਸਦੀ ਦਿਹਾਤੀ ਆਦਿਵਾਸੀ ਗਰੀਬੀ ਰੇਖਾ ਤੋਂ ਹੇਠਾਂ ਆਉਂਦੇ ਹਨ। ਗ੍ਰਾਊਂਡ ਰਿਪੋਰਟ ਭੁੱਖ ਅਤੇ ਭੁਖਮਰੀ ਦੀ ਇਕ ਉੱਭਰਦੀ ਐਮਰਜੈਂਸੀ ਵੱਲ ਇਸ਼ਾਰਾ ਕਰਦੀ ਹੈ। ਕਈ ਆਦਿਵਾਸੀ ਖੇਤਰਾਂ ’ਚ ਮੋਦੀ ਸਰਕਾਰ ਨੂੰ ਧਿਆਨ ਦੇਣਾ ਚਾਹੀਦਾ ਹੈ। ਕੋਵਿਡ-19 ਦੇ ਸੰਕਟ ਦੇ ਬਾਰੇ ’ਚ ਵੀ ਸੋਚਣਾ ਹੋਵੇਗਾ। ਪ੍ਰਧਾਨ ਮੰਤਰੀ ਮੋਦੀ ਨੂੰ ਉਪਰੋਕਤ ਵਰਗ ਲਈ ਇਕ ਨਵਾਂ ਖਾਕਾ ਤਿਆਰ ਕਰਨਾ ਹੋਵੇਗਾ । ਕੱਲ ਦੇ ਭਾਰਤ ਲਈ ਸਾਨੂੰ ਸਮਾਜਿਕ ਅਤੇ ਆਰਥਿਕ ਸਹੀ ਰਫਤਾਰ ਨਿਰਧਾਰਿਤ ਕਰਨੀ ਹੋਵੇਗੀ। ਆਬਾਦੀ ਦੇ ਸਾਰੇ ਵਰਗਾਂ ਖਾਸ ਤੌਰ ’ਤੇ ਪ੍ਰਵਾਸੀ ਵਰਕਰਾਂ ਅਤੇ ਆਦਿਵਾਸੀਅਾਂ ਲਈ ਸਮਤਾਵਾਦੀ ਸਿਧਾਂਤਾਂ ਲਈ ਨਿਆਂ ਕਰਨਾ ਹੋਵੇਗਾ। ਇਹ ਇਕ ਚੁਣੌਤੀਪੂਰਨ ਕਾਰਜ ਹੈ ਜਿਸ ਨੂੰ ਸਖਤੀ ਨਾਲ ਅੱਗੇ ਵਧਾਉਣਾ ਹੋਵੇਗਾ। ਇਤਿਹਾਸ ਭਟਕਣ ’ਚ ਹੈ । ਇੰਝ ਜਾਪਦਾ ਹੈ ਮੰਚ ’ਤੇ ਅਸੀਂ ਪਹਿਲੇ ਦ੍ਰਿਸ਼ ਦਾ ਮੁਖੌਟਾ ਪਹਿਨੇ ਹੋਏ ਹਾਂ ਅਤੇ ਅਸੀਂ ਨਾਟਕ ਦਾ ਅਰਥ ਗੁਆ ਦਿੱਤਾ ਹੈ। ਜਿੰਨੀ ਵਾਰ ਮੰਚ ਤੋਂ ਪਰਦਾ ਉੱਠਦਾ ਹੈ ਤਾਂ ਲਗਾਤਾਰਤਾ ਨੂੰ ਮੁੜ ਤੋਂ ਸਥਾਪਿਤ ਕਰਨਾ ਪੈਂਦਾ ਹੈ। ਬਿਨਾਂ ਸ਼ੱਕ ਦੋਸ਼ ਇਤਿਹਾਸ ਦਾ ਨਹੀਂ ਸਗੋਂ ਸਾਡੇ ਨਜ਼ਰੀਏ ’ਚ ਨਿਹਿਤ ਹੈ। ਵਰਤਮਾਨ ਨੂੰ ਅਤੀਤ ਨੇ ਆਪਣੇ ਬੁੱਕਲ ’ਚ ਲੈ ਲਿਆ ਹੈ ਜਦਿਕ ਵਰਤਮਾਨ ਇਕ ਕ੍ਰਾਂਤੀ ਹੈ।

Bharat Thapa

This news is Content Editor Bharat Thapa