ਕਿਸੇ ਸਮੇਂ ਪਾਕਿਸਤਾਨ ਵਿਚ ‘ਹਿੰਦੂ’ ਲੱਭਿਆਂ ਵੀ ਨਹੀਂ ਮਿਲਣਗੇ

02/07/2020 1:50:08 AM

ਵਿਸ਼ਨੂੰ ਗੁਪਤ 

ਹਿੰਦੂ ਬੱਚਿਆਂ ਨੂੰ ਕੁਰਾਨ ਪੜ੍ਹਾਉਣੀ ਮਨੁੱਖੀ ਹੱਕਾਂ ਦਾ ਘਾਣ ਹੈ। ਪਾਕਿਸਤਾਨ ਤੋਂ ਹਰ ਸਾਲ 5000 ਹਿੰਦੂ ਜਾਨ ਬਚਾਉਣ ਲਈ ਭਾਰਤ ਆ ਰਹੇ ਹਨ। 2011 ਤੋਂ ਲੈ ਕੇ 2018 ਤਕ 36,000 ਤੋਂ ਵੱਧ ਹਿੰਦੂ ਪਾਕਿਸਤਾਨ ਛੱਡ ਕੇ ਭਾਰਤ ਆਏ ਹਨ। ਪਾਕਿਸਤਾਨ ਵਿਚ ਹਿੰਦੂਆਂ ਦੇ ਨਾਲ ਜ਼ੁਲਮ,ਤਸ਼ੱਦਦ, ਭੈੜਾ ਵਤੀਰਾ, ਜਬਰ-ਜ਼ਨਾਹ ਦੀਆਂ ਖ਼ਬਰਾਂ ਹਮੇਸ਼ਾ ਚਿੰਤਤ ਕਰਦੀਆਂ ਰਹਿੰਦੀਆਂ ਹਨ ਅਤੇ ਘੋਰ ਮਨੁੱਖੀ ਹੱਕਾਂ ਨੂੰ ਦਰਸਾਉਂਦੀਆਂ ਰਹਿੰਦੀਆਂ ਹਨ। ਇਕ ਹੋਰ ਖ਼ਬਰ ਦੁਨੀਆ ਲਈ ਚਿੰਤਾ ਦੇ ਰੂਪ ਵਿਚ ਸਾਹਮਣੇ ਆਈ ਹੈ। ਪਾਕਿਸਤਾਨ ਵਿਚ ਹਿੰਦੂ ਬੱਚਿਆਂ ਨੂੰ ਜਬਰੀ ਕੁਰਾਨ ਪੜ੍ਹਾਇਆ ਜਾਂਦਾ ਹੈ। ਅਜੇ ਤਕ ਦੁਨੀਆ ਇਹ ਸਵਾਲ ਖੜ੍ਹਾ ਨਹੀਂ ਕਰ ਸਕੀ ਕਿ ਹਿੰਦੂ ਬੱਚਿਆਂ ਨੂੰ ਜਬਰੀ ਕੁਰਾਨ ਕਿਉਂ ਪੜ੍ਹਾਇਆ ਜਾਂਦਾ ਹੈ? ਇਨ੍ਹਾਂ ਬੱਚਿਆਂ ਨੂੰ ਇਸ ਨੂੰ ਪੜ੍ਹਾਉਣ ਦਾ ਮਕਸਦ ਸਿਰਫ ਅਤੇ ਸਿਰਫ ਇਸਲਾਮ ਦੀ ਸਥਾਪਨਾ ਨੂੰ ਮਜ਼ਬੂਤ ਕਰਨਾ ਹੈ, ਇਸਲਾਮ ਦੀ ਸਰਵਸ੍ਰੇਸ਼ਠਤਾ ਨੂੰ ਸਥਾਪਿਤ ਕਰਨਾ ਹੈ। ਸਿਰਫ ਕੁਰਾਨ ਪੜ੍ਹਾਏ ਜਾਣ ਦੀ ਹੀ ਗੱਲ ਨਹੀਂ ਹੈ, ਸਗੋਂ ਕੁਰਾਨ ਦੀਆਂ ਸਿੱਖਿਆਵਾਂ ਦੇ ਅਨੁਸਾਰ ਆਚਰਣ ਧਾਰਨ ਕਰਨਾ ਅਤੇ ਜ਼ਿੰਦਗੀ ਜਿਊਣ ਲਈ ਮਜਬੂਰ ਕੀਤਾ ਜਾਂਦਾ ਹੈ। ਜਬਰੀ ਕੁਰਾਨ ਥੋਪਣ ਦਾ ਵਿਰੋਧ ਵੀ ਨਹੀਂ ਕੀਤਾ ਜਾਂਦਾ। ਅਜਿਹਾ ਵਿਰੋਧ ਕਰਨ ਦਾ ਭਾਵ ਪਾਕਿਸਤਾਨ ਵਿਚ ਸਿੱਖਿਆ ਤੋਂ ਵਾਂਝਿਆਂ ਹੋਣਾ ਅਤੇ ਈਸ਼ਨਿੰਦਾ ਦਾ ਦੋਸ਼ੀ ਵੀ ਹੋਣਾ ਹੁੰਦਾ ਹੈ।

ਈਸ਼ਨਿੰਦਾ ਦੇ ਨਾਂ ’ਤੇ ਥਰ-ਥਰ ਕੰਬਦੇ ਹਨ ਪਾਕਿਸਤਾਨੀ ਘੱਟਗਿਣਤੀ

ਈਸ਼ਨਿੰਦਾ ਦਾ ਭਿਆਨਕ ਬੁਰਾ ਨਤੀਜਾ ਕੀ ਹੁੰਦਾ ਹੈ, ਇਹ ਦੁੁਨੀਆ ਜਾਣਦੀ ਹੈ। ਪਾਕਿਸਤਾਨ ਦੇ ਘੱਟਗਿਣਤੀ ਲੋਕ ਈਸ਼ਨਿੰਦਾ ਦਾ ਨਾਂ ਸੁਣਦੇ ਹੀ ਥਰ-ਥਰ ਕੰਬਣ ਲੱਗਦੇ ਹਨ, ਕਿਸੇ ਦਾ ਧਰਮ ਤਬਦੀਲ ਕਰਵਾਉਣ ਜਾਂ ਫਿਰ ਧਰਮ ਬਦਲਣ ਤੋਂ ਨਾਂਹ ਕਰਨ ’ਤੇ ਈਸ਼ਨਿੰਦਾ ਦਾ ਕਦੋਂ ਦੋਸ਼ੀ ਬਣਾ ਦਿੱਤਾ ਜਾਵੇਗਾ, ਇਸ ਦਾ ਪਤਾ ਹੀ ਨਹੀਂ ਲੱਗਦਾ। ਫਿਰ ਜ਼ਾਲਮਾਨਾ ਹਿੰਸਾ ਹੁੰਦੀ ਹੈ। ਜ਼ਾਲਮਾਂ ਦੀ ਭੀੜ ਹਥਿਆਰ ਲੈ ਕੇ ਕੁੱਦ ਪੈਂਦੀ ਹੈ। ਅਜਿਹੀ ਭੀੜ ਕਾਨੂੰਨ ਨੂੰ ਆਪਣੇ ਹੱਥ ਵਿਚ ਲੈ ਲੈਂਦੀ ਹੈ ਅਤੇ ਜਿਸ ’ਤੇ ਈਸ਼ਨਿੰਦਾ ਦਾ ਦੋਸ਼-ਪ੍ਰਤੀਦੋਸ਼ ਲਗਾਇਆ ਜਾਂਦਾ ਹੈ, ਉਸ ਨੂੰ ਜ਼ਾਲਮਾਂ ਦੀ ਭੀੜ ਮੌਤ ਦੀ ਨੀਂਦ ਸੁਆ ਦਿੰਦੀ ਹੈ।

ਅਨੇਕਾਂ ਹਿੰਦੂ ਅਤੇ ਈਸਾਈ ਈਸ਼ਨਿੰਦਾ ਦੇ ਕਾਰਣ ਆਪਣੀ ਜ਼ਿੰਦਗੀ ਗੁਆ ਚੁੱਕੇ

ਇਹ ਸਿਰਫ ਪਾਕਿਸਤਾਨ ਦੀ ਹੀ ਗੱਲ ਨਹੀਂ, ਸਗੋਂ ਅਨੇਕਾਂ ਮੁਸਲਿਮ ਦੇਸ਼ਾਂ ਵਿਚ ਈਸ਼ਨਿੰਦਾ ਦੀ ਸਜ਼ਾ ਮੌਤ ਹੈ ਅਤੇ ਇਹ ਸਜ਼ਾ ਇਸਲਾਮਿਕ ਸੱਤਾ ਦੀ ਸਰਪ੍ਰਸਤੀ ਵਿਚ ਜ਼ਾਲਮ ਅਤੇ ਗੈਰ-ਮਨੁੱਖੀ ਭੀੜ ਦਿੰਦੀ ਹੈ। ਪਾਕਿਸਤਾਨ ਵਿਚ ਹੁਣ ਤਕ ਕੱਟੜਪੰਥੀਆਂ ਦੀ ਧਰਮ ਤਬਦੀਲ ਕਰਨ ਦੀ ਗੱਲ ਨਾ ਮੰਨਣ ਵਾਲੇ ਅਨੇਕਾਂ ਹਿੰਦੂ ਅਤੇ ਈਸਾਈ ਈਸ਼ਨਿੰਦਾ ਦੇ ਦੋਸ਼ਾਂ ਸਬੰਧੀ ਹਿੰਸਾ ਵਿਚ ਆਪਣੀ ਜ਼ਿੰਦਗੀ ਗੁਆ ਚੁੱਕੇ ਹਨ। ਇਸ ਡਰ ਦੇ ਕਾਰਣ ਹੀ ਹਿੰਦੂ ਕੁਰਾਨ ਪੜ੍ਹਾਏ ਜਾਣ ਦਾ ਵਿਰੋਧ ਕਰਨ ਤੋਂ ਪਿੱਛੇ ਹਟਦੇ ਹਨ ਅਤੇ ਡਰਦੇ ਹਨ। ਇਹੋ ਕਾਰਣ ਹੈ ਕਿ ਪਾਕਿਸਤਾਨ ਤੋਂ ਹਰ ਸਾਲ ਲੱਗਭਗ 5000 ਹਿੰਦੂ ਜਾਨ ਬਚਾਉਣ ਅਤੇ ਧਰਮ ਦੀ ਰੱਖਿਆ ਕਰਨ ਭਾਰਤ ਆ ਰਹੇ ਹਨ। 2011 ਤੋਂ ਲੈ ਕੇ 2018 ਤਕ 36,000 ਤੋਂ ਵੱਧ ਹਿੰਦੂ ਪਾਕਿਸਤਾਨ ਛੱਡ ਕੇ ਭਾਰਤ ਆਏ ਹਨ।

ਹਰੇਕ ਸੱਭਿਅਕ ਦੇਸ਼ ’ਚ ਭਾਸ਼ਾ, ਧਰਮ ਅਤੇ ਸਿੱਖਿਆ ਦੇ ਵਿਸ਼ੇ ਚੁਣਨ ਦੀ ਆਜ਼ਾਦੀ

ਪਾਕਿਸਤਾਨ ਵਰਗੇ ਇਸਲਾਮਿਕ ਦੇਸ਼ ਦੀ ਤੁਲਨਾ ਵਿਚ ਲੋਕਤੰਤਰੀ ਅਤੇ ਸੱਭਿਅਕ ਦੇਸ਼ਾਂ ਵਿਚ ਘੱਟਗਿਣਤੀਆਂ ਨੂੰ ਬਹੁਗਿਣਤੀਆਂ ਨਾਲੋਂ ਵੱਧ ਧਾਰਮਿਕ, ਭਾਸ਼ਾ ਅਤੇ ਸਿੱਖਿਆ ਦੀ ਆਜ਼ਾਦੀ ਮਿਲੀ ਹੋਈ ਹੈ। ਇਸ ਦੀ ਸਰਵਉੱਤਮ ਉਦਾਹਰਣ ਤਾਂ ਭਾਰਤ ਹੈ। ਲੋਕਤੰਤਰਿਕ ਅਤੇ ਮਨੁੱਖੀ ਪ੍ਰੰਪਰਾ ਅਨੁਸਾਰ ਹਰੇਕ ਸੱਭਿਅਕ ਦੇਸ਼ ਵਿਚ ਭਾਸ਼ਾ, ਧਰਮ ਅਤੇ ਸਿੱਖਿਆ ਦੇ ਵਿਸ਼ੇ ਚੁਣਨ ਦੀ ਆਜ਼ਾਦੀ ਹੁੰਦੀ ਹੈ। ਸੰਕਲਪ ਅਤੇ ਪ੍ਰੰਪਰਾ ਇਹ ਹੈ ਕਿ ਕਿਸੇ ਵੀ ਵਿਅਕਤੀ ਨੂੰ ਭਾਸ਼ਾ, ਧਰਮ ਚੁਣਨ ਅਤੇ ਸਿੱਖਿਆ ਦਾ ਵਿਸ਼ਾ ਚੁਣਨ ਲਈ ਪਾਬੰਦ ਨਹੀਂ ਕੀਤਾ ਜਾ ਸਕਦਾ। ਇਹ ਆਜ਼ਾਦੀ ਭਾਰਤ ਵਿਚ ਵੀ, ਯੂਰਪ ਵਿਚ ਅਤੇ ਅਮਰੀਕਾ ਵਿਚ ਵੀ ਹੈ।

ਭਾਰਤ ਵਿਚ ਕਦੇ ਵੀ ਕਿਸੇ ਨੂੰ ਰਾਮਾਇਣ ਜਾਂ ਫਿਰ ਸੰਸਕ੍ਰਿਤ ਪੜ੍ਹਨ ਲਈ ਪਾਬੰਦ ਨਹੀਂ ਕੀਤਾ ਜਾ ਸਕਦਾ, ਭਾਸ਼ਾ ਵੀ ਇਥੇ ਥੋਪੀ ਨਹੀਂ ਜਾਂਦੀ। ਦੇਸ਼ ਦੀ ਭਾਸ਼ਾ ਹਿੰਦੀ ਨੂੰ ਵੀ ਜਬਰੀ ਕਿਤੇ ਵੀ ਲਾਗੂ ਨਹੀਂ ਕੀਤਾ ਜਾਂਦਾ। ਧਰਮ ਚੁਣਨ ਦੀ ਵੀ ਆਜ਼ਾਦੀ ਹੈ। ਇਹੋ ਕਾਰਣ ਹੈ ਕਿ ਭਾਰਤ ਵਿਚ ਜਿੱਥੇ ਹਿੰਦੂਆਂ ਦੀ ਗਿਣਤੀ ਦਿਨੋ-ਦਿਨ ਘਟਦੀ ਜਾ ਰਹੀ ਹੈ, ਉਥੇ ਇਸਲਾਮ ਅਤੇ ਈਸਾਈ ਧਰਮ ਨੂੰ ਮੰਨਣ ਵਾਲਿਆਂ ਦੀ ਗਿਣਤੀ ਵਧਦੀ ਹੀ ਜਾ ਰਹੀ ਹੈ। ਗੈਰ-ਸਰਕਾਰੀ ਅੰਕੜੇ ਕਹਿੰਦੇ ਹਨ ਕਿ ਜਦੋਂ ਦੇਸ਼ ਦਾ ਬਟਵਾਰਾ ਹੋਇਆ ਸੀ, ਉਦੋਂ ਇਸਲਾਮ ਨੂੰ ਮੰਨਣ ਵਾਲਿਆਂ ਦੀ ਗਿਣਤੀ 5 ਫੀਸਦੀ ਤੋਂ ਵੱਧ ਨਹੀਂ ਸੀ ਪਰ ਅੱਜ ਦੇਸ਼ ਵਿਚ ਇਸਲਾਮ ਨੂੰ ਮੰਨਣ ਵਾਲਿਆਂ ਦੀ ਗਿਣਤੀ ਲੱਗਭਗ 20 ਫੀਸਦੀ ਤਕ ਪਹੁੰਚ ਗਈ ਹੈ। ਅਜਿਹਾ ਇਸ ਲਈ ਹੋਇਆ ਹੈ ਕਿ ਭਾਰਤ ਇਕ ਲੋਕਤੰਤਰੀ ਦੇਸ਼ ਹੈ ਅਤੇ ਪਾਕਿਸਤਾਨ ਵਾਂਗ ਭਾਰਤ ਮਜ਼੍ਹਬੀ ਤੌਰ ’ਤੇ ਪਾਗਲਪਨ ਦਾ ਸ਼ਿਕਾਰ ਨਹੀਂ ਹੈ। ਜੇਕਰ ਭਾਰਤ ਵੀ ਪਾਕਿਸਤਾਨ ਵਾਂਗ ਮਜ਼੍ਹਬੀ ਤੌਰ ’ਤੇ ਪਾਗਲਪਨ ਦਾ ਸ਼ਿਕਾਰ ਹੁੰਦਾ ਤਾਂ ਇਥੇ ਇਸਲਾਮ ਨੂੰ ਮੰਨਣ ਵਾਲਿਆਂ ਦੀ ਗਿਣਤੀ ਕਦੇ ਨਾ ਵਧਦੀ।

ਪਾਕਿਸਤਾਨ ਵਿਚ ਸਿਰਫ ਹਿੰਦੂਤਵ ਨੂੰ ਮੰਨਣ ਵਾਲਿਆਂ ਨੂੰ ਹੀ ਨਹੀਂ, ਸਗੋਂ ਈਸਾਈਅਤ ਨੂੰ ਮੰਨਣ ਵਾਲਿਆਂ ਦੇ ਭਵਿੱਖ ਉੱਤੇ ਸਵਾਲੀਆ ਨਿਸ਼ਾਨ ਉਸੇ ਦਿਨ ਲੱਗ ਗਏ ਸਨ, ਜਿਸ ਦਿਨ ਮਜ਼੍ਹਬ ਦੇ ਆਧਾਰ ’ਤੇ ਪਾਕਿਸਤਾਨ ਬਣਿਆ ਸੀ। ਭਾਰਤ ਦੀ ਵੰਡ ਅਤੇ ਪਾਕਿਸਤਾਨ ਦੇ ਮਜ਼੍ਹਬੀ ਜਨਮ ਦਾ ਭੈੜਾ ਨਤੀਜਾ ਕਿੰਨਾ ਤ੍ਰਾਸਦੀਪੂਰਨ ਸੀ, ਕਿੰਨਾ ਭਿਆਨਕ ਸੀ, ਕਿੰਨਾ ਗੈਰ-ਮਨੁੱਖੀ ਸੀ, ਕਿੰਨਾ ਹਿੰਸਕ ਸੀ, ਕਿੰਨਾ ਜ਼ਾਲਮਾਨਾ ਸੀ, ਇਹ ਤਾਂ ਬਟਵਾਰੇ ਦੌਰਾਨ ਹਿੰਸਾ ਵਿਚ ਹੋਈਆਂ ਹੱਤਿਆਵਾਂ ਤੋਂ ਪਤਾ ਲੱਗਦਾ ਹੈ। ਕਿਹਾ ਇਹ ਜਾਂਦਾ ਹੈ ਕਿ ਪਾਕਿਸਤਾਨ ਵਿਚ 8 ਲੱਖ ਤੋਂ ਵੱਧ ਹਿੰਦੂਆਂ ਦੀ ਹੱਤਿਆ ਹੋਈ ਸੀ। ਜਿਨ੍ਹਾਂ ਹਿੰਦੂਆਂ ਨੇ ਇਸਲਾਮ ਕਬੂਲ ਕਰ ਲਿਆ ਸੀ, ਉਨ੍ਹਾਂ ਦੀਆਂ ਜਾਨਾਂ ਤਾਂ ਬਚ ਗਈਆਂ ਸਨ ਪਰ ਜਿਹੜੇ ਹਿੰਦੂਆਂ ਨੇ ਇਸਲਾਮ ਪ੍ਰਵਾਨ ਨਹੀਂ ਕੀਤਾ ਸੀ, ਉਨ੍ਹਾਂ ਦੀ ਹੱਤਿਆ ਹੋਈ ਸੀ, ਉਨ੍ਹਾਂ ਦੇ ਪਰਿਵਾਰ ਦਾ ਕਤਲੇਆਮ ਹੋਇਆ ਸੀ।

ਜਿੱਨਾਹ ਵੀ ਮਜ਼੍ਹਬ ਦੇ ਆਧਾਰ ’ਤੇ ਪਾਕਿਸਤਾਨ ਦਾ ਭਵਿੱਖ ਬਣਾਉਣ ਦੇ ਵਿਰੁੱਧ ਸੀ

ਇਕ ਤੱਥ ਇਹ ਵੀ ਹੈ ਕਿ ਖ਼ੁਦ ਜਿੱਨਾਹ ਵੀ ਮਜ਼੍ਹਬ ਦੇ ਆਧਾਰ ’ਤੇ ਪਾਕਿਸਤਾਨ ਦਾ ਭਵਿੱਖ ਬਣਾਉਣ ਦੇ ਵਿਰੁੱਧ ਸੀ। ਜਿੱਨਾਹ ਨੇ ਪਾਕਿਸਤਾਨ ਜ਼ਰੂਰ ਬਣਵਾਇਆ ਸੀ ਪਰ ਉਹ ਇਹ ਨਹੀਂ ਚਾਹੁੰਦਾ ਸੀ ਕਿ ਪਾਕਿਸਤਾਨ ਸਿਰਫ ਮੁਸਲਿਮ ਵਰਗ ਲਈ ਰਾਖਵਾਂ ਨਾ ਹੋਵੇ, ਸਗੋਂ ਸਾਰੇ ਧਰਮਾਂ ਦਾ ਆਦਰ ਹੋਣਾ ਚਾਹੀਦਾ ਹੈ, ਸਾਰੇ ਧਰਮਾਂ ਨੂੰ ਵਧਣ-ਫੁੱਲਣ ਦਾ ਮੌਕਾ ਦਿੱਤਾ ਜਾਣਾ ਚਾਹੀਦਾ ਹੈ। ਜਦੋਂ ਪਾਕਿਸਤਾਨ ਹੋਂਦ ਵਿਚ ਆਇਆ ਸੀ, ਉਦੋਂ ਇਹ ਨਹੀਂ ਕਿਹਾ ਗਿਆ ਸੀ ਕਿ ਪਾਕਿਸਤਾਨ ਵਿਚ ਰਹਿਣ ਵਾਲੇ ਗੈਰ-ਮੁਸਲਿਮ ਵਰਗ ਨੂੰ ਪਾਕਿਸਤਾਨ ਛੱਡਣਾ ਪਵੇਗਾ ਜਾਂ ਫਿਰ ਗੈਰ-ਮੁਸਲਿਮ ਵਰਗ ਨੂੰ ਇਸਲਾਮ ਕਬੂਲ ਕਰਨਾ ਪਵੇਗਾ। ਜੇਕਰ ਇਹ ਤਜਵੀਜ਼ ਹੁੰਦੀ ਤਾਂ ਫਿਰ ਪਾਕਿਸਤਾਨ ਦੇ ਹੋਂਦ ਵਿਚ ਆਉਣ ਤੋਂ ਪਹਿਲਾਂ ਹੀ ਪਾਕਿਸਤਾਨ ਦੇ ਇਲਾਕੇ ਵਿਚ ਰਹਿਣ ਵਾਲੇ ਹਿੰਦੂ ਅਤੇ ਹੋਰ ਗੈਰ-ਮੁਸਲਿਮ ਵਰਗ ਦੇ ਲੋਕ ਭਾਰਤ ਆ ਜਾਂਦੇ ਪਰ ਸਮੱਸਿਆ ਇਹ ਰਹੀ ਕਿ ਜਿੱਨਾਹ ਦੀ ਆਖਰੀ ਸਮੇਂ ਦੀ ਇਹ ਇੱਛਾ ਪਾਕਿਸਤਾਨ ਵਿਚ ਕਦੇ ਵੀ ਹੋਂਦ ਵਿਚ ਨਹੀਂ ਆਉਣ ਦਿੱਤੀ ਗਈ। ਪਾਕਿਸਤਾਨ ਵਿਚ ਜਿੰਨੇ ਵੀ ਸ਼ਾਸਕ ਆਏ, ਉਹ ਸਿਰਫ ਅਤੇ ਸਿਰਫ ਇਸਲਾਮ ਦੀ ਸਰਵਸ੍ਰੇਸ਼ਠਤਾ ਹੀ ਸਥਾਪਿਤ ਕਰਦੇ ਰਹੇ। ਸਿਰਫ ਇਸਲਾਮਿਕ ਸੋਚ ਨੂੰ ਅੱਗੇ ਵਧਾਉਂਦੇ ਰਹੇ ਅਤੇ ਗੈਰ-ਮੁਸਲਿਮ ਵਰਗ ਦੀ ਜ਼ਿੰਦਗੀ ਨੂੰ ਦੁੱਖਾਂ ਵਿਚ ਪਾਉਣ ਦਾ ਕੰਮ ਕਰਦੇ ਰਹੇ। ਹਿੰਦੂ ਬੱਚਿਆਂ ਨੂੰ ਕੁਰਾਨ ਪੜ੍ਹਾਉਣ ਲਈ ਕਾਨੂੰਨੀ ਤੌਰ ’ਤੇ ਪਾਬੰਦ ਕੀਤਾ ਗਿਆ ਹੈ। ਇਨ੍ਹਾਂ ਬੱਚਿਆਂ ਨਾਲ ਧੋਖਾ ਕੀਤਾ ਗਿਆ ਹੈ। ਦਰਅਸਲ 2017 ਵਿਚ ਪਾਕਿਸਤਾਨ ਦੀ ਨੈਸ਼ਨਲ ਅਸੈਂਬਲੀ ਵਿਚ ਕੁਰਾਨ ਪੜ੍ਹਾਉਣ ਦਾ ਬਿੱਲ ਪਾਸ ਹੋਇਆ ਸੀ, ਉਸ ਦਾ ਨਾਂ ‘ਹੋਲੀ ਕੁਰਾਨ ਬਿੱਲ’ ਸੀ। ਇਸ ਬਿੱਲ ਦੇ ਰਾਹੀਂ ਹੀ ਹਿੰਦੂ ਬੱਚਿਆਂ ਨੂੰ ਕੁਰਾਨ ਪੜ੍ਹਨ ਲਈ ਪਾਬੰਦ ਕੀਤਾ ਜਾ ਰਿਹਾ ਹੈ। ਇਹ ਬਿੱਲ ਜਦੋਂ ਪਾਸ ਹੋਇਆ ਸੀ, ਉਦੋਂ ਇਸ ਦੇ ਵਿਰੁੱਧ ਹਿੰਦੂਆਂ ਨੇ ਰੋਸ ਵਿਖਾਵੇ ਕੀਤੇ ਸਨ। ਉਦੋਂ ਪਾਕਿਸਤਾਨ ਦੇ ਸ਼ਾਸਕਾਂ ਨੇ ਕਿਹਾ ਸੀ ਕਿ ਇਹ ਬਿੱਲ ਹਿੰਦੂਆਂ, ਈਸਾਈਆਂ ਜਾਂ ਸਿੱਖਾਂ ਦੇ ਵਿਰੁੱਧ ਨਹੀਂ ਹੈ, ਇਹ ਬਿੱਲ ਹਿੰਦੂ, ਸਿੱਖ ਅਤੇ ਈਸਾਈ ਬੱਚਿਆਂ ’ਤੇ ਲਾਗੂ ਨਹੀਂ ਹੋਵੇਗਾ। ਇਹ ਬਿੱਲ ਸਿਰਫ ਅਤੇ ਸਿਰਫ ਮੁਸਲਿਮ ਬੱਚੇ, ਜੋ ਇਸਲਾਮ ਨੂੰ ਮੰਨਦੇ ਹਨ, ਉਨ੍ਹਾਂ ’ਤੇ ਲਾਗੂ ਹੋਵੇਗਾ ਪਰ ਪਰਦੇ ਦੇ ਪਿੱਛੇ ਇਹ ਬਿੱਲ ਸਾਰੇ ਸਕੂਲਾਂ ’ਤੇ ਲਾਗੂ ਕਰ ਦਿੱਤਾ ਗਿਆ। ਜੋ ਗੈਰ-ਮੁਸਲਿਮ ਬੱਚੇ ਇਹ ਕਹਿੰਦੇ ਹਨ ਕਿ ਉਨ੍ਹਾਂ ਨੇ ਕੁਰਾਨ ਨਹੀਂ ਪੜ੍ਹਨੀ, ਕੁਰਾਨ ਪੜ੍ਹਨ ਨਾਲ ਉਨ੍ਹਾਂ ਦੇ ਮਨੁੱਖੀ ਹੱਕਾਂ ਦਾ ਘਾਣ ਹੁੰਦਾ ਹੈ, ਉਨ੍ਹਾਂ ਨੂੰ ਧਾਰਮਿਕ ਆਜ਼ਾਦੀ ਨਹੀਂ ਮਿਲਦੀ ਹੈ ਤਾਂ ਫਿਰ ਉਨ੍ਹਾਂ ਗੈਰ-ਮੁਸਲਿਮ ਬੱਚਿਆਂ ਨੂੰ ਸਕੂਲ ’ਚੋਂ ਬਾਹਰ ਕੱਢ ਦਿੱਤਾ ਜਾਂਦਾ ਹੈ। ਪਾਕਿਸਤਾਨ ਵਿਚ ਹਿੰਦੂ, ਸਿੱਖ, ਈਸਾਈ ਆਦਿ ਘੱਟਗਿਣਤੀਆਂ ਦੇ ਬੱਚਿਆਂ ਲਈ ਕੋਈ ਵੱਖਰਾ ਸਕੂਲ ਵੀ ਨਹੀਂ ਹੈ। ਇਨ੍ਹਾਂ ਘੱਟਗਿਣਤੀਆਂ ਨੂੰ ਆਪਣਾ ਸਕੂਲ ਸਿਲੇਬਸ ਤੈਅ ਕਰਨ ਦੇ ਅਧਿਕਾਰ ਵੀ ਨਹੀਂ ਮਿਲੇ ਹਨ। ਭਾਰਤ ਵਿਚ ਮੁਸਲਿਮ ਪਛਾਣ ਵਾਲੇ ਲੱਖਾਂ ਮਦਰੱਸੇ ਮਿਲ ਜਾਣਗੇ। ਜਾਮੀਆ ਮਿਲੀਆ ਇਸਲਾਮੀਆ, ਅਲੀਗੜ੍ਹ ਮੁਸਲਿਮ ਯੂਨੀਵਰਸਿਟੀ ਸਮੇਤ ਅਨੇਕਾਂ ਮੁਸਲਿਮ ਯੂਨੀਵਰਸਿਟੀਆਂ ਮਿਲ ਜਾਣਗੀਆਂ ਪਰ ਪਾਕਿਸਤਾਨ ’ਚ ਜਾਮੀਆ ਮਿਲੀਆ ਇਸਲਾਮੀਆ, ਅਲੀਗੜ੍ਹ ਮੁਸਲਿਮ ਯੂਨੀਵਰਸਿਟੀ ਵਰਗੀਆਂ ਕੋਈ ਹਿੰਦੂ ਪਛਾਣ ਵਾਲੀਆਂ ਕੋਈ ਯੂਨੀਵਰਸਿਟੀਆਂ ਨਹੀਂ ਹਨ।

ਸਸਟੇਨੇਬਲ ਡਿਵੈੱਲਪਮੈਂਟ ਪਾਲਿਸੀ ਇੰਸਚੀਚਿਊਟ ਦੀ ਸਿੱਖਿਆ ਦੇ ਇਸਲਾਮੀਕਰਨ ਕਰਨ ਦੇ ਵਿਰੁੱਧ ਇਕ ਰਿਪੋਰਟ ਪਾਕਿਸਤਾਨ ਵਿਚ ਧਾਰਮਿਕ ਆਜ਼ਾਦੀ ਦੀ ਪੋਲ ਖੋਲ੍ਹਦੀ ਹੈ। ਇਸ ਸੰਸਥਾ ਨੇ ਆਪਣੀ ਰਿਪੋਰਟ ਵਿਚ ਕਿਹਾ ਹੈ ਕਿ ਪਾਕਿਸਤਾਨ ਵਿਚ ਧਾਰਮਿਕ ਆਜ਼ਾਦੀ ਦਾ ਗਲਾ ਘੁੱਟਿਆ ਜਾ ਰਿਹਾ ਹੈ। ਸਿਰਫ ਉਰਦੂ ਹੀ ਨਹੀਂ, ਸਗੋਂ ਅਰਬੀ ਅਤੇ ਫ਼ਾਰਸੀ ਪੜ੍ਹਨ ਲਈ ਪਾਬੰਦ ਕੀਤਾ ਜਾ ਰਿਹਾ ਹੈ। ਸਿਲੇਬਸ ਖਾਸ ਕਰਕੇ ਹਿੰਦੂਆਂ ਨੂੰ ਅਪਮਾਨਿਤ ਕਰਨ ਵਾਲੇ ਹਨ, ਜੇਹਾਦ ਅਤੇ ਕਾਫਿਰ ਦੀਆਂ ਮਾਨਸਿਕਤਾਵਾਂ ਨੂੰ ਉਤਸ਼ਾਹਿਤ ਕਰਨ ਵਾਲੇ ਅਤੇ ਘੱਟਗਿਣਤੀਆਂ ਵਿਰੁੱਧ ਨਫਰਤ ਪੈਦਾ ਕਰਨ ਵਾਲੇ ਹਨ। ਪਾਕਿਸਤਾਨ ਦੇ ਸਿਲੇਬਸਾਂ ਵਿਚ ਮੁਹੰਮਦ ਗਜ਼ਨਵੀ, ਜਿਸ ਨੇ ਭਾਰਤ ਦੇ ਪ੍ਰਸਿੱਧ ਅਤੇ ਹਿੰਦੂਆਂ ਦੀ ਆਸਥਾ ਦੇ ਪ੍ਰਤੀਕ ਸੋਮਨਾਥ ਮੰਦਰ ਨੂੰ ਢਾਹਿਆ ਸੀ, ਲੁੱਟਿਆ ਸੀ, ਉਹ ਮੁਹੰਮਦ ਗਜ਼ਨਵੀ ਪਾਕਿਸਤਾਨ ਦੇ ਸਿਲੇਬਸਾਂ ਵਿਚ ਇਕ ਹੀਰੋ ਤੋਂ ਘੱਟ ਨਹੀਂ ਹੈ। ਸਭ ਤੋਂ ਖਤਰਨਾਕ ਗੱਲ ਇਹ ਹੈ ਕਿ ਪਾਕਿਸਤਾਨ ਦੇ ਸਕੂਲਾਂ ਅਤੇ ਯੂਨੀਵਰਸਿਟੀਆਂ ਦੇ ਵਧੇਰੇ ਅਧਿਆਪਕ ਇਸਲਾਮ ਦੀ ਸਰਵਸ੍ਰੇਸ਼ਠਤਾ ਨੂੂੰ ਸਥਾਪਿਤ ਕਰਨ ਲਈ ਸਰਗਰਮ ਰਹਿੰਦੇ ਹਨ ਅਤੇ ਗੈਰ-ਮੁਸਲਿਮ ਬੱਚਿਆਂ ਦਾ ਧਰਮ ਬਦਲਣ ਲਈ ਕਾਹਲੇ ਰਹਿੰਦੇ ਹਨ, ਉਨ੍ਹਾਂ ਦੇ ਸਿਰ ’ਤੇ ਕਾਫਿਰ ਮਾਨਸਿਕਤਾ ਦਾ ਭੂਤ ਨੱਚਦਾ ਰਹਿੰਦਾ ਹੈ। ਪੂੂਰਾ ਪਾਕਿਸਤਾਨ ਅੱਜ ਜ਼ਾਹਿਲਤਾ ਅਤੇ ਕੱਟੜਤਾ ਦੀ ਲਪੇਟ ਵਿਚ ਕੈਦ ਹੈ। ਕੱਟੜਪੰਥੀ ਮਾਨਸਿਕਤਾ ਦਾ ਭੈੜਾ ਨਤੀਜਾ ਇਹ ਹੈੈ ਕਿ ਪਾਕਿਸਤਾਨ ਵਿਚ ਕਦੇ ਨਾਬਾਲਗ ਹਿੰਦੂ ਲੜਕੀਆਂ ਦਾ ਜਬਰੀ ਧਰਮ ਤਬਦੀਲ ਕਰਵਾ ਕੇ ਬੇਮੇਲ ਵਿਆਹ ਕਰਵਾਏ ਜਾਂਦੇ ਹਨ ਤੇ ਕਦੇ ਜ਼ਮੀਨ ਖੋਹਣ ਲਈ ਪਿੰਡ ਤੋਂ ਭਜਾਇਆ ਜਾ ਰਿਹਾ ਹੈ। ਹਿੰਦੂਆਂ ਅਤੇ ਹੋਰ ਧਰਮਾਂ ਦੇ ਲੋਕਾਂ ਕੋਲੋਂ ਜਬਰੀ ਜਜੀਆ ਟੈਕਸ ਤਕ ਵਸੂਲਿਆ ਜਾਂਦਾ ਹੈ। ਪਾਕਿਸਤਾਨ ਦੇ ਸ਼ਾਸਕਾਂ ਵਲੋਂ ਸ਼ਹਿ ਪ੍ਰਾਪਤ ਕੱਟੜਪੰਥੀਆਂ ਦੀਆਂ ਇਨ੍ਹਾਂ ਜੇਹਾਦੀ ਮਾਨਸਿਕਤਾਵਾਂ ਦਾ ਖਤਰਨਾਕ ਪਹਿਲੂ ਇਹ ਹੈ ਕਿ ਭਵਿੱਖ ਵਿਚ ਪਾਕਿਸਤਾਨ ਵਿਚ ਹਿੰਦੂੂ ਜਾਂ ਹੋਰ ਘੱਟਗਿਣਤੀ ਲੱਭਣ ’ਤੇ ਵੀ ਨਹੀਂ ਮਿਲਣਗੇ।

(guptvishnu@gmail.com)


Bharat Thapa

Content Editor

Related News