ਫਿਰ ਹੋਵੇਗੀ ਲਲਿਤਾਦਿੱਤਯ ਦੀ ਵਾਪਸੀ

08/17/2019 6:33:39 AM

ਤਰੁਣ ਵਿਜੇ
ਇਹ ਸੀ ਧਰਤੀ ’ਤੇ ਸਵਰਗ ਕਸ਼ਮੀਰ। ਲਲਿਤਾਦਿੱਤਯ ਅਤੇ ਅਭਿਨਵ ਗੁਪਤ ਦਾ ਕਸ਼ਮੀਰ। ਦੁਸ਼ਮਣਾਂ ਨੂੰ ਹਰਾ ਕੇ ਪ੍ਰਜਾ ਨੂੰ ਸਨੇਹ ਅਤੇ ਪਿਆਰ ਮਿਲਦਾ ਸੀ। ਮਈ 1675 ’ਚ ਔਰੰਗਜ਼ੇਬ ਅਤੇ ਉਸ ਦੇ ਸੂਬੇਦਾਰ ਇਫਤਿਖਾਰ ਖਾਨ ਦੇ ਅੱਤਿਆਚਾਰਾਂ, ਜ਼ਬਰਦਸਤੀ ਧਰਮ ਤਬਦੀਲੀ ਅਤੇ ਅਪਮਾਨ ਤੋਂ ਖੌਫ਼ਜ਼ਦਾ ਕਸ਼ਮੀਰੀ ਪੰਡਿਤ ਆਪਣੇ ਬਜ਼ੁਰਗ ਮੁਖੀ ਪੰਥ ਕਿਰਪਾ ਰਾਮ ਦੀ ਅਗਵਾਈ ’ਚ ਆਪਣੇ ਸਮਾਜ, ਆਪਣੇ ਧਰਮ ਨੂੰ ਬਚਾਉਣ ਲਈ ਸ੍ਰੀ ਗੁਰੂ ਤੇਗ ਬਹਾਦਰ ਜੀ ਕੋਲ ਆਏ ਸਨ। ਇਹ ਕਥਾ ਲੰਮੀ ਅਤੇ ਦਿਲ ਨੂੰ ਹਲੂਣ ਦੇਣ ਵਾਲੀ ਹੈ, ਜੋ ਇਸ ਨੂੰ ਭੁੱਲ ਜਾਵੇ, ਉਹ ਹਿੰਦੂ ਨਹੀਂ। ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਨੂੰ ਭਾਈ ਮਤੀ ਦਾਸ ਅਤੇ ਭਾਈ ਸਤੀ ਦਾਸ ਦੇ ਨਾਲ ਦਿੱਲੀ ਦੇ ਚਾਂਦਨੀ ਚੌਕ ’ਚ ਔਰੰਗਜ਼ੇਬ ਨੇ ਭਿਆਨਕ ਤਸੀਹੇ ਦੇ ਕੇ ਸ਼ਹੀਦ ਕੀਤਾ। ਗੁਰੂ ਸਾਹਿਬ ਨੇ ਕਸ਼ਮੀਰੀ ਪੰਡਿਤਾਂ ਦੀ ਰੱਖਿਆ ਲਈ ਆਪਣਾ ਬਲੀਦਾਨ ਦਿੱਤਾ। ਉਨ੍ਹਾਂ ਨੂੰ ‘ਹਿੰਦ ਦੀ ਚਾਦਰ’ ਕਿਹਾ ਗਿਆ। ਅੱਜ ਕਸ਼ਮੀਰ ਦੀ ਰੱਖਿਆ ਦੇ ਸਮੇਂ ਪਲ-ਪਲ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਯਾਦ ਕਰਨਾ ਹੋਵੇਗਾ ਅਤੇ ਪੁੱਛਣਾ ਹੋਵੇਗਾ ਕਿ 1675 ਤੋਂ 2019 ਤਕ ਉਹ ਕਿਹੜੀਆਂ ਗਲਤੀਆਂ ਹੋਈਆਂ ਕਿ ਹਿੰਦੂ ਵਾਰ-ਵਾਰ ਵੰਡਿਆ, ਘਟਿਆ ਅਤੇ ਸ਼ਰਨਾਰਥੀ ਬਣਿਆ।

ਇਹ ਕਥਾ ਹੰਕਾਰ ਅਤੇ ਆਤਮਘਾਤ, ਆਪਣਿਆਂ ਤੋਂ ਹੀ ਵਿਸ਼ਵਾਸਘਾਤ ਦੇ ਪੜਾਵਾਂ ’ਚੋਂ ਲੰਘਦੀ ਹੈ। ਜੇਕਰ ਮਹਾਰਾਜਾ ਹਰੀ ਸਿੰਘ ਦੇਰ ਨਾ ਕਰਦੇ, ਜੇਕਰ ਉਹ ਪਰਮ-ਪੂਜਨੀਕ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸਲਾਹ ਪਹਿਲਾਂ ਹੀ ਮੰਨ ਲੈਂਦੇ, ਜੇਕਰ ਪੰਡਿਤ ਨਹਿਰੂ ਸਰਦਾਰ ਪਟੇਲ ਦੇ ਕਹਿਣ ’ਤੇ ਚੱਲਦੇ, ਸ਼ੇਖ ਅਬਦੁੱਲਾ ਦੀਆਂ ਸਾਜ਼ਿਸ਼ਾਂ ਵਿਚ ਨਾ ਫਸਦੇ....। ਅੱਜ 2019 ’ਚ ਜਦੋਂ ਕਸ਼ਮੀਰ ਮੁੜ ਆਪਣੀ ਮੂਲ ਚੇਤਨਾ ਅਤੇ ਭਾਰਤੀ ਆਤਮਾ ਦਾ ਜਾਗਰਣ ਦੇਖ ਰਿਹਾ ਹੈ ਤਾਂ ਉਹੀ ਤੱਤ, ਜੋ ਕਸ਼ਮੀਰ ਦਾ ਮਰਨ ਨਿਯੋਜਿਤ ਕਰਦੇ ਰਹੇ, 1675 ਤੋਂ 1947-48, 90 ਤਕ ਫਿਰ ਸਰਗਰਮ ਹੋ ਗਏ ਹਨ। ਉਹ ਪੱਤਰਕਾਰ, ਜਿਨ੍ਹਾਂ ਨੇ ਕਦੇ ਹਿੰਦੂਆਂ ਦਾ ਰੋਣਾ, ਉਨ੍ਹਾਂ ਦੀਆਂ ਔਰਤਾਂ ਦੀਆਂ ਚੀਕਾਂ ਸੁਣੀਆਂ, ਜਿਨ੍ਹਾਂ ਨੇ ਕਦੇ ਭਾਰਤੀ ਫੌਜਾਂ ’ਤੇ ਹਮਲਿਆਂ ਬਾਰੇ ਨਹੀਂ ਲਿਖਿਆ, ਜਿਨ੍ਹਾਂ ਦੀਆਂ ਤਿੱਖੀਆਂ, ਤੇਜ਼-ਤਰਾਰ ਅਤੇ ਖੋਜਬੀਨ ਵਾਲੀਆਂ ਨਜ਼ਰਾਂ ਅਤੇ ਕਲਮ ਜੇਹਾਦੀਆਂ, ਆਈ. ਐੱਸ. ਆਈ. ਐੱਸ., ਹਿਜ਼ਬੁਲ, ਲਸ਼ਕਰੇ-ਤੋਇਬਾ ਦੀਆਂ ਜੜ੍ਹਾਂ ਜਾਣਨ, ਉਨ੍ਹਾਂ ਦੇ ਵਿੱਤੀ ਸੋਮਿਆਂ ਅਤੇ ਸਹਾਰਿਆਂ ਵੱਲ ਨਹੀਂ ਮੁੜੀਆਂ, ਉਹ ਅੱਤਵਾਦ ਅਤੇ ਵੱਖਵਾਦ ਤੋਂ ਕਸ਼ਮੀਰ ਦੀ ਆਜ਼ਾਦੀ ’ਤੇ ਵਿਰਲਾਪ ਕਰਨ ਲੱਗੇ, ਆਪਣੇ ਦੇਸ਼ ਨਾਲ ਛਲ ਕਰਨ ਲੱਗੇ।

ਮੈਂ ਅਨੰਤਨਾਗ, ਸ਼ੋਪੀਆਂ ਅਤੇ ਸ਼੍ਰੀਨਗਰ ’ਚ ਸਾਧਾਰਨ ਕਸ਼ਮੀਰੀਆਂ ਨਾਲ ਗੱਲਬਾਤ ਕਰਦੇ, ਉਨ੍ਹਾਂ ਦੇ ਨਾਲ ਖਾਣਾ ਖਾਂਦੇ ਅਜੀਤ ਡੋਭਾਲ ਨੂੰ ਦੇਖ ਕੇ ਸਨਮਾਨ ਅਤੇ ਮਾਣ ਨਾਲ ਨਮਨ ਕਰ ਬੈਠਾ। ਅਜੀਤ ਡੋਭਾਲ ਇਕ ਸੰਦੇਸ਼ ਦੇਣ ਅਤੇ ਇਕ ਹਿੰਮਤ ਦਾ ਪੈਗ਼ਾਮ ਲੈਣ ਉਥੇ ਗਏ ਸਨ। ਦੁਨੀਆ ਵਿਚ ਕੋਈ ਪ੍ਰਧਾਨ ਮੰਤਰੀ ਅਜਿਹੀ ਗੰਭੀਰ ਸਥਿਤੀ ’ਚ ਆਪਣੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਨੂੰ ਨਹੀਂ ਭੇਜੇਗਾ ਪਰ ਨਰਿੰਦਰ ਭਾਈ ਨੇ ਭੇਜਿਆ। ਇਹੀ ਭਾਰਤ ਹੈ।

ਪਿਛਲੇ 30 ਸਾਲਾਂ ਵਿਚ ਮੈਂ 50 ਵਾਰ ਕਸ਼ਮੀਰ ਗਿਆ ਹੋਵਾਂਗਾ, ਜਦੋਂ 90 ਦੇ ਦਹਾਕੇ ਵਿਚ ਅੱਤਵਾਦ ਵਧਿਆ ਅਤੇ ਚੜ੍ਹਿਆ, ਮੈਂ ਹਜ਼ਰਤ ਬਲ ਦੇ ਨਾਲ ਵਾਲੇ ਮਕਾਨਾਂ ’ਚੋਂ ਇਕ ਵਿਚ ਡੱਲ ਝੀਲ ਦੇ ਕੰਢੇ ਰੁਕਿਆ ਸੀ ਅਤੇ ਉਥੋਂ ਲਗਾਤਾਰ ਕਸ਼ਮੀਰ ਕਥਾ ਦੀਆਂ ਲੜੀਆਂ ‘ਪਾਂਚਜਨਯ’ ਵਿਚ ਛਾਪੀਆਂ ਸਨ। ਕਾਰਗਿਲ ਜੰਗ ਦੇ ਸਮੇਂ ਬਟਾਲਿਕ ਤੋਂ ਮੈਂ ਜੰਗ ਦੀ ਰਿਪੋਰਟਿੰਗ ਕੀਤੀ ਸੀ, ਬੋਫਰਜ਼ ਤੋਪਾਂ ਨਾਲ ਖੜ੍ਹੇ ਰਹਿ ਕੇ।

ਪਰ ਜੋ ਅਨੰਦ ਧਾਰਾ 370 ਹਟਣ ਅਤੇ ਘੁਰਨਿਆਂ ਵਿਚ ਵੜੇ ਪਾਕਿਸਤਾਨੀ ਸੱਪਾਂ ਨੂੰ ਹੁਣ ਤੜਫਦੇ ਅਤੇ ਆਖਰੀ ਸਾਹ ਲੈਂਦੇ ਮਿਲ ਰਿਹਾ ਹੈ, ਉਹ ਪਹਿਲਾਂ ਕਦੇ ਨਹੀਂ ਮਿਲਿਆ ਸੀ। ਇਸ ਕਾਲ ’ਚ ਜੇਕਰ ਮੋਦੀ-ਅਮਿਤ ਸ਼ਾਹ ਦ੍ਰਿੜ੍ਹ ਰਹਿ ਗਏ ਅਤੇ ਅੰਤਿਮ ਸੱਟ ਮਾਰਨ ਤਕ ਇਨ੍ਹਾਂ ਪਖੰਡੀ ਜੇਹਾਦੀਆਂ ਦਾ ਜ਼ਹਿਰ ਖਤਮ ਕਰ ਕੇ ਹੀ ਦਮ ਲਿਆ ਤਾਂ ਇਸ ਕਾਲ ਨੂੰ ਲਲਿਤਾਦਿੱਤਯ ਦਾ ਮੁੜ-ਦੁਹਰਾਅ ਹੀ ਕਿਹਾ ਜਾਵੇਗਾ।

ਜੋ ਲੋਕ ਅੱਜ ਕਸ਼ਮੀਰ ’ਤੇ ਸਰਕਾਰ ਦੀ ਆਲੋਚਨਾ ਕਰ ਰਹੇ ਹਨ, ਉਹ ਨਾ ਕਸ਼ਮੀਰ ਦਾ ਭਲਾ ਚਾਹੁੰਦੇ ਹਨ, ਨਾ ਉਥੋਂ ਦੀ ਜਨਤਾ ਦਾ। ਆਮ ਆਦਮੀ ਨੂੰ ਆਪਣੇ ਬੱਚਿਆਂ ਦਾ ਸੁੱਖ, ਆਪਣੀ ਤਹਿਜ਼ੀਬ, ਆਪਣੀ ਮਿੱਟੀ ਦੀ ਖੁਸ਼ਬੂ ਚਾਹੀਦੀ ਹੈ।

ਪਰ ਸੈਕੁਲਰ-ਖੱਬੇ ਪੱਤਰਕਾਰ ਉਨ੍ਹਾਂ ਨੂੰ ਬਾਰੂਦ ਦੀ ਮੁਸ਼ਕ ’ਤੇ ਜਿਊਣ ਦੇ ਰਾਹ ’ਤੇ ਚੱਲਦੇ ਦੇਖਣਾ ਚਾਹੁੰਦੇ ਹਨ। ਕੀ ਇਨ੍ਹਾਂ ਪੱਤਰਕਾਰਾਂ ਨੇ ਕਦੇ ਬੰਧਾਮਾ ਕਤਲੇਆਮ ’ਤੇ ਨਜ਼ਰ ਮਾਰੀ ਜਾਂ ਗਿਲਾਨੀ ਬਾਰੇ ਕੁਝ ਸੱਚ ਲਿਖਣ ਦੀ ਹਿੰਮਤ ਦਿਖਾਈ? ਪਾਕਿਸਤਾਨੀ ਸਾਬਕਾ ਹਾਈ ਕਮਿਸ਼ਨਰ ਅਬਦੁਲ ਬਾਸਿਤ ਅਤੇ ਸ਼ੋਭਾ ਡੇ ਦਾ ਬੁਰਹਾਨ ਵਾਨੀ ’ਤੇ ਲਿਖਿਆ ਬੇਹੱਦ ਵਾਨੀ ਸਮਰਥਕ ਲੇਖ, ਕਸ਼ਮੀਰ ’ਚ ਰਾਇਸ਼ੁਮਾਰੀ ਦੀ ਮੰਗ–ਆਖਿਰ ਸਿਰਫ ਆਪਣੇ ਖੂਨ ਨਾਲ ਵਿਦਰੋਹ ਹੀ ਤਾਂ ਕਿਹਾ ਜਾਵੇਗਾ। ਜਿਨ੍ਹਾਂ ਨੇ ਸ਼੍ਰੀਨਗਰ ’ਚ ਸ਼ਾਂਤੀ ਤੋਂ ਪਹਿਲਾਂ ਈਦ ’ਤੇ ਲਿਖਿਆ–ਉਨ੍ਹਾਂ ਬਾਰੇ ਸੈਕੁਲਰ ਪੱਤਰਕਾਰ ਗਾਲ੍ਹਾਂ ਕੱਢਦੇ ਹੋਏ ਟਿੱਪਣੀਆਂ ਕਰ ਰਹੇ ਸਨ। ਕਿਉਂ? ਕਿਉਂਕਿ ਭਾਰਤ ਵਿਚ ਰਹਿ ਕੇ ਭਾਰਤ ਵਿਰੁੱਧ ਲਿਖਣਾ ਉਨ੍ਹਾਂ ਲਈ ‘ਪਾਲਿਟਿਕਸ ਕਰੈਕਟ’ ਹੋਣਾ ਹੈ।

ਜੰਗ ਤਾਂ ਹੁਣ ਸ਼ੁਰੂ ਹੋਈ ਹੈ, ਜੋ ਬਹੁਪੱਖੀ ਹੈ। ਅਯੁੱਧਿਆ ਹੀ ਵਾਪਸੀ, ਕਸ਼ਮੀਰ-ਜੰਮੂ ਅਤੇ ਲੱਦਾਖ ਦਾ ਵਿਕਾਸ ਤਾਂ ਸ਼ੁਰੂਆਤੀ ਚੁਣੌਤੀਆਂ ਹਨ। ਮੈਨੂੰ ਯਾਦ ਹੈ, ਜਦੋਂ ਸੰਘ ਦੇ ਤੱਤਕਾਲੀ ਰਾਸ਼ਟਰੀ ਬੁਲਾਰੇ ਸ਼੍ਰੀ ਮਾ. ਗੋ. ਵੈਦਯ ਜੰਮੂ ਗਏ ਸਨ ਤਾਂ ਉਨ੍ਹਾਂ ਨੇ ਜੰਮੂ-ਕਸ਼ਮੀਰ ਦੀ ਵੰਡ ਦੀ ਮੰਗ ਉਠਾਈ ਸੀ। ਉਦੋਂ ਬਹੁਤ ਰੌਲਾ ਪਿਆ। ਵੰਡ ਦਾ ਅਰਥ ਹੈ ਕਿ ਕਸ਼ਮੀਰ ਪਾਕਿਸਤਾਨ ਦੀ ਝੋਲੀ ’ਚ ਪਾ ਦੇਣਾ–ਅਜਿਹਾ ਤਕ ਕਿਹਾ ਗਿਆ ਪਰ ਮਾ. ਗੋ. ਵੈਦਯ ਜੀ ਆਪਣੀ ਗੱਲ ’ਤੇ ਅਟੱਲ ਰਹੇ।

ਅੱਜ 20 ਸਾਲਾਂ ਬਾਅਦ ਉਹੀ ਗੱਲ ਭਾਰਤ ਦੇ ਕਸ਼ਮੀਰ ਲਈ ਅੰਮ੍ਰਿਤ ਸਿੱਧ ਹੋਈ ਹੈ। ਲੱਦਾਖ ਦਾ ਸੰਘ-ਸ਼ਾਸਿਤ ਪ੍ਰਦੇਸ਼ ਬਣਨਾ ਅਸਲ ਵਿਚ ਲੱਦਾਖ ਦਾ ਪੁਨਰ-ਜਨਮ ਹੈ। ਇਹ ਸਿੰਧੂ ਖੇਤਰ ਹੈ, ਜੋ ਸਾਲਾਂ ਤੋਂ ਸ਼੍ਰੀਨਗਰ ਦੀਆਂ ਇਸਲਾਮੀ ਨਾਇਨਸਾਫੀਆਂ ਝੱਲਦਾ ਆਇਆ। ਲੱਦਾਖ ਮੇਰੇ ਦੂਜੇ ਘਰ ਵਰਗਾ ਹੈ। ਉਥੇ ਅਸਲ ’ਚ ਜਨ-ਜਨ ਦੇ ਦਿਲੋਂ ਨਿਕਲੀਆਂ ਅਸੀਸਾਂ ਦੇ ਨਾਲ ਸਿੰਧੂ ਦੇ ਕੰਢੇ ’ਤੇ ਚੜ੍ਹੇ ਨਵੇਂ ਸੂਰਜ ਦੀ ਰੌਸ਼ਨੀ ਨਾਲ ਭਾਰਤ ਦਾ ਤਿਰੰਗਾ ਝੰਡਾ ਲਹਿਰਾ ਰਿਹਾ ਹੈ।

ਸ਼ਿਆਮਾ ਪ੍ਰਸਾਦ ਮੁਖਰਜੀ ਦਾ ਬਲੀਦਾਨ ਵਿਅਰਥ ਨਹੀਂ ਗਿਆ। ਦੋ ਝੰਡਿਆਂ ਦੀ ਵਿਵਸਥਾ ਗਈ, ਦੋ ਵਿਧਾਨ ਗਏ, ਦੋ ਪ੍ਰਧਾਨ ਗਏ। ਮੋਦੀ ਯੁੱਗ ਅਸਲ ’ਚ ਵਿਵਹਾਰਿਕ ਸ਼ਿਆਮਾ ਪ੍ਰਸਾਦ ਸਿੱਧ ਹੋਇਆ ਹੈ।

(tarunvijay2@yahoo.com)

Bharat Thapa

This news is Content Editor Bharat Thapa